ਪ੍ਰਧਾਨ ਮੰਤਰੀ ਦਫਤਰ

ਗੁਜਰਾਤ ਦੇ ਕੱਛ ਵਿੱਚ ਗੁਰਦੁਆਰਾ ਲਖਪਤ ਸਾਹਿਬ ਵਿੱਚ ਗੁਰਪੁਰਬ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 25 DEC 2021 2:52PM by PIB Chandigarh

ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਿਹ !!! 

ਗੁਰਪੁਰਬ ਦੇ ਇਸ ਪਾਵਨ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜ ਰਹੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ ਜੀਗੁਜਰਾਤ ਵਿਧਾਨ ਸਭਾ ਦੇ ਸਪੀਕਰ ਭੈਣ ਨੀਮਾ ਆਚਾਰੀਆ ਜੀਨੈਸ਼ਨਲ ਕਮਿਸ਼ਨ ਫੌਰ ਮਾਇਨੌਰਟੀਜ਼ ਦੇ ਚੇਅਰਪਰਸਨ ਸ਼੍ਰੀਮਾਨ ਇਕਬਾਲ ਸਿੰਘ ਜੀਸਾਂਸਦ ਸ਼੍ਰੀ ਵਿਨੋਦ ਭਾਈ ਚਾਵੜਾ ਜੀਲਖਪਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਰਾਜੂਭਾਈਸ਼੍ਰੀ ਜਗਤਾਰ ਸਿੰਘ ਗਿੱਲ ਜੀਉੱਥੇ ਉਪਸਥਿਤ ਹੋਰ ਸਾਰੇ ਮਹਾਨੁਭਾਵਸਾਰੇ ਜਨਪ੍ਰਤੀਨਿਧੀ ਗਣ ਅਤੇ ਸਾਰੇ ਸ਼ਰਧਾਲੂ ਸਾਥੀਓ! ਆਪ ਸਭ ਨੂੰ ਗੁਰਪੁਰਬ ਦੀਆਂ ਹਾਰਦਿਕ ਸ਼ੁਭਕਾਮਨਾਵਾਂ।

ਮੇਰਾ ਸੁਭਾਗ ਹੈ ਕਿ ਅੱਜ ਦੇ ਇਸ ਪਵਿੱਤਰ ਦਿਨ ਮੈਨੂੰ ਲਖਪਤ ਸਾਹਿਬ ਤੋਂ ਅਸ਼ੀਰਵਾਦ ਲੈਣ ਦਾ ਅਵਸਰ ਮਿਲਿਆ ਹੈ। ਮੈਂ ਇਸ ਕ੍ਰਿਪਾ ਦੇ ਲਈ ਗੁਰੂ ਨਾਨਕ ਦੇਵ ਜੀ ਅਤੇ ਸਾਰੇ ਗੁਰੂਆਂ ਦੇ ਚਰਨਾਂ ਵਿੱਚ ਨਮਨ ਕਰਦਾ ਹਾਂ।

ਸਾਥੀਓ

ਗੁਰਦੁਆਰਾ ਲਖਪਤ ਸਾਹਿਬਸਮੇਂ ਦੀ ਹਰ ਗਤੀ ਦਾ ਸਾਖੀ ਰਿਹਾ ਹੈ। ਅੱਜ ਜਦੋਂ ਮੈਂ ਇਸ ਪਵਿੱਤਰ ਸਥਾਨ ਨਾਲ ਜੁੜ ਰਿਹਾ ਹਾਂਤਾਂ ਮੈਨੂੰ ਯਾਦ ਆ ਰਿਹਾ ਹੈ ਕਿ ਅਤੀਤ ਵਿੱਚ ਲਖਪਤ ਸਾਹਿਬ ਨੇ ਕਿਵੇਂ-ਕਿਵੇਂ ਦੇ ਝੰਝਾਵਾਤਾਂ ਨੂੰ ਦੇਖਿਆ ਹੈ। ਇੱਕ ਸਮਾਂ ਇਹ ਸਥਾਨ ਦੂਸਰੇ ਦੇਸ਼ਾਂ ਵਿੱਚ ਜਾਣ ਦੇ ਲਈਵਪਾਰ ਦੇ ਲਈ ਇੱਕ ਪ੍ਰਮੁੱਖ ਕੇਂਦਰ ਹੁੰਦਾ ਸੀ। ਇਸ ਲਈ ਤਾਂ ਗੁਰੂ ਨਾਨਕ ਦੇਵ ਜੀ ਦੇ ਪਗ (ਚਰਨ) ਇੱਥੇ ਪਏ ਸਨ। ਚੌਥੀ ਉਦਾਸੀ ਦੇ ਦੌਰਾਨ ਗੁਰੂ ਨਾਨਕ ਦੇਵ ਜੀ ਕੁਝ ਦਿਨ ਲਈ ਇੱਥੇ ਰਹੇ ਸਨ। ਲੇਕਿਨ ਸਮੇਂ ਦੇ ਨਾਲ ਇਹ ਸ਼ਹਿਰ ਵੀਰਾਨ ਹੋ ਗਿਆ। ਸਮੁੰਦਰ ਇਸ ਨੂੰ ਛੱਡ ਕੇ ਚਲਾ ਗਿਆ। ਸਿੰਧ ਦਰਿਆ ਨੇ ਵੀ ਆਪਣਾ ਮੁਖ ਮੋੜ ਲਿਆ। 1998 ਦੇ ਸਮੁੰਦਰੀ ਤੁਫਾਨ ਨਾਲ ਇਸ ਜਗ੍ਹਾ ਨੂੰਗੁਰਦੁਆਰਾ ਲਖਪਤ ਸਾਹਿਬ ਨੂੰ ਕਾਫੀ ਨੁਕਸਾਨ ਹੋਇਆ। ਅਤੇ 2001 ਦੇ ਭੁਚਾਲ ਨੂੰ ਕੌਣ ਭੁੱਲ ਸਕਦਾ ਹੈ?  ਉਸ ਨੇ ਗੁਰਦੁਆਰਾ ਸਾਹਿਬ ਦੀ 200 ਸਾਲ ਪੁਰਾਣੀ ਇਮਾਰਤ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ।  ਲੇਕਿਨ ਫਿਰ ਵੀਅੱਜ ਸਾਡਾ ਗੁਰਦੁਆਰਾ ਲਖਪਤ ਸਾਹਿਬ ਵੈਸੇ ਹੀ (ਉਸੇ ਤਰ੍ਹਾਂ ਹੀ) ਗੌਰਵ ਦੇ ਨਾਲ ਖੜ੍ਹਾ ਹੈ।

ਮੇਰੀਆਂ ਤਾਂ ਬਹੁਤ ਅਨਮੋਲ ਯਾਦਾਂ ਇਸ ਗੁਰਦੁਆਰੇ ਦੇ ਨਾਲ ਜੁੜੀਆਂ ਹਨ। 2001 ਦੇ ਭੁਚਾਲ ਦੇ ਬਾਅਦ ਮੈਨੂੰ ਗੁਰੂ ਕ੍ਰਿਪਾ ਨਾਲ ਇਸ ਪਵਿੱਤਰ ਸਥਾਨ ਦੀ ਸੇਵਾ ਕਰਨ ਦਾ ਸੁਭਾਗ ਮਿਲਿਆ ਸੀ। ਮੈਨੂੰ ਯਾਦ ਹੈਤਦ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਆਏ ਸ਼ਿਲਪੀਆਂ ਨੇਕਾਰੀਗਰਾਂ ਨੇ ਇਸ ਸਥਾਨ  ਦੇ ਮੌਲਿਕ ਗੌਰਵ ਨੂੰ ਸੰਭਾਲ਼ਿਆ। ਪ੍ਰਾਚੀਨ ਲੇਖਨ ਸ਼ੈਲੀ ਨਾਲ ਇੱਥੋਂ ਦੀਆਂ ਦੀਵਾਰਾਂ ’ਤੇ ਗੁਰਬਾਣੀ ਅੰਕਿਤ ਕੀਤੀ ਗਈ। ਇਸ ਪ੍ਰੋਜੈਕਟ ਨੂੰ ਤਦ ਯੂਨੈਸਕੋ ਨੇ ਸਨਮਾਨਿਤ ਵੀ ਕੀਤਾ ਸੀ।

ਸਾਥੀਓ,  

ਗੁਜਰਾਤ ਤੋਂ ਇੱਥੇ ਦਿੱਲੀ ਆਉਣ ਦੇ ਬਾਅਦ ਵੀ ਮੈਨੂੰ ਨਿਰੰਤਰ ਆਪਣੇ ਗੁਰੂਆਂ ਦੀ ਸੇਵਾ ਦਾ ਅਵਸਰ ਮਿਲਦਾ ਰਿਹਾ ਹੈ। 2016-17, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੇ 350 ਸਾਲ ਦਾ ਪਾਵਨ ਵਰ੍ਹਾ ਸੀ। ਅਸੀਂ ਦੇਸ਼-ਵਿਦੇਸ਼ ਵਿੱਚ ਇਸ ਨੂੰ ਪੂਰੀ ਸ਼ਰਧਾ ਦੇ ਨਾਲ ਮਨਾਇਆ। 2019 ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ 550 ਸਾਲ ਪੂਰੇ ਹੋਣ ’ਤੇ ਭਾਰਤ ਸਰਕਾਰ ਪੂਰੇ ਉਤਸ਼ਾਹ ਨਾਲ ਇਸ ਦੇ ਆਯੋਜਨਾਂ ਵਿੱਚ ਜੁਟੀ। ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਪੂਰੀ ਦੁਨੀਆ ਤੱਕ ਨਵੀਂ ਊਰਜਾ ਦੇ ਨਾਲ ਪਹੁੰਚੇਇਸ ਦੇ ਲਈ ਹਰ ਪੱਧਰ ’ਤੇ ਪ੍ਰਯਤਨ ਕੀਤੇ ਗਏ। ਦਹਾਕਿਆਂ ਤੋਂ ਜਿਸ ਕਰਤਾਰਪੁਰ ਸਾਹਿਬ ਕੌਰੀਡੋਰ ਦਾ ਇੰਤਜ਼ਾਰ ਸੀ, 2019 ਵਿੱਚ ਸਾਡੀ ਸਰਕਾਰ ਨੇ ਹੀ ਉਸ ਦੇ ਨਿਰਮਾਣ ਦਾ ਕੰਮ ਪੂਰਾ ਕੀਤਾ। ਅਤੇ ਹੁਣ 2021 ਵਿੱਚ ਅਸੀਂ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਉਤਸਵ ਦੇ 400 ਸਾਲ ਮਨਾ ਰਹੇ ਹਾਂ।

ਤੁਸੀਂ ਜ਼ਰੂਰ ਦੇਖਿਆ ਹੋਵੇਗਾਹੁਣੇ ਹਾਲ ਹੀ ਵਿੱਚ ਅਸੀਂ ਅਫ਼ਗ਼ਾਨਿਸਤਾਨ ਤੋਂ ਸਨਮਾਨ ਸਹਿਤ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਭਾਰਤ ਲਿਆਉਣ ਵਿੱਚ ਸਫ਼ਲ ਰਹੇ ਹਾਂ ਗੁਰੂ ਕ੍ਰਿਪਾ ਦਾ ਇਸ ਤੋਂ ਬੜਾ ਅਨੁਭਵ ਕਿਸੇ ਲਈ ਹੋਰ ਕੀ ਹੋ ਸਕਦਾ ਹੈਹਾਲੇ ਕੁਝ ਮਹੀਨੇ ਪਹਿਲਾਂ ਜਦੋਂ ਮੈਂ ਅਮਰੀਕਾ ਗਿਆ ਸੀ,  ਤਾਂ ਉੱਥੇ ਅਮਰੀਕਾ ਨੇ ਭਾਰਤ ਨੂੰ 150 ਤੋਂ ਜ਼ਿਆਦਾਜੋ ਭਾਰਤ ਦੀ ਇਤਿਹਾਸਿਕ ਅਮਾਨਤ ਸੀਜੋ ਕੋਈ ਉਨ੍ਹਾਂ ਨੂੰ ਚੋਰੀ ਕਰਕੇ ਲੈ ਗਿਆ ਸੀਉਹ 150 ਤੋਂ ਜ਼ਿਆਦਾ ਇਤਿਹਾਸਿਕ ਵਸ‍ਤਾਂ ਅਸੀਂ ਵਾਪਸ ਲਿਆਉਣ ਵਿੱਚ ਸਫ਼ਲ ਹੋਏ। ਇਸ ਵਿੱਚੋਂ ਇੱਕ ਪੇਸ਼ਕਬਜ ਯਾਨੀ ਛੋਟੀ ਤਲਵਾਰ ਵੀ ਹੈਜਿਸ ’ਤੇ ਫਾਰਸੀ ਵਿੱਚ ਗੁਰੂ ਹਰਗੋਬਿੰਦ ਜੀ ਦਾ ਨਾਮ ਲਿਖਿਆ ਹੈ। ਯਾਨੀ ਇਹ ਵਾਪਸ ਲਿਆਉਣ ਦਾ ਸੁਭਾਗ ਵੀ ਸਾਡੀ ਹੀ ਸਰਕਾਰ ਨੂੰ ਮਿਲਿਆ।

ਮੈਨੂੰ ਯਾਦ ਹੈ ਕਿ ਜਾਮਨਗਰ ਵਿੱਚਦੋ ਸਾਲ ਪਹਿਲਾਂ ਜੋ 700 ਬੈੱਡ ਦਾ ਆਧੁਨਿਕ ਹਸਪਤਾਲ ਬਣਾਇਆ ਗਿਆ ਹੈਉਹ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਹੈ। ਅਤੇ ਹੁਣੇ ਸਾਡੇ ਮੁੱਖ‍ ਮੰਤਰੀ ਭੂਪੇਂਦਰ ਭਾਈ ਇਸ ਦਾ ਵਿਸ‍ਤਾਰ ਨਾਲ ਵਰਣਨ ਵੀ ਕਰ ਰਹੇ ਸਨ। ਵੈਸੇ ਇਹ ਗੁਜਰਾਤ ਦੇ ਲਈ ਹਮੇਸ਼ਾ ਗੌਰਵ ਦੀ ਗੱਲ ਰਹੀ ਹੈ ਕਿ ਖਾਲਸਾ ਪੰਥ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਜ ਪਿਆਰਿਆਂ ਵਿੱਚੋਂ ਚੌਥੇ ਗੁਰਸਿੱਖਭਾਈ ਮੋਕਹਮ ਸਿੰਘ ਜੀ ਗੁਜਰਾਤ ਦੇ ਹੀ ਸਨ। ਦੇਵਭੂਮੀ ਦਵਾਰਕਾ ਵਿੱਚ ਉਨ੍ਹਾਂ ਦੀ ਸਮ੍ਰਿਤੀ (ਯਾਦ) ਵਿੱਚ ਗੁਰਦੁਆਰਾ ਬੇਟ ਦਵਾਰਕਾ ਭਾਈ ਮੋਹਕਮ ਸਿੰਘ ਦਾ ਨਿਰਮਾਣ ਹੋਇਆ ਹੈ। ਮੈਨੂੰ ਦੱਸਿਆ ਗਿਆ ਹੈ ਕਿ ਗੁਜਰਾਤ ਸਰਕਾਰਲਖਪਤ ਸਾਹਿਬ ਗੁਰਦੁਆਰਾ ਅਤੇ ਗੁਰਦੁਆਰਾ ਬੇਟ ਦਵਾਰਕਾ ਦੇ ਵਿਕਾਸ ਕਾਰਜਾਂ ਵਿੱਚ ਵਾਧੇ ਵਿੱਚ ਵੀ ਪੂਰਾ ਸਹਿਯੋਗ ਕਰ ਰਹੀ ਹੈਆਰਥਿਕ ਸਹਿਯੋਗ ਵੀ ਕਰ ਰਹੀ ਹੈ।

ਸਾਥੀਓ

ਗੁਰੂ ਨਾਨਕ ਦੇਵ ਜੀ ਨੇ ਆਪਣੇ ਸਬਦਾਂ ਵਿੱਚ ਕਿਹਾ ਹੈ-

ਗੁਰ ਪਰਸਾਦਿ ਰਤਨੁ ਹਰਿ ਲਾਭੈ,

ਮਿਟੈ ਅਗਿਆਨੁ ਹੋਇ ਉਜੀਆਰਾ॥

ਅਰਥਾਤਗੁਰੂ ਦੇ ਪ੍ਰਸਾਦ ਨਾਲ ਹੀ ਹਰਿ-ਲਾਭ ਹੁੰਦਾ ਹੈਯਾਨੀ ਈਸ਼ਵਰ ਦੀ ਪ੍ਰਾਪਤੀ ਹੁੰਦੀ ਹੈਅਤੇ ਅਹਮ ਦਾ ਨਾਸ਼ ਹੋ ਕੇ ਪ੍ਰਕਾਸ਼ ਫੈਲਦਾ ਹੈ। ਸਾਡੇ ਸਿੱਖ ਗੁਰੂਆਂ ਨੇ ਭਾਰਤੀ ਸਮਾਜ ਨੂੰ ਹਮੇਸ਼ਾ ਇਸੇ ਪ੍ਰਕਾਸ਼ ਨਾਲ ਭਰਨ ਦਾ ਕੰਮ ਕੀਤਾ ਹੈ। ਤੁਸੀਂ ਕਲਪਨਾ ਕਰੋਜਦੋਂ ਸਾਡੇ ਦੇਸ਼ ਵਿੱਚ ਗੁਰੂ ਨਾਨਕ ਦੇਵ  ਜੀ ਨੇ ਅਵਤਾਰ ਲਿਆ ਸੀਤਮਾਮ ਵਿਡੰਬਨਾਵਾਂ ਅਤੇ ਰੂੜੀਆਂ ਨਾਲ ਜੂਝਦੇ ਸਮਾਜ ਦੀ ਉਸ ਸਮੇਂ ਸਥਿਤੀ ਕੀ ਸੀਬਾਹਰੀ ਹਮਲੇ ਅਤੇ ਅੱਤਿਆਚਾਰ ਉਸ ਸਮੇਂ ਭਾਰਤ ਦਾ ਮਨੋਬਲ ਤੋੜ ਰਹੇ ਸਨ। ਜੋ ਭਾਰਤ ਵਿਸ਼ਵ ਦਾ ਭੌਤਿਕ ਅਤੇ ਅਧਿਆਤਮਕ ਮਾਰਗਦਰਸ਼ਨ ਕਰਦਾ ਸੀਉਹ ਖ਼ੁਦ ਸੰਕਟ ਵਿੱਚ ਸੀ

ਜਦੋਂ ਅਸੀਂ ਇਨ੍ਹਾਂ ਪਰਿਸਥਿਤੀਆਂ ਨੂੰ ਦੇਖਦੇ ਹਾਂਤਾਂ ਅਸੀਂ ਸੋਚਦੇ ਹਾਂਕਿ ਉਸ ਕਾਲਖੰਡ ਵਿੱਚ ਅਗਰ ਗੁਰੂ ਨਾਨਕ ਦੇਵ ਜੀ ਨੇ ਆਪਣਾ ਪ੍ਰਕਾਸ਼ ਨਾ ਫੈਲਾਇਆ ਹੁੰਦਾ ਤਾਂ ਕੀ ਹੁੰਦਾਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਬਾਅਦ ਸਾਡੇ ਅਲੱਗ-ਅਲੱਗ ਗੁਰੂਆਂ ਨੇ ਭਾਰਤ ਦੀ ਚੇਤਨਾ ਨੂੰ ਤਾਂ ਪ੍ਰਜਵਲਿਤ ਰੱਖਿਆ ਹੀਭਾਰਤ ਨੂੰ ਵੀ ਸੁਰੱਖਿਅਤ ਰੱਖਣ ਦਾ ਮਾਰਗ ਬਣਾਇਆ। ਤੁਸੀਂ ਦੇਖੋਜਦੋਂ ਦੇਸ਼ ਜਾਤ-ਪਾਤ ਅਤੇ ਮਤ-ਮਤਾਂਤਰ ਦੇ ਨਾਮ ’ਤੇ ਕਮਜ਼ੋਰ ਪੈ ਰਿਹਾ ਸੀ ਤਦ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ-

ਜਾਣਹੁ ਜੋਤਿ ਨਾ ਪੂਛਹੁ ਜਾਤੀ ਆਗੈ ਜਾਤਿ ਨ ਹੇ॥

ਅਰਥਾਤਸਾਰਿਆਂ ਵਿੱਚ ਭਗਵਾਨ ਦੇ ਪ੍ਰਕਾਸ਼ ਨੂੰ ਦੇਖੋਉਸ ਨੂੰ ਪਹਿਚਾਣੋ ਕਿਸੇ ਦੀ ਜਾਤੀ ਨਾ ਪੁੱਛੋ।  ਕਿਉਂਕਿ ਜਾਤੀ ਨਾਲ ਕਿਸੇ ਦੀ ਪਹਿਚਾਣ ਨਹੀਂ ਹੁੰਦੀਨਾ ਜੀਵਨ ਦੇ ਬਾਅਦ ਦੀ ਯਾਤਰਾ ਵਿੱਚ ਕਿਸੇ ਦੀ ਕੋਈ ਜਾਤੀ ਹੁੰਦੀ ਹੈ। ਇਸੇ ਤਰ੍ਹਾਂਗੁਰੂ ਅਰਜੁਨ ਦੇਵ ਜੀ ਨੇ ਪੂਰੇ ਦੇਸ਼ ਦੇ ਸੰਤਾਂ ਦੇ ਸਦਵਿਚਾਰਾਂ ਨੂੰ ਪਿਰੋਇਆਅਤੇ ਪੂਰੇ ਦੇਸ਼ ਨੂੰ ਵੀ ਏਕਤਾ ਦੇ ਸੂਤਰ ਨਾਲ ਜੋੜ ਦਿੱਤਾ। ਗੁਰੂ ਹਰਕ੍ਰਿਸ਼ਨ ਜੀ ਨੇ ਆਸਥਾ ਨੂੰ ਭਾਰਤ ਦੀ ਪਹਿਚਾਣ ਦੇ ਨਾਲ ਜੋੜਿਆ। ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਉਨ੍ਹਾਂ ਨੇ ਦੁਖੀ ਲੋਕਾਂ ਦਾ ਰੋਗ-ਨਿਵਾਰਣ ਕਰਕੇ ਮਾਨਵਤਾ ਦਾ ਜੋ ਰਸਤਾ ਦਿਖਾਇਆ ਸੀਉਹ ਅੱਜ ਵੀ ਹਰ ਸਿੱਖ ਅਤੇ ਹਰ ਭਾਰਤਵਾਸੀ ਦੇ ਲਈ ਪ੍ਰੇਰਣਾ ਹੈ।  ਕੋਰੋਨਾ ਦੇ ਕਠਿਨ ਸਮੇਂ ਵਿੱਚ ਸਾਡੇ ਗੁਰਦਆਰਿਆਂ ਨੇ ਜਿਸ ਤਰ੍ਹਾਂ ਸੇਵਾ ਦੀ ਜ਼ਿੰਮੇਦਾਰੀ ਉਠਾਈਉਹ ਗੁਰੂ ਸਾਹਿਬ ਦੀ ਕ੍ਰਿਪਾ ਅਤੇ ਉਨ੍ਹਾਂ ਦੇ ਆਦਰਸ਼ਾਂ ਦਾ ਹੀ ਪ੍ਰਤੀਕ ਹੈ। ਯਾਨੀਇੱਕ ਤਰ੍ਹਾਂ ਨਾਲ ਹਰ ਗੁਰੂ ਨੇ ਆਪਣੇ-ਆਪਣੇ ਸਮੇਂ ਵਿੱਚ ਦੇਸ਼ ਨੂੰ ਜੈਸੀ ਜ਼ਰੂਰਤ ਸੀਵੈਸੀ ਅਗਵਾਈ ਦਿੱਤੀਸਾਡੀਆਂ ਪੀੜ੍ਹੀਆਂ ਦਾ ਪਥ ਪ੍ਰਦਰਸ਼ਨ ਕੀਤਾ।

ਸਾਥੀਓ

ਸਾਡੇ ਗੁਰੂਆਂ ਦਾ ਯੋਗਦਾਨ ਕੇਵਲ ਸਮਾਜ ਅਤੇ ਅਧਿਆਤਮ ਤੱਕ ਹੀ ਸੀਮਿਤ ਨਹੀਂ ਹੈਬਲਕਿ ਸਾਡਾ ਰਾਸ਼ਟਰਰਾਸ਼ਟਰ ਦਾ ਚਿੰਤਨਰਾਸ਼ਟਰ ਦੀ ਆਸਥਾ ਅਤੇ ਅਖੰਡਤਾ ਅਗਰ ਅੱਜ ਸੁਰੱਖਿਅਤ ਹੈ,  ਤਾਂ ਉਸ ਦੇ ਵੀ ਮੂਲ ਵਿੱਚ ਸਿੱਖ ਗੁਰੂਆਂ ਦੀ ਮਹਾਨ ਤਪੱਸਿਆ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਤੁਸੀਂ ਦੇਖੋਜਦੋਂ ਵਿਦੇਸ਼ੀ ਆਕ੍ਰਾਂਤਾ (ਹਮਲਾਵਰ) ਤਲਵਾਰ ਦੇ ਦਮ ’ਤੇ ਭਾਰਤ ਦੀ ਸੱਤਾ ਅਤੇ ਸੰਪਦਾ ਨੂੰ ਹਥਿਆਉਣ ਵਿੱਚ ਲਗੇ ਸਨਤਦ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ- 

ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥

ਯਾਨੀਪਾਪ ਅਤੇ ਜ਼ੁਲਮ ਦੀ ਤਲਵਾਰ ਲੈ ਕੇ ਬਾਬਰ ਕਾਬੁਲ ਤੋਂ ਆਇਆ ਹੈਅਤੇ ਜ਼ੋਰ-ਜ਼ੁਲਮ ਨਾਲ ਭਾਰਤ ਦੀ ਹਕੂਮਤ ਦਾ ਕੰਨਿਆਦਾਨ ਮੰਗ ਰਿਹਾ ਹੈ। ਇਹ ਗੁਰੂ ਨਾਨਕ ਦੇਵ ਜੀ ਦੀ ਸਪਸ਼ਟਤਾ ਸੀ,  ਦ੍ਰਿਸ਼ਟੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਸੀ- 

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ

ਯਾਨੀ ਖੁਰਾਸਾਨ ’ਤੇ ਕਬਜ਼ਾ ਕਰਨ ਦੇ ਬਾਅਦ ਬਾਬਰ ਹਿੰਦੁਸਤਾਨ ਨੂੰ ਡਰਾ ਰਿਹਾ ਹੈ। ਇਸੇ ਵਿੱਚ ਅੱਗੇ ਉਹ ਇਹ ਵੀ ਬੋਲੇ- 

ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨਾ ਆਇਆ॥

ਅਰਥਾਤਉਸ ਸਮੇਂ ਇਤਨਾ ਅੱਤਿਆਚਾਰ ਹੋ ਰਿਹਾ ਸੀਲੋਕਾਂ ਵਿੱਚ ਚੀਖ-ਪੁਕਾਰ ਮਚੀ ਸੀ। ਇਸ ਲਈਗੁਰੂ ਨਾਨਕ ਦੇਵ ਜੀ ਦੇ ਬਾਅਦ ਆਏ ਸਾਡੇ ਸਿੱਖ ਗੁਰੂਆਂ ਨੇ ਦੇਸ਼ ਅਤੇ ਧਰਮ ਦੇ ਲਈ ਪ੍ਰਾਣਾਂ ਦੀ ਬਾਜੀ ਲਗਾਉਣ ਵਿੱਚ ਵੀ ਸੰਕੋਚ ਨਹੀਂ ਕੀਤਾ। ਇਸ ਸਮੇਂ ਦੇਸ਼ ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਉਤਸਵ ਮਨਾ ਰਿਹਾ ਹੈ। ਉਨ੍ਹਾਂ ਦਾ ਪੂਰਾ ਜੀਵਨ ਹੀ ‘ਰਾਸ਼ਟਰ ਪ੍ਰਥਮ’ ਦੇ ਸੰਕਲਪ ਦਾ ਉਦਾਹਰਣ ਹੈ। ਜਿਸ ਤਰ੍ਹਾਂ ਗੁਰੂ ਤੇਗ਼ ਬਹਾਦਰ ਜੀ ਮਾਨਵਤਾ ਦੇ ਪ੍ਰਤੀ ਆਪਣੇ ਵਿਚਾਰਾਂ ਦੇ ਲਈ ਸਦਾ ਅਡਿੱਗ ਰਹੇਉਹ ਸਾਨੂੰ ਭਾਰਤ ਦੀ ਆਤਮਾ ਦੇ ਦਰਸ਼ਨ ਕਰਾਉਂਦਾ ਹੈ। ਜਿਸ ਤਰ੍ਹਾਂ ਦੇਸ਼ ਨੇ ਉਨ੍ਹਾਂ ਨੂੰ ‘ਹਿੰਦ ਕੀ ਚਾਦਰ’ ਦੀ ਪਦਵੀ ਦਿੱਤੀਉਹ ਸਾਨੂੰ ਸਿੱਖ ਪਰੰਪਰਾ ਦੇ ਪ੍ਰਤੀ ਹਰ ਇੱਕ ਭਾਰਤਵਾਸੀ ਦੇ ਜੁੜਾਅ ਨੂੰ ਦਿਖਾਉਂਦਾ ਹੈ। ਔਰੰਗਜ਼ੇਬ ਦੇ ਖ਼ਿਲਾਫ਼ ਗੁਰੂ ਤੇਗ਼ ਬਹਾਦਰ ਦਾ ਪਰਾਕ੍ਰਮ ਅਤੇ ਉਨ੍ਹਾਂ ਦਾ ਬਲੀਦਾਨ ਸਾਨੂੰ ਸਿਖਾਉਂਦਾ ਹੈ ਕਿ ਆਤੰਕ ਅਤੇ ਮਜ਼ਹਬੀ ਕੱਟੜਤਾ ਨਾਲ ਦੇਸ਼ ਕਿਵੇਂ ਲੜਦਾ ਹੈ।

ਇਸੇ ਤਰ੍ਹਾਂਦਸ਼ਮ ਗੁਰੂਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੀਵਨ ਵੀ ਪਗ-ਪਗ (ਕਦਮ-ਕਦਮ) ’ਤੇ ਤਪ ਅਤੇ ਬਲੀਦਾਨ ਦੀ ਇੱਕ ਜਿਉਂਦੀ ਜਾਗਦੀ ਉਦਾਹਰਣ ਹੈ। ਰਾਸ਼ਟਰ ਦੇ ਲਈਰਾਸ਼ਟਰ ਦੇ ਮੂਲ ਵਿਚਾਰਾਂ ਦੇ ਲਈ ਦਸ਼ਮ ਗੁਰੂ ਨੇ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ। ਉਨ੍ਹਾਂ ਦੇ ਦੋ ਸਾਹਿਬਜ਼ਾਦਿਆਂਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਆਤਤਾਈਆਂ (ਜ਼ਾਲਮਾਂ) ਨੇ ਦੀਵਾਰ ਵਿੱਚ ਜ਼ਿੰਦਾ ਚਿਣਵਾ ਦਿੱਤਾ। ਲੇਕਿਨ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਦੀ ਆਨ-ਬਾਨ ਅਤੇ ਸ਼ਾਨ ਨੂੰ ਝੁਕਣ ਨਹੀਂ ਦਿੱਤਾ।  ਚਾਰੇ ਸਾਹਿਬਜ਼ਾਦਿਆਂ ਦੇ ਬਲੀਦਾਨ ਦੀ ਯਾਦ ਵਿੱਚ ਅਸੀਂ ਅੱਜ ਵੀ ਸ਼ਹੀਦੀ ਸਪਤਾਹ ਮਨਾਉਂਦੇ ਹਾਂ,   ਅਤੇ ਉਹ ਇਸ ਸਮੇਂ ਵੀ ਚਲ ਰਿਹਾ ਹੈ।

ਸਾਥੀਓ

ਦਸ਼ਮ ਗੁਰੂ ਦੇ ਬਾਅਦ ਵੀਤਿਆਗ ਅਤੇ ਬਲੀਦਾਨ ਦਾ ਇਹ ਸਿਲਸਿਲਾ ਰੁਕਿਆ ਨਹੀਂ। ਬੀਰ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਸਮੇਂ ਦੀ ਸਭ ਤੋਂ ਸ਼ਕਤੀਸ਼ਾਲੀ ਹਕੂਮਤ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ। ਸਿੱਖ ਮਿਸਲਾਂ ਨੇ ਨਾਦਿਰਸ਼ਾਹ ਅਤੇ ਅਹਿਮਦਸ਼ਾਹ ਅਬਦਾਲੀ ਦੇ ਆਕ੍ਰਮਣ (ਹਮਲੇ) ਨੂੰ ਰੋਕਣ ਦੇ ਲਈ ਹਜ਼ਾਰਾਂ ਦੀ ਸੰਖਿਆ ਵਿੱਚ ਬਲੀਦਾਨ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਤੋਂ ਬਨਾਰਸ ਤੱਕ ਜਿਸ ਤਰ੍ਹਾਂ ਦੇਸ਼ ਦੀ ਤਾਕਤ ਅਤੇ ਵਿਰਾਸਤ ਨੂੰ ਜੀਵਿਤ ਕੀਤਾਉਹ ਵੀ ਇਤਿਹਾਸ ਦੇ ਪੰਨ੍ਹਿਆਂ ਵਿੱਚ ਦਰਜ ਹੈ। ਅੰਗਰੇਜ਼ਾਂ ਦੇ ਸ਼ਾਸਨ ਵਿੱਚ ਵੀ ਸਾਡੇ ਸਿੱਖ ਭਾਈਆਂ ਭੈਣਾਂ ਨੇ ਜਿਸ ਵੀਰਤਾ ਦੇ ਨਾਲ ਦੇਸ਼ ਦੀ ਆਜ਼ਾਦੀ ਦੇ ਲਈ ਸੰਘਰਸ਼ ਕੀਤਾਸਾਡਾ ਆਜ਼ਾਦੀ ਕਾ ਸੰਗ੍ਰਾਮਜਲਿਆਂਵਾਲਾ ਬਾਗ਼ ਦੀ ਉਹ ਧਰਤੀਅੱਜ ਵੀ ਉਨ੍ਹਾਂ ਬਲੀਦਾਨਾਂ ਦੀ ਸਾਖੀ ਹੈ। ਇਹ ਅਜਿਹੀ ਪਰੰਪਰਾ ਹੈਜਿਸ ਵਿੱਚ ਸਦੀਆਂ ਪਹਿਲਾਂ ਸਾਡੇ ਗੁਰੂਆਂ ਨੇ ਪ੍ਰਾਣ ਫੂਕੇ ਸਨਅਤੇ ਉਹ ਅੱਜ ਵੀ ਉਤਨੀ ਹੀ ਜਾਗ੍ਰਿਤ ਹੈਉਤਨੀ ਹੀ ਚੇਤਨ ਹੈ।

ਸਾਥੀਓ

ਇਹ ਸਮਾਂ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦਾ ਹੈ। ਅੱਜ ਜਦੋਂ ਦੇਸ਼ ਆਪਣੇ ਸੁਤੰਤਰਤਾ ਸੰਗ੍ਰਾਮ ਤੋਂ,  ਆਪਣੇ ਅਤੀਤ ਤੋਂ ਪ੍ਰੇਰਣਾ ਲੈ ਰਿਹਾ ਹੈਤਾਂ ਸਾਡੇ ਗੁਰੂਆਂ ਦੇ ਆਦਰਸ਼ ਸਾਡੇ ਲਈ ਹੋਰ ਵੀ ਮਹੱਤਵਪੂਰਨ ਹੋ ਜਾਂਦੇ ਹਨ। ਅੱਜ ਦੇਸ਼ ਜੋ ਪ੍ਰਯਤਨ ਕਰ ਰਿਹਾ ਹੈਜੋ ਸੰਕਲਪ ਲੈ ਰਿਹਾ ਹੈਉਨ੍ਹਾਂ ਸਭ ਵਿੱਚ ਉਹੀ ਸੁਪਨੇ ਹਨ ਜੋ ਸਦੀਆਂ ਤੋਂ ਦੇਸ਼ ਪੂਰੇ ਹੁੰਦੇ ਦੇਖਣਾ ਚਾਹ ਰਿਹਾ ਹੈ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ‘ਮਾਨਵ ਜਾਤ’ ਦਾ ਪਾਠ ਸਾਨੂੰ ਸਿਖਾਇਆ ਸੀਉਸੇ ’ਤੇ ਚਲਦੇ ਹੋਏ ਅੱਜ ਦੇਸ਼ ‘ਸਬਕਾ ਸਾਥਸਬਕਾ ਵਿਕਾਸਔਰ ਸਬਕਾ ਵਿਸ਼ਵਾਸ’ ਦੇ ਮੰਤਰ ਤੇ ਅੱਗੇ ਵਧ ਰਿਹਾ ਹੈ। ਇਸ ਮੰਤਰ ਦੇ ਨਾਲ ਅੱਜ ਦੇਸ਼ ‘ਸਬਕਾ ਪ੍ਰਯਾਸ’ ਨੂੰ ਆਪਣੀ ਤਾਕਤ ਬਣਾ ਰਿਹਾ ਹੈ। ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕਕੱਛ ਤੋਂ ਕੋਹਿਮਾ ਤੱਕਪੂਰਾ ਦੇਸ਼ ਇਕੱਠੇ ਸੁਪਨੇ ਦੇਖ ਰਿਹਾ ਹੈਇਕੱਠੇ ਉਨ੍ਹਾਂ ਦੀ ਸਿੱਧੀ ਦੇ ਲਈ ਪ੍ਰਯਤਨ ਕਰ ਰਿਹਾ ਹੈ। ਅੱਜ ਦੇਸ਼ ਦਾ ਮੰਤਰ ਹੈ – ਏਕ ਭਾਰਤਸ਼੍ਰੇਸ਼ਠ ਭਾਰਤ

ਅੱਜ ਦੇਸ਼ ਦਾ ਲਕਸ਼ ਹੈ - ਇੱਕ ਨਵੇਂ ਸਮਰੱਥ ਭਾਰਤ ਦਾ ਪੁਨਰਉਦੈ। ਅੱਜ ਦੇਸ਼ ਦੀ ਨੀਤੀ ਹੈ- ਹਰ ਗ਼ਰੀਬ ਦੀ ਸੇਵਾਹਰ ਵੰਚਿਤ ਨੂੰ ਪ੍ਰਾਥਮਿਕਤਾ ਤੁਸੀਂ ਦੇਖੋਕੋਰੋਨਾ ਦਾ ਇਤਨਾ ਮੁਸ਼ਕਿਲ ਸਮਾਂ ਆਇਆ ਲੇਕਿਨ ਦੇਸ਼ ਨੇ ਪ੍ਰਯਤਨ ਕੀਤਾ ਕਿ ਕੋਈ ਗ਼ਰੀਬ ਭੁੱਖੇ ਪੇਟ ਨਾ ਸੌਂਏਂ ਅੱਜ ਦੇਸ਼ ਦੇ ਹਰ ਪ੍ਰਯਤਨ ਦਾਹਰ ਯੋਜਨਾ ਦਾ ਲਾਭ ਦੇਸ਼ ਦੇ ਹਰ ਹਿੱਸੇ ਨੂੰ ਸਮਾਨ ਰੂਪ ਨਾਲ ਮਿਲ ਰਿਹਾ ਹੈ। ਇਨ੍ਹਾਂ ਪ੍ਰਯਤਨਾਂ ਦੀ ਸਿੱਧੀ ਸਮਰਸ ਭਾਰਤ ਨੂੰ ਮਜ਼ਬੂਤਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਚਰਿਤਾਰਥ(ਸਾਕਾਰ) ਕਰੇਗੀ।

ਇਸ ਲਈ ਸਭ ਦੀ ਜ਼ਿੰਮੇਵਾਰੀ ਹੈ ਕਿ ਐਸੇ ਮਹੱਤਵਪੂਰਨ ਸਮੇਂ ਵਿੱਚਕੋਈ ਸਾਡੇ ਸਪੁਨਿਆਂ ’ਤੇ,  ਦੇਸ਼ ਦੀ ਇਕਜੁੱਟਤਾ ’ਤੇ ਆਂਚ ਨਾ ਲਾ ਸਕੇ। ਸਾਡੇ ਗੁਰੂਜਿਨ੍ਹਾਂ ਸਪੁਨਿਆਂ ਦੇ ਲਈ ਜੀਏ,  ਜਿਨ੍ਹਾਂ ਸਪੁਨਿਆਂ ਦੇ ਲਈ ਉਨ੍ਹਾਂ ਨੇ ਆਪਣਾ ਜੀਵਨ ਖਪਾ ਦਿੱਤਾਉਨ੍ਹਾਂ ਦੀ ਪੂਰਤੀ ਦੇ ਲਈ ਅਸੀਂ ਸਾਰੇ ਇਕਜੁੱਟ ਹੋ ਕੇ ਚਲੀਏਸਾਡੇ ਵਿੱਚ ਇਕਜੁੱਟਤਾ ਬਹੁਤ ਜ਼ਰੂਰੀ ਹੈ। ਸਾਡੇ ਗੁਰੂਜਿਨ੍ਹਾਂ ਖ਼ਤਰਿਆਂ ਤੋਂ ਦੇਸ਼ ਨੂੰ ਆਗਾਹ ਕਰਦੇ ਸਨਉਹ ਅੱਜ ਵੀ ਵੈਸੇ ਹੀ ਹਨ ਇਸ ਲਈ ਸਾਨੂੰ ਸਤਰਕ ਵੀ ਰਹਿਣਾ ਹੈ ਅਤੇ ਦੇਸ਼ ਦੀ ਸੁਰੱਖਿਆ ਵੀ ਕਰਨੀ ਹੈ।

ਮੈਨੂੰ ਪੂਰਾ ਭਰੋਸਾ ਹੈਗੁਰੂ ਨਾਨਕ ਦੇਵ ਜੀ ਦੇ ਅਸ਼ੀਰਵਾਦ ਨਾਲ ਅਸੀਂ ਆਪਣੇ ਇਨ੍ਹਾਂ ਸੰਕਲਪਾਂ ਨੂੰ ਜ਼ਰੂਰ ਪੂਰਾ ਕਰਾਂਗੇਅਤੇ ਦੇਸ਼ ਇੱਕ ਨਵੀਂ ਉਚਾਈ ਤੱਕ ਪਹੁੰਚੇਗਾ ਆਖਰੀ ਵਿੱਚਮੈਂ ਲਖਪਤ ਸਾਹਿਬ  ਦੇ ਦਰਸ਼ਨ ਕਰਨ ਆਏ ਸ਼ਰਧਾਲੂਆਂ ਨੂੰ ਇੱਕ ਤਾਕੀਦ ਵੀ ਕਰਨਾ ਚਾਹੁੰਦਾ ਹਾਂ। ਇਸ ਸਮੇਂ ਕੱਛ ਵਿੱਚ ਰਣ-ਉਤਸਵ ਚਲ ਰਿਹਾ ਹੈ। ਤੁਸੀਂ ਵੀ ਸਮਾਂ ਕੱਢ ਕੇਰਣ-ਉਤਸਵ ਵਿੱਚ ਜ਼ਰੂਰ ਜਾਓ।

મુંજા કચ્છી ભા ભેણ કીં અયો ? હેવર  સી કચ્છમે દિલ્હીપંજાબ જેડો પોંધો હુધો  ? ખાસો ખાસો સી મે આંજો અને આજે કુંટુંબજો ખ્યાલ રખજા ભલે પણ કચ્છ અને કચ્છી માડુ મુંજે ધિલ મેં વસેતા તડે આઉ કેડા પણ વાંજેડા પણ વેના કચ્છકે જાધ કરે વગર રહીં નતો સગાજે પણ   આજોં પ્રેમ આય ખાસો ખાસો જડે પણ આંઉ કચ્છમેં અચીધોસ  મણી કે મેલધોસ  મેડી કે મુંજા જેજા જેજા રામ રામ....ધ્યાન રખીજા

ਸਾਥੀਓ,

ਰਣ-ਉਤਸਵ ਦੇ ਦੌਰਾਨ ਪਿਛਲੇ ਇੱਕ-ਡੇਢ ਮਹੀਨੇ ਵਿੱਚ ਇੱਕ ਲੱਖ ਤੋਂ ਜ਼ਿਆਦਾ ਟੂਰਿਸਟਕੱਛ ਦੇ ਮਨੋਰਮ ਦ੍ਰਿਸ਼ਾਂਖੁੱਲ੍ਹੇ ਆਕਾਸ਼ ਦਾ ਆਨੰਦ ਲੈਣ ਉੱਥੇ ਆ ਚੁੱਕੇ ਹਨ। ਜਦੋਂ ਇੱਛਾਸ਼ਕਤੀ ਹੋਵੇਲੋਕਾਂ ਦੇ ਪ੍ਰਯਾਸ ਹੋਣਤਾਂ ਕਿਵੇਂ ਧਰਤੀ ਦਾ ਕਾਇਆਕਲਪ ਹੋ ਸਕਦਾ ਹੈਇਹ ਮੇਰੇ ਕੱਛ ਦੇ ਮਿਹਨਤੀ ਲੋਕਾਂ ਨੇ ਕਰਕੇ ਦਿਖਾਇਆ ਹੈ। ਇੱਕ ਸਮਾਂ ਸੀ ਜਦੋਂ ਕੱਛ ਦੇ ਲੋਕ ਰੋਜ਼ੀ ਰੋਟੀ ਦੇ ਲਈ ਦੁਨੀਆ ਭਰ ਵਿੱਚ ਜਾਇਆ ਕਰਦੇ ਸਨਅੱਜ ਦੁਨੀਆ ਭਰ ਤੋਂ ਲੋਕ ਕੱਛ ਦੀ ਤਰਫ਼ ਆਕਰਸ਼ਿਤ ਹੋ ਰਹੇ ਹਨ ਹੁਣੇ ਪਿਛਲੇ ਦਿਨੀਂ ਧੌਲਾਵਿਰਾ ਨੂੰ ਯੂਨੈਸਕੋ ਨੇ ਵਰਲਡ ਹੈਰੀਟੇਜ਼ ਸਾਈਟ ਐਲਾਨ ਕੀਤਾ ਹੈ।  ਇਸ ਵਜ੍ਹਾ ਨਾਲ ਉੱਥੇ ਟੂਰਿਜ਼ਮ ਨੂੰ ਹੋਰ ਹੁਲਾਰਾ ਮਿਲੇਗਾ। ਗੁਜਰਾਤ ਸਰਕਾਰ ਨੇ ਹੁਣ ਉੱਥੇ ਇੱਕ ਸ਼ਾਨਦਾਰ ਟੈਂਟ ਸਿਟੀ ਦਾ ਵੀ ਨਿਰਮਾਣ ਕਰ ਦਿੱਤਾ ਹੈ। ਇਸ ਨਾਲ ਟੂਰਿਸਟਾਂ ਦੀ ਸਹੂਲਤ ਹੋਰ ਵਧੇਗੀ। ਹੁਣ ਧੋਰੜੋ ਤੋਂ ਸਿੱਧਾਰਣ ਦੇ ਵਿੱਚੋਂ ਧੌਲਾਵੀਰਾ ਜਾਣ ਦੇ ਲਈ ਨਵੀਂ ਸੜਕ ਦਾ ਨਿਰਮਾਣ ਵੀ ਤੇਜ਼ ਗਤੀ ਨਾਲ ਚਲ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਭੁਜ ਅਤੇ ਪੱਛਮ ਕੱਛ ਤੋਂ ਖੜੀਰ ਅਤੇ ਧੌਲਾਵੀਰਾ ਵਿਸਤਾਰ ਵਿੱਚ ਆਉਣ - ਜਾਣ ਲਈ ਬਹੁਤ ਅਸਾਨੀ ਹੋਵੇਗੀ। ਇਸ ਦਾ ਲਾਭ ਕੱਛ ਦੇ ਲੋਕਾਂ ਨੂੰ ਹੋਵੇਗਾਉੱਦਮੀਆਂ ਨੂੰ ਹੋਵੇਗਾ,  ਟੂਰਿਸਟਾਂ ਨੂੰ ਹੋਵੇਗਾ। ਖਾਵੜਾ ਵਿੱਚ ਰੀ-ਨਿਊਏਬਲ ਐਨਰਜੀ ਪਾਰਕ ਦਾ ਨਿਰਮਾਣ ਵੀ ਤੇਜ਼ੀ ਨਾਲ ਜਾਰੀ ਹੈ। ਪਹਿਲਾਂ ਪੱਛਮ ਕੱਛ ਅਤੇ ਭੁਜ ਤੋਂ ਧੌਲਾਵੀਰਾ ਜਾਣ ਦੇ ਲਈਭਚਾਊ-ਰਾਪਰ ਹੋ ਕੇ ਜਾਣਾ ਪੈਂਦਾ ਸੀ। ਹੁਣ ਸਿੱਧਾ ਖਾਵੜਾ ਤੋਂ ਧੌਲਾਵੀਰਾ ਜਾ ਸਕਣਗੇ। ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਨਾਰਾਇਣ ਸਰੋਵਰਕੋਟੇਸ਼ਵਰਮਾਤਾ ਕਾ ਮੜ੍ਹਹਾਜੀ ਪੀਰਧੋਰੜੋ ਟੈਂਟ ਸਿਟੀਅਤੇ ਧੌਲਾਵੀਰਾਇਹ ਨਵਾਂ ਮਾਰਗ ਬਣਨ ਨਾਲ ਇਨ੍ਹਾਂ ਸਾਰੇ ਸਥਲਾਂ ਵਿੱਚ ਆਉਣਾ-ਜਾਣਾ ਅਸਾਨ ਹੋਵੇਗਾ।

ਸਾਥੀਓ,  

ਅੱਜ ਸਾਡੇ ਸਭ ਦੇ ਸਤਿਕਾਰਯੋਗ ਅਟਲ ਜੀ ਦੀ ਜਨਮ ਜਯੰਤੀ ਵੀ ਹੈ। ਅਟਲ ਜੀ ਦਾ ਕੱਛ ਨਾਲ ਵਿਸ਼ੇਸ਼ ਸਨੇਹ ਰਿਹਾ ਹੈ। ਭੁਚਾਲ ਦੇ ਬਾਅਦ ਇੱਥੇ ਹੋਏ ਵਿਕਾਸ ਕਾਰਜਾਂ ਵਿੱਚ ਅਟਲ ਜੀ ਗੁਜਰਾਤ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਉਨ੍ਹਾਂ ਦੀ ਸਰਕਾਰ ਖੜ੍ਹੀ ਰਹੀ ਸੀ। ਅੱਜ ਕੱਛ ਜਿਸ ਤਰ੍ਹਾਂ ਪ੍ਰਗਤੀ ਦੇ ਪਥ ’ਤੇ ਹੈਉਸ ਨੂੰ ਦੇਖ ਕੇ ਅਟਲ ਜੀ ਜਿੱਥੇ ਵੀ ਹੋਣਗੇਜ਼ਰੂਰ ਸੰਤੁਸ਼ਟ ਹੁੰਦੇ ਹੋਣਗੇਖੁਸ਼ ਹੁੰਦੇ ਹੋਣਗੇ। ਮੈਨੂੰ ਵਿਸ਼ਵਾਸ ਹੈਕੱਛ ’ਤੇ ਸਾਡੇ ਸਾਰੇ ਮਹਾਨੁਭਾਵਸਾਰੇ ਸਤਿਕਾਰਯੋਗ ਜਨਾਂ ਦਾ ਅਸ਼ੀਰਵਾਦ ਐਸੇ ਹੀ ਬਣਿਆ ਰਹੇਗਾ। ਆਪ ਸਭ ਨੂੰ ਇੱਕ ਵਾਰ ਫਿਰ ਗੁਰਪੁਰਬ ਦੀ ਹਾਰਦਿਕ ਵਧਾਈਅਨੇਕ-ਅਨੇਕ ਸ਼ੁਭਕਾਮਨਾਵਾਂ। 

ਬਹੁਤ-ਬਹੁਤ ਧੰਨਵਾਦ!

******

ਡੀਐੱਸ/ਏਕੇਜੇ/ਐੱਨਐੱਸ



(Release ID: 1785219) Visitor Counter : 168