ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੂਸੀ ਸੰਘ ਦੇ ਰਾਸ਼ਟਰਪਤੀ ਮਹਾਮਹਿਮ ਵਲਾਦਿਮੀਰ ਪੁਤਿਨ ਦੇ ਨਾਲ ਟੈਲੀਫੋਨ ’ਤੇ ਗੱਲ ਕੀਤੀ

Posted On: 20 DEC 2021 8:47PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰੂਸੀ ਸੰਘ ਦੇ ਰਾਸ਼ਟਰਪਤੀ ਮਹਾਮਹਿਮ ਵਲਾਦਿਮੀਰ ਪੁਤਿਨ ਦੇ ਨਾਲ ਟੈਲੀਫੋਨ ’ਤੇ ਗੱਲ ਕੀਤੀ।

ਦੋਹਾਂ ਰਾਜਨੇਤਾਵਾਂ ਨੇ ਹਾਲ ਵਿੱਚ ਰਾਸ਼ਟਰਪਤੀ ਪੁਤਿਨ ਦੀ ਭਾਰਤ ਯਾਤਰਾ ਦੇ ਦੌਰਾਨ ਚਰਚਾ ਕੀਤੇ ਗਏ ਮੁੱਦਿਆਂ ’ਤੇ ਅੱਗੇ ਗੱਲਬਾਤ ਕੀਤੀ। ਅੱਜ ਦੀ ਗੱਲਬਾਤ ਭਵਿੱਖ ਦੀ ਕਾਰਜਵਿਧੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗੀ, ਜਿਸ ਵਿੱਚ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਦੇ ਅਵਸਰ, ਖਾਦਾਂ ਦੀ ਸਪਲਾਈ ਵਿੱਚ ਸਹਿਯੋਗ, ਰੂਸੀ ਫਾਰ ਈਸਟ ਦੇ ਨਾਲ ਭਰਤ ਦੀ ਪਰਸਪਰ ਸਹਿਭਾਗਿਤਾ ਨੂੰ ਵਧਾਉਣਾ ਆਦਿ ਸ਼ਾਮਲ ਹਨ। ਗੱਲਬਾਤ ਵਿੱਚ ਅੰਤਰਰਾਸ਼ਟਰੀ ਮੁੱਦਿਆਂ ’ਤੇ ਵੀ ਚਰਚਾ ਹੋਈ।

ਦੋਹਾਂ ਰਾਜਨੇਤਾਵਾਂ ਨੇ ਭਾਰਤ-ਰੂਸ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਾਜਨੀਤਕ ਸਾਂਝੇਦਾਰੀ ਦੇ ਤਹਿਤ ਸ਼ਾਮਲ ਸਾਰੇ ਪਹਿਲੂਆਂ ‘ਤੇ ਨਿਯਮਿਤ ਸੰਪਰਕ ਵਿੱਚ ਰਹਿਣ ਅਤੇ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਬਹੁ-ਪੱਖੀ ਮੰਚਾਂ ਵਿੱਚ ਸਲਾਹ-ਮਸ਼ਵਰਾ ਅਤੇ ਤਾਲਮੇਲ ਦੇ ਲਈ ਨਿਰੰਤਰ ਪ੍ਰਯਤਨ ਕਰਨ ਵਿੱਚ ਸਹਿਮਤੀ ਵਿਅਕਤ ਕੀਤੀ।

***

ਡੀਐੱਸ/ਐੱਸਐੱਚ(Release ID: 1783844) Visitor Counter : 125