ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੂੰ ਭੂਟਾਨ ਦੇ ਸਰਬਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ
ਮੈਂ ਇਸ ਨਿੱਘੇ ਭਾਵ ਤੋਂ ਡਾਢਾ ਪ੍ਰਭਾਵਿਤ ਹੋਇਆ ਹਾਂ ਤੇ ਭੂਟਾਨ ਦੇ ਮਹਾਮਹਿਮ ਨਰੇਸ਼ ਦਾ ਸ਼ੁਕਰੀਆ ਅਦਾ ਕਰਦਾ ਹਾਂ: ਪ੍ਰਧਾਨ ਮੰਤਰੀ
Posted On:
17 DEC 2021 8:05PM by PIB Chandigarh
ਭੂਟਾਨ ਨਰੇਸ਼, ਮਹਾਮਹਿਮ ਜਿਗਮੇ ਖੇਸਰ ਨਾਮਗਯਾਲ ਵਾਂਗਚੁਕ ਨੇ ਅੱਜ ਆਪਣੇ ਦੇਸ਼ ਦੇ ਰਾਸ਼ਟਰੀ ਦਿਵਸ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਆਪਣਾ ਸਰਬਉੱਚ ਨਾਗਰਿਕ ਪੁਰਸਕਾਰ ‘ਦ ਆਰਡਰ ਆਵ੍ ਦ ਦਰੁੱਕ ਗਿਆਲਪੋ’ ਭੇਟ ਕੀਤਾ। ਸ਼੍ਰੀ ਮੋਦੀ ਨੇ ਇਸ ਨਿੱਘੇ ਭਾਵ ਲਈ ਭੂਟਾਨ ਦੇ ਮਹਾਮਹਿਮ ਨਰੇਸ਼ ਦਾ ਸ਼ੁਕਰੀਆ ਅਦਾ ਕੀਤਾ ਹੈ।
ਭੂਟਾਨ ਦੇ ਪ੍ਰਧਾਨ ਮੰਤਰੀ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟਸ ਦੀ ਇੱਕ ਲੜੀ ਰਾਹੀਂ ਕਿਹਾ:
“ਤੁਹਾਡਾ ਧੰਨਵਾਦ, ਲਿਓਨਛੇਨ @PMBhutan! ਮੈਂ ਇਸ ਨਿੱਘੇ ਭਾਵ ਤੋਂ ਡਾਢਾ ਪ੍ਰਭਾਵਿਤ ਹੋਇਆ ਹਾਂ ਤੇ ਭੂਟਾਨ ਦੇ ਮਹਾਮਹਿਮ ਨਰੇਸ਼ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ।
ਮੈਨੂੰ ਭੂਟਾਨੀ ਭਰਾਵਾਂ ਤੇ ਭੈਣਾਂ ਤੋਂ ਬਹੁਤ ਜ਼ਿਆਦਾ ਪਿਆਰ ਤੇ ਨਿੱਘ ਹਾਸਲ ਕਰਨ ਦਾ ਮਾਣ ਮਿਲਿਆ ਹੈ ਅਤੇ ਭੂਟਾਨ ਦੇ ਰਾਸ਼ਟਰੀ ਦਿਵਸ ਦੇ ਇਸ ਸ਼ੁਭ ਮੌਕੇ ਮੈਂ ਉਨ੍ਹਾਂ ਸਭਨਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਮੈਂ ਭੂਟਾਨ ਦੇ ਟਿਕਾਊ ਵਿਕਾਸ ਦੇ ਵਿਲੱਖਣ ਮਾਡਲ ਅਤੇ ਜੀਵਨ ਦੇ ਡੂੰਘੇਰੇ ਅਧਿਆਤਮਕ ਮਾਰਗ ਲਈ ਉਸ ਦੀ ਸ਼ਲਾਘਾ ਕਰਦਾ ਹਾਂ। ਸਿਲਸਿਲੇਵਾਰ ਦਰੁੱਕ ਗਿਆਲਪੋਸ – ਭੂਟਾਨ ਦੇ ਮਹਾਮਹਿਮ ਨਰੇਸ਼ਾਂ ਨੇ ਇਸ ਰਾਜ ਨੂੰ ਇੱਕ ਵਿਲੱਖਣ ਸ਼ਨਾਖ਼ਤ ਦਿੱਤੀ ਹੈ ਅਤੇ ਗੁਆਂਢੀ ਦੇਸ਼ ਨਾਲ ਦੋਸਤੀ ਦਾ ਖ਼ਾਸ ਨਾਤਾ ਜੋੜਿਆ ਹੈ ਤੇ ਇਹੋ ਦੋਵੇਂ ਦੇਸ਼ਾਂ ‘ਚ ਸਾਂਝੀ ਹੈ।
ਭਾਰਤ ਭੂਟਾਨ ਨੂੰ ਸਦਾ ਆਪਣੇ ਨੇੜਲੇ ਮਿੱਤਰਾਂ ਤੇ ਗੁਆਂਢੀਆਂ ਵਿੱਚੋਂ ਇੱਕ ਵਜੋਂ ਸੰਭਾਲ਼ ਕੇ ਰੱਖੇਗਾ ਅਤੇ ਅਸੀਂ ਹਰ ਸੰਭਵ ਤਰੀਕੇ ਨਾਲ ਭੂਟਾਨ ਦੀ ਵਿਕਾਸ ਯਾਤਰਾ ਵਿੱਚ ਸਹਿਯੋਗ ਦੇਣਾ ਜਾਰੀ ਰੱਖਾਂਗੇ।”
*********
ਡੀਐੱਸ/ਐੱਸਐੱਚ
(Release ID: 1782885)
Visitor Counter : 207
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam