ਪ੍ਰਧਾਨ ਮੰਤਰੀ ਦਫਤਰ
ਉੱਤਰ ਪ੍ਰਦੇਸ਼ ਵਿੱਚ ਸਦਗੁਰੂ ਸਦਾਫਲਦੇਵ ਵਿਹੰਗਮ ਯੋਗ ਸੰਸਥਾਨ ਦੀ 98ਵੀਂ ਵਰ੍ਹੇਗੰਢ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
Posted On:
14 DEC 2021 6:52PM by PIB Chandigarh
ਹਰ ਹਰ ਮਹਾਦੇਵ !
ਸ਼੍ਰੀ ਸਦਗੁਰੂ ਚਰਣ ਕਮਲੇਭਯੋ ਨਮ:। (श्री सद्गुरु चरण कमलेभ्यो नमः।)
ਮੰਚ ’ਤੇ ਉਪਸਥਿਤ ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਜੀ, ਉੱਤਰ ਪ੍ਰਦੇਸ਼ ਦੇ ਊਰਜਾਵਾਨ-ਕਰਮਯੋਗੀ, ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਸਦਗੁਰੂ ਆਚਾਰੀਆ ਸ਼੍ਰੀ ਸਵਤੰਤਰਦੇਵ ਜੀ ਮਹਾਰਾਜ, ਸੰਤ ਪ੍ਰਵਰ ਸ਼੍ਰੀ ਵਿਗਿਆਨਦੇਵ ਜੀ ਮਹਾਰਾਜ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਅਤੇ ਇਸ ਖੇਤਰ ਦੇ ਸਾਂਸਦ ਸ਼੍ਰੀ ਮਹੇਂਦਰ ਨਾਥ ਪਾਂਡੇ ਜੀ, ਇੱਥੋਂ ਦੇ ਆਪ ਦੇ ਪ੍ਰਤੀਨਿਧੀ ਅਤੇ ਯੋਗੀ ਜੀ ਸਰਕਾਰ ਵਿੱਚ ਮੰਤਰੀ ਸ਼੍ਰੀਮਾਨ ਅਨਿਲ ਰਾਜਭਰ ਜੀ, ਦੇਸ਼ ਵਿਦੇਸ਼ ਤੋਂ ਪਧਾਰੇ ਸਾਰੇ ਸਾਧਕ ਅਤੇ ਸ਼ਰਧਾਲੂਗਣ, ਭਾਈਓ ਅਤੇ ਭੈਣੋਂ, ਸਾਰੇ ਉਪਸਥਿਤ ਸਾਥੀਓ!
ਕਾਸ਼ੀ ਦੀ ਊਰਜਾ ਅਖੰਡਿਤ ਤਾਂ ਹੈ ਹੀ, ਇਹ ਨਿਤ ਨਵਾਂ ਵਿਸਤਾਰ ਵੀ ਲੈਂਦੀ ਰਹਿੰਦੀ ਹੈ। ਕੱਲ੍ਹ ਕਾਸ਼ੀ ਨੇ ਸ਼ਾਨਦਾਰ ‘ਵਿਸ਼ਵਨਾਥ ਧਾਮ’ ਮਹਾਦੇਵ ਦੇ ਚਰਣਾਂ ਵਿੱਚ ਅਰਪਿਤ ਕੀਤਾ ਅਤੇ ਅੱਜ ‘ਵਿਹੰਗਮ ਯੋਗ ਸੰਸਥਾਨ’ ਦਾ ਇਹ ਅਦਭੁਤ ਆਯੋਜਨ ਹੋ ਰਿਹਾ ਹੈ। ਇਸ ਦੈਵੀ ਭੂਮੀ ’ਤੇ ਈਸ਼ਵਰ ਆਪਣੀਆਂ ਅਨੇਕ ਇੱਛਾਵਾਂ ਦੀ ਪੂਰਤੀ ਲਈ ਸੰਤਾਂ ਨੂੰ ਹੀ ਨਿਮਿਤ ਬਣਾਉਂਦੇ ਹਨ ਅਤੇ ਜਦੋਂ ਸੰਤਾਂ ਦੀ ਸਾਧਨਾ ਪੁੰਨਫਲ ਨੂੰ ਪ੍ਰਾਪਤ ਕਰਦੀ ਹੈ ਤਾਂ ਸੁਖਦ ਸੰਜੋਗ ਵੀ ਬਣਦੇ ਹੀ ਚਲੇ ਜਾਂਦੇ ਹਨ।
ਅੱਜ ਅਸੀਂ ਦੇਖ ਰਹੇ ਹਾਂ, ਅਖਿਲ ਭਾਰਤੀ ਵਿਹੰਗਮ ਯੋਗ ਸੰਸਥਾਨ ਦਾ 98ਵਾਂ ਸਲਾਨਾ ਉਤਸਵ, ਸੁਤੰਤਰਤਾ ਅੰਦੋਲਨ ਵਿੱਚ ਸਦਗੁਰੂ ਸਦਾਫਲ ਦੇਵ ਜੀ ਦੀ ਜੇਲ੍ਹ ਯਾਤਰਾ ਦੇ 100 ਸਾਲ, ਅਤੇ ਦੇਸ਼ ਦੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ, ਇਹ ਸਭ, ਅਸੀਂ ਸਭ, ਇਕੱਠੇ ਇਨ੍ਹਾਂ ਦੇ ਸਾਖੀ ਬਣ ਰਹੇ ਹਾਂ। ਇਨ੍ਹਾਂ ਸਾਰੇ ਸੰਜੋਗਾਂ ਦੇ ਨਾਲ ਅੱਜ ਗੀਤਾ ਜਯੰਤੀ ਦਾ ਪਾਵਨ ਅਵਸਰ ਵੀ ਹੈ। ਅੱਜ ਦੇ ਹੀ ਦਿਨ ਕੁਰੂਕਸ਼ੇਤਰ ਦੀ ਲੜਾਈ ਦੀ ਭੂਮੀ ਵਿੱਚ ਜਦੋਂ ਸੈਨਾਵਾਂ ਆਹਮਣੇ-ਸਾਹਮਣੇ ਸਨ, ਮਾਨਵਤਾ ਨੂੰ ਯੋਗ, ਆਧਿਆਤਮ ਅਤੇ ਪਰਮਾਰਥ ਦਾ ਪਰਮ ਗਿਆਨ ਮਿਲਿਆ ਸੀ। ਮੈਂ ਇਸ ਅਵਸਰ ’ਤੇ ਭਗਵਾਨ ਕ੍ਰਿਸ਼ਨ ਦੇ ਚਰਣਾਂ ਵਿੱਚ ਨਮਨ ਕਰਦੇ ਹੋਏ ਆਪ ਸਾਰਿਆਂ ਨੂੰ ਅਤੇ ਸਾਰੇ ਦੇਸ਼ਵਾਸੀਆਂ ਨੂੰ ਗੀਤਾ ਜਯੰਤੀ ਦੀ ਹਾਰਦਿਕ ਵਧਾਈ ਦਿੰਦਾ ਹਾਂ।
ਭਾਈਓ ਅਤੇ ਭੈਣੋਂ,
ਸਦਗੁਰੂ ਸਦਾਫਲ ਦੇਵ ਜੀ ਨੇ ਸਮਾਜ ਦੇ ਜਾਗਰਣ ਦੇ ਲਈ, ‘ਵਿਹੰਗਮ ਯੋਗ’ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਲਈ, ਯੱਗ ਕੀਤਾ ਸੀ, ਅੱਜ ਉਹ ਸੰਕਲਪ-ਬੀਜ ਸਾਡੇ ਸਾਹਮਣੇ ਇਤਨੇ ਵਿਸ਼ਾਲ ਵਟ ਬਿਰਖ ਦੇ ਰੂਪ ਵਿੱਚ ਖੜ੍ਹਾ ਹੈ। ਅੱਜ ਇੱਕਵੰਜਾ ਸੌ ਇੱਕ ਯੱਗ ਕੁੰਡਾਂ ਦੇ ਵਿਸ਼ਵ ਸ਼ਾਂਤੀ ਵੈਦਿਕ ਮਹਾਯੱਗ ਦੇ ਰੂਪ ਵਿੱਚ, ਇਤਨੇ ਬੜੇ ਸਹਿ-ਯੋਗਆਸਨ ਅਧਿਆਪਨ ਸ਼ਿਵਿਰ ਦੇ ਰੂਪ ਵਿੱਚ, ਇਤਨੇ ਸੇਵਾ ਪ੍ਰਕਲਪਾਂ ਦੇ ਰੂਪ ਵਿੱਚ, ਅਤੇ ਲੱਖਾਂ-ਲੱਖ ਸਾਧਕਾਂ ਦੇ ਇਸ ਵਿਸ਼ਾਲ ਪਰਿਵਾਰ ਦੇ ਰੂਪ ਵਿੱਚ, ਅਸੀਂ ਉਸ ਸੰਤ ਸੰਕਲਪ ਦੀ ਸਿੱਧੀ ਨੂੰ ਅਨੁਭਵ ਕਰ ਰਹੇ ਹਾਂ।
ਮੈਂ ਸਦਗੁਰੂ ਸਦਾਫਲ ਦੇਵ ਜੀ ਨੂੰ ਨਮਨ ਕਰਦਾ ਹਾਂ, ਉਨ੍ਹਾਂ ਦੀ ਆਧਿਆਤਮਕ ਉਪਸਥਿਤੀ ਨੂੰ ਪ੍ਰਣਾਮ ਕਰਦਾ ਹਾਂ। ਮੈਂ ਸ਼੍ਰੀ ਸਵਤੰਤਰਦੇਵ ਜੀ ਮਹਾਰਾਜ ਅਤੇ ਸ਼੍ਰੀ ਵਿਗਿਆਨਦੇਵ ਜੀ ਮਹਾਰਾਜ ਦਾ ਵੀ ਆਭਾਰ ਵਿਅਕਤ ਕਰਦਾ ਹਾਂ ਜਿਨ੍ਹਾਂ ਨੇ ਇਸ ਪਰੰਪਰਾ ਨੂੰ ਜੀਵੰਤ ਬਣਾਇਆ ਹੋਇਆ ਹੈ, ਨਵਾਂ ਵਿਸਤਾਰ ਦੇ ਰਹੇ ਹਨ ਅਤੇ ਅੱਜ ਇੱਕ ਸ਼ਾਨਦਾਰ ਅਧਿਆਤਮਕ ਭੂਮੀ ਦਾ ਨਿਰਮਾਣ ਹੋ ਰਿਹਾ ਹੈ। ਮੈਨੂੰ ਇਸ ਦੇ ਦਰਸ਼ਨ ਕਰਨ ਦਾ ਅਵਸਰ ਮਿਲਿਆ। ਜਦੋਂ ਇਹ ਪੂਰਾ ਹੋ ਜਾਵੇਗਾ ਤਾਂ ਨਾ ਸਿਰਫ਼ ਕਾਸ਼ੀ ਲਈ ਲੇਕਿਨ ਹਿੰਦੁਸਤਾਨ ਦੇ ਲਈ ਇੱਕ ਬਹੁਤ ਬੜਾ ਨਜ਼ਰਾਨਾ ਬਣ ਜਾਵੇਗਾ।
ਸਾਥੀਓ,
ਸਾਡਾ ਦੇਸ਼ ਇਤਨਾ ਅਦਭੁੱਤ ਹੈ ਕਿ, ਇੱਥੇ ਜਦੋਂ ਵੀ ਸਮਾਂ ਵਿਪਰੀਤ ਹੁੰਦਾ ਹੈ, ਕੋਈ ਨਾ ਕੋਈ ਸੰਤ-ਵਿਭੂਤੀ, ਸਮੇਂ ਦੀ ਧਾਰਾ ਨੂੰ ਮੋੜਨ ਲਈ ਅਵਤਰਿਤ ਹੋ ਜਾਂਦੀ ਹੈ। ਇਹ ਭਾਰਤ ਹੀ ਹੈ ਜਿਸ ਦੀ ਆਜ਼ਾਦੀ ਦੇ ਸਭ ਤੋਂ ਬੜੇ ਨਾਇਕ ਨੂੰ ਦੁਨੀਆ ਮਹਾਤਮਾ ਬੁਲਾਉਂਦੀ ਹੈ, ਇਹ ਭਾਰਤ ਹੀ ਹੈ ਜਿੱਥੇ ਆਜ਼ਾਦੀ ਦੇ ਰਾਜਨੀਤਕ ਅੰਦੋਲਨ ਦੇ ਅੰਦਰ ਵੀ ਅਧਿਆਤਮਕ ਚੇਤਨਾ ਨਿਰੰਤਰ ਪ੍ਰਵਾਹਿਤ ਰਹੀ ਹੈ, ਅਤੇ ਇਹ ਭਾਰਤ ਹੀ ਹੈ ਜਿੱਥੇ ਸਾਧਕਾਂ ਦੀ ਸੰਸਥਾ ਆਪਣੇ ਵਾਰਸ਼ਿਕ ਉਤਸਵ ਨੂੰ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਰੂਪ ਵਿੱਚ ਮਨਾ ਰਹੀ ਹੈ।
ਸਾਥੀਓ
ਇੱਥੇ ਹਰ ਸਾਧਕ ਗੌਰਵ ਮਹਿਸੂਸ ਕਰਦਾ ਹੈ ਕਿ ਉਨ੍ਹਾਂ ਦੇ ਪਰਮਾਰਥਿਕ ਗੁਰੂਦੇਵ ਨੇ ਸੁਤੰਤਰਤਾ ਸੰਗ੍ਰਾਮ ਨੂੰ ਦਿਸ਼ਾ ਦਿੱਤੀ ਸੀ ਅਤੇ ਅਸਹਿਯੋਗ ਅੰਦੋਲਨ ਵਿੱਚ ਜੇਲ੍ਹ ਜਾਣ ਵਾਲੇ ਪਹਿਲੇ ਵਿਅਕਤੀਆਂ ਵਿੱਚ ਸੰਤ ਸਦਾਫਲ ਦੇਵ ਜੀ ਵੀ ਸਨ। ਜੇਲ੍ਹ ਵਿੱਚ ਹੀ ਉਨ੍ਹਾਂ ਨੇ ‘ਸਵਰਵੇਦ’ ਦੇ ਵਿਚਾਰਾਂ ’ਤੇ ਮੰਥਨ ਕੀਤਾ, ਜੇਲ੍ਹ ਤੋਂ ਰਿਹਾਅ ਹੋਣ ਦੇ ਬਾਅਦ ਉਸ ਨੂੰ ਮੂਰਤ ਸਰੂਪ ਦਿੱਤਾ।
ਸਾਥੀਓ,
ਸੈਂਕੜੇ ਸਾਲ ਦੇ ਇਤਿਹਾਸ ਵਿੱਚ ਸਾਡੇ ਸੁਤੰਤਰਤਾ ਸੰਗ੍ਰਾਮ ਦੇ ਕਿਤਨੇ ਹੀ ਅਜਿਹੇ ਪਹਿਲੂ ਰਹੇ ਹਨ ਜਿਨ੍ਹਾਂ ਨੇ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹੀ ਰੱਖਿਆ। ਅਜਿਹੇ ਕਿਤਨੇ ਹੀ ਸੰਤ ਸਨ ਜੋ ਅਧਿਆਤਮਕ ਤਪ ਛੱਡ ਕੇ ਆਜ਼ਾਦੀ ਲਈ ਜੁਟੇ। ਸਾਡੇ ਸੁਤੰਤਰਤਾ ਸੰਗ੍ਰਾਮ ਦੀ ਇਹ ਅਧਿਆਤਮਕ ਧਾਰਾ ਇਤਿਹਾਸ ਵਿੱਚ ਇਸ ਤਰ੍ਹਾਂ ਦਰਜ ਨਹੀਂ ਕੀਤੀ ਗਈ ਜਿਵੇਂ ਕੀਤੀ ਜਾਣੀ ਚਾਹੀਦੀ ਸੀ। ਅੱਜ ਜਦੋਂ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ ਤਾਂ ਇਸ ਧਾਰਾ ਨੂੰ ਸਾਹਮਣੇ ਲਿਆਉਣਾ ਸਾਡੀ ਜ਼ਿੰਮੇਵਾਰੀ ਹੈ। ਇਸ ਲਈ, ਅੱਜ ਦੇਸ਼ ਆਜ਼ਾਦੀ ਦੀ ਲੜਾਈ ਵਿੱਚ ਆਪਣੇ ਗੁਰੁਆਂ, ਸੰਤਾਂ ਅਤੇ ਤਪਸਵੀਆਂ ਦੇ ਯੋਗਦਾਨ ਨੂੰ ਯਾਦ ਕਰ ਰਿਹਾ ਹੈ, ਨਵੀਂ ਪੀੜ੍ਹੀ ਨੂੰ ਉਨ੍ਹਾਂ ਦੇ ਯੋਗਦਾਨ ਤੋਂ ਪਰੀਚਿਤ ਕਰਾ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਵਿਹੰਗਮ ਯੋਗ ਸੰਸਥਾਨ ਵੀ ਇਸ ਵਿੱਚ ਸਰਗਰਮ ਭੂਮਿਕਾ ਨਿਭਾ ਰਿਹਾ ਹੈ।
ਸਾਥੀਓ,
ਭਵਿੱਖ ਦੇ ਭਾਰਤ ਨੂੰ ਸੁਦ੍ਰਿੜ੍ਹ ਕਰਨ ਲਈ ਆਪਣੀਆਂ ਪਰੰਪਰਾਵਾਂ, ਆਪਣੇ ਗਿਆਨ ਦਰਸ਼ਨ ਦਾ ਵਿਸਤਾਰ, ਅੱਜ ਸਮੇਂ ਦੀ ਮੰਗ ਹੈ। ਇਸ ਸਿੱਧੀ ਦੇ ਲਈ ਕਾਸ਼ੀ ਜਿਹੇ ਸਾਡੇ ਆਧਿਆਤਮਕ ਅਤੇ ਸੱਭਿਆਚਾਰਕ ਕੇਂਦਰ ਇੱਕ ਪ੍ਰਭਾਵੀ ਮਾਧਿਅਮ ਬਣ ਸਕਦੇ ਹਨ। ਸਾਡੀ ਸਭਿਅਤਾ ਦੇ ਇਹ ਪ੍ਰਾਚੀਨ ਸ਼ਹਿਰ ਪੂਰੇ ਸੰਸਾਰ ਨੂੰ ਦਿਸ਼ਾ ਦਿਖਾ ਸਕਦੇ ਹਨ। ਬਨਾਰਸ ਜਿਹੇ ਸ਼ਹਿਰਾਂ ਨੇ ਮੁਸ਼ਕਲ ਤੋਂ ਮੁਸ਼ਕਲ ਸਮੇਂ ਵਿੱਚ ਵੀ ਭਾਰਤ ਦੀ ਪਹਿਚਾਣ ਦੇ, ਕਲਾ ਦੇ, ਉੱਤਮਤਾ ਦੇ ਬੀਜਾਂ ਨੂੰ ਸਹੇਜ ਕੇ ਰੱਖਿਆ ਹੈ। ਜਿੱਥੇ ਬੀਜ ਹੁੰਦਾ ਹੈ, ਰੁੱਖ ਉੱਥੋਂ ਹੀ ਵਿਸਤਾਰ ਲੈਣਾ ਸ਼ੁਰੂ ਕਰਦਾ ਹੈ। ਅਤੇ ਇਸ ਲਈ, ਅੱਜ ਜਦੋਂ ਅਸੀਂ ਬਨਾਰਸ ਦੇ ਵਿਕਾਸ ਦੀ ਗੱਲ ਕਰਦੇ ਹਾਂ, ਤਾਂ ਇਸ ਨਾਲ ਪੂਰੇ ਭਾਰਤ ਦੇ ਵਿਕਾਸ ਦਾ ਰੋਡਮੈਪ ਵੀ ਬਣ ਜਾਂਦਾ ਹੈ।
ਭਾਈਓ ਅਤੇ ਭੈਣੋਂ,
ਅੱਜ ਤੁਸੀਂ ਲੱਖਾਂ ਲੋਕ ਇੱਥੇ ਉਪਸਥਿਤ ਹੋ। ਤੁਸੀਂ ਅਲੱਗ-ਅਲੱਗ ਰਾਜਾਂ ਤੋਂ, ਅਲੱਗ-ਅਲੱਗ ਥਾਂਵਾਂ ਤੋਂ ਆਏ ਹੋ। ਤੁਸੀਂ ਕਾਸ਼ੀ ਵਿੱਚ ਆਪਣੀ ਸ਼ਰਧਾ, ਆਪਣਾ ਵਿਸ਼ਵਾਸ, ਆਪਣੀ ਊਰਜਾ, ਅਤੇ ਆਪਣੇ ਨਾਲ ਅਸੀਮ ਸੰਭਾਵਨਾਵਾਂ, ਕਿੰਨਾ ਕੁਝ ਲੈ ਕੇ ਆਏ ਹੋ। ਤੁਸੀਂ ਕਾਸ਼ੀ ਤੋਂ ਜਦੋਂ ਜਾਓਗੇ, ਤਾਂ ਨਵੇਂ ਵਿਚਾਰ, ਨਵੇਂ ਸੰਕਲਪ, ਇੱਥੋਂ ਦਾ ਅਸ਼ੀਰਵਾਦ, ਇੱਥੋਂ ਦੇ ਅਨੁਭਵ, ਕਿਤਨਾ ਕੁਝ ਲੈ ਕੇ ਜਾਓਗੇ। ਲੇਕਿਨ ਉਹ ਦਿਨ ਵੀ ਯਾਦ ਕਰੋ, ਜਦੋਂ ਤੁਸੀਂ ਇੱਥੇ ਆਉਂਦੇ ਸੀ ਤਾਂ ਕੀ ਸਥਿਤੀ ਸੀ। ਜੋ ਸਥਾਨ ਇਤਨਾ ਪਵਿੱਤਰ ਹੋਵੇ, ਉਸ ਦੀ ਬਦਹਾਲੀ ਲੋਕਾਂ ਨੂੰ ਨਿਰਾਸ਼ ਕਰਦੀ ਸੀ। ਲੇਕਿਨ ਅੱਜ ਇਹ ਪਰਿਸਥਿਤੀ ਬਦਲ ਰਹੀ ਹੈ।
ਅੱਜ ਜਦੋਂ ਦੇਸ਼-ਵਿਦੇਸ਼ ਤੋਂ ਲੋਕ ਆਉਂਦੇ ਹਨ ਤਾਂ ਏਅਰਪੋਰਟ ਤੋਂ ਨਿਕਲਦੇ ਹੀ ਉਨ੍ਹਾਂ ਨੂੰ ਸਭ ਬਦਲਾ - ਬਦਲਾ ਲਗਦਾ ਹੈ। ਏਅਰਪੋਰਟ ਤੋਂ ਸਿੱਧੇ ਸ਼ਹਿਰ ਤੱਕ ਆਉਣ ਵਿੱਚ ਹੁਣ ਓਨੀ ਦੇਰ ਨਹੀਂ ਲਗਦੀ। ਰਿੰਗਰੋਡ ਦਾ ਕੰਮ ਵੀ ਕਾਸ਼ੀ ਨੇ ਰਿਕਾਰਡ ਸਮੇਂ ਵਿੱਚ ਪੂਰਾ ਕੀਤਾ ਹੈ। ਬੜੇ ਵਾਹਨ ਅਤੇ ਬਾਹਰ ਦੀਆਂ ਗਾੜੀਆਂ ਹੁਣ ਬਾਹਰ-ਬਾਹਰ ਹੀ ਨਿਕਲ ਜਾਂਦੀਆਂ ਹਨ। ਬਨਾਰਸ ਆਉਣ ਵਾਲੀਆਂ ਕਾਫ਼ੀ ਸੜਕਾਂ ਵੀ ਹੁਣ ਚੌੜੀਆਂ ਹੋ ਗਈਆਂ ਹਨ। ਜੋ ਲੋਕ ਸੜਕ ਦੇ ਰਸਤੇ ਬਨਾਰਸ ਆਉਂਦੇ ਹਨ, ਉਹ ਹੁਣ ਇਸ ਸੁਵਿਧਾ ਨਾਲ ਕਿਤਨਾ ਫਰਕ ਪਿਆ ਹੈ, ਇਹ ਚੰਗੀ ਤਰ੍ਹਾਂ ਨਾਲ ਸਮਝਦੇ ਹਨ।
ਇੱਥੇ ਆਉਣ ਦੇ ਬਾਅਦ ਤੁਸੀਂ ਚਾਹੇ ਬਾਬਾ ਵਿਸ਼ਵਨਾਥ ਦੇ ਦਰਸ਼ਨ ਕਰਨ ਜਾਓ ਜਾਂ ਮਾਂ ਗੰਗਾ ਦੇ ਘਾਟਾਂ ’ਤੇ ਜਾਓ, ਹਰ ਜਗ੍ਹਾ ਕਾਸ਼ੀ ਦੀ ਮਹਿਮਾ ਦੇ ਅਨੁਰੂਪ ਹੀ ਆਭਾ ਵਧ ਰਹੀ ਹੈ। ਕਾਸ਼ੀ ਵਿੱਚ ਬਿਜਲੀ ਦੀਆਂ ਤਾਰਾਂ ਦੇ ਜੰਜਾਲ ਨੂੰ ਅੰਡਰਗਰਾਊਂਡ ਕਰਨ ਦਾ ਕੰਮ ਜਾਰੀ ਹੈ, ਲੱਖਾਂ ਲੀਟਰ ਸੀਵੇਜ ਦਾ ਟ੍ਰੀਟਮੈਂਟ ਵੀ ਹੋ ਰਿਹਾ ਹੈ। ਇਸ ਵਿਕਾਸ ਦਾ ਲਾਭ ਇੱਥੇ ਆਸਥਾ ਅਤੇ ਟੂਰਿਜ਼ਮ ਦੇ ਨਾਲ-ਨਾਲ, ਇੱਥੋਂ ਦੇ ਕਲਾ-ਸੱਭਿਆਚਾਰ ਨੂੰ ਵੀ ਮਿਲ ਰਿਹਾ ਹੈ।
Trade facilitation centre ਹੋਵੇ, ਰੁਦਰਾਕਸ਼ convention centre ਹੋਵੇ, ਜਾਂ ਬੁਣਕਰਾਂ- ਕਾਰੀਗਰਾਂ ਲਈ ਚਲਾਏ ਜਾ ਰਹੇ ਪ੍ਰੋਗਰਾਮ, ਅੱਜ ਕਾਸ਼ੀ ਦੇ ਕੌਸ਼ਲ ਨੂੰ ਨਵੀਂ ਤਾਕਤ ਮਿਲ ਰਹੀ ਹੈ। ਸਿਹਤ ਦੇ ਖੇਤਰ ਵਿੱਚ ਵੀ ਆਧੁਨਿਕ ਸੁਵਿਧਾਵਾਂ ਅਤੇ ਇਨਫ੍ਰਾਸਟ੍ਰਕਚਰ ਦੇ ਕਾਰਨ ਬਨਾਰਸ ਇੱਕ ਬੜੇ ਮੈਡੀਕਲ ਹੱਬ ਦੇ ਰੂਪ ਵਿੱਚ ਉੱਭਰ ਰਿਹਾ ਹੈ।
ਸਾਥੀਓ,
ਮੈਂ ਜਦੋਂ ਕਾਸ਼ੀ ਆਉਂਦਾ ਹਾਂ ਜਾਂ ਦਿੱਲੀ ਵਿੱਚ ਵੀ ਰਹਿੰਦਾ ਹਾਂ ਤਾਂ ਪ੍ਰਯਤਨ ਰਹਿੰਦਾ ਹੈ ਕਿ ਬਨਾਰਸ ਵਿੱਚ ਹੋ ਰਹੇ ਵਿਕਾਸ ਕਾਰਜਾਂ ਨੂੰ ਰਫ਼ਤਾਰ ਦਿੰਦਾ ਰਹਾਂ। ਕੱਲ੍ਹ ਰਾਤ 12-12.30 ਵਜੇ ਦੇ ਬਾਅਦ ਜਿਵੇਂ ਹੀ ਮੈਨੂੰ ਅਵਸਰ ਮਿਲਿਆ, ਮੈਂ ਫਿਰ ਨਿਕਲ ਪਿਆ ਸੀ ਆਪਣੀ ਕਾਸ਼ੀ ਵਿੱਚ ਜੋ ਕੰਮ ਚਲ ਰਹੇ ਹਨ, ਜੋ ਕੰਮ ਕੀਤਾ ਗਿਆ ਹੈ, ਉਨ੍ਹਾਂ ਨੂੰ ਦੇਖਣ ਲਈ ਨਿਕਲ ਪਿਆ ਸੀ। ਗੌਦੋਲਿਆ ਵਿੱਚ ਜੋ ਸੁੰਦਰੀਕਰਣ ਦਾ ਕੰਮ ਹੋਇਆ ਹੈ, ਉਹ ਵਾਕਈ ਦੇਖਣ ਯੋਗ ਬਣਾ ਹੈ। ਉੱਥੇ ਕਿਤਨੇ ਹੀ ਲੋਕਾਂ ਨਾਲ ਮੇਰੀ ਗੱਲਬਾਤ ਹੋਈ । ਮੈਂ ਮਡੁਵਾਡੀਹ ਵਿੱਚ ਬਨਾਰਸ ਰੇਲਵੇ ਸਟੇਸ਼ਨ ਵੀ ਦੇਖਿਆ। ਇਸ ਸਟੇਸ਼ਨ ਦਾ ਵੀ ਹੁਣ ਕਾਇਆਕਲਪ ਹੋ ਚੁੱਕਿਆ ਹੈ। ਪੁਰਾਤਨ ਨੂੰ ਸਮੇਟੇ ਹੋਏ, ਨਵੀਨਤਾ ਨੂੰ ਧਾਰਨ ਕਰਨਾ, ਬਨਾਰਸ ਦੇਸ਼ ਨੂੰ ਨਵੀਂ ਦਿਸ਼ਾ ਦੇ ਰਿਹਾ ਹੈ।
ਸਾਥੀਓ,
ਇਸ ਵਿਕਾਸ ਦਾ ਸਕਾਰਾਤਮਕ ਅਸਰ ਬਨਾਰਸ ਦੇ ਨਾਲ-ਨਾਲ ਇੱਥੇ ਆਉਣ ਵਾਲੇ ਟੂਰਿਸਟਾਂ ’ਤੇ ਵੀ ਪੈ ਰਿਹਾ ਹੈ। ਅਗਰ ਅਸੀਂ 2019-20 ਦੀ ਗੱਲ ਕਰੀਏ ਤਾਂ 2014-15 ਦੇ ਮੁਕਾਬਲੇ ਵਿੱਚ ਇੱਥੇ ਆਉਣ ਵਾਲੇ ਟੂਰਿਸਟਾਂ ਦੀ ਸੰਖਿਆ ਦੁੱਗਣੀ ਹੋ ਗਈ ਹੈ। 2019-20 ਵਿੱਚ, ਕੋਰੋਨਾ ਦੇ ਕਾਲਖੰਡ ਵਿੱਚ ਇਕੱਲੇ ਬਾਬਤਪੁਰ ਏਅਰਪੋਰਟ ਤੋਂ ਹੀ 30 ਲੱਖ ਤੋਂ ਜ਼ਿਆਦਾ ਯਾਤਰੀਆਂ ਦਾ ਆਉਣਾ-ਜਾਣਾ ਹੋਇਆ ਹੈ। ਇਸ ਬਦਲਾਅ ਨਾਲ ਕਾਸ਼ੀ ਨੇ ਇਹ ਦਿਖਾਇਆ ਹੈ ਕਿ ਇੱਛਾਸ਼ਕਤੀ ਹੋਵੇ ਤਾਂ ਪਰਿਵਰਤਨ/ਤਬਦੀਲੀ ਆ ਸਕਦਾ ਹੈ।
ਇਹੀ ਬਦਲਾਅ ਅੱਜ ਸਾਡੇ ਦੂਸਾਰੇ ਤੀਰਥ ਸਥਾਨਾਂ ਵਿੱਚ ਵੀ ਦਿਖ ਰਿਹਾ ਹੈ। ਕੇਦਾਰਨਾਥ, ਜਿੱਥੇ ਅਨੇਕ ਕਠਿਨਾਈਆਂ ਹੁੰਦੀਆਂ ਸਨ, 2013 ਦੀ ਤਬਾਹੀ ਦੇ ਬਾਅਦ ਲੋਕਾਂ ਦਾ ਆਉਣਾ ਜਾਣਾ ਘੱਟ ਹੋ ਗਿਆ ਸੀ, ਉੱਥੇ ਵੀ ਹੁਣ ਰਿਕਾਰਡ ਸੰਖਿਆ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ। ਇਸ ਨਾਲ ਵਿਕਾਸ ਅਤੇ ਰੋਜ਼ਗਾਰ ਦੇ ਕਿਤਨੇ ਅਸੀਮ ਅਵਸਰ ਬਣ ਰਹੇ ਹਨ, ਨੌਜਵਾਨਾਂ ਦੇ ਸੁਪਨਿਆਂ ਨੂੰ ਤਾਕਤ ਮਿਲ ਰਹੀ ਹੈ। ਇਹੀ ਵਿਸ਼ਵਾਸ ਅੱਜ ਪੂਰੇ ਦੇਸ਼ ਵਿੱਚ ਦਿਖ ਰਿਹਾ ਹੈ, ਇਸ ਗਤੀ ਨਾਲ ਅੱਜ ਦੇਸ਼ ਵਿਕਾਸ ਦੇ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ।
ਸਾਥੀਓ,
ਸਦਗੁਰੂ ਸਦਾਫਲ ਜੀ ਨੇ ਸਵਰਵੇਦ ਵਿੱਚ ਕਿਹਾ ਹੈ- (सद्गुरु सदाफल जी ने स्वर्वेद में कहा है-)
ਦਯਾ ਕਰੇ ਸਬ ਜੀਵ ਪਰ, ਨੀਚ ਉਂਚ ਨਹੀਂ ਜਾਨ।
ਦੇਖੇ ਅੰਤਰ ਆਤਮਾ, ਤਯਾਗ ਦੇਹ ਅਭਿਮਾਨ॥
(दया करे सब जीव पर, नीच ऊंच नहीं जान।
देखे अंतर आत्मा, त्याग देह अभिमान॥)
ਯਾਨੀ ਸਭ ਨਾਲ ਪ੍ਰੇਮ, ਸਭ ਦੇ ਪ੍ਰਤੀ ਕਰੁਣਾ, ਊਚ-ਨੀਚ ਤੋਂ, ਭੇਦ-ਭਾਵ ਤੋਂ ਮੁਕਤੀ! ਇਹੀ ਤਾਂ ਅੱਜ ਦੇਸ਼ ਦੀ ਪ੍ਰੇਰਣਾ ਹੈ! ਅੱਜ ਦੇਸ਼ ਦਾ ਮੰਤਰ ਹੈ- ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’। ਮੈਂ - ਮੇਰਾ ਦੇ ਸੁਆਰਥ ਤੋਂ ਉੱਪਰ ਉੱਠ ਕੇ ਅੱਜ ਦੇਸ਼ ‘ਸਬਕਾ ਪ੍ਰਯਾਸ’ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ।
ਸਾਥੀਓ,
ਸੁਤੰਤਰਤਾ ਸੰਗ੍ਰਾਮ ਦੇ ਸਮੇਂ ਸਦਗੁਰੂ ਨੇ ਸਾਨੂੰ ਮੰਤਰ ਦਿੱਤਾ ਸੀ - ਸਵਦੇਸ਼ੀ ਦਾ। ਅੱਜ ਉਸੇ ਭਾਵ ਵਿੱਚ ਦੇਸ਼ ਨੇ ਹੁਣ ‘ਆਤਮਨਿਰਭਰ ਭਾਰਤ ਮਿਸ਼ਨ’ ਸ਼ੁਰੂ ਕੀਤਾ ਹੈ। ਅੱਜ ਦੇਸ਼ ਦੇ ਸਥਾਨਕ ਵਪਾਰ- ਰੋਜ਼ਗਾਰ ਨੂੰ, ਉਤਪਾਦਾਂ ਨੂੰ ਤਾਕਤ ਦਿੱਤੀ ਜਾ ਰਹੀ ਹੈ, ਲੋਕਲ ਨੂੰ ਗਲੋਬਲ ਬਣਾਇਆ ਜਾ ਰਿਹਾ ਹੈ। ਗੁਰੁਦੇਵ ਨੇ ਸਵਰਵੇਦ ਵਿੱਚ ਸਾਨੂੰ ਯੋਗ ਦਾ, ਵਿਹੰਗਮ ਯੋਗ ਦਾ ਮਾਰਗ ਵੀ ਦਿੱਤਾ ਸੀ। ਉਨ੍ਹਾਂ ਦਾ ਸੁਪਨਾ ਸੀ ਕਿ ਯੋਗ ਜਨ-ਜਨ ਤੱਕ ਪਹੁੰਚੇ ਅਤੇ ਭਾਰਤ ਦੀ ਯੋਗ ਸ਼ਕਤੀ ਪੂਰੇ ਸੰਸਾਰ ਵਿੱਚ ਸਥਾਪਿਤ ਹੋਵੇ। ਅੱਜ ਜਦੋਂ ਅਸੀਂ ਪੂਰੀ ਦੁਨੀਆ ਨੂੰ ਯੋਗ ਦਿਵਸ ਮਨਾਉਂਦੇ ਹੋਏ, ਯੋਗ ਦਾ ਅਨੁਸਰਣ ਕਰਦੇ ਹੋਏ ਦੇਖਦੇ ਹਾਂ ਤਾਂ ਸਾਨੂੰ ਲਗਦਾ ਹੈ ਕਿ ਸਦਗੁਰੂ ਦਾ ਅਸ਼ੀਰਵਾਦ ਫਲੀਭੂਤ ਹੋ ਰਿਹਾ ਹੈ।
ਸਾਥੀਓ,
ਅੱਜ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਭਾਰਤ ਲਈ ਜਿਤਨਾ ਮਹੱਤਵਪੂਰਨ ਸਵਰਾਜ ਹੈ, ਉਤਨਾ ਹੀ ਮਹੱਤਵਪੂਰਨ ਸੁਰਾਜ ਵੀ ਹੈ। ਇਨ੍ਹਾਂ ਦੋਹਾਂ ਦਾ ਰਸਤਾ ਭਾਰਤੀ ਗਿਆਨ-ਵਿਗਿਆਨ, ਜੀਵਨਸ਼ੈਲੀ ਅਤੇ ਪੱਧਤੀਆਂ ਤੋਂ ਹੀ ਨਿਕਲੇਗਾ। ਮੈਂ ਜਾਣਦਾ ਹਾਂ, ਵਿਹੰਗਮ ਯੋਗ ਸੰਸਥਾਨ, ਵਰ੍ਹਿਆਂ ਤੋਂ ਇਸ ਵਿਚਾਰ ਨੂੰ ਅੱਗੇ ਵਧਾ ਰਿਹਾ ਹੈ। ਤੁਹਾਡਾ ਆਦਰਸ਼ ਵਾਕ ਹੈ - “ਗਾਵੋ ਵਿਸ਼ਵਸਯ ਮਾਤਰ:”( “गावो विश्वस्य मातरः”)। ਗੌਮਾਤਾ ਦੇ ਨਾਲ ਇਸ ਸੰਬੰਧ ਨੂੰ ਸੁਦ੍ਰਿੜ੍ਹ ਕਰਨ ਦੇ ਲਈ, ਗੋ-ਧਨ ਨੂੰ ਸਾਡੀ ਗ੍ਰਾਮੀਣ ਅਰਥਵਿਵਸਥਾ ਦਾ ਇੱਕ ਥੰਮ੍ਹ ਬਣਾਉਣ ਦੇ ਲਈ ਦੇਸ਼ ਵਿੱਚ ਅਨੇਕ ਪ੍ਰਯਤਨ ਹੋ ਰਹੇ ਹਨ।
ਸਾਥੀਓ,
ਸਾਡਾ ਗੋ-ਧਨ ਸਾਡੇ ਕਿਸਾਨਾਂ ਲਈ ਕੇਵਲ ਦੁੱਧ ਦਾ ਹੀ ਸਰੋਤ ਨਾ ਰਹੇ, ਬਲਕਿ ਸਾਡੀ ਕੋਸ਼ਿਸ਼ ਹੈ ਕਿ ਗੋ - ਵੰਸ਼, ਪ੍ਰਗਤੀ ਦੇ ਹੋਰ ਆਯਾਮਾਂ ਵਿੱਚ ਵੀ ਮਦਦ ਕਰੇ। ਅੱਜ ਦੁਨੀਆ ਸਿਹਤ ਨੂੰ ਲੈ ਕੇ ਸਜਗ ਹੋ ਰਹੀ ਹੈ, ਕੈਮੀਕਲਸ ਨੂੰ ਛੱਡ ਕੇ organic ਫ਼ਾਰਮਿੰਗ ਦੀ ਤਰਫ਼ ਸੰਸਾਰ ਪਰਤ ਰਿਹਾ ਹੈ, ਸਾਡੇ ਇੱਥੇ ਗੋਬਰ ਕਦੇ organic ਫ਼ਾਰਮਿੰਗ ਦਾ ਬੜਾ ਅਧਾਰ ਹੁੰਦਾ ਸੀ, ਸਾਡੀਆਂ ਊਰਜਾ ਜ਼ਰੂਰਤਾਂ ਨੂੰ ਵੀ ਪੂਰਾ ਕਰਦਾ ਸੀ। ਅੱਜ ਦੇਸ਼ ਗੋਬਰ-ਧਨ ਯੋਜਨਾ ਦੇ ਜ਼ਰੀਏ ਬਾਇਓਫਿਊਲ ਨੂੰ ਹੁਲਾਰਾ ਦੇ ਰਿਹਾ ਹੈ, organic ਫ਼ਾਰਮਿੰਗ ਨੂੰ ਹੁਲਾਰਾ ਦੇ ਰਿਹਾ ਹੈ। ਅਤੇ ਇਸ ਸਭ ਤੋਂ, ਇੱਕ ਤਰ੍ਹਾਂ ਨਾਲ ਵਾਤਾਵਰਣ ਦੀ ਰੱਖਿਆ ਵੀ ਹੋ ਰਹੀ ਹੈ।
ਅੱਜ ਤੋਂ ਦੋ ਦਿਨ ਬਾਅਦ 16 ਤਾਰੀਖ ਨੂੰ ‘ਜ਼ੀਰੋ ਬਜਟ-ਨੈਚੁਰਲ ਫ਼ਾਰਮਿੰਗ’ ’ਤੇ ਇੱਕ ਵੱਡਾ ਰਾਸ਼ਟਰੀ ਪ੍ਰੋਗਰਾਮ ਵੀ ਹੋਣ ਜਾ ਰਿਹਾ ਹੈ। ਇਸ ਵਿੱਚ ਪੂਰੇ ਦੇਸ਼ ਤੋਂ ਕਿਸਾਨ ਜੁੜਨਗੇ । ਮੈਂ ਚਾਹਾਂਗਾ ਕਿ ਆਪ ਸਾਰੇ ਵੀ 16 ਦਸੰਬਰ ਨੂੰ ਕੁਦਰਤੀ ਖੇਤੀ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਪ੍ਰਾਪਤ ਕਰੋ ਅਤੇ ਬਾਅਦ ਵਿੱਚ ਕਿਸਾਨਾਂ ਨੂੰ ਘਰ-ਘਰ ਜਾ ਕੇ ਦੱਸੋ। ਇਹ ਇੱਕ ਅਜਿਹਾ ਮਿਸ਼ਨ ਹੈ ਜਿਸ ਨੂੰ ਜਨ - ਅੰਦੋਲਨ ਬਣਨਾ ਚਾਹੀਦਾ ਹੈ, ਅਤੇ ਇਸ ਵਿੱਚ ਆਪ ਸਾਰੇ ਅਹਿਮ ਭੂਮਿਕਾ ਨਿਭਾ ਸਕਦੇ ਹੋ।
ਸਾਥੀਓ,
ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਅਨੇਕ ਸੰਕਲਪਾਂ ’ਤੇ ਕੰਮ ਕਰ ਰਿਹਾ ਹੈ। ਵਿਹੰਗਮ ਯੋਗ ਸੰਸਥਾਨ, ਸਦਗੁਰੂ ਸਦਾਫਲ ਦੇਵ ਜੀ ਦੇ ਨਿਰਦੇਸ਼ਾਂ ਦਾ ਪਾਲਨ ਕਰਦੇ ਹੋਏ ਲੰਬੇ ਸਮੇਂ ਤੋਂ ਸਮਾਜ ਕਲਿਆਣ ਦੇ ਕਿਤਨੇ ਹੀ ਅਭਿਯਾਨ ਚਲਾ ਰਿਹਾ ਹੈ। ਅੱਜ ਤੋਂ ਦੋ ਸਾਲ ਬਾਅਦ ਤੁਸੀਂ ਸਾਰੇ ਸਾਧਕ ਇੱਥੇ 100ਵੇਂ ਅਧਿਵੇਸ਼ਨ (ਇਕੱਠ) ਲਈ ਇਕਤ੍ਰਿਤ ਹੋਵੋਗੇ। 2 ਸਾਲ ਦਾ ਇਹ ਬਹੁਤ ਉੱਤਮ ਸਮਾਂ ਹੈ।
ਇਸ ਨੂੰ ਧਿਆਨ ਵਿੱਚ ਰੱਖ ਕੇ ਮੈਂ ਅੱਜ ਆਪ ਸਭ ਨੂੰ ਕੁਝ ਸੰਕਲਪ ਲੈਣ ਦੀ ਤਾਕੀਦ ਕਰਨਾ ਚਾਹੁੰਦਾ ਹਾਂ। ਇਹ ਸੰਕਲਪ ਅਜਿਹੇ ਹੋਣੇ ਚਾਹੀਦੇ ਹਨ ਜਿਸ ਵਿੱਚ ਸਦਗੁਰੂ ਦੇ ਸੰਕਲਪਾਂ ਦੀ ਸਿੱਧੀ ਹੋਵੇ, ਅਤੇ ਜਿਸ ਵਿੱਚ ਦੇਸ਼ ਦੇ ਮਨੋਰਥ ਵੀ ਸ਼ਾਮਲ ਹੋਣ। ਇਹ ਐਸੇ ਸੰਕਲਪ ਹੋ ਸਕਦੇ ਹਨ ਜਿਨ੍ਹਾਂ ਨੂੰ ਅਗਲੇ ਦੋ ਸਾਲ ਵਿੱਚ ਗਤੀ ਦਿੱਤੀ ਜਾਵੇ, ਮਿਲ ਕੇ ਪੂਰਾ ਕੀਤਾ ਜਾਵੇ ।
ਜਿਵੇਂ ਇੱਕ ਸੰਕਲਪ ਹੋ ਸਕਦਾ ਹੈ- ਸਾਨੂੰ ਬੇਟੀ ਨੂੰ ਪੜ੍ਹਾਉਣਾ ਹੈ, ਸਾਨੂੰ ਸਾਡੀਆਂ ਬੇਟੀਆਂ ਨੂੰ ਸਕਿੱਲ ਡਿਵਲਪਮੈਂਟ ਲਈ ਵੀ ਤਿਆਰ ਕਰਨਾ ਹੈ। ਆਪਣੇ ਪਰਿਵਾਰ ਦੇ ਨਾਲ-ਨਾਲ ਜੋ ਲੋਕ ਸਮਾਜ ਵਿੱਚ ਜ਼ਿੰਮੇਦਾਰੀ ਉਠਾ ਸਕਦੇ ਹਨ, ਉਹ ਇੱਕ ਦੋ ਗ਼ਰੀਬ ਬੇਟੀਆਂ ਦੇ ਸਕਿੱਲ ਡਿਵਲਪਮੈਂਟ ਦੀ ਵੀ ਜ਼ਿੰਮੇਦਾਰੀ ਉਠਾਉਣ।
ਇੱਕ ਹੋਰ ਸੰਕਲਪ ਹੋ ਸਕਦਾ ਹੈ ਪਾਣੀ ਬਚਾਉਣ ਦੇ ਲਈ। ਸਾਨੂੰ ਆਪਣੀਆਂ ਨਦੀਆਂ ਨੂੰ, ਗੰਗਾ ਜੀ ਨੂੰ, ਸਾਰੇ ਜਲਸਰੋਤਾਂ ਨੂੰ ਸਵੱਛ ਰੱਖਣਾ ਹੈ। ਇਸ ਦੇ ਲਈ ਵੀ ਤੁਹਾਡੇ ਸੰਸਥਾਨ ਦੁਆਰਾ ਨਵੇਂ ਅਭਿਯਾਨ ਸ਼ੁਰੂ ਕੀਤੇ ਜਾ ਸਕਦੇ ਹਨ। ਜਿਹੋ-ਜਿਹਾ ਮੈਂ ਪਹਿਲਾਂ ਵੀ ਦੱਸਿਆ, ਦੇਸ਼ ਅੱਜ ਕੁਦਰਤੀ ਖੇਤੀ ’ਤੇ ਬਲ ਦੇ ਰਿਹਾ ਹੈ। ਇਸ ਦੇ ਲਈ ਲੱਖੋਂ-ਲੱਖ ਕਿਸਾਨ ਭਾਈ-ਭੈਣਾਂ ਨੂੰ ਪ੍ਰੇਰਿਤ ਕਰਨ ਵਿੱਚ ਵੀ ਆਪ ਸਭ ਬਹੁਤ ਬੜੀ ਮਦਦ ਕਰ ਸਕਦੇ ਹੋ।
ਸਾਨੂੰ ਆਪਣੇ ਆਸ-ਪਾਸ ਸਫ਼ਾਈ-ਸਵੱਛਤਾ ਦਾ ਵੀ ਵਿਸ਼ੇਸ਼ ਧਿਆਨ ਦੇਣਾ ਹੈ। ਕਿਸੇ ਵੀ ਜਨਤਕ ਜਗ੍ਹਾ ’ਤੇ ਗੰਦਗੀ ਨਾ ਫੈਲੇ, ਇਹ ਧਿਆਨ ਰੱਖਣਾ ਹੈ। ਪਰਮਾਤਮਾ ਦੇ ਨਾਮ ਨਾਲ ਤੁਹਾਨੂੰ ਕੋਈ ਨਾ ਕੋਈ ਸੇਵਾ ਦਾ ਅਜਿਹਾ ਕਾਰਜ ਵੀ ਜ਼ਰੂਰ ਕਰਨਾ ਹੈ ਜਿਸ ਦਾ ਲਾਭ ਪੂਰੇ ਸਮਾਜ ਨੂੰ ਹੋਵੇ।
ਮੈਨੂੰ ਵਿਸ਼ਵਾਸ ਹੈ, ਇਸ ਪਵਿੱਤਰ ਅਵਸਰ ’ਤੇ ਸੰਤਾਂ ਦੇ ਅਸ਼ੀਰਵਾਦ ਨਾਲ ਇਹ ਸੰਕਲਪ ਜ਼ਰੂਰ ਪੂਰੇ ਹੋਣਗੇ, ਅਤੇ ਨਵੇਂ ਭਾਰਤ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਦੇਣਗੇ।
ਇਸ ਵਿਸ਼ਵਾਸ ਦੇ ਨਾਲ, ਆਪ ਸਭ ਦਾ ਬਹੁਤ ਬਹੁਤ ਧੰਨਵਾਦ।
ਪੂਜਯ ਸਵਾਮੀ ਜੀ ਦਾ ਮੈਂ ਆਭਾਰੀ ਹਾਂ ਕਿ ਇਸ ਮਹੱਤਵਪੂਰਨ ਪਵਿੱਤਰ ਅਵਸਰ ’ਤੇ ਮੈਨੂੰ ਵੀ ਆਪ ਸਭ ਦੇ ਦਰਮਿਆਨ ਆਉਣ ਦਾ ਅਵਸਰ ਮਿਲਿਆ। ਇਸ ਪਵਿੱਤਰ ਸਥਾਨ ਦਾ ਦਰਸ਼ਨ ਕਰਨ ਦਾ ਅਵਸਰ ਮਿਲਿਆ। ਮੈਂ ਫਿਰ ਇੱਕ ਵਾਰ ਸਭ ਦਾ ਆਭਾਰ ਵਿਅਕਤ ਕਰਦਾ ਹਾਂ।
ਹਰ ਹਰ ਮਹਾਦੇਵ !
ਬਹੁਤ-ਬਹੁਤ ਧੰਨਵਾਦ।
*****
ਡੀਐੱਸ/ਐੱਸਐੱਚ/ਐੱਨਐੱਨ
(Release ID: 1782207)
Visitor Counter : 189
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam