ਵਿੱਤ ਮੰਤਰਾਲਾ
ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ “ਰਿਕਵਰ ਟੁਗੈਦਰ, ਰਿਕਵਰ ਸਟ੍ਰੋਂਗਰ” ਵਿਸ਼ੇ ‘ਤੇ ਆਯੋਜਿਤ ਜੀ-20 ਸੈਮੀਨਾਰ ਵਿੱਚ ਹਿੱਸਾ ਲਿਆ
Posted On:
09 DEC 2021 2:29PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਕਾਰਜ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਜੀ20 ਪ੍ਰੈਜ਼ੀਡੈਂਸੀ ਆਵ੍ ਇੰਡੋਨੇਸ਼ੀਆ ਦੁਆਰਾ ਬਾਲੀ ਵਿੱਚ ਆਯੋਜਿਤ ਜੀ20 ਇੰਟਰਨੈਸ਼ਨਲ ਸੈਮੀਨਾਰ ਵਿੱਚ ਨਵੀਂ ਦਿੱਲੀ ਤੋਂ ਵਰਚੁਅਲ ਰੂਪ ਵਿੱਚ ਹਿੱਸਾ ਲਿਆ।
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਜੀ20 ਪ੍ਰੈਜ਼ੀਡੈਂਸੀ ਆਵ੍ ਇੰਡੋਨੇਸ਼ੀਆ ਬਾਲੀ ਵਿੱਚ ਆਯੋਜਿਤ ਜੀ20 ਇੰਟਰਨੈਸ਼ਨਲ ਸੈਮੀਨਾਰ ਨੂੰ ਨਵੀਂ ਦਿੱਲੀ ਤੋਂ ਵਰਚੁਅਲ ਰੂਪ ਵਿੱਚ ਸੰਬੋਧਿਤ ਕਰਦੀ ਹੋਈ
ਇਸ ਸਾਲ ਦੇ ਲੀ ਜੀ20 ਦੀ ਥੀਮ, “ਰਿਕਵਰ ਟੁਗੈਦਰ, ਰਿਕਵਰ ਸਟ੍ਰੋਂਗਰ” ‘ਤੇ ਆਪਣੇ ਸੰਬੋਧਨ ਵਿੱਚ ਵਿੱਤ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਲਮੀ ਅਰਥਵਿਵਸਥਾ ਦੀ ਮਜ਼ਬੂਤ, ਸਥਾਈ, ਸੰਤੁਲਿਤ ਅਤੇ ਸਮਾਵੇਸ਼ੀ ਦੀ ਸਥਿਤੀ ਨੂੰ ਫਿਰ ਤੋਂ ਪ੍ਰਾਪਤ ਕਰਨ ਦੇ ਲਈ ਸਾਰੇ ਦੇਸ਼ਾਂ ਦੀ ਸਾਮੂਹਿਕ ਪ੍ਰਗਤੀ ਸੁਨਿਸ਼ਚਿਤ ਕਰਨਾ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਟੀਚੇ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਬਹੁਪੱਖੀਵਾਦ ਅਤੇ ਸਮੂਹਿਕ ਕਾਰਜ ਦੀ ਭੂਮਿਕਾ ਮਹੱਤਵਪੂਰਨ ਹੈ। ਸ਼੍ਰੀਮਤੀ ਸੀਤਾਰਮਣ ਨੇ ਆਲਮੀ ਪੱਧਰ ‘ਤੇ ਫਿਰ ਤੋਂ ਪਹਿਲੇ ਦੀ ਬਿਹਤਰ ਸਥਿਤੀ ਨੂੰ ਪ੍ਰਾਪਤ ਕਰਨ ਵਿੱਚ ਸਮਾਵੇਸ਼, ਨਿਵੇਸ਼, ਇਨੋਵੇਸ਼ਨ ਅਤੇ ਸੰਸਥਾਨਾਂ ਦੇ ਮਹੱਤਵ ਨੂੰ ਵੀ ਰੇਖਾਂਕਿਤ ਕੀਤਾ।
ਵਿੱਤ ਮੰਤਰੀ ਨੇ ਆਲਮੀ ਅਰਥਵਿਵਸਥਾ ਦੇ ਲਈ ਫਿਰ ਤੋਂ ਪਹਿਲਾਂ ਦੀ ਸਥਿਤੀ ਪ੍ਰਾਪਤ ਕਰਨ ਵਿੱਚ ਅਸਮਾਨਤਾਵਾਂ ਨੂੰ ਸਮਾਪਤ ਕਰਨ ਦੇ ਨਾਲ ਟੀਕੇ ਅਤੇ ਦਵਾਈਆਂ ਨੂੰ ਕਿਫਾਇਤੀ ਬਣਾਉਣ ਤੇ ਇਨ੍ਹਾਂ ਤੱਕ ਸਮਾਨ ਪਹੁੰਚ ਸੁਨਿਸ਼ਚਿਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਇਸ ਸੰਦਰਭ ਵਿੱਚ ਸ਼੍ਰੀਮਤੀ ਸੀਤਾਰਮਣ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਹੁਣ ਤੱਕ ਭਾਰਤ ਟੀਕਿਆਂ ਦੀਆਂ 1.25 ਬਿਲੀਅਨ ਤੋਂ ਵੱਧ ਖੁਰਾਕਾਂ ਦੇ ਚੁੱਕਿਆ ਹੈ ਅਤੇ 90 ਤੋਂ ਵੱਧ ਦੇਸ਼ਾਂ ਨੂੰ 72 ਮਿਲੀਅਨ ਤੋਂ ਵੱਧ ਵੈਕਸੀਨ ਖੁਰਾਕਾਂ ਦੀ ਸਪਲਾਈ ਕੀਤੀ ਹੈ, ਜਿਨ੍ਹਾਂ ਵਿੱਚ ਅਨੁਦਾਨ ਦੇ ਰੂਪ ਵਿੱਚ ਦਿੱਤੇ ਗਏ ਟੀਕੇ ਵੀ ਸ਼ਾਮਲ ਹਨ। ਇਹ ਆਲਮੀ ਪੱਧਰ ‘ਤੇ ਤਾਲਮੇਲ ਬਣਾ ਕੇ ਕਾਰਜ ਕਰਨ ਦੇ ਸੰਦਰਭ ਵਿੱਚ ਭਾਰਤ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਵਿੱਤ ਮੰਤਰੀ ਨੇ ਵਿਕਾਸ ਪਥ ‘ਤੇ ਤੇਜ਼ ਅਤੇ ਸਥਿਰ ਵਾਪਸੀ ਨੂੰ ਸਮਰੱਥ ਬਣਾਉਣ ਦੇ ਲਈ ਇਨਫ੍ਰਾਸਟ੍ਰਕਚਰ ਦੇ ਨਿਵੇਸ਼ ਵਿੱਚ ਵਾਧੇ ਦੇ ਮਹੱਤਵ ‘ਤੇ ਜ਼ੋਰ ਦਿੱਤਾ।
ਸ਼੍ਰੀਮਤੀ ਸੀਤਾਰਮਣ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਵਾਤਾਵਰਣ-ਅਨੁਕੂਲ ਨਿਵੇਸ਼, ਸਰਕਾਰਾਂ ਦੇ ਮੁੜ-ਨਿਰਮਾਣ ਦੇ ਪ੍ਰਯਤਨਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਉਨ੍ਹਾਂ ਨੇ ਜੀ20 ਤੋਂ ਇਸ ਗੱਲ ‘ਤੇ ਵਿਚਾਰ-ਵਟਾਂਰਾ ਕਰਨ ਦਾ ਸੱਦਾ ਦਿੱਤਾ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਜਲਵਾਯੂ ਵਿੱਤ ਅਤੇ ਵਾਤਾਵਰਣ-ਅਨੁਕੂਲ ਟੈਕਨੋਲੋਜੀਆਂ ਕਿਵੇਂ ਉਪਲੱਬਧ ਕਰਵਾਈਆਂ ਜਾ ਸਕਦੀਆਂ ਹਨ, ਤਾਕਿ ਵਾਤਾਵਰਣ-ਅਨੁਕੂਲ ਵਿਕਾਸ ਦੀ ਦਿਸ਼ਾ ਵਿੱਚ ਉਨ੍ਹਾਂ ਦੇ ਪ੍ਰਯਤਨਾਂ ਨੂੰ ਪ੍ਰੋਤਸਾਹਨ ਦਿੱਤਾ ਜਾ ਸਕੇ ਅਤੇ ਇਨ੍ਹਾਂ ਵਿੱਚ ਤੇਜ਼ੀ ਲਿਆਂਦੀ ਜਾ ਸਕੇ।
****
ਆਰਐੱਮ/ਕੇਐੱਮਐੱਨ
(Release ID: 1779929)
ਵਿਜ਼ੀਟਰ ਕਾਊਂਟਰ : 142