ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਹੈਲੀਕੌਪਟਰ ਹਾਦਸੇ ’ਚ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ ਹਥਿਆਰਬੰਦ ਬਲਾਂ ਦੇ ਹੋਰ ਜਵਾਨਾਂ ਦੇ ਦੇਹਾਂਤ ’ਤੇ ਸੋਗ ਪ੍ਰਗਟਾਇਆ

Posted On: 08 DEC 2021 6:44PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਮਿਲ ਨਾਡੂ ਚ ਹੈਲੀਕੌਪਟਰ ਹਾਦਸੇ ਦੌਰਾਨ ਜਨਰਲ ਬਿਪਿਨ ਰਾਵਤਉਨ੍ਹਾਂ ਦੀ ਪਤਨੀ ਅਤੇ ਹਥਿਆਰਬੰਦ ਬਲਾਂ ਤੇ ਹੋਰ ਜਵਾਨਾਂ ਦੇ ਦੇਹਾਂਤ ਤੇ ਦੁਖ ਪ੍ਰਗਟਾਇਆ ਹੈ।

ਟਵੀਟਸ ਦੀ ਲੜੀ ਚ, ਪ੍ਰਧਾਨ ਮੰਤਰੀ ਨੇ ਕਿਹਾ;

"ਮੈਂ ਤਮਿਲ ਨਾਡੂ ਦੇ ਉਸ ਹੈਲੀਕੌਪਟਰ ਹਾਦਸੇ ਤੋਂ ਬਹੁਤ ਦੁਖੀ ਹਾਂਜਿਸ ਚ ਅਸੀਂ ਜਨਰਲ ਬਿਪਿਨ ਰਾਵਤਉਨ੍ਹਾਂ ਦੀ ਪਤਨੀ ਅਤੇ ਹਥਿਆਰਬੰਦ ਬਲਾਂ ਦੇ ਹੋਰ ਜਵਾਨਾਂ ਨੂੰ ਗੁਆ ਦਿੱਤਾ ਹੈ। ਉਨ੍ਹਾਂ ਨੇ ਪੂਰੀ ਲਗਨ ਨਾਲ ਭਾਰਤ ਦੀ ਸੇਵਾ ਕੀਤੀ। ਮੇਰੀਆਂ ਸੰਵੇਦਨਾਵਾਂ ਦੁਖੀ ਪਰਿਵਾਰਾਂ ਦੇ ਨਾਲ ਹਨ।

ਜਨਰਲ ਬਿਪਿਨ ਰਾਵਤ ਇੱਕ ਬੇਮਿਸਾਲ ਫ਼ੌਜੀ ਸਨ। ਇੱਕ ਸੱਚੇ ਦੇਸ਼ਭਗਤ ਨੇ ਸਾਡੀਆਂ ਹਥਿਆਰਬੰਦ ਫ਼ੌਜਾਂ ਅਤੇ ਸੁਰੱਖਿਆ ਉਪਕਰਣਾਂ ਦੇ ਆਧੁਨਿਕੀਕਰਣ ਵਿੱਚ ਬਹੁਤ ਯੋਗਦਾਨ ਪਾਇਆ। ਰਣਨੀਤਕ ਮਾਮਲਿਆਂ ਬਾਰੇ ਉਨ੍ਹਾਂ ਦੀ ਸੂਝ ਅਤੇ ਦ੍ਰਿਸ਼ਟੀਕੋਣ ਬੇਮਿਸਾਲ ਸਨ। ਉਨ੍ਹਾਂ ਦੇ ਦੇਹਾਂਤ ਨੇ ਮੈਨੂੰ ਡੂੰਘਾ ਦੁਖ ਦਿੱਤਾ ਹੈ। ਓਮ ਸ਼ਾਂਤੀ।

ਭਾਰਤ ਦੇ ਪਹਿਲੇ ਸੀਡੀਐੱਸ ਵਜੋਂਜਨਰਲ ਰਾਵਤ ਨੇ ਰੱਖਿਆ ਸੁਧਾਰਾਂ ਸਮੇਤ ਸਾਡੇ ਹਥਿਆਰਬੰਦ ਬਲਾਂ ਨਾਲ ਸਬੰਧਿਤ ਵਿਭਿੰਨ ਪਹਿਲੂਆਂ 'ਤੇ ਕੰਮ ਕੀਤਾ। ਉਹ ਆਪਣੇ ਨਾਲ ਫੌਜ ਵਿੱਚ ਸੇਵਾ ਕਰਨ ਦਾ ਭਰਪੂਰ ਅਨੁਭਵ ਲੈ ਕੇ ਆਏ। ਭਾਰਤ ਉਨ੍ਹਾਂ ਦੀ ਬੇਮਿਸਾਲ ਸੇਵਾ ਨੂੰ ਕਦੇ ਨਹੀਂ ਭੁਲਾਏਗਾ।"

 

 

 

 *********

ਡੀਐੱਸ/ਐੱਸਐੱਚ



(Release ID: 1779533) Visitor Counter : 87