ਪ੍ਰਧਾਨ ਮੰਤਰੀ ਦਫਤਰ
azadi ka amrit mahotsav

21ਵੇਂ ਭਾਰਤ-ਰੂਸ ਸਲਾਨਾ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਟਿੱਪਣੀਆਂ

Posted On: 06 DEC 2021 8:10PM by PIB Chandigarh

Excellency ,

ਮੇਰੇ ਪਿਆਰੇ ਮਿੱਤਰ ਰਾਸ਼ਟਰਪਤੀ ਵਲਾਦਿਮੀਰ ਪੁਤਿਨ,  21ਵੇਂ ਭਾਰਤ-ਰੂਸ ਸਲਾਨਾ ਸਿਖਰ ਸੰਮੇਲਨ ਵਿੱਚ ਤੁਹਾਡਾ ਹਿਰਦੇ ਤੋਂ ਬਹੁਤ-ਬਹੁਤ ਸੁਆਗਤ ਕਰਦਾ ਹਾਂ,  ਤੁਹਾਡੇ delegation ਦਾ ਸੁਆਗਤ ਕਰਦਾ ਹਾਂ।  ਮੈਂ ਜਾਣਦਾ ਹਾਂ ਕਿ ਪਿਛਲੇ 2 ਵਰ੍ਹਿਆਂ ਵਿੱਚ ਕੋਰੋਨਾ ਕਾਲਖੰਡ ਵਿੱਚ ਇਹ ਤੁਹਾਡੀ ਦੂਜੀ ਵਿਦੇਸ਼ ਯਾਤਰਾ ਹੈ ।  ਜਿਸ ਤਰ੍ਹਾਂ ਨਾਲ ਭਾਰਤ ਦੇ ਪ੍ਰਤੀ ਤੁਹਾਡਾ ਲਗਾਅ ਹੈ ,  ਤੁਹਾਡੀ ਜੋ ਨਿਜੀ ਪ੍ਰਤੀਬੱਧਤਾ ਹੈ ਉਸ ਦਾ ਇਹ ਇੱਕ ਨਾਲ ਪ੍ਰਤੀਕ ਹੈ ਅਤੇ ਭਾਰਤ -Russia ਸਬੰਧਾਂ ਦਾ ਕਿਤਨਾ ਮਹੱਤਵ ਹੈ ,  ਉਹ ਇਸ ਤੋਂ ਸਾਫ਼ ਹੁੰਦਾ ਹੈ ਅਤੇ ਇਸ ਦੇ ਲਈ ਮੈਂ ਤੁਹਾਡਾ ਬਹੁਤ ਆਭਾਰੀ ਹਾਂ।

Covid ਦੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਅਤੇ ਰੂਸ ਦੇ ਸਬੰਧਾਂ ਦੀ ਗਤੀ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। ਸਾਡੀ Special and Privileged Strategic Partnership ਨਿਰੰਤਰ ਮਜ਼ਬੂਤ ਹੁੰਦੀ ਗਈ ਹੈ ।  Covid  ਦੇ ਖ਼ਿਲਾਫ਼ ਲੜਾਈ ਵਿੱਚ ਵੀ ਦੋਹਾਂ ਦੇਸ਼ਾਂ ਦੇ ਦਰਮਿਆਨ ਬਿਹਤਰੀਨ ਸਹਿਯੋਗ ਰਿਹਾ ਹੈ-ਚਾਹੇ vaccine trials ਅਤੇ ਉਤਪਾਦਨ ਵਿੱਚ ਹੋਵੇ,  ਮਾਨਵੀ ਸਹਾਇਤਾ ਦੇ ਲਈ ਹੋਵੇ ,  ਜਾਂ ਇੱਕ ਦੂਜੇ  ਦੇ ਨਾਗਰਿਕਾਂ ਦੀ ਦੇਸ਼ ਵਾਪਸੀ ਦੇ ਲਈ ਹੋਵੇ ।

Excellency ,

ਸਾਲ 2021 ਸਾਡੇ ਦੁਵੱਲੇ ਸਬੰਧਾਂ ਲਈ ਕਈ ਮਾਅਨਿਆਂ ਵਿੱਚ ਮਹੱਤਵਪੂਰਨ ਹੈ। ਇਸ ਵਰ੍ਹੇ 1971 ਦੀ Treaty of Peace,  Friendship and Cooperation  ਦੇ ਪੰਜ ਦਹਾਕੇ ਅਤੇ ਸਾਡੀ Strategic Partnership  ਦੇ ਦੋ ਦਹਾਕੇ ਪੂਰੇ ਹੋ ਰਹੇ ਹਨ ।  ਇਸ ਵਿਸ਼ੇਸ਼ ਵਰ੍ਹੇ ਵਿੱਚ ਤੁਹਾਡੇ ਨਾਲ ਫਿਰ ਮਿਲ ਪਾਉਣਾ ਮੇਰੇ ਲਈ ਹਰਸ਼ (ਖੁਸ਼ੀ)  ਦੀ ਗੱਲ ਹੈ ਕਿਉਂਕਿ ਸਾਡੀ Strategic Partnership ਵਿੱਚ ਪਿਛਲੇ 20 ਵਰ੍ਹਿਆਂ ਵਿੱਚ ਜੋ ਜ਼ਿਕਰਯੋਗ ਪ੍ਰਗਤੀ ਹੋਈ ਹੈ,  ਉਸ ਦੇ ਮੁੱਖ ਸੂਤਰਧਾਰ ਤੁਸੀ ਹੀ ਰਹੇ ਹੋ

ਪਿਛਲੇ ਕਈ ਦਹਾਕਿਆਂ ਵਿੱਚ ਵਿਸ਼ਵ ਪੱਧਰ ਤੇ ਕਈ fundamental ਬਦਲਾਅ ਆਏ ਹਨ।  ਕਈ ਤਰ੍ਹਾਂ  ਦੇ geo - political ਸਮੀਕਰਣ ਉੱਭਰੇ ਹਨ। ਕਿੰਤੂ ਇਨ੍ਹਾਂ ਸਾਰੇ variables  ਦੇ ਦਰਮਿਆਨ ਭਾਰਤ -ਰੂਸ ਮਿੱਤਰਤਾ ਇੱਕ constant ਰਹੀ ਹੈ ।  ਦੋਹਾਂ ਦੇਸ਼ਾਂ ਨੇ ਨਾ ਸਿਰਫ਼ ਇੱਕ ਦੂਜੇ ਦੇ ਨਾਲ ਨਿਰਸੰਕੋਚ ਸਹਿਯੋਗ ਕੀਤਾ ਹੈ ,  ਇੱਕ ਦੂਜੇ ਦੀ sensitivities ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਹੈ ।  ਇਹ ਸਚਮੁੱਚ inter - state ਦੋਸਤੀ ਦਾ ਇੱਕ unique ਅਤੇ ਭਰੋਸੇਯੋਗ ਮਾਡਲ ਹੈ ।

Excellency ,

2021 ਸਾਡੀ Strategic Partnership ਲਈ ਵੀ ਵਿਸ਼ੇਸ਼ ਹੈ। ਅੱਜ ਸਾਡੇ ਵਿਦੇਸ਼ ਅਤੇ ਰੱਖਿਆ ਮੰਤਰੀਆਂ  ਦੇ ਦਰਮਿਆਨ 2+2 ਡਾਇਲੋਗ ਦੀ ਪਹਿਲੀ ਬੈਠਕ ਹੋਈ। ਇਸ ਨਾਲ ਸਾਡੇ ਵਿਵਹਾਰਕ ਸਹਿਯੋਗ ਨੂੰ ਵਧਾਉਣ ਦਾ ਇੱਕ ਨਵਾਂ ਮੈਕੇਨਿਜ਼ਮ ਸ਼ੁਰੂ ਹੋਇਆ ਹੈ ।

ਅਫ਼ਗ਼ਾਨਿਸਤਾਨ ਅਤੇ ਦੂਜੇ ਖੇਤਰੀ ਵਿਸ਼ਿਆਂ ਤੇ ਵੀ ਅਸੀਂ ਨਿਰੰਤਰ ਸੰਪਰਕ ਵਿੱਚ ਰਹੇ ਹਾਂ।  Eastern Economic forum ਅਤੇ Vladivostok summit ਤੋਂ ਸ਼ੁਰੂ ਹੋਈ regional partnership ਅੱਜ Russian Far - east ਅਤੇ ਭਾਰਤ  ਦੇ ਰਾਜਾਂ  ਦੇ ਦਰਮਿਆਨ ਅਸਲੀ ਸਹਿਯੋਗ ਵਿੱਚ ਬਦਲ ਰਹੀ ਹੈ

ਆਰਥਿਕ ਖੇਤਰ ਵਿੱਚ ਵੀ ਆਪਣੇ ਰਿਸ਼ਤਿਆਂ ਨੂੰ ਹੋਰ ਗਹਿਰਾ ਬਣਾਉਣ ਦੇ ਲਈ ਅਸੀਂ ਇੱਕ long term vision ਅਪਣਾ ਰਹੇ ਹਾਂ ।  ਅਸੀਂ 2025 ਤੱਕ 30 billion dollar  ਦੇ trade ਅਤੇ 50 billion dollar  ਦੇ ਨਿਵੇਸ਼ ਦਾ ਲਕਸ਼ ਰੱਖਿਆ ਹੈ ।  ਇਨ੍ਹਾਂ ਲਕਸ਼ਾਂ ਤੱਕ ਪਹੁੰਚਣ ਦੇ ਲਈ ਸਾਨੂੰ ਆਪਣੀਆਂ Business communities ਨੂੰ guide ਕਰਨਾ ਚਾਹੀਦਾ ਹੈ ।

ਕਈ ਸੈਕਟਰਾਂ ਵਿੱਚ ਅੱਜ ਹੋਏ ਸਾਡੇ ਸਮਝੌਤਿਆਂ ਤੋਂ ਇਸ ਵਿੱਚ ਮਦਦ ਮਿਲੇਗੀ ।  Make in India ਪ੍ਰੋਗਰਾਮ ਦੇ ਤਹਿਤ co - development ਅਤੇ co - production ਤੋਂ ਸਾਡਾ ਰੱਖਿਆ ਸਹਿਯੋਗ ਹੋਰ ਮਜ਼ਬੂਤ ਹੋ ਰਿਹਾ ਹੈ ।  Space ਅਤੇ Civil nuclear ਖੇਤਰਾਂ ਵਿੱਚ ਵੀ ਸਾਡਾ ਸਹਿਯੋਗ ਅੱਗੇ ਵਧ ਰਿਹਾ ਹੈ ।

NAM ਵਿੱਚ ਆਬਜ਼ਰਵਰ ਅਤੇ IORA ਵਿੱਚ dialogue partner ਬਣਨ ਲਈ ਰੂਸ ਨੂੰ ਬਹੁਤ- ਬਹੁਤ ਵਧਾਈ ਦਿੰਦਾ ਹਾਂ। ਇਨ੍ਹਾਂ ਦੋਹਾਂ ਮੰਚਾਂ ਵਿੱਚ ਰੂਸ ਦੀ ਉਪਸਥਿਤੀ ਦਾ ਸਮਰਥਨ ਕਰਨਾ ਸਾਡੇ ਲਈ ਖੁਸ਼ੀ ਦੀ ਗੱਲ ਸੀ। ਹਰ ਇੱਕ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਭਾਰਤ ਅਤੇ ਰੂਸ ਦਾ ਇੱਕੋ ਜਿਹਾ ਮਤ ਹੈ ।  ਅੱਜ ਦੀ ਬੈਠਕ ਵਿੱਚ ਸਾਨੂੰ ਇਨ੍ਹਾਂ ਤੇ ਚਰਚਾ ਕਰਨ ਦਾ ਅਵਸਰ ਮਿਲੇਗਾ ।

Excellency ,

ਇੱਕ ਵਾਰ ਫਿਰ ਭਾਰਤ ਵਿੱਚ ਤੁਹਾਡਾ ਸੁਆਗਤ ਕਰਦਾ ਹਾਂ ,  ਤੁਹਾਡੇ delegation ਦਾ ਸੁਆਗਤ ਕਰਦਾ ਹਾਂ। ਇਤਨੇ ਰੁਝੇਵਿਆਂ ਦੇ ਦਰਮਿਆਨ ਵੀ ਤੁਸੀਂ ਭਾਰਤ ਆਉਣ ਦੇ ਲਈ ਸਮਾਂ ਕੱਢਿਆ ,  ਇਹ ਸਾਡੇ ਲਈ ਬਹੁਤ ਮਹੱਤਵਪੂਰਨ ਹੈ ।  ਮੈਨੂੰ ਵਿਸ਼ਵਾਸ ਹੈ ਕਿ ਅੱਜ ਦੀ ਚਰਚਾ ਸਾਡੇ ਸਬੰਧਾਂ ਦੇ ਲਈ ਬਹੁਤ ਮਹੱਤਵਪੂਰਨ ਹੋਵੋਗੀ ।

ਫਿਰ ਇੱਕ ਵਾਰ ਤੁਹਾਡਾ ਬਹੁਤ - ਬਹੁਤ ਧੰਨਵਾਦ ।

***

ਡੀਐੱਸ/ਏਕੇਜੇ/ਏਕੇ


(Release ID: 1778833) Visitor Counter : 198