ਬਿਜਲੀ ਮੰਤਰਾਲਾ

ਬੀਈਈ ਨੇ ਊਰਜਾ ਸੰਭਾਲ ‘ਤੇ ਨੈਸ਼ਨਲ ਲੈਵਲ ਪੇਂਟਿੰਗ ਕੰਪੀਟਿਸ਼ਨ 2021 ਦਾ ਆਯੋਜਨ ਕੀਤਾ


200 ਤੋਂ ਵੱਧ ਥਾਵਾਂ ਤੋਂ 45 ਹਜ਼ਾਰ ਤੋਂ ਵੱਧ ਰਜਿਸਟ੍ਰੇਸ਼ਨਾਂ

ਰਾਸ਼ਟਰੀ ਊਰਜਾ ਸੰਭਾਲ ਦਿਵਸ ‘ਤੇ ਸਕੂਲੀ ਬੱਚਿਆਂ ਨੂੰ 9 ਲੱਖ ਰੁਪਏ ਤੋਂ ਵੱਧ ਦੇ ਪੁਰਸਕਾਰ ਦਿੱਤੇ ਜਾਣਗੇ

Posted On: 04 DEC 2021 1:39PM by PIB Chandigarh

2005 ਤੋਂ ਹੀ, ਊਰਜਾ ਕੁਸ਼ਲਤਾ ਬਿਊਰੋ ਸਕੂਲੀ ਬੱਚਿਆਂ ਦੇ ਲਈ ਊਰਜਾ ਸੰਭਾਲ ‘ਤੇ ਨੈਸ਼ਨਲ ਲੈਵਲ ਦੇ ਪੇਂਟਿੰਗ ਕੰਪੀਟਿਸ਼ਨ ਦਾ ਆਯੋਜਨ ਕਰਦਾ ਰਿਹਾ ਹੈ। ਇਸ ਸਾਲ ਕੰਪੀਟਿਸ਼ਨ ਦਾ ਵਿਸ਼ਾ ਵਸਤੂ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵਊਰਜਾ ਸਮਰੱਥ ਭਾਰਤ’ ਅਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵਸਵੱਛ ਗ੍ਰਹਿ’ ਹੈ। ਸਟੇਟ ਲੈਵਲ ਪੇਂਟਿੰਗ ਕੰਪੀਟਿਸ਼ਨ ਦਾ ਆਯੋਜਨ 01 ਤੋਂ 10 ਦਸੰਬਰ, 2021 ਤੱਕ ਦੇਸ਼ ਦੇ ਸਾਰੇ 36 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੀਤਾ ਜਾਵੇਗਾ। ਇਸ ਦਾ ਸਮਾਪਨ 12 ਦਸੰਬਰ, 2021 ਨੂੰ ਨਵੀਂ ਦਿੱਲ਼ੀ ਵਿੱਚ ਨੈਸ਼ਨਲ ਲੈਵਲ ਦੀ ਪੇਂਟਿੰਗ ਦੇ ਰੂਪ ਵਿੱਚ ਹੋਵੇਗਾ। ਨੈਸ਼ਨਲ ਲੈਵਲ ਦੇ ਕੰਪੀਟਿਸ਼ਨ ਦੇ ਜੇਤੂਆਂ ਨੂੰ ਰਾਸ਼ਟਰੀ ਊਰਜਾ ਸੰਭਾਲ ਦਿਵਸ, 14 ਦਸੰਬਰ, 2021 ਦੇ ਅਵਸਰ ‘ਤੇ ਸਨਮਾਨਤ ਕੀਤਾ ਜਾਵੇਗਾ।

ਊਰਜਾ ਕੁਸ਼ਲਤਾ ਬਿਊਰੋ ਬਿਜਲੀ ਮੰਤਰਾਲੇ ਦੇ ਪ੍ਰਸ਼ਾਸਨਿਕ ਕੰਟਰੋਲ ਦੇ ਤਹਿਤ ਜਨਤਕ ਖੇਤਰ ਦੇ ਉੱਦਮਾਂ (ਪੀਐੱਸਯੂ) ਦੇ ਸਰਗਰਮ ਸਹਿਯੋਗ ਨਾਲ ਇਸ ਕੰਪੀਟਿਸ਼ਨ ਦਾ ਆਯੋਜਨ ਕਰਦਾ ਹੈ। ਇਸ ਕੰਪੀਟਿਸ਼ਨ ਨੂੰ ਆਯੋਜਿਤ ਕਰਨ ਵਾਲੇ ਸੀਪੀਐੱਸਯੂ ਦੀ ਲਿਸਟ ਅਨੁਲੱਗ 1 ਦੇ ਰੂਪ ਵਿੱਚ ਜੁੜੀ ਹੋਈ ਹੈ।

ਇਸ ਗਤੀਵਿਧੀ ਦਾ ਉਦੇਸ਼ ਦੇਸ਼ ਦੇ ਯੁਵਾ ਮਨ ਵਿੱਚ ਊਰਜਾ ਸੰਭਾਲ ਨੂੰ ਹੁਲਾਰਾ ਦੇਣਾ ਹੈ। ਵਿਦਿਆਰਥੀਆਂ ਦੇ ਲਈ ਪੇਂਟਿੰਗ ਕੰਪੀਟਿਸ਼ਨ ਨਾ ਸਿਰਫ ਵਿਦਿਆਰਥੀਆਂ ਨੂੰ ਊਰਜਾ ਸੰਭਾਲ ਦੀ ਜ਼ਰੂਰਤ ਬਾਰੇ ਜਾਗਰੂਕ ਕਰੇਗੀ ਬਲਕਿ ਨਾਲ ਹੀ ਨਾਲ ਉਪਰੋਕਤ ਕਾਰਨਾਂ ਨਾਲ ਆਪਣੇ ਮਾਤਾ-ਪਿਤਾ ਨੂੰ ਵੀ ਜਾਗਰੂਕ ਅਤੇ ਇਸ ਵਿੱਚ ਸ਼ਾਮਲ ਕਰੇਗੀ। ਇਸ ਨਾਲ ਛੋਟੇ ਬੱਚਿਆਂ ਦੇ ਮਨ ਵਿੱਚ ਊਰਜਾ ਸੰਭਾਲ ਦੀ ਆਦਤ ਪਨਪ ਸਕਦੀ ਹੈ ਜੋ ਉਨ੍ਹਾਂ ਵਿੱਚ ਵਿਵਹਾਰਕ ਬਦਲਾਅ ਲਿਆ ਸਕਦੀ ਹੈ।

ਸਕੂਲਾਂ ਤੇ ਵਿਅਕਤੀਆਂ ਦੇ ਲਈ ਔਨਲਾਈਨ ਰਜਿਸਟ੍ਰੇਸ਼ਨ 1 ਨਵੰਬਰ, 2021 ਤੋਂ 30 ਨਵੰਬਰ, 2021 ਤੱਕ ਬਿਊਰੋ ਪੋਰਟਲ (www.bee-studentsawards.in) ‘ਤੇ ਸਰਗਰਮ ਸੀ। ਨੋਡਲ ਏਜੰਸੀਆਂ ਨੂੰ ਵਰਤਮਾਨ ਵਿੱਚ ਜਾਰੀ ਇਸ ਪੇਂਟਿੰਗ ਕੰਪੀਟਿਸ਼ਨ ਵਿੱਚ 45 ਹਜ਼ਾਰ ਤੋਂ ਵੱਧ ਵਿਅਕਤੀਆਂ ਤੋਂ ਰਜਿਸਟ੍ਰੇਸ਼ਨ ਪ੍ਰਾਪਤ ਹੋਇਆ ਹੈ। ਸਟੇਟ ਲੈਵਲ ਪੇਂਟਿੰਗ ਕੰਪੀਟਿਸ਼ਨ ਦੇ ਆਯੋਜਨ ਦੇ ਲਈ ਸੰਬੰਧਿਤ ਨੋਡਲ ਏਜੰਸੀਆਂ ਦੁਆਰਾ 200 ਤੋਂ ਵੱਧ ਥਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਚੁਣੇ ਹੋਏ ਥਾਵਾਂ ਦੀ ਸੂਚੀ ਅਤੇ ਸਟੇਟ ਲੈਵਲ ਕੰਪੀਟਿਸ਼ਨ ਦੇ ਪ੍ਰਸਤਾਵਿਤ ਵੇਰਵੇ ਅਨੁਲੱਗ 2 ਦੇ ਰੂਪ ਵਿੱਚ ਜੋੜੇ ਗਏ ਹਨ।

ਜ਼ਿਆਦਾਤਰ ਭਾਗੀਦਾਰੀ ਸੁਨਿਸ਼ਚਿਤ ਕਰਨ ਦੇ ਲਈ, ਬੀਈਈ ਪ੍ਰਤੀਯੋਗਤਾ ਨੂੰ ਲੋਕਪ੍ਰਿਯ ਬਣਾਉਣ ਅਤੇ ਭਾਗੀਦਾਰੀ ਵਧਾਉਣ ਦੇ ਲਈ ਸਰਬਸ਼੍ਰੇਸ਼ਟ ਪ੍ਰਯਤਨ ਕਰ ਰਿਹਾ ਹੈ। ਨੋਡਲ ਪੀਐੱਸਯੂ (ਅਨੁਲੱਗ-1 ਵਿੱਚ ਜੁੜੀ ਹੋਈ ਲਿਸਟ ਦੇ ਅਨੁਸਾਰ) ਆਪਣੇ ਰਾਜਾਂ ਵਿੱਚ ਐੱਫਐੱਮ ਰੇਡੀਓ/ਏਆਈਆਰ/ਵੀਡੀਓ ਫਿਲਮਾਂ, ਪ੍ਰਿੰਟ ਵਿਗਿਆਪਨਾਂ ਅਤੇ ਹੋਰ ਸੋਸ਼ਲ ਮੀਡੀਆ ਪਲੈਟਫਾਰਮਾਂ ਦੇ ਮਾਧਿਅਮ ਨਾਲ ਵੀ ਅਭਿਯਾਨ ਚਲਾ ਰਹੇ ਹਨ।

 

ਕੋਵਿਡ ਮਹਾਮਾਰੀ ਦੀ ਸਥਿਤੀ ਦੇ ਤਹਿਤ, ਬਿਊਰੋ ਨੇ ਨੋਡਲ ਏਜੰਸੀਆਂ ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਾਗੂ ਸਥਾਨਕ ਪ੍ਰਸ਼ਾਸਨਿਕ ਪ੍ਰੋਟੋਕੋਲ ਦਾ ਪਾਲਨ ਕਰਨ ਦਾ ਸੁਝਾਅ ਦਿੱਤਾ ਹੈ ਅਤੇ ਸੋਸ਼ਲ ਡਿਸਟੈਂਸਿੰਗ, ਫੇਸ ਮਾਸਕ ਦਾ ਉਪਯੋਗ, ਗੁਣਵੱਤਾ ਵਾਲੇ ਹੈਂਡ ਸੈਨੀਟਾਈਜ਼ਰ, ਪੇਂਟਿੰਗ ਕੰਪੀਟਿਸ਼ਨ ਦੇ ਸਥਲ ਅਤੇ ਉਸ ਦੇ ਆਸਪਾਸ ਦੇ ਥਾਵਾਂ ਦੀ ਸਫਾਈ, ਸਮੂਹਾਂ ਦੇ ਗਠਨ/ਲੋਕਾਂ ਦੇ ਜਮਾਂ ਹੋਣ ਨੂੰ ਰੋਕਣ ਲਈ ਜ਼ਰੂਰੀ ਵਿਵਸਥਾ ਕੀਤੀ ਜਾਵੇਗੀ। ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸੰਬੰਧਿਤ ਜਨਤਕ ਉੱਦਮਾਂ ਨੂੰ ਆਪਣਾ ਸਮਰਥਣ ਦੇਕੇ ਇਸ ਆਯੋਜਨ ਨੂੰ ਸੁਵਿਧਾਜਨਕ ਬਣਾਉਣ।

ਪ੍ਰਤੀਭਾਗੀਆਂ ਦੁਆਰਾ ਬਣਾਈਆਂ ਗਈਆਂ ਪੇਂਟਿੰਗਾਂ ਦਾ ਮੁੱਲਾਂਕਨ ਸਟੇਟ ਲੈਵਲ ਮਾਹਿਰਾਂ/ਜੂਰੀ ਦੀ ਕਮੇਟੀ ਦੁਆਰਾ ਦੋ ਸਮੂਹਾਂ ਦੇ ਲਈ ਅਲੱਗ-ਅਲੱਗ ਅਰਥਾਤ ਗਰੁੱਪ ਏ (5ਵੀਂ ਤੋਂ 7ਵੀਂ ਜਮਾਤ) ਅਤੇ ਗਰੁੱਪ ਬੀ (8ਵੀਂ ਤੋਂ 10ਵੀਂ ਜਮਾਤ) ਦੇ ਲਈ ਕੀਤਾ ਜਾਵੇਗਾ। ਨੈਸ਼ਨਲ ਲੈਵਲ ਦੇ ਕੰਪੀਟਿਸ਼ਨ ਦੇ ਲਈ ਦੋਵਾਂ ਸਮੂਹਾਂ ਦਾ ਪਹਿਲਾ, ਦੂਸਰਾ ਅਤੇ ਤੀਸਰਾ ਪੁਰਸਕਾਰ ਪੇਂਟਿੰਗਾਂ ਨੂੰ ਸਕੈਨ ਕੀਤੀ ਗਈ ਕਾੱਪੀ ਦੇ ਮਾਧਿਅਮ ਨਾਲ ਅੱਗੇ ਭੇਜ ਦਿੱਤਾ ਜਾਵੇਗਾ। ਬੀਈਈ ਦੁਆਰਾ ਕਲਾ ਦੇ ਖੇਤਰ ਦੀਆਂ 8 ਉੱਘੀਆਂ ਹਸਤੀਆਂ ਨੂੰ ਸ਼ਾਮਲ ਕਰਨ ਦੇ ਜ਼ਰੀਏ ਨੈਸ਼ਨਲ ਲੈਵਲ ਦੀ ਜੂਰੀ ਦਾ ਗਠਨ ਕੀਤਾ ਗਿਆ ਹੈ ਜੋ ਨੈਸ਼ਨਲ ਲੈਵਲ ਦੇ ਪੁਰਸਕਾਰਾਂ ਦੇ ਲਈ 12 ਦਸੰਬਰ, 2021 ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪ੍ਰਾਪਤ ਪੇਂਟਿੰਗਾਂ ਦਾ ਮੁੱਲਾਂਕਨ ਕਰੇਗੀ।

ਨੈਸ਼ਨਲ ਲੈਵਲ ਦੇ ਪੁਰਸਕਾਰ ਜੇਤੂਆਂ ਦਾ ਐਲਾਨ 14 ਦਸੰਬਰ, 2021 ਨੂੰ ਕੀਤਾ ਜਾਵੇਗਾ।

ਨੈਸ਼ਨਲ ਲੈਵਲ ਕੰਪੀਟਿਸ਼ਨ ਦੇ ਲਈ ਪੁਰਸਕਾਰ ਰਾਸ਼ੀ:

 

ਕ੍ਰਮ ਸੰਖਿਆ

ਹਰੇਕ ਸਮੂਹ ‘ਏ ਤੇ ਬੀ’ ਦੇ ਲਈ ਪੁਰਸਕਾਰ

ਰਾਸ਼ੀ (ਰੁਪਏ ਵਿੱਚ)

i

ਪਹਿਲਾ

ਰੁ. 50,000/-

ii

ਦੂਸਰਾ

ਰੁ. 30,000/-

iii

ਤੀਸਰਾ

ਰੁ. 20,000/-

iv

ਕੰਸੋਲੇਸ਼ਨ (10)

रु. 7,500/-

 

 

 

ਨੈਸ਼ਨਲ ਲੈਵਲ ਕੰਪੀਟਿਸ਼ਨ ਦੇ ਲਈ ਪੁਰਸਕਾਰ ਰਾਸ਼ੀ:

ਕ੍ਰਮ ਸੰਖਿਆ

ਹਰੇਕ ਸਮੂਹ ‘ਏ ਤੇ ਬੀ’ ਦੇ ਲਈ ਪੁਰਸਕਾਰ

ਰਾਸ਼ੀ (ਰੁਪਏ ਵਿੱਚ)

i

ਪਹਿਲਾ

ਰੁ. 1,00,000/-

ii

ਦੂਸਰਾ

ਰੁ. 50,000/-

iii

ਤੀਸਰਾ

ਰੁ.  30,000/-

iv

ਕੰਸੋਲੇਸ਼ਨ (10)

ਰੁ. 15,000/-

 

***

ਐੱਮਵੀ/ਆਈਜੀ



(Release ID: 1778562) Visitor Counter : 158