ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਦੀ ਕੁੱਲ ਕੋਵਿਡ -19 ਟੀਕਾਕਰਣ ਕਵਰੇਜ 124.10 ਕਰੋੜ ਦੇ ਪੱਧਰ ਨੂੰ ਪਾਰ ਹੋਈ
ਪਿਛਲੇ 24 ਘੰਟਿਆਂ ਵਿੱਚ 80.98 ਲੱਖ ਤੋਂ ਅਧਿਕ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ
ਰਿਕਵਰੀ ਦਰ 98.36% ‘ਤੇ ਪਹੁੰਚੀ
ਪਿਛਲੇ 24 ਘੰਟਿਆਂ ਵਿੱਚ 8,954 ਰੋਜ਼ਾਨਾ ਨਵੇਂ ਕੇਸ ਦਰਜ ਕੀਤੇ ਗਏ
ਵਰਤਮਾਨ ਵਿੱਚ ਭਾਰਤ ਦੇ ਐਕਟਿਵ ਕੇਸ ਘਟ ਕੇ 99,023 ਹੋਏ ਜੋ
547 ਦਿਨਾਂ ਦੇ ਬਾਅਦ ਇੱਕ ਲੱਖ ਤੋਂ ਘੱਟ
ਸਪਤਾਹਿਕ ਪਾਜ਼ਿਟਿਵਿਟੀ ਦਰ ( 0.84% ) ਲਗਾਤਾਰ 17 ਦਿਨਾਂ ਤੋਂ 1% ਤੋਂ ਘੱਟ
Posted On:
01 DEC 2021 9:48AM by PIB Chandigarh
ਪਿਛਲੇ 24 ਘੰਟਿਆਂ ਵਿੱਚ 80,98,716 ਵੈਕਸੀਨ ਦੀਆਂ ਖੁਰਾਕਾਂ ਲਗਾਉਣ ਦੇ ਨਾਲ , ਭਾਰਤ ਦੀ ਕੁੱਲ ਕੋਵਿਡ-19 ਟੀਕਾਕਰਣ ਕਵਰੇਜ ਅੱਜ ਸਵੇਰੇ 7 ਵਜੇ ਤੱਕ ਦੀਆਂ ਆਰਜ਼ੀ ਰਿਪੋਰਟਾਂ ਦੇ ਅਨੁਸਾਰ 124.10 ਕਰੋੜ ( 1,24,10,86,850 ) ਪਾਰ ਪਹੁੰਚ ਗਈ । ਇਹ ਉਪਲਬਧੀ ਟੀਕਾਕਰਣ ਦੇ 1,28,94,826 ਸੈਸ਼ਨਾਂ ਦੇ ਜ਼ਰੀਏ ਹਾਸਲ ਕੀਤੀ ਗਈ ਹੈ ।
ਅੱਜ ਸਵੇਰੇ 7 ਵਜੇ ਤੱਕ ਦੀ ਆਰਜ਼ੀ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਹੈ :
ਹੈਲਥ ਕੇਅਰ ਵਰਕਰ
|
ਪਹਿਲੀ ਖੁਰਾਕ
|
1,03,83,861
|
ਦੂਸਰੀ ਖੁਰਾਕ
|
94,97,716
|
ਫ੍ਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
1,83,79,105
|
ਦੂਸਰੀ ਖੁਰਾਕ
|
1,65,00,848
|
18 ਤੋਂ 44 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
45,94,92,943
|
ਦੂਸਰੀ ਖੁਰਾਕ
|
22,56,54,139
|
45 ਤੋਂ 59 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
18,49,49,869
|
ਦੂਸਰੀ ਖੁਰਾਕ
|
12,10,09,097
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
11,58,23,193
|
ਦੂਸਰੀ ਖੁਰਾਕ
|
7,93,96,079
|
ਕੁੱਲ
|
1,24,10,86,850
|
ਪਿਛਲੇ 24 ਘੰਟਿਆਂ ਵਿੱਚ 10,207 ਰੋਗੀਆਂ ਦੇ ਠੀਕ ਹੋਣ ਨਾਲ, ਠੀਕ ਹੋਣ ਵਾਲੇ ਰੋਗੀਆਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ ) ਦੀ ਸੰਚਿਤ ਸੰਖਿਆ ਵਧ ਕੇ 3,40,28,506 ਹੋ ਗਈ ਹੈ ।
ਭਾਰਤ ਦੀ ਰਿਕਵਰੀ ਦਰ ਵਧ ਕੇ 98.36% ਹੋ ਗਈ ਹੈ ।
ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਲਗਾਤਾਰ ਅਤੇ ਸਹਿਯੋਗਾਤਮਕ ਪ੍ਰਯਤਨਾਂ ਨਾਲ ਬੀਤੇ 157 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ ।
ਪਿਛਲੇ 24 ਘੰਟੇ ਵਿੱਚ 8,954 ਨਵੇਂ ਕੇਸ ਸਾਹਮਣੇ ਆਏ ਹਨ ।
ਦੇਸ਼ਭਰ ਵਿੱਚ ਐਕਟਿਵ ਕੇਸਾਂ ਦੀ ਸੰਖਿਆ 547 ਦਿਨਾਂ ਦੇ ਬਾਅਦ ਘੱਟ ਕੇ 99,023 ਹੋ ਗਈ ਹੈ। ਵਰਤਮਾਨ ਵਿੱਚ ਐਕਟਿਵ ਕੇਸ ਦੇਸ਼ ਦੇ ਕੁੱਲ ਐਕਟਿਵ ਕੇਸਾਂ ਦਾ 0.29% ਹਨ , ਜੋ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ ਹੈ ।
ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਨਿਰੰਤਰ ਵਾਧਾ ਕੀਤਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 11,08,467 ਟੈਸਟ ਕੀਤੇ ਗਏ । ਕੁੱਲ ਮਿਲਾ ਕੇ, ਭਾਰਤ ਨੇ ਹੁਣ ਤੱਕ 64.24 ਕਰੋੜ ਤੋਂ ਅਧਿਕ ( 64,24,12,315 ) ਟੈਸਟ ਕੀਤੇ ਹਨ ।
ਜਿੱਥੇ, ਟੈਸਟਿੰਗ ਸਮਰੱਥਾ ਦੇਸ਼ ਭਰ ਵਧਾ ਦਿੱਤੀ ਗਈ ਹੈ , ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.84% ਹੈ ਜੋ ਬੀਤੇ 17 ਦਿਨਾਂ ਤੋਂ 1% ਤੋਂ ਘੱਟ ਹੈ । ਰੋਜ਼ਾਨਾ ਪਾਜ਼ਿਟਿਵਿਟੀ ਦਰ ਅੱਜ 0.81% ਹੈ । ਰੋਜ਼ਾਨਾ ਪਾਜ਼ਿਟਿਵਿਟੀ ਦਰ ਲਗਾਤਾਰ 58 ਦਿਨਾਂ ਤੋਂ 2% ਤੋਂ ਘੱਟ ਬਣੀ ਹੋਈ ਹੈ ਅਤੇ ਲਗਾਤਾਰ 93 ਦਿਨਾਂ ਤੋਂ 3% ਤੋਂ ਘੱਟ ਬਣੀ ਹੋਈ ਹੈ ।
****
ਐੱਮਵੀ
(Release ID: 1776777)
Visitor Counter : 140