ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਨਵੇਂ ਕੋਵਿਡ-19 ਵੈਰੀਐਂਟ (ਓਮੀਕਰੋਨ) ਬਾਰੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੀ ਰਿਪੋਰਟ ਦੇ ਮੱਦੇਨਜ਼ਰ ਕੇਂਦਰ ਨੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਜਨਤਕ ਸਿਹਤ ਤਿਆਰੀਆਂ ਦੀ ਸਮੀਖਿਆ ਕੀਤੀ



ਰਾਜਾ ਨੂੰ ਸਲਾਹ ਦਿੱਤੀ ਗਈ ਕਿ ਬਚਾਅ ਦੇ ਉਪਾਵਾਂ ਨੂੰ ਢਿੱਲਾ ਨਾ ਪੈਣ ਦੇਣ –ਟੈਸਟ, ਟ੍ਰੈਕ, ਟ੍ਰੀਟ ਦੀ ਰਣਨੀਤੀ ’ਤੇ ਫਿਰ ਤੋਂ ਜ਼ੋਰ ਦੇਣ



ਓਮੀਕਰੋਨ ਵੈਰੀਐਂਟ ਆਰਟੀਪੀਸੀਆਰ ਅਤੇ ਆਰਏਟੀ ਤੋਂ ਬਚ ਨਹੀਂ ਸਕਦਾ; ਰਾਜਾਂ ਨੂੰ ਅਜਿਹੇ ਕਿਸੇ ਵੀ ਮਾਮਲੇ ਦੀ ਛੇਤੀ ਪਛਾਣ ਦੇ ਲਈ ਜਾਂਚ ਵਿੱਚ ਤੇਜ਼ੀ ਲਿਆਉਣ ਦੀ ਸਲਾਹ ਦਿੱਤੀ ਗਈ



ਸਮੇਂ ’ਤੇ ਅਤੇ ਪ੍ਰਭਾਵੀ ਪ੍ਰਬੰਧਨ ਦੇ ਲਈ ਉੱਭਰਦੇ ਸਮੂਹਾਂ ਅਤੇ ਹੌਟਸਪੌਟ ’ਤੇ ਸਖ਼ਤ ਨਿਗਰਾਨੀ ਰੱਖਣਾ



ਰਾਜਾਂ ਨੂੰ ਮਜ਼ਬੂਤ ਬੁਨਿਆਦੀ ਢਾਂਚੇ, ਦਵਾਈਆਂ ਦੀ ਲੋੜੀਂਦੀ ਉਪਲਬਧਤਾ ਅਤੇ ਸਟਾਕ, ਜਾਂਚਿਆ-ਪਰਖਿਆ ਹੋਮ ਆਈਸੋਲੇਸ਼ਨ ਸੁਨਿਸ਼ਚਿਤ ਕਰਨ ਦੀ ਸਲਾਹ ਦਿੱਤੀ ਗਈ



ਸਾਰੇ ਕੋਵਿਡ-19 ਪਾਜ਼ਿਟਿਵ ਸੈਂਪਲਾਂ ਨੂੰ ਤੁਰੰਤ ਜੀਨੋਮ ਅਨੂਕ੍ਰਮਣ ਦੇ ਲਈ ਨਿਰਧਾਰਿਤ ਆਈਐੱਨਐੱਸਏਸੀਓਜੀ ਪ੍ਰਯੋਗਸ਼ਾਲਾਵਾਂ ਵਿੱਚ ਭੇਜਿਆ ਜਾਵੇਗਾ



ਰਾਜ ਪ੍ਰਸ਼ਾਸਨ, ਬੀਓਆਈ, ਏਪੀਐੱਚਓ ਦੇ ਵਿੱਚ ਪ੍ਰਭਾਵੀ ਅਤੇ ਸਮੇਂ ਸਿਰ ਤਾਲਮੇਲ ਕਰਨ ’ਤੇ ਜ਼ੋਰ ਦਿੱਤਾ ਗਿਆ



ਸੰਪੂਰਨ ਟੀਕਾਕਰਣ ਦਾ ਲਕਸ਼ ਹਾਸਲ ਕਰਨ ਦੇ ਲਈ “ਹਰ ਘਰ ਦਸਤਕ” ਟੀਕਾਕਰਣ ਅਭਿਯਾਨ 31 ਦਸੰਬਰ ਤੱਕ ਵਧਾਇਆ ਗਿਆ

Posted On: 30 NOV 2021 2:03PM by PIB Chandigarh

ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਅੱਜ ਇੱਥੇ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀਕੇ ਪੌਲ ਦੀ ਮੌਜੂਦਗੀ ਵਿੱਚ ਵਿਭਿੰਨ ਦੇਸ਼ਾਂ ਵਿੱਚ ਕੋਵਿਡ-19 ਦੇ ਓਮੀਕਰੋਨ ਵੈਰੀਐਂਟ ਦੇ ਫੈਲਣ ਦੀ ਖਬਰ ਦੇ ਵਿੱਚਕੋਵਿਡ-19 ਜਨਤਕ ਸਿਹਤ ਪ੍ਰਤੀਕਿਰਿਆ ਉਪਾਵਾਂ ਅਤੇ ਤਿਆਰੀਆਂ ਦੀ ਸਮੀਖਿਆ ਦੇ ਲਈ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਇੱਕ ਉੱਚ-ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ

ਇਸ ਬੈਠਕ ਵਿੱਚ ਸ਼੍ਰੀ ਰਾਜੀਵ ਬਾਂਸਲ, ਸਕੱਤਰ ਐੱਮਓਸੀਏ; ਡਾ. ਬਲਰਾਮ ਭਾਰਗਵ, ਸਕੱਤਰ (ਸਿਹਤ ਖੋਜ) ਅਤੇ ਡੀਜੀ ਆਈਸੀਐੱਮਆਰ; ਡਾ. ਸੁਜੀਤ ਕੇ ਸਿੰਘ, ਡਾਇਰੈਕਟਰ, ਐੱਨਸੀਡੀਸੀ; ਰਾਜ ਸਿਹਤ ਸਕੱਤਰ, ਮੈਨੇਜਿੰਗ ਡਾਇਰੈਕਟਰ (ਐੱਨਐੱਚਐੱਮ), ਵਿਦੇਸ਼ੀ ਮਾਮਲਿਆਂ ਦੇ ਮੰਤਰਾਲੇ ਦੇ ਪ੍ਰਤੀਨਿਧੀ, ਬਿਊਰੋ ਆਵ੍ ਇਮੀਗ੍ਰੇਸ਼ਨ (ਬੀਓਆਈ), ਰਾਜ ਹਵਾਈ ਅੱਡੇ ਦੇ ਜਨਤਕ ਸਿਹਤ ਅਧਿਕਾਰੀ (ਏਪੀਐੱਚਓ) ਅਤੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੋਰ ਅਧਿਕਾਰੀਆਂ ਨੇ ਹਿੱਸਾ ਲਿਆ

ਕੇਂਦਰੀ ਸਿਹਤ ਸਕੱਤਰ ਨੇ ਇੱਕ ਵਾਰ ਫਿਰ ਕਿਹਾ ਕਿ ਕੋਵਿਡ-19 ਦੇ ਨਵੇਂ ਵੈਰੀਐਂਟ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਦੇ ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਅਤੇ ਸਲਾਹਾਂ ਨੂੰ ਰਾਜਾਂ ਦੇ ਨਾਲ ਸਾਂਝਾ ਕੀਤਾ ਗਿਆ ਹੈ ਉਨ੍ਹਾਂ ਨੇ ਰਾਜਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਸੁਰੱਖਿਆ ਉਪਾਵਾਂ ਨੂੰ ਢਿੱਲਾ ਨਾ ਪੈਣ ਦੇਣ ਅਤੇ ਵਿਭਿੰਨ ਹਵਾਈ ਅੱਡਿਆਂ, ਬੰਦਰਗਾਹਾਂ ਅਤੇ ਜ਼ਮੀਨੀ ਸਰਹੱਦ ਪਾਰ ਕਰਕੇ ਦੇਸ਼ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ’ਤੇ ਸਖ਼ਤ ਨਿਗਰਾਨੀ ਰੱਖਣ

ਰਾਜਾਂ ਨੂੰ ਵਿਸ਼ੇਸ਼ ਰੂਪ ਨਾਲ ਹੇਠਾਂ ਦਿੱਤੀਆਂ ਸਲਾਹਾਂ ਦਿੱਤੀਆਂ ਹੋਈਆਂ ਹਨ:

·        ਅੰਤਰਰਾਸ਼ਟਰੀ ਯਾਤਰੀਆਂ ’ਤੇ ਪ੍ਰਭਾਵੀ ਨਿਗਰਾਨੀ ਰੱਖਣਾ: “ਐਟਰਿਸਕ” ਯਾਨੀ ਜੋਖ਼ਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੇ ਸੈਂਪਲਾਂ ਦੀ ਟੈਸਟਿੰਗ ਪਹਿਲੇ ਹੀ ਦਿਨ ਅਤੇ 8ਵੇਂ ਦਿਨ ਫਿਰ ਦੁਬਾਰਾ ਟੈਸਟਿੰਗ ਕੀਤੇ ਜਾਣ ਦੀ ਜ਼ਰੂਰਤ ਹੈ। ਜ਼ੋਖ਼ਮ ਵਾਲੇ ਦੇਸ਼ਾਂ ਦੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਆਰਟੀ-ਪੀਸੀਆਰ ਟੈਸਟ ਦੀ ਰਿਪੋਰਟ ਆਉਣ ਤੱਕ ਹਵਾਈ ਅੱਡੇ ’ਤੇ ਇੰਤਜ਼ਾਰ ਕਰਨ ਦੀ ਤਿਆਰੀ ਕਰ ਲੈਣ ਅਤੇ ਪਹਿਲਾਂ ਤੋਂ ਕੋਈ ਕਨੈਕਟਿੰਗ ਫਲਾਈਟ ਬੁੱਕ ਨਾ ਕਰਨ

·        ਰਾਜਾਂ ਨੂੰ ਜਿਨੋਮ ਅਨੂਕ੍ਰਮਣ ਦੇ ਲਈ ਸਾਰੇ ਪਾਜ਼ਿਟਿਵ ਸੈਂਪਲ ਇੰਸਾਕੋਗ ਪ੍ਰਯੋਗਸ਼ਾਲਾਵਾਂ (ਰਾਜ ਦੇ ਨਾਲ ਮੈਪ ਕੀਤੇ ਗਏ) ਨੂੰ ਤੁਰੰਤ ਭੇਜਣ ਦੀ ਸਲਾਹ ਦਿੱਤੀ ਗਈ ਰਾਜ ਪਾਜ਼ਿਟਿਵ ਲੋਕਾਂ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ’ਤੇ 14 ਦਿਨਾਂ ਤੱਕ ਨਜ਼ਰ ਰੱਖਣ ਦਾ ਕੰਮ ਕਰਨਗੇ

·        ਟੈਸਟਿੰਗ ਵਿੱਚ ਵਾਧਾ: ਟੈਸਟਿੰਗ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਟੈਸਟਿੰਗ ਦਿਸ਼ਾ-ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨਾ। ਰਾਜ ਆਰਟੀ-ਪੀਸੀਆਰ ਅਨੁਪਾਤ ਨੂੰ ਬਣਾਈ ਰੱਖਦੇ ਹੋਏ ਹਰੇਕ ਜ਼ਿਲ੍ਹੇ ਵਿੱਚ ਲੋੜੀਂਦੀ ਟੈਸਟਿੰਗ ਸੁਨਿਸ਼ਚਿਤ ਕਰਨਗੇ

·        ਹੌਟਸਪੌਟ ਦੀ ਪ੍ਰਭਾਵੀ ਨਿਗਰਾਨੀ: ਉਨ੍ਹਾਂ ਖੇਤਰਾਂ ਦੀ ਨਿਰੰਤਰ ਨਿਗਰਾਨੀ ਜਿੱਥੇ ਹਾਲ ਹੀ ਵਿੱਚ ਪਾਜ਼ਿਟਿਵ ਮਾਮਲੇ ਜ਼ਿਆਦਾ ਆਏ ਸੀ। ਜਿਨੋਮ ਅਨੂਕ੍ਰਮਣ ਦੇ ਲਈ ਸਾਰੇ ਪਾਜ਼ਿਟਿਵ ਸੈਂਪਲਾਂ ਨੂੰ ਤੇਜ਼ੀ ਨਾਲ ਨਾਮਜ਼ਦ ਇੰਸਾਕੋਗ ਲੈਬ ਵਿੱਚ ਭੇਜਣਾ

·        ਘਰ ਵਿੱਚ ਹੋਮ ਆਈਸੋਲੇਸ਼ਨ ਦੇ ਮਾਮਲਿਆਂ ਦੀ ਪ੍ਰਭਾਵੀ ਅਤੇ ਨਿਯਮਿਤ ਨਿਗਰਾਨੀ ਜ਼ੋਖ਼ਮ ਵਾਲੇ ਦੇਸ਼ਾਂ ਤੋਂ ਆਏ ਯਾਤਰੀਆਂ ਦੇ ਘਰਾਂ ਵਿੱਚ ਜਾ ਕੇ ਕਰਨੀ ਹੋਵੇਗੀ। 8 ਵੇਂ ਦਿਨ ਦੇ ਟੈਸਟ ਵਿੱਚ ਨੈਗੀਟਿਵ ਰਿਪੋਰਟ ਵਾਲੇ ਯਾਤਰੀਆਂ ਦੀ ਸਥਿਤੀ ਦੀ ਵੀ ਰਾਜ ਪ੍ਰਸ਼ਾਸਨ ਉਨ੍ਹਾਂ ਦੇ ਘਰ ਜਾ ਕੇ ਨਿਗਰਾਨੀ ਕਰੇਗਾ

·        ਸਿਹਤ ਦੇ ਬੁਨਿਆਦੀ ਢਾਂਚੇ ਦੇ ਵਿਸਤਾਰ ਨੂੰ ਸੁਨਿਸ਼ਚਿਤ ਕਰਨਾ: ਸਿਹਤ ਦੇ ਬੁਨਿਆਦੀ ਢਾਂਚੇ (ਆਈਸੀਯੂ, ਓ2 ਬੈੱਡ, ਵੈਂਟੀਲੇਟਰ, ਆਦਿ ਦੀ ਉਪਲਬਧਤਾ) ਦੀ ਤਿਆਰੀ ਸੁਨਿਸ਼ਚਿਤ ਕਰਨਾ। ਗ੍ਰਾਮੀਣ ਖੇਤਰਾਂ ਅਤੇ ਬਾਲ ਚਿਕਿਤਸਾ ਮਾਮਲਿਆਂ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਈਸੀਆਰਪੀ-II ਨੂੰ ਲਾਗੂ ਕਰਨਾ। ਲੌਜਿਸਟਿਕਸ, ਦਵਾਈਆਂ, ਆਕਸੀਜਨ ਸਿਲੰਡਰਾਂ ਆਦਿ ਦੀ ਨਿਰਵਿਘਨ ਸਪਲਾਈ ਸੁਨਿਸ਼ਚਿਤ ਕਰਨ ਦੇ ਨਾਲ-ਨਾਲ ਪ੍ਰਮਾਣਿਤ ਪੀਐੱਸਏ ਪਲਾਂਟਾਂ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਨਾ।

·        ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦੇ ਵੇਰਵੇ ਸਮੇਤ ਪਾਜ਼ਿਟਿਵ ਪਾਏ ਗਏ ਯਾਤਰੀਆਂ ਦੀ ਸੂਚੀ ਦੇ ਲਈ ਏਪੀਐੱਚਪੀ ਦੇ ਨਾਲ ਤਾਲਮੇਲ ਕਰਨਾ ਅਤੇ ਪ੍ਰਭਾਵੀ ਨਿਗਰਾਨੀ ਦੇ ਲਈ ਉਨ੍ਹਾਂ ਦੇ ਸਮਰਥਨ ਨੂੰ ਮਜ਼ਬੂਤ ਕਰਨਾ

·        ਰਾਜ ਪ੍ਰਸ਼ਾਸਨ, ਬੀਓਆਈ ਅਧਿਕਾਰੀਆਂ, ਏਪੀਐੱਚਓ, ਪੋਰਟ ਸਿਹਤ ਅਧਿਕਾਰੀਆਂ (ਪੀਐੱਚਓ) ਅਤੇ ਜ਼ਮੀਨੀ ਸਰਹੱਦ ਪਾਰ ਕਰਨ ਵਾਲੇ ਅਧਿਕਾਰੀਆਂ (ਐੱਲਬੀਸੀਓ) ਦੇ ਵਿੱਚ ਪ੍ਰਭਾਵੀ ਅਤੇ ਸਮੇਂ ਸਿਰ ਤਾਲਮੇਲ ’ਤੇ ਜ਼ੋਰ ਦਿੱਤਾ ਜਾਵੇ

·        ਰਾਜਾਂ ਨੂੰ ਅੱਜ ਅੱਧੀ ਰਾਤ ਤੋਂ ਪ੍ਰਭਾਵੀ ਹੋਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੇ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਸੁਚਾਰੂ ਲਾਗੂਕਰਨ ਨੂੰ ਸੁਨਿਸ਼ਚਿਤ ਕਰਨ ਦੇ ਲਈ ਬੀਓਆਈ, ਏਪੀਐੱਚਓ, ਪੀਐੱਚਓ ਅਤੇ ਹੋਰ ਸਬੰਧਿਤ ਅਧਿਕਾਰੀਆਂ ਦੇ ਨਾਲ ਬੈਠਕ ਕਰਨ ਦੀ ਸਲਾਹ ਦਿੱਤੀ ਹੈ

·        ਦੇਸ਼ ਵਿੱਚ ਕਿਸੇ ਵੀ ਬੀਓਸੀ ਦੇ ਪ੍ਰਸਾਰ ਦਾ ਪਤਾ ਲਗਾਉਣ ਅਤੇ ਉਸ ਨੂੰ ਰੋਕਣ ਦੇ ਲਈ ਰਾਜ ਨਿਗਰਾਨੀ ਅਧਿਕਾਰੀ ਦੁਆਰਾ ਦੈਨਿਕ ਨਿਗਰਾਨੀ, ਖਾਸ ਰੂਪ ਨਾਲ ਪਾਜ਼ਿਟਿਵਮਾਮਲਿਆਂ ਦੇ ਕਿਸੇ ਵੀ ਹਾਲ ਦੇ ਸਮੂਹਾਂ ਦੀ, ਜ਼ਰੂਰੀ ਹੈ

·        ਹਫ਼ਤਾਵਰੀ ਮੀਡੀਆ ਬ੍ਰੀਫਿੰਗ ਦੇ ਮਾਧਿਅਮ ਨਾਲ ਜਨਤਾ ਦੇ ਨਾਲ ਸਾਂਝਾ ਕੀਤੇ ਜਾਣ ਵਾਲੇ ਹਾਲਾਤ ਦੇ ਮੱਦੇਨਜ਼ਰ ਤੱਥ ਅਤੇ ਵਿਗਿਆਨ ਆਧਾਰਿਤ ਜਾਣਕਾਰੀ ਦੇ ਨਿਯਮਿਤ ਪ੍ਰਸਾਰ ’ਤੇ ਫਿਰ ਤੋਂ ਜ਼ੋਰ ਦਿੱਤਾ ਗਿਆ

ਨੀਤੀ ਆਯੋਗ ਦੇ ਸਿਹਤ ਮੈਂਬਰ ਡਾ. ਵੀ ਕੇ ਪੌਲ ਨੇ ਨਵੇਂ ਕੋਵਿਡ-19 ਵੈਰੀਐਂਟ ਦੇ ਕਥਿਤ ਰੂਪ ਨਾਲ ਉੱਭਰਨ ਨੂੰ “ਮਹਾਮਾਰੀ ਦੇ ਅੰਦਰ ਮਹਾਮਾਰੀ” ਕਰਾਰ ਦਿੰਦੇ ਹੋਏ ਕਿਹਾ ਕਿ ਦੇਸ਼ ਕੋਵਿਡ-19 ਦੇ ਪ੍ਰਬੰਧਨ ਦੇ ਆਪਣੇ ਗਿਆਨ ਵਿੱਚ ਅਮੀਰ ਹੈ ਉਨ੍ਹਾਂ ਨੇ ਫਿਰ ਤੋਂ ਕੋਵਿਡ ਦੇ ਲੋੜੀਂਦੇ ਵਿਵਹਾਰ ਦੇ ਨਿਰੰਤਰ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਵੱਡੀਆਂ ਸਭਾਵਾਂ ਤੋਂ ਪਰਹੇਜ਼ ਕਰਨ ਅਤੇ ਟੀਕਾਕਰਣ ਵਿੱਚ ਤੇਜ਼ੀ ਲਿਆਉਣ ’ਤੇ ਜ਼ੋਰ ਦਿੱਤਾ। ਕੋਵਿਡ-19 ਤੋਂ ਬਚਣ ਦੇ ਲਈ ਸ਼ਕਤੀਸ਼ਾਲੀ ਉਪਾਅ ਦੇ ਰੂਪ ਵਿੱਚ ਟੀਕਾਕਰਣ ਦੀ ਮਹੱਤਵਪੂਰਨ ਭੂਮਿਕਾ ਨੂੰ ਧਿਆਨ ਵਿੱਚ ਰੱਖਦੇ ਹੋਏ “ਹਰ ਘਰ ਦਸਤਕ” ਟੀਕਾਕਰਣ ਅਭਿਯਾਨ ਨੂੰ 31 ਦਸੰਬਰ ਤੱਕ ਵਧਾ ਦਿੱਤਾ ਗਿਆ ਹੈ। ਇਸਦਾ ਉਦੇਸ਼ 100% ਪਹਿਲੀ ਖੁਰਾਕ ਪੂਰਾ ਕਰਨਾ ਅਤੇ ਦੂਸਰੀ ਖ਼ੁਰਾਕ ਦੇ ਟੀਕਾਕਰਣ ਨੂੰ ਵੀ ਜਲਦ ਪੂਰਾ ਕਰਨਾ ਹੈ। ਰਾਜਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕੋਵਿਡ-19 ਟੀਕਾਕਰਣ ਦੀ ਗਤੀ ਅਤੇ ਕਵਰੇਜ ਵਿੱਚ ਤੇਜ਼ੀ ਲਿਆਉਣ

ਆਈਸੀਐੱਮਆਰ ਦੇ ਡੀਜੀ ਨੇ ਦੱਸਿਆ ਕਿ ਓਮੀਕਰੋਨ ਵੈਰੀਐਂਟ ਆਰਟੀਪੀਸੀਆਰ ਅਤੇ ਆਰਏਟੀ ਤੋਂ ਨਹੀਂ ਬਚ ਸਕਦਾ ਹੈ। ਇਸ ਲਈ, ਰਾਜਾਂ ਨੂੰ ਕਿਸੇ ਵੀ ਮਾਮਲੇ ਦੀ ਜਲਦੀ ਅਤੇ ਤੇਜ਼ੀ ਨਾਲ ਪਹਿਚਾਣ ਦੇ ਲਈ ਟੈਸਟਿੰਗ ਵਿੱਚ ਤੇਜ਼ੀ ਲਿਆਉਣ ਦੀ ਸਲਾਹ ਦਿੱਤੀ ਗਈ ਹੈ। ਰਾਜਾਂ ਨੂੰ ਉਨ੍ਹਾਂ ਦੇਸ਼ਾਂ ਦੇ ਯਾਤਰੀਆਂ ਦੇ ਲੱਛਣ ਵਾਲੇ/ ਪ੍ਰਾਥਮਿਕਤਾ ਟੈਸਟਿੰਗ ਦੇ ਲਈ ਸਲਾਹ ਦਿੱਤੀ ਗਈ ਹੈ ਜਿੱਥੇ ਇਸ ਬਿਮਾਰੀ ਨੇ ਕਹਿਰ ਵਰਸਾ ਰੱਖਿਆ ਹੈ। ਟੀਕਾਕਰਣ ਕਵਰੇਜ ਦੀ ਨਿਰੰਤਰ ਲੋੜ,ਕੋਵਿਡ ਤੋਂ ਬਚਣ ਦੇ ਲਈ ਲੋੜੀਂਦੇ ਵਿਵਹਾਰ ਦਾ ਪਾਲਣ ਅਤੇ ਸਮੂਹਿਕ ਸਮਾਰੋਹਾਂ ਤੋਂ ਬਚਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ

 

 

 ******************

ਐੱਮਵੀ/ ਏਐੱਲ


(Release ID: 1776684) Visitor Counter : 248