ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਆਲ ਇੰਡੀਆ ਰੇਡੀਓ ਨੇ #ਏਆਈਆਰਐੱਨਐਕਸਟੀ (#AIRNxt.) ਲਾਂਚ ਕੀਤਾ


ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਲਈ ਨੌਜਵਾਨਾਂ ਦਾ, ਨੌਜਵਾਨਾਂ ਦੁਆਰਾ ਅਤੇ ਨੌਜਵਾਨਾਂ ਲਈ ਸ਼ੋਅ ਦਾ ਆਯੋਜਨ

Posted On: 29 NOV 2021 11:49AM by PIB Chandigarh

ਇੱਕ ਬੇਮਿਸਾਲ ਕਦਮ ਵਿੱਚਆਲ ਇੰਡੀਆ ਰੇਡੀਓ ਨੇ 28 ਨਵੰਬਰ, 2021 ਤੋਂ ਯੰਗ ਇੰਡੀਆ ਦੀ ਨੁਮਾਇੰਦਗੀ ਕਰਨ ਵਾਲੀਆਂ ਆਵਾਜ਼ਾਂ ਲਈ ਆਪਣੇ ਸਟੂਡੀਓ ਖੋਲ੍ਹ ਦਿੱਤੇ ਹਨ। ਅਗਲੇ 52 ਹਫ਼ਤਿਆਂ ਲਈਪੂਰੇ ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚਆਕਾਸ਼ਵਾਣੀ (ਏਆਈਆਰ) ਸਟੇਸ਼ਨਸਥਾਨਕ ਕਾਲਜਾਂਯੂਨੀਵਰਸਿਟੀਆਂ ਦੇ ਨੌਜਵਾਨਾਂ ਨੂੰ ਏਆਈਆਰ ਪ੍ਰੋਗ੍ਰਾਮਿੰਗ ਵਿੱਚ ਹਿੱਸਾ ਲੈਣ ਦਾ ਮੌਕਾ ਦੇਣਗੇਜਿਸ ਨਾਲ ਉਹ ਨੌਜਵਾਨ-ਕੇਂਦ੍ਰਿਤ ਸ਼ੋਅ 'ਤੇ ਚਰਚਾ ਕਰਨ ਅਤੇ ਕਿਊਰੇਟ ਕਰਨ ਦੇ ਸਮਰੱਥ ਹੋ ਸਕਣਗੇ। ਇਹ ਸ਼ੋਅ ਨੌਜਵਾਨਾਂ ਨੂੰਆਜ਼ਾਦੀ ਦੇ ਪਿਛਲੇ 75 ਵਰ੍ਹਿਆਂ ਦੌਰਾਨ ਦੇਸ਼ ਦੀਆਂ ਪ੍ਰਾਪਤੀਆਂ ਅਤੇ ਉਹ ਕੀ ਉਮੀਦ ਰੱਖਦੇ ਹਨ ਕਿ ਦੇਸ਼ ਵਿਭਿੰਨ ਖੇਤਰਾਂ ਵਿੱਚ ਕਿੱਥੇ ਪਹੁੰਚੇਗਾਬਾਰੇ ਬੋਲਣ ਲਈ ਉਤਸ਼ਾਹਿਤ ਕਰਨਗੇ। ਇਸ ਤਰ੍ਹਾਂ ਨੌਜਵਾਨ ਆਪਣੇ ਵੱਡੇ ਸੁਪਨਿਆਂ ਬਾਰੇ ਗੱਲ ਕਰ ਸਕਦੇ ਹਨ ਅਤੇ ਭਾਰਤ ਦੇ ਭਵਿੱਖ ਨੂੰ ਪਰਿਭਾਸ਼ਿਤ ਕਰ ਸਕਦੇ ਹਨ।

ਅਗਲੇ ਇੱਕ ਸਾਲ ਦੌਰਾਨ 167 ਆਕਾਸ਼ਵਾਣੀ ਸਟੇਸ਼ਨਾਂ ਜ਼ਰੀਏ ਭਾਰਤ ਦੇ ਕੋਨੇ-ਕੋਨੇ ਤੋਂ 1000 ਵਿਦਿਅਕ ਸੰਸਥਾਵਾਂ ਦੇ ਤਕਰੀਬਨ 20,000 ਨੌਜਵਾਨ ਭਾਗ ਲੈਣਗੇ।

ਇਹ ਉਹ ਆਵਾਜ਼ਾਂ ਹਨ ਜੋ ਰੇਡੀਓ 'ਤੇ ਪਹਿਲਾਂ ਕਦੇ ਨਹੀਂ ਸੁਣੀਆਂ ਗਈਆਂ ਸਨ ਅਤੇ ਚੱਲ ਰਹੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਜਸ਼ਨਾਂ ਦੇ ਹਿੱਸੇ ਵਜੋਂਨਵੇਂ ਪ੍ਰੋਗਰਾਮ #ਏਆਈਆਰਐੱਨਐਕਸਟੀ ਜ਼ਰੀਏ ਪਹਿਲੀ ਵਾਰ ਆਲ ਇੰਡੀਆ ਰੇਡੀਓ 'ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ।

ਇਹ ਆਲ ਇੰਡੀਆ ਰੇਡੀਓ 'ਤੇ ਸਭ ਤੋਂ ਵੱਡਾ ਸਿੰਗਲ ਥੀਮ ਸ਼ੋਅ ਹੈ ਜਿਸ ਵਿੱਚ ਦੇਸ਼ ਭਰ ਦੇ ਹਜ਼ਾਰਾਂ ਨੌਜਵਾਨਾਂ ਅਤੇ ਸੈਂਕੜੇ ਵਿਦਿਅਕ ਸੰਸਥਾਵਾਂ ਸ਼ਾਮਲ ਹਨ। ਇਹ ਪ੍ਰਤਿਭਾ ਖੋਜ ਸ਼ੋਅ #ਏਆਈਆਰਐੱਨਐਕਸਟੀ ( #AIRNxt) ਸਾਰੀਆਂ ਪ੍ਰਮੁੱਖ ਭਾਰਤੀ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਵਿੱਚ ਪ੍ਰਸਾਰਿਤ ਕੀਤਾ ਜਾਵੇਗਾ।

*********

ਸੌਰਭ ਸਿੰਘ 



(Release ID: 1776259) Visitor Counter : 151