ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਮੋਦੀ ਨੇ ਉੱਤਰ ਪ੍ਰਦੇਸ਼ ਦੇ ਨੌਇਡਾ ਇੰਟਰਨੈਸ਼ਨਲ ਏਅਰਪੋਰਟ ਦਾ ਨੀਂਹ–ਪੱਥਰ ਰੱਖਿਆ

“ਇਹ ਏਅਰਪੋਰਟ ਸਮੁੱਚੇ ਖੇਤਰ ਨੂੰ ‘ਰਾਸ਼ਟਰੀ ਗਤੀਸ਼ਕਤੀ ਮਾਸਟਰ–ਪਲਾਨ’ ਦਾ ਇੱਕ ਤਾਕਤਵਰ ਪ੍ਰਤੀਕ ਬਣਾਏਗਾ”“ਇਹ ਏਅਰਪੋਰਟ ਪੱਛਮੀ ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਲੋਕਾਂ ਨੂੰ ਨਵੇਂ ਰੋਜ਼ਗਾਰ ਵੀ ਦੇਵੇਗਾ”“ਡਬਲ ਇੰਜਣ ਵਾਲੀ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਉੱਤਰ ਪ੍ਰਦੇਸ਼ ਦੇਸ਼ ਦੇ ਸਭ ਤੋਂ ਵੱਧ ਜੁੜੇ ਖੇਤਰ ’ਚ ਤਬਦੀਲ ਹੋ ਰਿਹਾ ਹੈ”“ਇਸ ਉੱਸਰ ਰਹੇ ਬੁਨਿਆਦੀ ਢਾਂਚੇ ਤੋਂ ਖੁਰਜਾ ਕਾਰੀਗਰਾਂ, ਮੇਰਠ ਦਾ ਖੇਡ ਉਦਯੋਗ, ਸਹਾਰਨਪੁਰ ਫ਼ਰਨੀਚਰ, ਮੁਰਾਦਾਬਾਦ ਦਾ ਪਿੱਤਲ ਉਦਯੋਗ, ਆਗਰਾ ਦੇ ਫੁੱਟਵੀਅਰ ਤੇ ਪੇਠਾ ਉਦਯੋਗ ਨੂੰ ਵੱਡੀ ਸਹਾਇਤਾ ਮਿਲੇਗੀ”“ਉੱਤਰ ਪ੍ਰਦੇਸ਼ ਜਿਸ ਨੂੰ ਪਿਛਲੀਆਂ ਸਰਕਾਰਾਂ ਨੇ ਝੂਠੇ ਸੁਪਨੇ ਦਿਖਾਏ ਸਨ, ਹੁਣ ਨਾ ਸਿਰਫ਼ ਰਾਸ਼ਟਰੀ ਪੱਧਰ ’ਤੇ, ਸਗੋਂ ਇੰਟਰਨੈਸ਼ਨਲ ਪੱਧਰ ’ਤੇ ਵੀ ਆਪਣੀ ਛਾਪ ਛੱਡ ਰਿਹਾ ਹੈ”“ਬੁਨਿਆਦੀ ਢਾਂਚਾ ਸਾਡੇ ਲਈ ਰਾਜਨੀਤੀ ਦਾ ਹਿੱਸਾ ਨਹੀਂ, ਸਗੋਂ ਰਾਸ਼ਟਰ ਨੀਤੀ (ਨੈਸ਼ਨਲ ਪਾਲਿਸੀ) ਦਾ ਹਿੱਸਾ ਹੈ”

Posted On: 25 NOV 2021 3:45PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਚ ਨੌਇਡਾ ਇੰਟਰਨੈਸ਼ਨਲ ਏਅਰਪੋਰਟ ਦਾ ਨੀਂਹਪੱਥਰ ਰੱਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥਕੇਂਦਰੀ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆਜਨਰਲ ਵੀ.ਕੇ. ਸਿੰਘਸ਼੍ਰੀ ਸੰਜੀਵ ਬਲਿਯਾਨਸ਼੍ਰੀ ਐੱਸਪੀ ਸਿੰਘ ਬਘੇਲ ਅਤੇ ਸ਼੍ਰੀ ਬੀਐੱਲ ਵਰਮਾ ਮੌਜੂਦ ਸਲ।

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦਾ ਨਵਾਂ ਭਾਰਤ ਅੱਜ ਬਿਹਤਰੀਨ ਆਧੁਨਿਕ ਬੁਨਿਆਦੀ ਢਾਂਚਾ ਉਸਾਰ ਰਿਹਾ ਹੈ। ਉਨ੍ਹਾਂ ਕਿਹਾ,‘ਬਿਹਤਰ ਸੜਕਾਂਬਿਹਤਰ ਰੇਲ ਨੈੱਟਵਰਕਬਿਹਤਰ ਏਅਰਪੋਰਟ ਸਿਰਫ਼ ਬੁਨਿਆਦੀਢਾਂਚੇ ਨਾਲ ਸਬੰਧਿਤ ਪ੍ਰੋਜੈਕਟ ਹੀ ਨਹੀਂ ਹਨਸਗੋਂ ਉਹ ਸਮੁੱਚੇ ਖੇਤਰ ਦੀ ਕਾਇਆਕਲਪ ਵੀ ਕਰਦੇ ਹਨ ਤੇ ਲੋਕਾਂ ਦੇ ਜੀਵਨਾਂ ਨੂੰ ਪੂਰੀ ਤਰ੍ਹਾਂ ਤਬਦੀਲ ਕਰਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਇਡਾ ਦਾ ਇੰਟਰਨੈਸ਼ਨਲ ਏਅਰਪੋਰਟ ਉੱਤਰੀ ਭਾਰਤ ਦਾ ਲੌਜਿਸਟਿਕਸ ਏਅਰਪੋਰਟ ਬਣੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਏਅਰਪੋਰਟ ਇਸ ਸਮੁੱਚੇ ਖੇਤਰ ਨੂੰ ਨੈਸ਼ਨਲ ਗਤੀਸ਼ਕਤੀ ਮਾਸਟਰਪਲਾਨ’ ਦਾ ਇੱਕ ਤਾਕਤਵਰ ਪ੍ਰਤੀਕ ਬਣਾਏਗਾ।

ਬੁਨਿਆਦੀ ਢਾਂਚੇ ਦੇ ਵਿਕਾਸ ਦੇ ਆਰਥਿਕ ਨੁਕਸਾਨ 'ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਏਅਰਪੋਰਟ ਦੇ ਨਿਰਮਾਣ ਦੌਰਾਨ ਰੋਜ਼ਗਾਰ ਦੇ ਮੌਕੇ ਪੈਦਾ ਹੁੰਦੇ ਹਨ। ਏਅਰਪੋਰਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਜ਼ਾਰਾਂ ਲੋਕਾਂ ਦੀ ਵੀ ਲੋੜ ਹੁੰਦੀ ਹੈ। ਇਸ ਲਈ "ਇਹ ਏਅਰਪੋਰਟ ਪੱਛਮੀ ਯੂਪੀ ਦੇ ਹਜ਼ਾਰਾਂ ਲੋਕਾਂ ਨੂੰ ਨਵਾਂ ਰੋਜ਼ਗਾਰ ਵੀ ਦੇਵੇਗਾ"।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ 7 ਦਹਾਕਿਆਂ ਬਾਅਦਪਹਿਲੀ ਵਾਰਉੱਤਰ ਪ੍ਰਦੇਸ਼ ਨੂੰ ਉਹ ਮਿਲਣਾ ਸ਼ੁਰੂ ਹੋਇਆ ਹੈ ਜਿਸ ਦਾ ਉਹ ਹਮੇਸ਼ਾ ਹੱਕਦਾਰ ਸੀ। ਡਬਲ ਇੰਜਣ ਵਾਲੀ ਸਰਕਾਰ ਦੇ ਯਤਨਾਂ ਸਦਕਾ ਅੱਜ ਉੱਤਰ ਪ੍ਰਦੇਸ਼ ਦੇਸ਼ ਦਾ ਸਭ ਤੋਂ ਵੱਧ ਜੁੜਿਆ ਖੇਤਰ ਬਣ ਰਿਹਾ ਹੈ। ਉਨ੍ਹਾਂ ਕਿਹਾਨੌਇਡਾ ਦਾ ਇੰਟਰਨੈਸ਼ਨਲ ਏਅਰਪੋਰਟ ਭਾਰਤ ਦੇ ਵਧ ਰਹੇ ਹਵਾਬਾਜ਼ੀ ਖੇਤਰ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਏਗਾ ਅਤੇ ਹਵਾਈ ਜਹਾਜ਼ਾਂ ਦੇ ਰੱਖ-ਰਖਾਅਮੁਰੰਮਤ ਅਤੇ ਸੰਚਾਲਨ ਦਾ ਇੱਕ ਪ੍ਰਮੁੱਖ ਕੇਂਦਰ ਹੋਵੇਗਾ। ਉਨ੍ਹਾਂ ਦੱਸਿਆ ਕਿ 40 ਏਕੜ ਵਿੱਚ ਰੱਖਰਖਾਅਰਿਪੇਅਰ ਅਤੇ ਓਵਰਹਾਲ ਐੱਮ.ਆਰ.ਓ ਦੀ ਸੁਵਿਧਾ ਆ ਰਹੀ ਹੈਜਿਸ ਨਾਲ ਸੈਂਕੜੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਅੱਜ ਭਾਰਤ ਵਿਦੇਸ਼ਾਂ ਵਿੱਚ ਇਹ ਸੇਵਾਵਾਂ ਪ੍ਰਾਪਤ ਕਰਨ ਲਈ ਹਜ਼ਾਰਾਂ ਕਰੋੜ ਰੁਪਏ ਖਰਚ ਕਰਦਾ ਹੈ।

ਆ ਰਹੀ ਏਕੀਕ੍ਰਿਤ ਮਲਟੀ-ਮੋਡਲ ਕਾਰਗੋ ਹੱਬ 'ਤੇ ਟਿੱਪਣੀ ਕਰਦਿਆਂਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਜਿਹੇ ਲੈਂਡ-ਲਾਕਡ (ਸਮੁੰਦਰ ਤੋਂ ਦੂਰ) ਇਸ ਰਾਜ ਵਿੱਚ ਏਅਰਪੋਰਟ ਬਹੁਤ ਲਾਭਦਾਇਕ ਹੋਵੇਗਾ। ਇਹ ਹੱਬ ਅਲੀਗੜ੍ਹਮਥੁਰਾਮੇਰਠਆਗਰਾਬਿਜਨੌਰਮੁਰਾਦਾਬਾਦ ਅਤੇ ਬਰੇਲੀ ਜਿਹੇ ਉਦਯੋਗਿਕ ਕੇਂਦਰਾਂ ਦੀ ਸੇਵਾ ਕਰੇਗਾ। ਉਨ੍ਹਾਂ ਕਿਹਾ ਕਿ ਖੁਰਜਾ ਕਾਰੀਗਰਮੇਰਠ ਖੇਡ ਉਦਯੋਗਸਹਾਰਨਪੁਰ ਫਰਨੀਚਰਮੁਰਾਦਾਬਾਦ ਦਾ ਪਿੱਤਲ ਉਦਯੋਗਆਗਰਾ ਦੇ ਫੁਟਵੀਅਰ ਅਤੇ ਪੇਠਾ ਉਦਯੋਗ ਨੂੰ ਆਉਣ ਵਾਲੇ ਬੁਨਿਆਦੀ ਢਾਂਚੇ ਤੋਂ ਵੱਡੀ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ਜਿਸ ਨੂੰ ਪਿਛਲੀਆਂ ਸਰਕਾਰਾਂ ਨੇ ਵਾਂਝਾ ਅਤੇ ਹਨੇਰੇ ਵਿੱਚ ਰੱਖਿਆਜਿਸ ਉੱਤਰ ਪ੍ਰਦੇਸ਼ ਨੂੰ ਪਿਛਲੀਆਂ ਸਰਕਾਰਾਂ ਨੇ ਝੂਠੇ ਸੁਪਨੇ ਦਿਖਾਏ ਸਨਉਹ ਨਾ ਸਿਰਫ਼ ਰਾਸ਼ਟਰੀ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਆਪਣੀ ਪਹਿਚਾਣ ਬਣਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜੇਵਰ ਏਅਰਪੋਰਟ ਦਾ ਹਵਾਲਾ ਦਿੱਤਾ ਕਿ ਕਿਵੇਂ ਯੂਪੀ ਅਤੇ ਕੇਂਦਰ ਦੀਆਂ ਪਿਛਲੀਆਂ ਸਰਕਾਰਾਂ ਨੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿਕਾਸ ਨੂੰ ਨਜ਼ਰਅੰਦਾਜ਼ ਕੀਤਾ। ਉਨ੍ਹਾਂ ਕਿਹਾ ਕਿ ਦੋ ਦਹਾਕੇ ਪਹਿਲਾਂ ਯੂਪੀ ਦੀ ਭਾਜਪਾ ਸਰਕਾਰ ਨੇ ਇਸ ਪ੍ਰੋਜੈਕਟ ਦਾ ਸੰਕਲਪ ਲਿਆ ਸੀ। ਪਰ ਬਾਅਦ ਵਿੱਚ ਇਹ ਏਅਰਪੋਰਟ ਕਈ ਸਾਲਾਂ ਤੱਕ ਦਿੱਲੀ ਅਤੇ ਲਖਨਊ ਦੀਆਂ ਪਿਛਲੀਆਂ ਸਰਕਾਰਾਂ ਦੀ ਖਿੱਚੋਤਾਣ ਵਿੱਚ ਉਲਝਿਆ ਰਿਹਾ। ਇਸ ਤੋਂ ਪਹਿਲਾਂ ਯੂਪੀ ਦੀ ਸਰਕਾਰ ਨੇ ਉਸ ਵੇਲੇ ਦੀ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਇਸ ਏਅਰਪੋਰਟ ਦੇ ਪ੍ਰੋਜੈਕਟ ਨੂੰ ਟਾਲਿਆ ਜਾਵੇ। ਹੁਣ ਡਬਲ ਇੰਜਣ ਵਾਲੀ ਸਰਕਾਰ ਦੇ ਯਤਨਾਂ ਸਦਕਾ ਅੱਜ ਅਸੀਂ ਉਸੇ ਏਅਰਪੋਰਟ ਦਾ ਭੂਮੀਪੂਜਨ ਦੇਖ ਰਹੇ ਹਾਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਂਚਾ ਸਾਡੇ ਲਈ ਰਾਜਨੀਤੀ ਦਾ ਹਿੱਸਾ ਨਹੀਂ ਹੈਸਗੋਂ ਰਾਸ਼ਟਰੀ ਨੀਤੀ (ਰਾਸ਼ਟਰ ਨੀਤੀ – ਨੈਸ਼ਨਲ ਪਾਲਿਸੀ) ਦਾ ਹਿੱਸਾ ਹੈ। ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਪ੍ਰੋਜੈਕਟ ਅਟਕ ਨਾ ਜਾਣਲਟਕ ਨਾ ਜਾਣ ਜਾਂ ਕੁਰਾਹੇ ਨਾ ਪੈਣ। ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਬੁਨਿਆਦੀ ਢਾਂਚੇ ਦਾ ਕੰਮ ਨਿਰਧਾਰਿਤ ਸਮੇਂ ਦੇ ਅੰਦਰ ਪੂਰਾ ਹੋ ਜਾਵੇ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਾਡੇ ਦੇਸ਼ ਵਿੱਚ ਕੁਝ ਸਿਆਸੀ ਪਾਰਟੀਆਂ ਨੇ ਹਮੇਸ਼ਾ ਆਪਣੇ ਸਵਾਰਥ ਨੂੰ ਸਭ ਤੋਂ ਉੱਪਰ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ,“ਇਨ੍ਹਾਂ ਲੋਕਾਂ ਦੀ ਸੋਚ ਸਵੈ-ਹਿਤ ਹੈਸਿਰਫ ਆਪਣਾ ਤੇ ਆਪਣੇ ਪਰਿਵਾਰ ਦਾ ਵਿਕਾਸ ਹੈ। ਜਦੋਂ ਕਿ ਅਸੀਂ ਪਹਿਲਾਂ ਕੌਮ ਦੀ ਭਾਵਨਾ ਦਾ ਪਾਲਣ ਕਰਦੇ ਹਾਂ। ਸਬਕਾ ਸਾਥ-ਸਬਕਾ ਵਿਕਾਸਸਬਕਾ ਵਿਸ਼ਵਾਸ-ਸਬਕਾ ਪ੍ਰਯਾਸ ਸਾਡਾ ਮੰਤਰ ਹੈ।

ਪ੍ਰਧਾਨ ਮੰਤਰੀ ਨੇ ਸਰਕਾਰ ਦੁਆਰਾ ਹਾਲ ਹੀ ਵਿੱਚ ਕੀਤੀਆਂ ਪਹਿਲਾਂ ਦੀ ਸੂਚੀ ਗਿਣਵਾਈ। ਉਨ੍ਹਾਂ ਨੇ 100 ਕਰੋੜ ਵੈਕਸੀਨ ਡੋਜ਼ ਦਾ ਮੀਲਪੱਥਰ, 2070 ਤੱਕ ਸ਼ੁੱਧ ਜ਼ੀਰੋ ਲਕਸ਼ ਨਿਰਧਾਰਿਤ ਕਰਨਕੁਸ਼ੀਨਗਰ ਏਅਰਪੋਰਟਉੱਤਰ ਪ੍ਰਦੇਸ਼ ਵਿੱਚ 9 ਮੈਡੀਕਲ ਕਾਲਜਮਹੋਬਾ ਵਿੱਚ ਨਵੇਂ ਡੈਮ ਅਤੇ ਸਿੰਜਾਈ ਪ੍ਰੋਜੈਕਟਰੱਖਿਆ ਗਲਿਆਰਾ ਅਤੇ ਝਾਂਸੀ ਵਿੱਚ ਸਬੰਧਿਤ ਪ੍ਰੋਜੈਕਟਾਂਪੂਰਵਾਂਚਲ ਐਕਸਪ੍ਰੈੱਸਵੇਅਜਨਜਾਤੀਯਾ ਗੌਰਵ ਦਿਵਸ ਮਨਾਉਣਭੋਪਾਲ ਵਿੱਚ ਆਧੁਨਿਕ ਰੇਲਵੇ ਸਟੇਸ਼ਨਪੰਧਰਪੁਰਮਹਾਰਾਸ਼ਟਰ ਵਿੱਚ ਰਾਸ਼ਟਰੀ ਰਾਜਮਾਰਗ ਅਤੇਅੱਜਨੌਇਡਾ ਅੰਤਰਰਾਸ਼ਟਰੀ ਏਅਰਪੋਰਟ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਅੰਤ ਚ ਆਖਿਆ,"ਕੁਝ ਸਿਆਸੀ ਪਾਰਟੀਆਂ ਦੀਆਂ ਸਵਾਰਥੀ ਨੀਤੀਆਂ ਸਾਡੀ ਦੇਸ਼ਭਗਤੀ ਤੇ ਰਾਸ਼ਟਰੀ ਸੇਵਾ ਦੇ ਸਾਹਮਣੇ ਖੜ੍ਹੀਆਂ ਨਹੀਂ ਹੋ ਸਕਦੀਆਂ"।

 

https://twitter.com/PMOIndia/status/1463798252373876741

https://twitter.com/PMOIndia/status/1463798539251634176

https://twitter.com/PMOIndia/status/1463799843759951872

https://twitter.com/PMOIndia/status/1463800338582966276

https://twitter.com/PMOIndia/status/1463801048930263041

https://twitter.com/PMOIndia/status/1463802250137010180

https://twitter.com/PMOIndia/status/1463802244852162567

https://twitter.com/PMOIndia/status/1463802241433759748

https://twitter.com/PMOIndia/status/1463802605755265024

https://twitter.com/PMOIndia/status/1463803716591448066

 

https://youtu.be/2zv72LY-jqM

 

 

 *********

ਡੀਐੱਸ/ਏਕੇ(Release ID: 1775178) Visitor Counter : 65