ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੈਬਨਿਟ ਨੇ ‘ਐਟਮੌਸਫ਼ੀਅਰ ਐਂਡ ਕਲਾਈਮੇਟ ਰੀਸਰਚ–ਮੌਡਲਿੰਗ ਆਬਜ਼ਰਵਿੰਗ ਸਿਸਟਮਸ ਐਂਡ ਸਰਵਿਸੇਜ਼ (ਐਕ੍ਰੌਸ)’ ਦੀ ਸਮੁੱਚੀ ਯੋਜਨਾ ਨੂੰ 14ਵੇਂ ਵਿੱਤ ਕਮਿਸ਼ਨ ਤੋਂ ਅਗਲੇ ਵਿੱਤ ਕਮਿਸ਼ਨ ਚੱਕਰ (2021–2026) ਤੱਕ ਜਾਰੀ ਰੱਖਣ ਨੂੰ ਪ੍ਰਵਾਨਗੀ ਦਿੱਤੀ


ਐਕ੍ਰੌਸ ਤੇ ਇਸ ਦੀਆਂ ਅੱਠ ਉਪ–ਯੋਜਨਾਵਾਂ ਨਾਲ ਕੁੱਲ ਅਨੁਮਾਨਿਤ ਲਾਗਤ 2,135 ਕਰੋੜ ਰੁਪਏ ਹੋਵੇਗੀ

Posted On: 24 NOV 2021 3:41PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਅੱਜ ਸਮੁੱਚੀ ਯੋਜਨਾ ਐਟਮੌਸਫ਼ੀਅਰ ਐਂਡ ਕਲਾਈਮੇਟ ਰੀਸਰਚਮੌਡਲਿੰਗ ਆਬਜ਼ਰਵਿੰਗ ਸਿਸਟਮਸ ਐਂਡ ਸਰਵਿਸੇਜ਼’ (ACROSS) ਨੂੰ ਉਸ ਦੀਆਂ ਅੱਠ ਉਪਯੋਜਨਾਵਾਂ ਨਾਲ ਪੰਜ ਸਾਲਾਂ ਦੇ ਅਗਲੇ ਵਿੱਤੀ ਚੱਕਰ ਭਾਵ 2021–2026 ਲਈ ਜਾਰੀ ਰੱਖਣ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈਜਿਸ ਉੱਤੇ ਅਨੁਮਾਨਿਤ ਲਾਗਤ 2,135 ਕਰੋੜ ਰੁਪਏ ਹੋਵੇਗੀ। ਇਹ ਯੋਜਨਾ ਪ੍ਰਿਥਵੀ ਵਿਗਿਆਨ ਮੰਤਰਾਲੇ (MoES) ਦੁਆਰਾ ਆਪਣੀਆਂ ਇਕਾਈਆਂ ਜਿਵੇਂ ਕਿ ਭਾਰਤ ਮੌਸਮ ਵਿਗਿਆਨ ਵਿਭਾਗ (IMD), ਮੱਧ ਰੇਂਜ ਮੌਸਮ ਭਵਿੱਖਬਾਣੀ ਲਈ ਰਾਸ਼ਟਰੀ ਕੇਂਦਰ (NCMRWF), ਇੰਡੀਅਨ ਇੰਸਟੀਟਿਊਟ ਆਵ੍ ਟ੍ਰੋਪਿਕਲ ਮੀਟਿਓਰੋਲੋਜੀ (ਆਈਆਈਟੀਐੱਮ) ਅਤੇ ਇੰਡੀਅਨ ਨੈਸ਼ਨਲ ਸੈਂਟਰ ਫਾਰ ਓਸ਼ਨ ਇਨਫਾਰਮੇਸ਼ਨ ਸਰਵਿਸਿਜ਼ (ਆਈਐੱਨਸੀਓਆਈਐੱਸ) ਦੁਆਰਾ ਲਾਗੂ ਕੀਤੀ ਜਾ ਰਹੀ ਹੈ।

ਵੇਰਵੇ:

ਐਟਮੌਸਫ਼ੀਅਰ ਐਂਡ ਕਲਾਈਮੇਟ ਰੀਸਰਚਮੌਡਲਿੰਗ ਆਬਜ਼ਰਵਿੰਗ ਸਿਸਟਮਸ ਐਂਡ ਸਰਵਿਸੇਜ਼’ (ACROSS) ਸਕੀਮ ਪ੍ਰਿਥਵੀ ਵਿਗਿਆਨ ਮੰਤਰਾਲੇ (MoES) ਦੇ ਵਾਯੂਮੰਡਲ ਵਿਗਿਆਨ ਪ੍ਰੋਗਰਾਮਾਂ ਨਾਲ ਸਬੰਧਿਤ ਹੈ ਅਤੇ ਮੌਸਮ ਤੇ ਜਲਵਾਯੂ ਸੇਵਾਵਾਂ ਦੇ ਵੱਖ-ਵੱਖ ਪਹਿਲੂਆਂ ਨੂੰ ਸੰਬੋਧਿਤ ਕਰਦੀ ਹੈ। ਇਨ੍ਹਾਂ ਵਿੱਚੋਂ ਹਰੇਕ ਪਹਿਲੂ ਨੂੰ ਸਮੁੱਚੀ ਯੋਜਨਾ "ACROSS" ਤਹਿਤ ਅੱਠ ਉਪ-ਸਕੀਮਾਂ ਨਾਲ ਸ਼ਾਮਲ ਕੀਤਾ ਗਿਆ ਹੈ ਅਤੇ ਉਪਰੋਕਤ ਚਾਰ ਸੰਸਥਾਵਾਂ ਦੁਆਰਾ ਇੱਕ ਏਕੀਕ੍ਰਿਤ ਢੰਗ ਨਾਲ ਲਾਗੂ ਕੀਤਾ ਗਿਆ ਹੈ।

ਲਾਗੂ ਕਰਨ ਦੀ ਰਣਨੀਤੀ ਅਤੇ ਟੀਚਾ:

ਐਟਮੌਸਫ਼ੀਅਰ ਐਂਡ ਕਲਾਈਮੇਟ ਰੀਸਰਚਮੌਡਲਿੰਗ ਆਬਜ਼ਰਵਿੰਗ ਸਿਸਟਮਸ ਐਂਡ ਸਰਵਿਸੇਜ਼’ (ACROSS) ਸਕੀਮ ਦੇ ਤਹਿਤ ਅੱਠ ਉਪ-ਯੋਜਨਾਵਾਂ ਪ੍ਰਕਿਰਤੀ ਵਿੱਚ ਬਹੁ-ਅਨੁਸ਼ਾਸਨੀ ਹਨ ਅਤੇ ਮੌਸਮ ਤੇ ਜਲਵਾਯੂ ਦੇ ਸਾਰੇ ਪੱਖਾਂ ਨੂੰ ਕਵਰ ਕਰਨ ਲਈ IMD, IITM, NCMRWF ਅਤੇ INCOIS ਦੁਆਰਾ ਏਕੀਕ੍ਰਿਤ ਢੰਗ ਨਾਲ ਲਾਗੂ ਕੀਤੀਆਂ ਜਾਣਗੀਆਂ। ਹਰੇਕ ਸੰਸਥਾ ਦੀ ਹੇਠ ਲਿਖੀਆਂ ਅੱਠ ਸਕੀਮਾਂ ਰਾਹੀਂ ਉਪਰੋਕਤ ਕਾਰਜਾਂ ਨੂੰ ਪੂਰਾ ਕਰਨ ਲਈ ਇੱਕ ਮਨੋਨੀਤ ਭੂਮਿਕਾ ਹੁੰਦੀ ਹੈ:

1. ਪੋਲਰੀਮੀਟ੍ਰਿਕ ਡੋਪਲਰ ਮੌਸਮ ਰਾਡਾਰਾਂ (DWRs)-IMD ਦੀ ਕਮਿਸ਼ਨਿੰਗ

(ii) ਪੂਰਵ-ਅਨੁਮਾਨ ਸਿਸਟਮ-IMD ਦਾ ਅਪਗ੍ਰੇਡੇਸ਼ਨ

(iii) ਮੌਸਮ ਅਤੇ ਜਲਵਾਯੂ ਸੇਵਾਵਾਂ-IMD

(iv) ਵਾਯੂਮੰਡਲ ਨਿਰੀਖਣ ਨੈੱਟਵਰਕ-1 ਐੱਮ.ਡੀ

(v) ਮੌਸਮ ਅਤੇ ਜਲਵਾਯੂ ਦੀ ਸੰਖਿਆਤਮਕ ਮਾਡਲਿੰਗ - NCMRWF

(vi) ਮੌਨਸੂਨ ਮਿਸ਼ਨ III- IITM/NCMRWF/INCOIS/IMD

(vii) ਮੌਨਸੂਨ ਸੰਚਾਲਨਬੱਦਲ ਅਤੇ ਜਲਵਾਯੂ ਪਰਿਵਰਤਨ (MC4)- IITM/NCMRWF/IMD

(viii) ਉੱਚ ਪ੍ਰਦਰਸ਼ਨ ਕੰਪਿਊਟਿੰਗ ਸਿਸਟਮ (HPCS)-IITM/NCMRWF

 

ਰੋਜ਼ਗਾਰ ਪੈਦਾ ਕਰਨ ਦੀ ਸੰਭਾਵਨਾ ਸਮੇਤ ਮੁੱਖ ਪ੍ਰਭਾਵ

ਇਹ ਸਕੀਮ ਬਿਹਤਰ ਮੌਸਮਜਲਵਾਯੂਸਮੁੰਦਰੀ ਪੂਰਵ-ਅਨੁਮਾਨ ਤੇ ਸੇਵਾਵਾਂ ਅਤੇ ਹੋਰ ਖਤਰਿਆਂ ਸਬੰਧੀ ਸੇਵਾਵਾਂ ਪ੍ਰਦਾਨ ਕਰੇਗੀਜਿਸ ਨਾਲ ਜਨਤਕ ਮੌਸਮ ਸੇਵਾਖੇਤੀ-ਮੌਸਮ ਵਿਗਿਆਨ ਸੇਵਾਵਾਂਹਵਾਬਾਜ਼ੀ ਸੇਵਾਵਾਂਵਾਤਾਵਰਣ ਨਿਗਰਾਨੀ ਸੇਵਾਵਾਂਵਰਗੀਆਂ ਵੱਖ-ਵੱਖ ਸੇਵਾਵਾਂ ਰਾਹੀਂ ਅੰਤਮ ਖਪਤਕਾਰਾਂ ਨੂੰ ਇੱਕਸਾਰ ਫ਼ਾਇਦਿਆਂ ਦਾ ਤਬਾਦਲਾ ਯਕੀਨੀ ਬਣਾਇਆ ਜਾਵੇਗਾ। ਪਣ-ਮੌਸਮ ਵਿਗਿਆਨ (ਹਾਈਡ੍ਰੋਮੀਟੀਰੀਓਲੌਜਿਕਲ) ਸਬੰਧੀ ਸੇਵਾਵਾਂਜਲਵਾਯੂ ਸੇਵਾਵਾਂਟੂਰਿਜ਼ਮਤੀਰਥ ਯਾਤਰਾਬਿਜਲੀ ਉਤਪਾਦਨਜਲ ਪ੍ਰਬੰਧਨਖੇਡਾਂ ਅਤੇ ਐਡਵੈਂਚਰ ਆਦਿ। ਪੂਰਵ-ਅਨੁਮਾਨ ਕਰਨ ਤੋਂ ਲੈ ਕੇ ਇਸਦੀ ਡਿਲਿਵਰੀ ਤੱਕ ਦੀ ਸਾਰੀ ਪ੍ਰਕਿਰਿਆ ਲਈ ਹਰ ਪੜਾਅ 'ਤੇ ਕਾਫ਼ੀ ਮਨੁੱਖੀ ਸ਼ਕਤੀ ਦੀ ਜ਼ਰੂਰਤ ਹੁੰਦੀ ਹੈਜਿਸ ਨਾਲ ਬਹੁਤ ਸਾਰੇ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੁੰਦੇ ਹਨ।

ਪਿਛੋਕੜ:

ਪ੍ਰਿਥਵੀ-ਵਿਗਿਆਨ ਮੰਤਰਾਲੇ ਦੇ ਆਦੇਸ਼ਾਂ ਵਿੱਚੋਂ ਇੱਕ ਹੈ ਮੌਸਮਜਲਵਾਯੂ ਤੇ ਸਮੁੰਦਰੀ ਮਾਪਦੰਡਾਂ ਦਾ ਨਿਰੀਖਣ ਕਰਨਾ ਅਤੇ ਵਾਤਾਵਰਣ ਵਿਗਿਆਨ ਨਾਲ ਸਬੰਧਿਤ ਮਾਮਲੇ ਨਿਪਟਣ ਸਮੇਤ ਸਮਾਜਿਕਆਰਥਿਕ ਅਤੇ ਵਾਤਾਵਰਣ ਸਬੰਧੀ ਲਾਭਾਂ ਲਈ ਮੌਸਮਜਲਵਾਯੂ ਅਤੇ ਖਤਰੇ ਨਾਲ ਸਬੰਧਿਤ ਵਰਤਾਰਿਆਂ ਦੀ ਭਵਿੱਖਬਾਣੀ ਕਰਨ ਦੀ ਸਮਰੱਥਾ ਨੂੰ ਵਿਕਸਿਤ ਕਰਨ ਅਤੇ ਬਿਹਤਰ ਬਣਾਉਣ ਲਈ ਖੋਜ ਅਤੇ ਵਿਕਾਸ ਗਤੀਵਿਧੀਆਂ ਨੂੰ ਪੂਰਾ ਕਰਨਾਤਬਦੀਲੀ ਅਤੇ ਜਲਵਾਯੂ ਸੇਵਾਵਾਂ ਦਾ ਵਿਕਾਸ ਕਰਨਾ ਹੈ। ਗਲੋਬਲ ਜਲਵਾਯੂ ਪਰਿਵਰਤਨ ਅਤੇ ਗੰਭੀਰ ਮੌਸਮ ਨਾਲ ਜੁੜੇ ਜੋਖਮ ਕਾਰਨ ਖ਼ਰਾਬ ਮੌਸਮ ਦੀਆਂ ਘਟਨਾਵਾਂ ਦੀਆਂ ਵਧੀਆਂ ਘਟਨਾਵਾਂ ਨੇ ਐੱਮਓਈਐੱਸ ਨੂੰ ਬਹੁਤ ਸਾਰੇ ਟੀਚੇ ਅਧਾਰਿਤ ਪ੍ਰੋਗਰਾਮਾਂ ਨੂੰ ਤਿਆਰ ਕਰਨ ਲਈ ਪ੍ਰੇਰਿਆ ਹੈਜੋ ਕਿ IMD, IITM, NCMRWF ਅਤੇ INCOIS ਦੁਆਰਾ ਏਕੀਕ੍ਰਿਤ ਤਰੀਕੇ ਨਾਲ ਕੀਤੇ ਜਾਂਦੇ ਹਨ। ਨਤੀਜੇ ਵਜੋਂਇਹਨਾਂ ਗਤੀਵਿਧੀਆਂ ਨੂੰ ਸਮੁੱਚੀ ਯੋਜਨਾ "ACROSS" ਦੇ ਤਹਿਤ ਇਕੱਠਾ ਕੀਤਾ ਜਾਂਦਾ ਹੈ।

 

 

********

ਡੀਐੱਸ


(Release ID: 1774816) Visitor Counter : 216