ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸਿਡਨੀ ਸੰਵਾਦ ’ਚ ਮੁੱਖ ਭਾਸ਼ਣ ਦੇਣਗੇ

Posted On: 17 NOV 2021 7:25PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਨਵੰਬਰ, 2021 ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 9:00 ਵਜੇ ਸਿਡਨੀ ਸੰਵਾਦ’ (ਸਿਡਨੀ ਡਾਇਲੌਗ) ਚ ਮੁੱਖ ਭਾਸ਼ਣ ਦੇਣਗੇ। ਉਹ ਭਾਰਤ ਦੀ ਟੈਕਨੋਲੋਜੀ  ਦੇ ਕ੍ਰਮਿਕ ਅਤੇ ਤੇਜ਼ ਵਿਕਾਸ’ ਦੇ ਵਿਸ਼ੇ ਤੇ ਭਾਸ਼ਣ ਦੇਣਗੇ ਅਤੇ ਇਸ ਤੋਂ ਆਸਟ੍ਰੇਲਾਈ ਪ੍ਰਧਾਨ ਮੰਤਰੀ ਜਾਣਪਹਿਚਾਣ ਲਈ ਆਪਣਾ ਭਾਸ਼ਣ ਦੇਣਗੇ।

ਸਿਡਨੀ ਸੰਵਾਦ’ 17 ਤੋਂ 19 ਨਵੰਬਰ, 2021 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਆਸਟ੍ਰੇਲੀਆਈ ਰਣਨੀਤਕ ਨੀਤੀ ਸੰਸਥਾਨ’ (ਆਸਟ੍ਰੇਲੀਅਨ ਸਟ੍ਰੈਟਿਜਿਕ ਪਾਲਿਸੀ ਇੰਸਟੀਟਿਊਟ) ਦੀ ਪਹਿਲ ਹੈ। ਇੱਥੇ ਸਿਆਸੀਵਪਾਰਕ ਤੇ ਸਰਕਾਰੀ ਆਗੂ ਨਵੇਂ ਵਿਚਾਰ ਰੱਖਣਗੇ ਤੇ ਮੌਕਿਆਂ ਦੀਆਂ ਆਮ ਸਮਝਾਂ ਲਈ ਕੰਮ ਤੇ ਉੱਭਰਦੀਆਂ ਤੇ ਅਹਿਮ ਤਕਨਾਲੋਜੀਆਂ ਰਾਹੀਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਜਿਹੇ ਮੁੱਦਿਆਂ ਤੇ ਬਹਿਸ ਕਰਨਗੇ। ਇਸ ਸਮਾਰੋਹ ਚ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸ਼੍ਰੀ ਸਕੌਟ ਮੌਰੀਸਨ ਤੇ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਸ਼ਿੰਜ਼ੋ ਅਬੇ ਦੇ ਵੀ ਮੁੱਖ ਭਾਸ਼ਣ ਹੋਣਗੇ।

 

 

 **********

ਡੀਐੱਸ/ਏਕੇਜੇ



(Release ID: 1773093) Visitor Counter : 161