ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਫਾਰਮਾਸਿਊਟੀਕਲਸ ਖੇਤਰ ਦੇ ਪਹਿਲੇ ਗਲੋਬਲ ਇਨੋਵੇਸ਼ਨ ਸਮਿਟ ਦਾ ਉਦਘਾਟਨ ਕੀਤਾ


“ਭਾਰਤੀ ਹੈਲਥਕੇਅਰ ਖੇਤਰ ਦੁਆਰਾ ਖੱਟੇ ਪੂਰੀ ਦੁਨੀਆ ਦੇ ਭਰੋਸੇ ਸਦਕਾ ਭਾਰਤ ਨੂੰ ਪਿਛਲੇ ਕੁਝ ਸਮੇਂ ਤੋਂ ‘ਦੁਨੀਆ ਦੀ ਫਾਰਮੇਸੀ’ ਕਿਹਾ ਜਾਣ ਲਗਿਆ ਹੈ”



“ਅਸੀਂ ਸਮੁੱਚੀ ਮਨੁੱਖਤਾ ਦੀ ਸਲਾਮਤੀ ’ਚ ਵਿਸ਼ਵਾਸ ਰੱਖਦੇ ਹਾਂ। ਅਤੇ ਅਸੀਂ ਕੋਵਿਡ–19 ਦੀ ਵਿਸ਼ਵ ਮਹਾਮਾਰੀ ਦੇ ਦੌਰਾਨ ਪੂਰੀ ਦੁਨੀਆ ਨੂੰ ਇਹੋ ਭਾਵਨਾ ਵਿਖਾਈ ਹੈ”



“ਭਾਰਤ ’ਚ ਅਨੇਕ ਵਿਗਿਆਨੀਆਂ ਤੇ ਟੈਕਨੋਲੋਜਿਸਟਸ ਦੀ ਭਰਮਾਰ, ਜਿਨ੍ਹਾਂ ’ਚ ਉਦਯੋਗ ਨੂੰ ਹੋਰ ਸਿਖ਼ਰਾਂ ਤੱਕ ਲਿਜਾਣ ਦੀ ਸੰਭਾਵਨਾ। ‘ਖੋਜ ਤੇ ਮੇਕ ਇਨ ਇੰਡੀਆ’ ਲਈ ਇਸ ਤਾਕਤ ਨੂੰ ਹੋਰ ਵਰਤਣ ਦੀ ਜ਼ਰੂਰਤ”



“ਸਾਨੂੰ ਜ਼ਰੂਰ ਹੀ ਵੈਕਸੀਨਾਂ ਤੇ ਦਵਾਈ ਲਈ ਪ੍ਰਮੁੱਖ ਅੰਸ਼ਾਂ ਦੇ ਘਰੇਲੂ ਨਿਰਮਾਣ ’ਚ ਵਾਧਾ ਕਰਨ ਬਾਰੇ ਜ਼ਰੂਰ ਸੋਚਣਾ ਹੋਵੇਗਾ। ਇਹ ਇੱਕ ਅਜਿਹਾ ਮੋਰਚਾ ਹੈ, ਜਿਹੜਾ ਭਾਰਤ ਨੂੰ ਜਿੱਤਣਾ ਹੋਵੇਗਾ”



“ਮੈਂ ਤੁਹਾਨੂੰ ਸਭ ਨੂੰ ਭਾਰਤ ’ਚ ਆਪਣਾ ਵਿਚਾਰ ਬਣਾਉਣ ਦਾ ਸੱਦਾ ਦਿੰਦਾ ਹਾਂ, ਭਾਰਤ ’ਚ ਨਵੀਂ ਖੋਜ ਕਰੋ, ਭਾਰਤ ’ਚ ਨਿਰਮਾਣ ਕਰੋ ਤੇ ਦੁਨੀਆ ਲਈ ਨਿਰਮਾਣ ਕਰੋ।

ਆਪਣੀ ਸੱਚੀ ਸ਼ਕਤੀ ਦੀ ਖੋਜ ਕਰੋ ਤੇ ਦੁਨੀਆ ਦੀ ਸੇਵਾ ਕਰੋ”

Posted On: 18 NOV 2021 4:45PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫਾਰਮਾਸਿਊਟੀਕਲਸ ਖੇਤਰ ਦੇ ਪਹਿਲੇ ਗਲੋਬਲ ਇਨੋਵੇਸ਼ਨ ਸਮਿਟ’ ਦਾ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਯਾ ਮੌਜੂਦ ਸਨ।

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਮਹਾਮਾਰੀ ਨੇ ਫਾਰਮਾਸਿਊਟੀਕਲਸ ਖੇਤਰ ਤੇ ਤਿੱਖਾ ਧਿਆਨ ਕੇਂਦ੍ਰਿਤ ਕੀਤਾ ਹੈ। ਭਾਵੇਂ ਜੀਵਨਸ਼ੈਲੀ ਦਾ ਮਾਮਲਾ ਹੋਵੇਚਾਹੇ ਦਵਾਈਆਂ ਦਾ ਜਾਂ ਮੈਡੀਕਲ ਟੈਕਨੋਲੋਜੀ ਜਾਂ ਵੈਕਸੀਨਾਂ ਦਾਪਿਛਲੇ ਦੋ ਸਾਲਾਂ ਦੌਰਾਨ ਹੈਲਥਕੇਅਰ (ਸਿਹਤ ਸੰਭਾਲ਼) ਦੇ ਹਰ ਪੱਖ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਹੈ। ਇਸ ਸੰਦਰਭ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਫਾਰਮਾਸਿਊਟੀਕਲ ਉਦਯੋਗ ਨੇ ਚੁਣੌਤੀ ਦਾ ਸਾਹਮਣਾ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ,‘ਭਾਰਤੀ ਹੈਲਥਕੇਅਰ ਖੇਤਰ ਵੱਲੋਂ ਖੱਟੇ ਪੂਰੀ ਦੁਨੀਆ ਦੇ ਭਰੋਸੇ ਸਦਕਾ ਪਿਛਲੇ ਕੁਝ ਸਮੇਂ ਤੋਂ ਭਾਰਤ ਨੂੰ ਦੁਨੀਆ ਦੀ ਫਾਰਮੇਸੀ’ ਕਿਹਾ ਜਾਣ ਲਗਿਆ ਹੈ।

ਪ੍ਰਧਾਨ ਮੰਤਰੀ ਨੇ ਵਿਸਥਾਰਪੂਰਬਕ ਗੱਲ ਕਰਦਿਆਂ ਕਿਹਾ ਕਿ ਤੰਦਰੁਸਤੀ ਦੀ ਸਾਡੀ ਪਰਿਭਾਸ਼ਾ ਸਰੀਰਕ ਸੀਮਾਵਾਂ ਦੁਆਰਾ ਸੀਮਿਤ ਨਹੀਂ ਹੈ। ਅਸੀਂ ਸਮੁੱਚੀ ਮਨੁੱਖਤਾ ਦੀ ਭਲਾਈ ਵਿੱਚ ਵਿਸ਼ਵਾਸ ਰੱਖਦੇ ਹਾਂ। ਅਤੇਅਸੀਂ ਕੋਵਿਡ-19 ਗਲੋਬਲ ਮਹਾਮਾਰੀ ਦੌਰਾਨ ਇਹ ਭਾਵਨਾ ਪੂਰੀ ਦੁਨੀਆ ਨੂੰ ਵਿਖਾਈ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮਹਾਮਾਰੀ ਦੌਰਾਨ,“ਅਸੀਂ ਮਹਾਮਾਰੀ ਦੇ ਸ਼ੁਰੂਆਤੀ ਪੜਾਅ ਦੌਰਾਨ 150 ਤੋਂ ਵੱਧ ਦੇਸ਼ਾਂ ਵਿੱਚ ਜੀਵਨ ਬਚਾਉਣ ਵਾਲੀਆਂ ਦਵਾਈਆਂ ਅਤੇ ਡਾਕਟਰੀ ਉਪਕਰਣਾਂ ਦੀ ਬਰਾਮਦ ਕੀਤੀ। ਅਸੀਂ ਇਸ ਸਾਲ ਲਗਭਗ 100 ਦੇਸ਼ਾਂ ਨੂੰ ਕੋਵਿਡ ਵੈਕਸੀਨ ਦੀਆਂ 65 ਮਿਲੀਅਨ ਤੋਂ ਵੱਧ ਖੁਰਾਕਾਂ ਬਰਾਮਦ ਕੀਤੀਆਂ ਹਨ।

ਪ੍ਰਧਾਨ ਮੰਤਰੀ ਨੇ ਨਵੀਨਤਾ ਲਈ ਇੱਕ ਈਕੋਸਿਸਟਮ ਬਣਾਉਣ ਦੀ ਕਲਪਨਾ ਕੀਤੀਜੋ ਭਾਰਤ ਨੂੰ ਦਵਾਈਆਂ ਦੀ ਖੋਜ ਅਤੇ ਨਵੀਨ ਕਿਸਮ ਦੇ ਮੈਡੀਕਲ ਉਪਕਰਣਾਂ ਵਿੱਚ ਇੱਕ ਮੋਹਰੀ ਬਣਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਹਿੱਸੇਦਾਰਾਂ ਨਾਲ ਵਿਆਪਕ ਸਲਾਹ-ਮਸ਼ਵਰੇ ਦੇ ਅਧਾਰ 'ਤੇ ਨੀਤੀਗਤ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਭਾਰਤ ਵਿੱਚ ਵਿਗਿਆਨੀਆਂ ਅਤੇ ਟੈਕਨੋਲੋਜਿਸਟਸ ਦਾ ਇੱਕ ਵੱਡਾ ਸਮੂਹ ਹੈ ਜਿਸ ਵਿੱਚ ਉਦਯੋਗ ਨੂੰ ਹੋਰ ਉਚਾਈਆਂ ਤੱਕ ਲਿਜਾਣ ਦੀ ਸਮਰੱਥਾ ਹੈ। ਉਨ੍ਹਾਂ ਇਹ ਵੀ ਕਿਹਾ,“ਇਸ ਤਾਕਤ ਨੂੰ ਡਿਸਕਵਰ ਐਂਡ ਮੇਕ ਇਨ ਇੰਡੀਆ” ਲਈ ਵਰਤਣ ਦੀ ਜ਼ਰੂਰਤ ਹੈ।

ਪ੍ਰਧਾਨ ਮੰਤਰੀ ਨੇ ਸਵਦੇਸ਼ੀ ਸਮਰੱਥਾਵਾਂ ਨੂੰ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਅਪੀਲ ਕੀਤੀ,“ਅੱਜਜਦੋਂ ਭਾਰਤ ਦੇ 1.3 ਅਰਬ ਲੋਕਾਂ ਨੇ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਆਪਣੇ ਆਪ ਨੂੰ ਸੰਭਾਲ਼ ਲਿਆ ਹੈਸਾਨੂੰ ਟੀਕਿਆਂ ਅਤੇ ਦਵਾਈਆਂ ਲਈ ਮੁੱਖ ਸਮੱਗਰੀ ਦੇ ਘਰੇਲੂ ਨਿਰਮਾਣ ਨੂੰ ਵਧਾਉਣ ਬਾਰੇ ਸੋਚਣਾ ਚਾਹੀਦਾ ਹੈ। ਇਹ ਇੱਕ ਸਰਹੱਦ ਹੈ ਜਿਸ ਨੂੰ ਭਾਰਤ ਨੇ ਜਿੱਤਣਾ ਹੈ।

ਪ੍ਰਧਾਨ ਮੰਤਰੀ ਨੇ ਅੰਤ ਚ ਸਬੰਧਿਤ ਧਿਰਾਂ ਨੂੰ ਆਈਡੀਏਟ ਇਨ ਇੰਡੀਆਇਨੋਵੇਟ ਇਨ ਇੰਡੀਆਮੇਕ ਇਨ ਇੰਡੀਆ ਅਤੇ ਮੇਕ ਫਾਰ ਦ ਵਰਲਡ’ (ਭਾਰਤ ਚ ਵਿਚਾਰ ਬਣਾਉਣਭਾਰਤ ਚ ਨਵੀਨ ਖੋਜ ਕਰੋਭਾਰਤ ਚ ਨਿਰਮਾਣ ਕਰੋ ਅਤੇ ਦੁਨੀਆ ਲਈ ਨਿਰਮਾਣ ਕਰੋ) ਦਾ ਸੱਦਾ ਦਿੱਤਾ। ਆਪਣੀ ਅਸਲ ਤਾਕਤ ਦੀ ਖੋਜ ਕਰੋ ਅਤੇ ਸੰਸਾਰ ਦੀ ਸੇਵਾ ਕਰੋ।

 

 

********* 

ਡਐੱਸ/ਏਕੇ



(Release ID: 1773074) Visitor Counter : 147