ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ 82ਵੇਂ ਸਰਬ ਭਾਰਤੀ ਪ੍ਰੀਜ਼ਾਈਡਿੰਗ ਅਫ਼ਸਰਾਂ ਦੇ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ

‘‘ਲੋਕਤੰਤਰ ਭਾਰਤ ਲਈ ਸਿਰਫ਼ ਇੱਕ ਵਿਵਸਥਾ ਨਹੀਂ ਹੈ। ਲੋਕਤੰਤਰ ਸਾਡੇ ਸੁਭਾਅ ਅਤੇ ਭਾਰਤੀ ਜੀਵਨ ਦੇ ਹਿੱਸੇ ਵਿੱਚ ਮੌਜੂਦ ਹੈ’’‘‘ਸਾਰੇ ਰਾਜਾਂ ਦੀ ਭੂਮਿਕਾ ਭਾਰਤ ਦੀ ਸੰਘੀ ਵਿਵਸਥਾ ਵਿੱਚ ‘ਸਬਕਾ ਪ੍ਰਯਾਸ’ ਦਾ ਵੱਡਾ ਅਧਾਰ ਹੈ’’‘‘ਕਰੋਨਾ ਮਹਾਮਾਰੀ ਦੇ ਖ਼ਿਲਾਫ਼ ਲੜਾਈ ‘ਸਬਕਾ ਪ੍ਰਯਾਸ’ ਦਾ ਇੱਕ ਬਿਹਤਰੀਨ ਉਦਾਹਰਨ ਹੈ’’‘‘ਕੀ ਅਸੀਂ ਸਾਲ ਵਿੱਚ 3-4 ਦਿਨ ਸਦਨ ਵਿੱਚ ਉਨ੍ਹਾਂ ਜਨ ਪ੍ਰਤੀਨਿਧੀਆਂ ਲਈ ਰਾਂਖਵੇ ਕਰ ਸਕਦੇ ਹਾਂ ਜੋ ਸਮਾਜ ਲਈ ਕੁਝ ਖਾਸ ਕਰ ਰਹੇ ਹਨ, ਦੇਸ਼ ਨੂੰ ਉਨ੍ਹਾਂ ਦੇ ਸਮਾਜਿਕ ਜੀਵਨ ਦੇ ਇਸ ਪਹਿਲੂ ਬਾਰੇ ਦੱਸ ਰਹੇ ਹਨ’’ਸਦਨ ਵਿੱਚ ਗੁਣਵੱਤਾਪੂਰਨ ਬਹਿਸ ਲਈ ਸਵਸਥ ਸਮਾਂ, ਸਵਸਥ ਦਿਨ ਦਾ ਪ੍ਰਸਤਾਵਸੰਸਦੀ ਪ੍ਰਣਾਲੀ ਨੂੰ ਲਾਜ਼ਮੀ ਤਕਨੀਕੀ ਪ੍ਰੋਤਸਾਹਨ ਦੇਣ ਅਤੇ ਦੇਸ਼ ਦੀਆਂ ਸਾਰੀਆਂ ਲੋਕਤੰਤਰੀ ਇਕਾਈਆਂ ਨੂੰ ਜੋੜਨ ਲਈ ‘ਇੱਕ ਰਾਸ਼ਟਰ ਇੱਕ ਵਿਧਾਨ ਮੰਚ’ ਦਾ ਪ੍ਰਤਸਾਵ

Posted On: 17 NOV 2021 11:37AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਥੇ 82ਵੇਂ ਸਰਬ ਭਾਰਤੀ ਪ੍ਰੀਜ਼ਾਈਡਿੰਗ ਅਫ਼ਸਰਾਂ ਦੇ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕੀਤਾ। ਇਸ ਅਵਸਰ ’ਤੇ ਲੋਕ ਸਭਾ ਦੇ ਸਪੀਕਰ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਵੀ ਹਾਜ਼ਰ ਸਨ।

 

ਹਾਜ਼ਰ ਪਤਵੰਤਿਆਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਲਈ ਲੋਕਤੰਤਰ ਸਿਰਫ਼ ਇੱਕ ਵਿਵਸਥਾ ਨਹੀਂ ਹੈ। ਲੋਕਤੰਤਰ ਤਾਂ ਭਾਰਤ ਦਾ ਸੁਭਾਅ ਹੈ, ਭਾਰਤ ਦੀ ਸਹਿਜ ਪ੍ਰਕਿਰਤੀ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ, ‘‘ਸਾਨੂੰ ਆਉਣ ਵਾਲੇ ਸਾਲਾਂ ਵਿੱਚ ਦੇਸ਼ ਨੂੰ ਨਵੀਆਂ ਉਚਾਈਆਂ ’ਤੇ ਲੈ ਕੇ ਜਾਣਾ ਹੈ। ਇਹ ਸੰਕਲਪ ‘ਸਬਕੇ ਪ੍ਰਯਾਸ’ ਨਾਲ ਹੀ ਪੂਰੇ ਹੋਣਗੇ’’ ਅਤੇ ਲੋਕਤੰਤਰ ਵਿੱਚ ਭਾਰਤ ਦੀ ਸੰਘੀ ਵਿਵਸਥਾ ਵਿੱਚ ਜਦੋਂ ਅਸੀਂ ‘ਸਬਕਾ ਪ੍ਰਯਾਸ’ ਦੀ ਗੱਲ ਕਰਦੇ ਹਾਂ ਤਾਂ ਸਾਰੇ ਰਾਜਾਂ ਦੀ ਭੂਮਿਕਾ ਉਸ ਦਾ ਵੱਡਾ ਅਧਾਰ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚਾਹੇ ਪੂਰਬਉੱਤਰ ਦੀਆਂ ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਦਾ ਸਮਾਧਾਨ ਹੋਵੇ, ਦਹਾਕਿਆਂ ਤੋਂ ਅਟਕੇ-ਲਟਕੇ ਵਿਕਾਸ ਦੇ ਤਮਾਮ ਵੱਡੇ ਪ੍ਰੋਜੈਕਟਾਂ ਨੂੰ ਪੂਰਾ ਕਰਨਾ ਹੋਵੇ, ਅਜਿਹੇ ਕਿੰਨੇ ਹੀ ਕੰਮ ਹਨ ਜੋ ਦੇਸ਼ ਨੇ ਬੀਤੇ ਸਾਲਾਂ ਵਿੱਚ ਕੀਤੇ ਹਨ, ਸਬਕੇ ਪ੍ਰਯਾਸ ਨਾਲ ਹੀ ਕੀਤੇ ਹਨ। ਉਨ੍ਹਾਂ ਨੇ ਕਰੋਨਾ ਮਹਾਮਾਰੀ ਖ਼ਿਲਾਫ਼ ਲੜਾਈ ਨੂੰ ‘ਸਬਕਾ ਪ੍ਰਯਾਸ’ ਦੇ ਉਚਿਤ ਉਦਾਹਰਨ ਦੇ ਰੂਪ ਵਿੱਚ ਪੇਸ਼ ਕੀਤਾ। 

 

ਪ੍ਰਧਾਨ ਮੰਤਰੀ ਨੇ ਦ੍ਰਿੜ੍ਹਤਾਪੂਰਬਕ ਕਿਹਾ ਕਿ ਸਾਡੇ ਸਦਨ ਦੀਆਂ ਪਰੰਪਰਾਵਾਂ ਅਤੇ ਵਿਵਸਥਾਵਾਂ ਸੁਭਾਅ ਤੋਂ ਭਾਰਤੀ ਹੋਣ। ਉਨ੍ਹਾਂ ਨੇ ਸੱਦਾ ਦਿੱਤਾ ਕਿ ਸਾਡੀਆਂ ਨੀਤੀਆਂ ਅਤੇ ਸਾਡੇ ਕਾਨੂੰਨ ਭਾਰਤੀਅਤਾ ਦੇ ਭਾਵ ਨੂੰ, ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੇ ਸੰਕਲਪ ਨੂੰ ਮਜ਼ਬੂਤ ਕਰਨ ਵਾਲੇ ਹੋਣ। ਉਨ੍ਹਾਂ ਨੇ ਕਿਹਾ, ‘‘ਸਭ ਤੋਂ ਮਹੱਤਵਪੂਰਨ, ਸਦਨ ਵਿੱਚ ਸਾਡਾ ਖ਼ੁਦ ਦਾ ਵੀ ਆਚਾਰ-ਵਿਵਹਾਰ ਭਾਰਤੀ ਕਦਰਾਂ ਕੀਮਤਾਂ ਦੇ ਹਿਸਾਬ ਨਾਲ ਹੋਵੇ। ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ।’’

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਦੇਸ਼ ਵਿਵਿਧਤਾਵਾਂ ਨਾਲ ਭਰਿਆ ਹੈ। ਉਨ੍ਹਾਂ ਨੇ ਕਿਹਾ, ‘‘ਆਪਣੀ ਹਜ਼ਾਰਾਂ ਸਾਲਾਂ ਦੀ ਵਿਕਾਸ ਯਾਤਰਾ ਵਿੱਚ ਅਸੀਂ ਇਸ ਗੱਲ ਨੂੰ ਅਪਣਾ ਚੁੱਕੇ ਹਾਂ ਕਿ ਵਿਵਿਧਤਾ ਦੇ ਵਿਚਕਾਰ ਵੀ, ਏਕਤਾ ਦੀ ਵਿਸ਼ਾਲ ਅਤੇ ਦਿਵਯ ਅਖੰਡ ਧਾਰਾ ਵਹਿੰਦੀ ਹੈ। ਏਕਤਾ ਦੀ ਇਹੀ ਅਖੰਡ ਧਾਰਾ, ਸਾਡੀ ਵਿਵਿਧਤਾ ਨੂੰ ਸੰਜੋਦੀ ਹੈ, ਉਸ ਦੀ ਸੰਭਾਲ ਕਰਦੀ ਹੈ।’’

 

ਪ੍ਰਧਾਨ ਮੰਤਰੀ ਨੇ ਪ੍ਰਸਤਾਵ ਦਿੱਤਾ ਕਿ ਕੀ ਸਾਲ ਵਿੱਚ ਤਿੰਨ-ਚਾਰ ਦਿਨ ਸਦਨ ਵਿੱਚ ਅਜਿਹੇ ਰੱਖੇ ਜਾ ਸਕਦੇ ਹਨ, ਜਿਸ ਵਿੱਚ ਸਮਾਜ ਲਈ ਕੁਝ ਵਿਸ਼ੇਸ਼ ਕਰ ਰਹੇ ਜਨ ਪ੍ਰਤੀਨਿਧੀ ਆਪਣਾ ਅਨੁਭਵ ਦੱਸਣ। ਆਪਣੇ ਸਮਾਜਿਕ ਜੀਵਨ ਦੇ ਇਸ ਪੱਖ ਬਾਰੇ ਦੇਸ਼ ਨੂੰ ਦੱਸਣ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਦੂਜੇ ਜਨ ਪ੍ਰਤੀਨਿਧੀਆਂ ਨਾਲ ਹੀ ਸਮਾਜ ਦੇ ਹੋਰ ਲੋਕਾਂ ਨੂੰ ਵੀ ਕਿੰਨਾ ਕੁਝ ਸਿੱਖਣ ਨੂੰ ਮਿਲੇਗਾ। 

 

ਪ੍ਰਧਾਨ ਮੰਤਰੀ ਨੇ ਇਹ ਪ੍ਰਸਤਾਵ ਵੀ ਰੱਖਿਆ ਕਿ ਕੀ ਅਸੀਂ ਬਿਹਤਰ ਚਰਚਾ ਲਈ ਅਲੱਗ ਤੋਂ ਸਮਾਂ ਨਿਰਧਾਰਿਤ ਕਰ ਸਕਦੇ ਹਾਂ? ਉਨ੍ਹਾਂ ਨੇ ਕਿਹਾ ਕਿ ਅਜਿਹੀ ਚਰਚਾ ਜਿਸ ਵਿੱਚ ਮਰਿਯਾਦਾ ਦਾ, ਗੰਭੀਰਤਾ ਦਾ ਪੂਰੀ ਤਰ੍ਹਾਂ ਨਾਲ ਪਾਲਣ ਹੋਵੇ, ਕੋਈ ਕਿਸੇ ’ਤੇ ਰਾਜਨੀਤਕ ਤੋਹਮਤਬਾਜ਼ੀ ਨਾ ਕਰੇ। ਉਨ੍ਹਾਂ ਨੇ ਕਿਹਾ ਕਿ ਇੱਕ ਤਰ੍ਹਾਂ ਨਾਲ ਉਹ ਸਦਨ ਦਾ ਸਭ ਤੋਂ ‘ਸਵਸਥ ਸਮਾਂ’ ਹੋਵੇ, ‘ਸਵਸਥ ਦਿਨ’ ਹੋਵੇ।

 

ਪ੍ਰਧਾਨ ਮੰਤਰੀ ਨੇ ‘ਇੱਕ ਰਾਸ਼ਟਰ, ਇੱਕ ਵਿਧਾਨ ਮੰਚ’ ਦਾ ਵਿਚਾਰ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ, ‘‘ਇੱਕ ਅਜਿਹਾ ਪੋਰਟਲ ਹੋਵੇ ਜੋ ਨਾ ਕੇਵਲ ਸਾਡੀ ਸੰਸਦੀ ਵਿਵਸਥਾ ਨੂੰ ਜ਼ਰੂਰੀ ਤਕਨੀਕੀ ਗਤੀ ਦੇਵੇ, ਬਲਕਿ ਦੇਸ਼ ਦੀਆਂ ਸਾਰੀਆਂ ਲੋਕੰਤਤਰੀ ਇਕਾਈਆਂ ਨੂੰ ਜੋੜਨ ਦਾ ਵੀ ਕੰਮ ਕਰਨ।’’

 

ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਗਲੇ 25 ਸਾਲ, ਭਾਰਤ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਤਾਕੀਦ ਕੀਤੀ ਕਿ ਉਹ ਇੱਕ ਹੀ ਮੰਤਰ ਨੂੰ ਜੀਵਨ ਵਿੱਚ ਉਤਾਰਨ- ਡਿਊਟੀ, ਡਿਊਟੀ, ਡਿਊਟੀ। 

***************

ਡੀਐੱਸ/ਏਕੇ(Release ID: 1772867) Visitor Counter : 62