ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਘਰੇਲੂ ਟੀਕਾ ਨਿਰਮਾਤਾਵਾਂ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਨੇ ਟੀਕਾ ਨਿਰਮਾਤਾਵਾਂ ਦੇ ਪ੍ਰਯਤਨਾਂ ਦੀ ਪ੍ਰਸ਼ੰਸਾ ਕੀਤੀ ਜਿਸ ਦੇ ਨਤੀਜੇ ਵਜੋਂ ਭਾਰਤ ਨੇ 100 ਕਰੋੜ ਟੀਕਾਕਰਣ ਦੀ ਵੱਡੀ ਉਪਲਬਧੀ ਹਾਸਲ ਕੀਤੀ



ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਪਿਛਲੇ ਡੇਢ ਸਾਲ ਦੌਰਾਨ ਸਿੱਖੀਆਂ ਗਈਆਂ ਚੰਗੀਆਂ ਚੀਜ਼ਾਂ ਨੂੰ ਸੰਸਥਾਗਤ ਬਣਾਉਣ ਦੀ ਜ਼ਰੂਰਤ ਹੈ



ਟੀਕਾ ਨਿਰਮਾਤਾਵਾਂ ਨੇ ਪ੍ਰਧਾਨ ਮੰਤਰੀ ਦੀ ਦੂਰਦਰਸ਼ਤਾ ਅਤੇ ਗਤੀਸ਼ੀਲ ਅਗਵਾਈ ਦੀ ਪ੍ਰਸ਼ੰਸਾ ਕੀਤੀ; ਸਰਕਾਰ ਅਤੇ ਉਦਯੋਗ ਜਗਤ ਵਿਚਕਾਰ ਉੱਤਮ ਤਾਲਮੇਲ ਦੀ ਵੀ ਸ਼ਲਾਘਾ ਕੀਤੀ

Posted On: 23 OCT 2021 7:41PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਕਲਿਆਣ ਮਾਰਗ ਤੇ ਘਰੇਲੂ ਟੀਕਾ ਨਿਰਮਾਤਾਵਾਂ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਟੀਕਾ ਨਿਰਮਾਤਵਾਂ ਦੇ ਪ੍ਰਯਤਨਾਂ ਦੀ ਪ੍ਰਸ਼ੰਸਾ ਕੀਤੀ ਜਿਸ ਦੇ ਨਤੀਜੇ ਵਜੋਂ ਦੇਸ਼ ਨੇ 100 ਕਰੋੜ ਟੀਕਾਕਰਣ ਦਾ ਮੀਲ ਪੱਥਰ ਪਾਰ ਕਰ ਲਿਆ ਹੈ ਅਤੇ ਕਿਹਾ ਕਿ ਉਨ੍ਹਾਂ ਨੇ ਭਾਰਤ ਦੀ ਸਫ਼ਲਤਾ ਦੀ ਕਹਾਣੀ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਮਹਾਮਾਰੀ ਦੇ ਦੌਰਾਨ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਭਰੋਸੇ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਪਿਛਲੇ ਡੇਢ ਸਾਲਾਂ ਦੌਰਾਨ ਸਿੱਖੀਆਂ ਗਈਆਂ ਸਭ ਤੋਂ ਚੰਗੀਆਂ ਚੀਜ਼ਾਂ ਨੂੰ ਸੰਸਥਾਗਤ ਬਣਾਉਣ ਦੀ ਜ਼ਰੂਰਤ ਹੈ ਅਤੇ ਕਿਹਾ ਕਿ ਇਹ ਆਲਮੀ ਮਿਆਰਾਂ ਦੇ ਅਨੁਸਾਰ ਸਾਡੀਆਂ ਚੀਜ਼ਾਂ ਨੂੰ ਬਿਹਤਰ ਕਰਨ ਦਾ ਇੱਕ ਅਵਸਰ ਹੈ। ਉਨ੍ਹਾਂ ਨੇ ਕਿਹਾ ਕਿ ਟੀਕਾਕਰਣ ਅਭਿਆਨ ਦੀ ਸਫ਼ਲਤਾ ਨੂੰ ਦੇਖਦੇ ਹੋਏ ਪੂਰੀ ਦੁਨੀਆ ਭਾਰਤ ਵੱਲ ਦੇਖ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਟੀਕਾ ਨਿਰਮਾਤਾਵਾਂ ਨੂੰ ਲਗਾਤਾਰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਘਰੇਲੂ ਟੀਕਾ ਨਿਰਮਾਤਾਵਾਂ ਨੇ ਟੀਕੇ ਦੇ ਵਿਕਾਸ ਦੀ ਦਿਸ਼ਾ ਵਿੱਚ ਨਿਰੰਤਰ ਮਾਰਗਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰਨ ਵਿੱਚ ਪ੍ਰਧਾਨ ਮੰਤਰੀ ਦੀ ਦੂਰਦਰਸ਼ਤਾ ਅਤੇ ਗਤੀਸ਼ੀਲ ਅਗਵਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਰਕਾਰ ਅਤੇ ਉਦਯੋਗ ਵਿਚਕਾਰ ਉੱਤਮ ਸਹਿਯੋਗ ਭਾਵਨਾ ਅਤੇ ਤਾਲਮੇਲ ਦੀ ਵੀ ਪ੍ਰਸ਼ੰਸਾ ਕੀਤੀ ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ। ਟੀਕੇ ਦਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਨੇ ਇਸ ਪੂਰੇ ਯਤਨ ਵਿੱਚ ਸਰਕਾਰ ਵੱਲੋਂ ਕੀਤੇ ਗਏ ਰੈਗੂਲੇਟਰੀ ਸੁਧਾਰਾਂਸਰਲ ਪ੍ਰਕਿਰਿਆਵਾਂਸਮੇਂ ਤੇ ਮਨਜ਼ੂਰੀ ਦੇਣ ਦੇ ਨਾਲ ਹੀ ਸਰਕਾਰ ਦੇ ਦ੍ਰਿਸ਼ਟੀਕੋਣ ਅਤੇ ਸਹਾਇਕ ਪ੍ਰਕਿਰਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਦੇਸ਼ ਪੁਰਾਣੇ ਮਾਪਦੰਡਾਂ ਦਾ ਪਾਲਣ ਕਰ ਰਿਹਾ ਹੁੰਦਾ ਤਾਂ ਕਾਫ਼ੀ ਦੇਰੀ ਹੋ ਜਾਂਦੀ ਅਤੇ ਅਸੀਂ ਹੁਣ ਤੱਕ ਟੀਕਾਕਰਣ ਦੇ ਇਸ ਪੱਧਰ ਤੱਕ ਨਹੀਂ ਪਹੁੰਚ ਸਕਦੇ ਸੀ।

ਸ਼੍ਰੀ ਅਦਾਰ ਪੂਨਾਵਾਲਾ ਨੇ ਸਰਕਾਰ ਵੱਲੋਂ ਕੀਤੇ ਗਏ ਰੈਗੂਲੇਟਰੀ ਸੁਧਾਰਾਂ ਦੀ ਪ੍ਰਸ਼ੰਸਾ ਕੀਤੀ। ਸ਼੍ਰੀ ਸਾਈਰਸ ਪੂਨਾਵਾਲਾ ਨੇ ਮਹਾਮਾਰੀ ਦੌਰਾਨ ਪ੍ਰਧਾਨ ਮੰਤਰੀ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ। ਡਾ. ਕ੍ਰਿਸ਼ਨ ਈਲਾ ਨੇ ਕੋਵੈਕਸੀਨ ਲੈਣ ਲਈ ਅਤੇ ਇਸ ਦੇ ਵਿਕਾਸ ਦੌਰਾਨ ਨਿਰੰਤਰ ਸਮਰਥਨ ਅਤੇ ਪ੍ਰੇਰਣਾ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਸ਼੍ਰੀ ਪੰਕਜ ਪਟੇਲ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਡੀਐੱਨਏ ਅਧਾਰਿਤ ਟੀਕੇ ਬਾਰੇ ਗੱਲ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਸ਼੍ਰੀਮਤੀ ਮਹਿਮਾ ਦਤਲਾ ਨੇ ਪ੍ਰਧਾਨ ਮੰਤਰੀ ਦੇ ਉਸ ਵਿਜ਼ਨ ਦੀ ਸ਼ਲਾਘਾ ਕੀਤੀ ਕਿ ਜਿਸ ਨਾਲ ਦੇਸ਼ ਨੂੰ ਟੀਕਾਕਰਣ ਦੀ ਉਪਲਬਧੀ ਹਾਸਲ ਕਰਨ ਵਿੱਚ ਮਦਦ ਮਿਲੀ। ਡਾ. ਸੰਜੈ ਸਿੰਘ ਨੇ ਟੀਕਾ ਵਿਕਾਸ ਦੇ ਖੇਤਰ ਵਿੱਚ ਨਵੀਨਤਾ ਅਤੇ ਬੈਕਗ੍ਰਾਊਂਡ ਸੁਮੇਲ ਦੇ ਮਹੱਤਵ ਬਾਰੇ ਗੱਲ ਕੀਤੀ। ਸ਼੍ਰੀ ਸਤੀਸ਼ ਰੈੱਡੀ ਨੇ ਇਸ ਪੂਰੇ ਅਭਿਆਨ ਵਿੱਚ ਸਰਕਾਰ ਅਤੇ ਉਦਯੋਗ ਵਿਚਕਾਰ ਉੱਤਮ ਸਹਿਯੋਗ ਦੀ ਸ਼ਲਾਘਾ ਕੀਤੀ। ਡਾ. ਰਾਜੇਸ਼ ਜੈਨ ਨੇ ਮਹਾਮਾਰੀ ਦੇ ਦੌਰਾਨ ਸਰਕਾਰ ਦੇ ਨਿਰੰਤਰ ਸੰਪਰਕ ਅਤੇ ਸੰਚਾਰ ਦੀ ਸ਼ਲਾਘਾ ਕੀਤੀ।

ਗੱਲਬਾਤ ਵਿੱਚ ਸੀਰਮ ਇੰਸਟੀਟਿਊਟ ਆਵ੍ ਇੰਡੀਆ ਦੇ ਸ਼੍ਰੀ ਸਾਇਰਸ ਪੂਨਾਵਾਲਾ ਅਤੇ ਸ਼੍ਰੀ ਅਦਾਰ ਪੂਨਾਵਾਲਾਭਾਰਤ ਬਾਇਓਟੈੱਕ ਇੰਟਰਨੈਸ਼ਨਲ ਲਿਮਿਟਿਡ ਦੇ ਡਾ. ਕ੍ਰਿਸ਼ਨ ਈਲਾ ਅਤੇ ਸ਼੍ਰੀਮਤੀ ਸੁਚਿੱਤਰਾ ਈਲਾਜ਼ਾਇਡਸ ਕੈਡਿਲਾ ਦੇ ਸ਼੍ਰੀ ਪੰਕਜ ਪਟੇਲ ਅਤੇ ਡਾ. ਸ਼ੇਰਵਿਲ ਪਟੇਲਬਾਇਓਲੌਜੀਕਲ ਈ. ਲਿਮਿਟਿਡ ਦੀ ਸ਼੍ਰੀਮਤੀ ਮਹਿਮਾ ਦਤਲਾ ਅਤੇ ਸ਼੍ਰੀ ਨਰੇਂਦਰ ਮੰਟੇਲਾਜੇਨੋਵਾ  ਬਾਇਓ ਫਾਰਮਾਸਿਊਟੀਕਲਸ ਲਿਮਿਟਿਡ ਦੇ ਡਾ. ਸੰਜੈ ਸਿੰਘ ਅਤੇ ਸ਼੍ਰੀ ਸਤੀਸ਼ ਰਮਨਲਾਲ ਮਹਿਤਾਡਾ. ਰੈੱਡੀਜ਼ ਲੈਬ ਦੇ ਸ਼੍ਰੀ ਸਤੀਸ਼ ਰੈੱਡੀ ਅਤੇ ਸ਼੍ਰੀ ਦੀਪਕ ਸਪਰਾਅਤੇ ਪੈਨੇਸਿਆ ਬਾਇਓਟੈੱਕ ਲਿਮਿਟਿਡ ਦੇ ਡਾ. ਰਾਜੇਸ਼ ਜੈਨ ਅਤੇ ਸ਼੍ਰੀ ਹਰਸ਼ਿਤ ਜੈਨਕੇਂਦਰੀ ਸਿਹਤ ਮੰਤਰੀ,  ਸਿਹਤ ਰਾਜ ਮੰਤਰੀ ਅਤੇ ਰਸਾਇਣ ਅਤੇ ਖਾਦ ਰਾਜ ਮੰਤਰੀ ਵੀ ਗੱਲਬਾਤ ਦੌਰਾਨ ਹਾਜ਼ਰ ਸਨ।

 

 

 *********

ਡੀਐੱਸ/ਏਕੇਜੇ



(Release ID: 1766147) Visitor Counter : 148