ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੈਬਨਿਟ ਨੇ ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ (ਐੱਨਐੱਮਪੀ) ਨੂੰ ਪ੍ਰਵਾਨਗੀ ਦਿੱਤੀ; ਮਾਸਟਰ ਪਲਾਨ ਨੂੰ ਲਾਗੂ ਕਰਨ ਦਾ ਰਾਹ ਪੱਧਰਾ ਕੀਤਾ


ਪੀਐੱਮ ਗਤੀਸ਼ਕਤੀ ਐੱਨਐੱਮਪੀ ਦੀ ਨਿਗਰਾਨੀ ਤਿੰਨ-ਪੱਧਰੀ ਪ੍ਰਣਾਲੀ ਵਿੱਚ ਕੀਤੀ ਜਾਵੇਗੀ। ਇਸ ਦੇ ਸਿਖਰ 'ਤੇ ਕੈਬਨਿਟ ਸਕੱਤਰ ਦੀ ਅਗਵਾਈ ਹੇਠ ਸਕੱਤਰਾਂ ਦਾ ਇੱਕ ਅਧਿਕਾਰਿਤ ਸਮੂਹ (ਈਜੀਓਐੱਸ) ਹੋਵੇਗਾ



ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ ਦੇ ਨੈੱਟਵਰਕ ਯੋਜਨਾ ਮੰਡਲ ਦੇ ਪ੍ਰਮੁਖਾਂ ਦੀ ਨੁਮਾਇੰਦਗੀ ਦੇ ਨਾਲ ਇੱਕ ਮਲਟੀ-ਮਾਡਲ ਨੈੱਟਵਰਕ ਪਲਾਨਿੰਗ ਗਰੁੱਪ (ਐੱਨਪੀਜੀ) ਦਾ ਗਠਨ ਕੀਤਾ ਜਾਵੇਗਾ



ਐੱਨਪੀਜੀ ਨੂੰ ਵਣਜ ਤੇ ਉਦਯੋਗ ਮੰਤਰਾਲੇ ਦੇ ਲੌਜਿਸਟਿਕਸ ਡਿਵੀਜ਼ਨ ਵਿੱਚ ਸਥਿਤ ਇੱਕ ਤਕਨੀਕੀ ਸਹਾਇਤਾ ਯੂਨਿਟ (ਟੀਐੱਸਯੂ) ਦੁਆਰਾ ਸਮਰਥਿਤ ਕੀਤਾ ਜਾਵੇਗਾ



ਪੀਐੱਮ ਗਤੀਸ਼ਕਤੀ ਬੁਨਿਆਦੀ ਢਾਂਚਾ ਯੋਜਨਾ ਵਿੱਚ ਅੰਤਰ-ਮੰਤਰਾਲਾ ਅਤੇ ਅੰਤਰ-ਵਿਭਾਗੀ ਸਹਿਯੋਗ ਵਿੱਚ ਇੱਕ ਗੇਮ-ਚੇਂਜਰ ਸਾਬਤ ਹੋਵੇਗੀ



ਇਹ ਵਿਕਾਸ ਯੋਜਨਾਬੰਦੀ ਪ੍ਰਤੀ ਸਾਡੀ ਪਹੁੰਚ ਵਿੱਚ ਇੱਕ ਅਰਥਪੂਰਨ ਅਤੇ ਮਹੱਤਵਪੂਰਨ ਤਬਦੀਲੀ ਦਾ ਸੰਕੇਤ ਹੈ



ਇਹ ਮਾਸਟਰ ਪਲਾਨ ਸੰਸਾਧਨਾਂ ਅਤੇ ਸਮਰੱਥਾਵਾਂ ਦੀ ਸਰਬੋਤਮ ਉਪਯੋਗਤਾ, ਦਕਸ਼ਤਾ ਵਧਾਉਣ ਅਤੇ ਬਰਬਾਦੀ ਨੂੰ ਘੱਟ ਕਰਨ ਨੂੰ ਯਕੀਨੀ ਬਣਾਏਗੀ

Posted On: 21 OCT 2021 3:23PM by PIB Chandigarh

ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਨੂੰ ਪ੍ਰਵਾਨਗੀ ਦੇ ਦਿੱਤੀ ਹੈਜਿਸ ਵਿੱਚ ਮਲਟੀ-ਮਾਡਲ ਸੰਪਰਕ ਪ੍ਰਦਾਨ ਕਰਨ ਲਈ ਰੋਲ ਆਊਟਲਾਗੂ ਕਰਨਨਿਗਰਾਨੀ ਅਤੇ ਸਹਾਇਤਾ ਵਿਧੀ ਲਈ ਸੰਸਥਾਗਤ ਢਾਂਚਾ ਸ਼ਾਮਲ ਹੈ।

 

ਮਾਣਯੋਗ ਪ੍ਰਧਾਨ ਮੰਤਰੀ ਨੇ 13 ਅਕਤੂਬਰ, 2021 ਨੂੰ ਮਲਟੀ-ਮਾਡਲ ਕਨੈਕਟੀਵਿਟੀ ਲਈ ਪੀਐੱਮ ਗਤੀਸ਼ਕਤੀ ਐੱਨਐੱਮਪੀ ਦੀ ਸ਼ੁਰੂਆਤ ਕੀਤੀ। ਲਾਗੂਕਰਨ ਦੇ ਢਾਂਚੇ ਵਿੱਚ ਲੋੜੀਂਦੀਆਂ ਤਕਨੀਕੀ ਯੋਗਤਾਵਾਂ ਵਾਲੇ ਅਧਿਕਾਰਿਤ ਸਮੂਹਾਂ ਦੇ ਸਕੱਤਰ (ਈਜੀਓਐੱਸ)ਨੈੱਟਵਰਕ ਯੋਜਨਾਬੰਦੀ ਸਮੂਹ (ਐੱਨਪੀਜੀ) ਅਤੇ ਤਕਨੀਕੀ ਸਹਾਇਤਾ ਇਕਾਈ (ਟੀਐੱਸਯੂ) ਸ਼ਾਮਲ ਹਨ।

 

ਈਜੀਓਐੱਸ ਦੀ ਅਗਵਾਈ ਕੈਬਨਿਟ ਸਕੱਤਰ ਕਰਨਗੇ ਅਤੇ ਇਸ ਵਿੱਚ ਮੈਂਬਰ ਦੇ ਤੌਰ ਤੇ 18 ਮੰਤਰਾਲਿਆਂ ਦੇ ਸਕੱਤਰ ਅਤੇ ਮੈਂਬਰ ਕਨਵੀਨਰ ਵਜੋਂ ਲੌਜਿਸਟਿਕਸ ਵਿਭਾਗ ਦੇ ਪ੍ਰਮੁਖ ਸ਼ਾਮਲ ਹੋਣਗੇ। ਈਜੀਓਐੱਸ ਨੂੰ ਲੌਜਿਸਟਿਕਸ ਦਕਸ਼ਤਾ ਨੂੰ ਯਕੀਨੀ ਬਣਾਉਣ ਲਈ ਪੀਐੱਮ ਗਤੀਸ਼ਕਤੀ ਐੱਨਐੱਮਪੀ ਦੇ ਲਾਗੂਕਰਨ ਦੀ ਸਮੀਖਿਆ ਅਤੇ ਨਿਗਰਾਨੀ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।

 

ਇਸ ਨੂੰ ਐੱਨਐੱਮਪੀ ਵਿੱਚ ਕੋਈ ਵੀ ਅਗਲੀਆਂ ਸੋਧਾਂ ਕਰਨ ਲਈ ਢਾਂਚਾ ਅਤੇ ਮਾਪਦੰਡ ਨਿਰਧਾਰਿਤ ਕਰਨ ਲਈ ਅਧਿਕਾਰਿਤ ਕੀਤਾ ਗਿਆ ਹੈ। ਈਜੀਓਐੱਸ ਵਿਭਿੰਨ ਗਤੀਵਿਧੀਆਂ ਦੇ ਤਾਲਮੇਲ ਲਈ ਪ੍ਰਕਿਰਿਆ ਅਤੇ ਨਿਸ਼ਚਿਤ ਰੂਪਰੇਖਾ ਵੀ ਤਿਆਰ ਕਰੇਗਾ ਅਤੇ ਇਹ ਸੁਨਿਸ਼ਚਿਤ ਕਰੇਗਾ ਕਿ ਬੁਨਿਆਦੀ ਢਾਂਚਾ ਵਿਕਾਸ ਦੀਆਂ ਪਹਿਲਾਂ ਇੱਕ ਸਾਂਝੇ ਏਕੀਕ੍ਰਿਤ ਡਿਜੀਟਲ ਪਲੈਟਫਾਰਮ ਦਾ ਹਿੱਸਾ ਹਨ। ਈਜੀਓਐੱਸ ਵਿਭਿੰਨ ਮੰਤਰਾਲਿਆਂ ਜਿਵੇਂ ਕਿ ਸਟੀਲਕੋਲਾਖਾਦਆਦਿ ਦੀ ਲੋੜ 'ਤੇ ਬਲਕ ਮਾਲ ਦੀ ਸੁਚਾਰੂ ਢੰਗ ਨਾਲ ਢੋਆ-ਢੁੱਆਈ ਦੀ ਮੰਗ ਨੂੰ ਪੂਰਾ ਕਰਨ ਲਈ ਲੋੜੀਂਦੀ ਦਖਲਅੰਦਾਜ਼ੀ 'ਤੇ ਵੀ ਵਿਚਾਰ ਕਰੇਗਾ।

 

ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਨੈੱਟਵਰਕ ਪਲਾਨਿੰਗ ਗਰੁੱਪ (ਐੱਨਪੀਜੀ) ਦੇ ਨਿਰਮਾਣਰਚਨਾ ਅਤੇ ਸੰਦਰਭ ਦੀਆਂ ਸ਼ਰਤਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਵਿੱਚ ਸਬੰਧਿਤ ਬੁਨਿਆਦੀ ਢਾਂਚਾ ਮੰਤਰਾਲਿਆਂ ਦੇ ਨੈੱਟਵਰਕ ਯੋਜਨਾਬੰਦੀ ਵਿੰਗ ਦੇ ਪ੍ਰਮੁਖ ਸ਼ਾਮਲ ਹਨ ਅਤੇ ਇਹ ਈਜੀਓਐੱਸ ਦੀ ਸਹਾਇਤਾ ਕਰੇਗਾ।

 

ਇਸ ਤੋਂ ਇਲਾਵਾਨੈਟਵਰਕਾਂ ਦੇ ਸਮੁੱਚੇ ਏਕੀਕਰਣ ਵਿੱਚ ਸ਼ਾਮਲ ਗੁੰਝਲਾਂ ਦੇ ਮੱਦੇਨਜ਼ਰਕਿਸੇ ਵੀ ਖੇਤਰ ਦੇ ਸੰਪੂਰਨ ਵਿਕਾਸ ਲਈ ਕੰਮਾਂ ਦੇ ਦੁਹਰਾਅ ਤੋਂ ਬਚਣ ਲਈ ਅਨੁਕੂਲਤਾ ਵਧਾਉਣ ਦੇ ਨਾਲ ਨਾਲ ਮਾਈਕ੍ਰੋ-ਪਲਾਨ ਵੇਰਵੇ ਦੁਆਰਾ ਲੌਜਿਸਟਿਕ ਲਾਗਤ ਘਟਾਉਣ ਲਈਤਕਨੀਕੀ ਸਹਾਇਤਾ ਯੂਨਿਟ (ਟੀਐੱਸਯੂ) ਨੂੰ ਲੋੜੀਂਦੀਆਂ ਯੋਗਤਾਵਾਂ ਪ੍ਰਦਾਨ ਕਰਨ ਲਈ ਪ੍ਰਵਾਨਗੀ ਦਿੱਤੀ ਗਈ ਹੈ। ਟੀਐੱਸਯੂ ਦੇ ਢਾਂਚੇ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਟੀਐੱਸਯੂ ਪਾਸ ਭਿੰਨ-ਭਿੰਨ ਬੁਨਿਆਦੀ ਢਾਂਚਾ ਖੇਤਰਾਂ ਜਿਵੇਂ ਕਿ ਹਵਾਬਾਜ਼ੀਸਮੁੰਦਰੀਜਨਤਕ ਆਵਾਜਾਈਰੇਲਸੜਕਾਂ ਅਤੇ ਰਾਜਮਾਰਗਾਂਬੰਦਰਗਾਹਾਂ ਆਦਿ ਵਿੱਚ ਡੋਮੇਨ ਮਾਹਿਰ ਅਤੇ ਸ਼ਹਿਰੀ ਅਤੇ ਆਵਾਜਾਈ ਯੋਜਨਾਬੰਦੀਢਾਂਚਿਆਂ (ਸੜਕਾਂਪੁਲ ਅਤੇ ਇਮਾਰਤਾਂ)ਬਿਜਲੀਪਾਈਪਲਾਈਨਜੀਆਈਐੱਸਆਈਸੀਟੀਵਿੱਤ/ਮਾਰਕਿਟ ਪੀਪੀਪੀਲੌਜਿਸਟਿਕਸਡਾਟਾ ਵਿਸ਼ਲੇਸ਼ਣਆਦਿ ਦੇ ਰੂਪ ਵਿੱਚ ਵਿਸ਼ਾ ਵਸਤੂ ਦੇ ਮਾਹਿਰ (ਐੱਸਐੱਮਈ) ਹੋਣਗੇ।

 

ਪੀਐੱਮ ਗਤੀਸ਼ਕਤੀ ਐੱਨਐੱਮਪੀ ਦਾ ਉਦੇਸ਼ ਵਿਭਾਗੀ ਸਿਲੋਸ ਨੂੰ ਤੋੜਨਾ ਹੈ ਅਤੇ ਮਲਟੀ ਮਾਡਲ ਕਨੈਕਟੀਵਿਟੀ ਅਤੇ ਲਾਸਟ ਮਾਈਲ ਕਨੈਕਟੀਵਿਟੀ ਦੇ ਮੁੱਦਿਆਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਵਧੇਰੇ ਸੰਪੂਰਨ ਅਤੇ ਏਕੀਕ੍ਰਿਤ ਯੋਜਨਾਬੰਦੀ ਅਤੇ ਪ੍ਰੋਜੈਕਟਾਂ ਨੂੰ ਲਾਗੂ ਕਰਨਾ ਹੈ। ਇਹ ਲੌਜਿਸਟਿਕਸ ਲਾਗਤ ਨੂੰ ਘਟਾਉਣ ਵਿੱਚ ਸਹਾਇਤਾ ਕਰੇਗਾ। ਇਸ ਨਾਲ ਖਪਤਕਾਰਾਂਕਿਸਾਨਾਂਨੌਜਵਾਨਾਂ ਅਤੇ ਕਾਰੋਬਾਰਾਂ ਵਿੱਚ ਲੱਗੇ ਲੋਕਾਂ ਨੂੰ ਬਹੁਤ ਜ਼ਿਆਦਾ ਆਰਥਿਕ ਲਾਭ ਮਿਲੇਗਾ।

 

ਇਸ ਪ੍ਰਵਾਨਗੀ ਨਾਲਪੀਐੱਮ ਗਤੀਸ਼ਕਤੀ ਦੇ ਰੋਲ ਆਊਟ ਨੂੰ ਹੋਰ ਗਤੀ ਮਿਲੇਗੀ ਜਿਸ ਦੇ ਨਤੀਜੇ ਵਜੋਂ ਦੇਸ਼ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸੰਪੂਰਨ ਅਤੇ ਏਕੀਕ੍ਰਿਤ ਯੋਜਨਾਬੰਦੀ ਢਾਂਚਾ ਬਣੇਗਾ।

 

ਇਸ ਪ੍ਰਵਾਨਗੀ ਨਾਲਪੀਐੱਮ ਗਤੀਸ਼ਕਤੀ ਵਿਭਿੰਨ ਹਿਤਧਾਰਕਾਂ ਨੂੰ ਇਕੱਠਾ ਕਰੇਗੀ ਅਤੇ ਆਵਾਜਾਈ ਦੇ ਵੱਖੋ-ਵੱਖਰੇ ਤਰੀਕਿਆਂ ਨੂੰ ਏਕੀਕ੍ਰਿਤ ਕਰਨ ਵਿੱਚ ਸਹਾਇਤਾ ਕਰੇਗੀ। ਮਲਟੀ-ਮਾਡਲ ਕਨੈਕਟੀਵਿਟੀ ਲਈ ਪੀਐੱਮ ਗਤੀਸ਼ਕਤੀ ਐੱਨਐੱਮਪੀ ਸਮੁੱਚਾ ਸ਼ਾਸਨ ਯਕੀਨੀ ਬਣਾਏਗੀ ਜਿਸ ਦੇ ਕੇਂਦਰ ਵਿੱਚ ਭਾਰਤ ਦੇ ਲੋਕਭਾਰਤ ਦੇ ਉਦਯੋਗਭਾਰਤ ਦੇ ਨਿਰਮਾਤਾ ਅਤੇ ਭਾਰਤ ਦੇ ਕਿਸਾਨ ਹਨ।

 

 

 *********

 

 

ਡੀਐੱਸ


(Release ID: 1765615) Visitor Counter : 253