ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਵਾਹਨ ਸਕ੍ਰੈਪਿੰਗ ਨੀਤੀ ਦੇ ਤਹਿਤ ਰਿਆਇਤਾਂ ਦੇ ਬਾਰੇ ਵਿੱਚ ਨੋਟੀਫਿਕੇਸ਼ਨ ਜਾਰੀ

Posted On: 07 OCT 2021 10:32AM by PIB Chandigarh

ਵਾਹਨ ਸਕ੍ਰੈਪਿੰਗ ਨੀਤੀ ਵਿੱਚ ਇਹ ਪ੍ਰਸਤਾਵ ਕੀਤਾ ਗਿਆ ਹੈ  ਕਿ ਵਾਹਨ ਮਾਲਿਕਾਂ ਨੂੰ ਪ੍ਰੇਰਿਤ ਕਰਨ ਲਈ ਅਜਿਹੀ ਪ੍ਰਣਾਲੀ ਬਣਾਈ ਜਾਏ ਕਿ ਉਹ ਆਪਣੇ ਪੁਰਾਣੇ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਤੋਂ ਛੁਟਕਾਰਾ ਪਾ ਲਿਆ। ਜ਼ਿਕਰਯੋਗ ਹੈ ਕਿ ਅਜਿਹੇ ਵਾਹਨਾਂ ਦਾ ਰੱਖ-ਰਖਾਅ ਮਹਿੰਗਾ ਹੁੰਦਾ ਹੈ ਅਤੇ ਈਂਧਨ ਦੀ ਖਪਤ ਵਧ ਜਾਂਦੀ ਹੈ, ਜਿਸ ਦੇ ਕਾਰਨ ਜਿਆਦਾ ਕੀਮਤ ਚੁਕਾਉਣੀ ਪੈਂਦੀ ਹੈ। 

ਉਪਰੋਕਤ ਦਿਸ਼ਾ ਵਿੱਚ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਇੱਕ ਜੀਐੱਸਆਰ ਨੋਟੀਫਿਕੇਸ਼ਨ 720 (ਈ), ਮਿਤੀ 5 ਅਕਤੂਬਰ, 2021 ਨੂੰ ਭਾਰਤ ਦੇ ਗਜਟ ਵਿੱਚ ਜਾਰੀ ਕਰ ਦਿੱਤਾ ਹੈ। ਇਹ ਇੱਕ ਅਪ੍ਰੈਲ, 2022 ਤੋਂ ਲਾਗੂ ਹੋ ਜਾਏਗੀ।

ਸਕ੍ਰੈਪਿੰਗ ਲਈ ਪ੍ਰੇਰਣਾ ਸਵਰੂਪ, ਜੋ ਵਾਹਨ ਰਜਿਸਟਰਡ ਵਾਹਨ ਸਕ੍ਰੈਪਿੰਗ ਸੁਵਿਧਾ ਦੁਆਰਾ ਦਿੱਤਾ ਜਾਣ ਵਾਲਾ ‘ਜਮ੍ਹਾ ਸਰਟੀਫਿਕੇਟ’ ਦਾਖਿਲ ਕਰਨਗੇ, ਉਨ੍ਹਾਂ ਵਾਹਨ ਮਾਲਿਕਾਂ ਨੂੰ ਮੋਟਰ ਵਾਹਨ ਟੈਕਸ ਵਿੱਚ ਰਿਆਇਤ ਦਿੱਤੀ ਜਾਏਗੀ। ਰਿਆਇਤ ਇਸ ਪ੍ਰਕਾਰ ਹੈ:

ਟ੍ਰਾਂਸਪੋਰਟ ਵਾਹਨਾਂ ਲਈ 8 ਵਰ੍ਹਿਆਂ ਤੱਕ ਅਤੇ ਗੈਰ-ਟ੍ਰਾਂਸਪੋਰਟ ਵਾਹਨਾਂ ਲਈ 15 ਵਰ੍ਹਿਆਂ ਤੱਕ ਇਹ ਰਿਆਇਤ ਉਪਲੱਬਧ ਹੋਵੇਗੀ।

  1. ਗੈਰ-ਟ੍ਰਾਂਸਪੋਰਟ (ਨਿਜੀ) ਵਾਹਨ ਦੇ ਮਾਮਲੇ ਵਿੱਚ 20% ਤੱਕ ਕੀਤੀ ਅਤੇ

  2. ਟ੍ਰਾਂਸਪੋਰਟ (ਵਣਜਕ) ਵਾਹਨਾਂ ‘ਤੇ 15% ਤੱਕ ਦੀ ਰਿਆਇਤ

 

Click here to open the Gazette Notification

 

****************


ਐੱਮਜੀਪੀਐੱਸ


(Release ID: 1761942) Visitor Counter : 163