ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼੍ਰੀ ਘਣਸ਼ਿਆਮ ਨਾਇਕ ਅਤੇ ਸ਼੍ਰੀ ਅਰਵਿੰਦ ਤ੍ਰਿਵੇਦੀ ਐਕਟਰਾਂ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ
Posted On:
06 OCT 2021 10:23AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਘਣਸ਼ਿਆਮ ਨਾਇਕ ਅਤੇ ਸ਼੍ਰੀ ਅਰਵਿੰਦ ਤ੍ਰਿਵੇਦੀ ਐਕਟਰਾਂ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਵਿਅਕਤ ਕੀਤਾ ਹੈ।
ਆਪਣੇ ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
‘‘ਪਿਛਲੇ ਕੁਝ ਦਿਨਾਂ ਵਿੱਚ, ਅਸੀਂ ਦੋ ਪ੍ਰਤਿਭਾਸ਼ਾਲੀ ਐਕਟਰਾਂ ਨੂੰ ਗੁਆ ਦਿੱਤਾ ਹੈ, ਜਿਨ੍ਹਾਂ ਨੇ ਆਪਣੇ ਕੰਮ ਦੇ ਜ਼ਰੀਏ ਲੋਕਾਂ ਦਾ ਦਿਲ ਜਿੱਤਿਆ ਹੈ। ਸ਼੍ਰੀ ਘਣਸ਼ਿਆਮ ਨਾਇਕ ਨੂੰ ਉਨ੍ਹਾਂ ਦੀਆਂ ਬਹੁਮੁਖੀ ਭੂਮਿਕਾਵਾਂ, ਵਿਸ਼ੇਸ਼ ਰੂਪ ਤੌਰ ‘ਤੇ ਮਕਬੂਲ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਉਨ੍ਹਾਂ ਦੀ ਭੂਮਿਕਾ ਦੇ ਲਈ ਯਾਦ ਕੀਤਾ ਜਾਵੇਗਾ। ਉਹ ਅਤਿਅੰਤ ਦਿਆਲੂ ਅਤੇ ਨਿਮਰ ਵੀ ਸਨ।
ਅਸੀਂ ਸ਼੍ਰੀ ਅਰਵਿੰਦ ਤ੍ਰਿਵੇਦੀ ਨੂੰ ਗੁਆ ਦਿੱਤਾ ਹੈ, ਜੋ ਨਾ ਕੇਵਲ ਇੱਕ ਅਸਾਧਾਰਣ ਐਕਟਰ ਸਨ, ਬਲਕਿ ਜਨਸੇਵਾ ਦੇ ਪ੍ਰਤੀ ਵੀ ਉਤਸ਼ਾਹੀ ਸਨ। ਭਾਰਤੀ ਲੋਕਾਂ ਦੀਆਂ ਕਈ ਪੀੜ੍ਹੀਆਂ ਦੇ ਲਈ, ਉਨ੍ਹਾਂ ਨੂੰ ਰਾਮਾਇਣ ਟੀਵੀ ਸੀਰੀਅਲ ਵਿੱਚ ਉਨ੍ਹਾਂ ਦੇ ਕੰਮ ਵਾਸਤੇ ਯਾਦ ਕੀਤਾ ਜਾਵੇਗਾ। ਦੋਨੋਂ ਐਕਟਰਾਂ ਦੇ ਪਰਿਵਾਰਾਂ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਸੰਵੇਦਨਾਵਾਂ। ਓਮ ਸ਼ਾਂਤੀ।’’
******************
ਡੀਐੱਸ/ਐੱਸਐੱਚ
(Release ID: 1761422)
Visitor Counter : 146
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam