ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਦੀ ਕੋਵਿਡ -19 ਟੀਕਾਕਰਣ ਕਵਰੇਜ ਨੇ 87 ਕਰੋੜ ਦੇ ਇਤਿਹਾਸਕ ਮੀਲਪੱਥਰ ਨੂੰ ਪਾਰ ਕਰ ਲਿਆ ਹੈ
ਪਿਛਲੇ 24 ਘੰਟਿਆਂ ਵਿੱਚ 1.02 ਕਰੋੜ ਤੋਂ ਵੱਧ ਲੋਕਾਂ ਦਾ ਟੀਕਾਕਰਣ ਕੀਤਾ ਗਿਆ ਹੈ
ਰਿਕਵਰੀ ਦਰ ਇਸ ਸਮੇਂ 97.81 ਫੀਸਦ ਹੈ; ਮਾਰਚ 2020 ਤੋਂ ਬਾਅਦ ਸਭ ਤੋਂ ਵੱਧ
ਪਿਛਲੇ 24 ਘੰਟਿਆਂ ਦੌਰਾਨ 18,795 ਨਵੇਂ ਕੇਸ ਸਾਹਮਣੇ ਆਏ; 201 ਦਿਨਾਂ ਬਾਅਦ 20,000 ਤੋਂ ਘੱਟ ਰੋਜ਼ਾਨਾ ਨਵੇਂ ਕੇਸਾਂ ਦੀ ਪੁਸ਼ਟੀ ਹੋਈ
ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 2,92,206 ਹੋਈ; ਕੁੱਲ ਮਾਮਲਿਆਂ ਦਾ 0.87 ਫੀਸਦ
ਹਫ਼ਤਾਵਰੀ ਪੌਜ਼ੀਟਿਵਿਟੀ ਦਰ 1.88 ਫੀਸਦ ਹੋਈ; ਪਿਛਲੇ 95 ਦਿਨਾਂ ਤੋਂ 3 ਫੀਸਦ ਤੋਂ ਘੱਟ ਰਹਿ ਰਹੀ ਹੈ
Posted On:
28 SEP 2021 9:58AM by PIB Chandigarh
ਪਿਛਲੇ 24 ਘੰਟਿਆਂ ਵਿੱਚ 1,02,22,525 ਟੀਕਿਆਂ ਦੀਆਂ ਖੁਰਾਕਾਂ ਦੇ ਪ੍ਰਬੰਧ ਦੇ ਨਾਲ,
ਭਾਰਤ ਦੀ ਕੋਵਿਡ -19 ਟੀਕਾਕਰਣ ਦੀ ਕਵਰੇਜ ਨੇ ਅੱਜ ਸਵੇਰੇ 7 ਵਜੇ ਤੱਕ ਆਰਜ਼ੀ
ਰਿਪੋਰਟਾਂ ਦੇ ਅਨੁਸਾਰ 87 ਕਰੋੜ (87,07,08,636) ਦੇ ਇਤਿਹਾਸਕ ਮੀਲਪੱਥਰ ਨੂੰ
ਪਾਰ ਕਰ ਲਿਆ ਹੈ। ਇਹ 84,62,957 ਸੈਸ਼ਨਾਂ ਰਾਹੀਂ ਪ੍ਰਾਪਤ ਕੀਤਾ ਗਿਆ ਹੈ ।
ਆਰਜ਼ੀ ਰਿਪੋਰਟ ਦੇ ਅਨੁਸਾਰ, ਅੱਜ ਸਵੇਰੇ 7 ਵਜੇ ਤੱਕ ਕੁੱਲ ਇਕੱਤਰ ਕੀਤੇ ਗਏ ਅੰਕੜੇ
ਹੇਠਾਂ ਦਿੱਤੇ ਗਏ ਹਨ:
ਸਿਹਤ ਸੰਭਾਲ ਵਰਕਰ
|
ਪਹਿਲੀ ਖੁਰਾਕ
|
1,03,72,006
|
ਦੂਜੀ ਖੁਰਾਕ
|
88,53,567
|
ਫਰੰਟ ਲਾਈਨ ਵਰਕਰ
|
ਪਹਿਲੀ ਖੁਰਾਕ
|
1,83,50,151
|
ਦੂਜੀ ਖੁਰਾਕ
|
1,48,83,125
|
18 ਤੋਂ 44 ਉਮਰ ਵਰਗ ਦੇ ਅਧੀਨ
|
ਪਹਿਲੀ ਖੁਰਾਕ
|
35,28,56,642
|
ਦੂਜੀ ਖੁਰਾਕ
|
7,71,77,130
|
45 ਤੋਂ 59 ਸਾਲ ਤਕ ਉਮਰ ਵਰਗ ਦੇ ਅਧੀਨ
|
ਪਹਿਲੀ ਖੁਰਾਕ
|
15,76,57,008
|
ਦੂਜੀ ਖੁਰਾਕ
|
7,49,24,270
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
10,03,78,855
|
ਦੂਜੀ ਖੁਰਾਕ
|
5,52,55,882
|
ਕੁੱਲ
|
87,07,08,636
|
ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕਰਮਿਤ ਲੋਕਾਂ ਵਿੱਚੋਂ 3,29,58,002 ਵਿਅਕਤੀ
ਪਹਿਲਾਂ ਹੀ ਕੋਵਿਡ -19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ
ਦੌਰਾਨ 26,030 ਮਰੀਜ਼ ਠੀਕ ਹੋਏ ਹਨ।
ਸਿੱਟੇ ਵਜੋਂ, ਭਾਰਤ ਦੀ ਰਿਕਵਰੀ ਦਰ 97.81 ਫੀਸਦ ਹੋ ਗਈ ਹੈ । ਰਿਕਵਰੀ ਦਰ ,
ਇਸ ਸਮੇਂ ਮਾਰਚ 2020 ਤੋਂ ਬਾਅਦ ਆਪਣੇ ਉੱਚਤਮ ਸਿਖਰ 'ਤੇ ਹੈ ।
ਦੇਸ਼ ਵਿੱਚ ਪਿਛਲੇ 93 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ।
ਇਹ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ
ਦਾ ਹੀ ਨਤੀਜਾ ਹੈ।
ਭਾਰਤ ਵਿੱਚ 201 ਦਿਨਾਂ ਬਾਅਦ 20,000 ਤੋਂ ਘੱਟ ਰੋਜ਼ਾਨਾ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ;
ਪਿਛਲੇ 24 ਘੰਟਿਆਂ ਦੌਰਾਨ 18,795 ਨਵੇਂ ਮਾਮਲੇ ਸਾਹਮਣੇ ਆਏ ਹਨ ।
ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਇਸ ਵੇਲੇ 2,92,206 ਹੋਈ;
192 ਦਿਨਾਂ ਵਿੱਚ ਸਭ ਤੋਂ ਘੱਟ ਹੈ I ਮੌਜੂਦਾ ਐਕਟਿਵ ਕੇਸ
ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦੇ 0.87 ਫੀਸਦ ਬਣਦੇ ਹਨ I
ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ
ਦੌਰਾਨ ਕੁੱਲ 13,21,780 ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ
56.57 ਕਰੋੜ ਤੋਂ ਵੱਧ (56,57,30,031) ਟੈਸਟ ਕੀਤੇ ਗਏ ਹਨ।
ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ,
ਹਫਤਾਵਾਰੀ ਪੌਜ਼ੀਟੀਵਿਟੀ ਦਰ ਪਿਛਲੇ 95 ਦਿਨਾਂ ਤੋਂ ਲਗਾਤਾਰ 3 ਫੀਸਦ ਤੋਂ ਘੱਟ ਰਹਿ ਰਹੀ ਹੈ
ਇਸ ਸਮੇਂ 1.88 ਫੀਸਦ 'ਤੇ ਖੜੀ ਹੈ , ਜਦੋਂ ਕਿ ਰੋਜ਼ਾਨਾ ਪੌਜ਼ੀਟੀਵਿਟੀ ਦਰ ਅੱਜ 1.42 ਫੀਸਦ ‘ਤੇ ਹੈ।
ਰੋਜ਼ਾਨਾ ਪੌਜ਼ੀਟੀਵਿਟੀ ਦਰ ਹੁਣ ਪਿਛਲੇ 112 ਦਿਨਾਂ ਤੋਂ 5 ਫੀਸਦ ਤੋਂ ਹੇਠਾਂ ਰਹਿ ਰਹੀ ਹੈ ਅਤੇ ਪਿਛਲੇ
29 ਦਿਨਾਂ ਤੋਂ 3 ਫੀਸਦ ਤੋਂ ਹੇਠਾਂ ਰਹਿ ਰਹੀ ਹੈ ।
************
ਐੱਮ ਵੀ
(Release ID: 1758860)
Visitor Counter : 169