ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਸੂਚਨਾ ਅਤੇ ਲੋਕਤੰਤਰ ਨਾਲ ਸਬੰਧਿਤ ਸਿਖਰ ਸੰਮੇਲਨ ਨੂੰ ਸੰਬੋਧਨ ਕੀਤਾ


ਇਨਫੋਡੈਮਿਕ ਦੀ ਸਮੱਸਿਆ ਨਾਲ ਸਰਬਉੱਚ ਪੱਧਰ ’ਤੇ ਨਜਿੱਠਣਾ ਮਹੱਤਵਪੂਰਨ ਹੈ: ਸ਼੍ਰੀ ਅਨੁਰਾਗ ਠਾਕੁਰ

ਭਰਮਾਉਣ ਵਾਲੀ ਜਾਣਕਾਰੀ ਅਤੇ ਖ਼ਬਰਾਂ ਨਾਲ ਨਜਿੱਠਣ ਲਈ ਪੱਤਰ ਸੂਚਨਾ ਦਫ਼ਤਰ ਦੀ ਸਰਗਰਮ ਭੂਮਿਕਾ: ਅਨੁਰਾਗ ਠਾਕੁਰ

Posted On: 25 SEP 2021 11:08AM by PIB Chandigarh

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਕੱਲ੍ਹ ਫਰਾਂਸਨਿਊਯਾਰਕ ਦੇ ਕੌਂਸੁਲੇਟ ਦੂਤਾਵਾਸ ਵਿੱਚ ਆਯੋਜਿਤ ਯੂਐੱਨਜੀਏ ਦੇ ਸਹਿਯੋਗ ਨਾਲ ਆਯੋਜਿਤ ਸਮਿਟ ਫਾਰ ਇਨਫਰਮੇਸ਼ਨ ਐਂਡ ਡੈਮੋਕਰੇਸੀ ਯਾਨੀ ਸੂਚਨਾ ਅਤੇ ਲੋਕਤੰਤਰ ਨਾਲ ਸਬੰਧਿਤ ਸਿਖਰ ਸੰਮੇਲਨ ਨੂੰ ਸੰਬੋਧਨ ਕੀਤਾ। ਮੰਤਰੀ ਨੇ ਲੇਹਲੱਦਾਖ ਦੀ ਇੱਕ ਰਾਊਂਡ ਟੇਬਲ ਚਰਚਾ ਵਿੱਚ ਹਿੱਸਾ ਲਿਆ।

 

ਰਾਊਂਡ ਟੇਬਲ ਚਰਚਾ ਦੇ ਅੰਤ ਵਿੱਚ ਆਪਣੇ ਸੰਬੋਧਨ ਵਿੱਚ ਮੰਤਰੀ ਨੇ ਕਿਹਾ, ‘ਦੁਨੀਆ ਆਲਮੀ ਮਹਾਮਾਰੀ ਨਾਲ ਜੂਝ ਰਹੀ ਹੈਲੇਕਿਨ ਇਸ ਦੌਰਾਨ ਓਨੇ ਹੀ ਨੁਕਸਾਨਦੇਹ ਇਨਫੋਡੈਮਿਕ ਨਾਲ ਮੁਕਾਬਲਾ ਕਰਨ ਦਾ ਕਾਰਜ ਵੀ ਮੈਂਬਰ ਦੇਸ਼ਾਂ ਲਈ ਚੁਣੌਤੀ ਹੈ। ਅਜਿਹੇ ਵਿੱਚ ਇਹ ਮਹੱਤਵਪੂਰਨ ਹੈ ਕਿ ਇਨਫੋਡੈਮਿਕ ਦੀ ਸਮੱਸਿਆ ਨਾਲ ਸਰਬਉੱਚ ਪੱਧਰ ਤੇ ਨਜਿੱਠਿਆ ਜਾਵੇ। ਸਾਨੂੰ ਇੰਟਰਨੈਸ਼ਨਲ ਪਾਰਟਨਰਸ਼ਿਪ ਫਾਰ ਇਨਫਰਮੇਸ਼ਨ ਐਂਡ ਡੈਮੋਕਰੇਸੀ ਯਾਨੀ ਸੂਚਨਾ ਅਤੇ ਲੋਕਤੰਤਰ ਲਈ ਅੰਤਰਰਾਸ਼ਟਰੀ ਭਾਗੀਦਾਰੀ ਦੇ ਸੰਸਥਾਪਕ ਮੈਂਬਰ ਅਤੇ ਹਸਤਾਖਰਕਰਤਾ ਬਣ ਕੇ ਖੁਸ਼ੀ ਹੋ ਰਹੀ ਹੈ।

 

ਸ਼੍ਰੀ ਠਾਕੁਰ ਨੇ ਕੋਵਿਡ ਆਲਮੀ ਮਹਾਮਾਰੀ ਦੌਰਾਨ ਭਾਰਤ ਨੂੰ ਦਰਪੇਸ਼ ਗਲਤ ਸੂਚਨਾ ਦੇ ਹਮਲੇ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਆਲਮੀ ਮਹਾਮਾਰੀ ਦੇ ਮੱਦੇਨਜ਼ਰ ਭਾਰਤ ਨੂੰ ਘਰੇਲੂ ਪੱਧਰ ਤੇ ਦੋਹਰੀ ਸੂਚਨਾ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਇੱਕ ਪਾਸੇ ਸ਼ਹਿਰੀ ਅਬਾਦੀ ਨੂੰ ਸੋਸ਼ਲ ਮੀਡੀਆ ਅਤੇ ਹੋਰ ਸਮਾਰਟਫ਼ੋਨ ਐਪਲੀਕੇਸ਼ਨ ਜ਼ਰੀਏ ਭਰਮਾਊ ਅਤੇ ਗਲਤ ਸੂਚਨਾ ਦੇ ਤੇਜ਼ੀ ਨਾਲ ਪ੍ਰਸਾਰ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆਜਦਕਿ ਦੂਸਰੇ ਪਾਸੇ ਸਾਡੇ ਕੋਲ ਗ੍ਰਾਮੀਣ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਵੀ ਲੋਕ ਸਨ ਜਿੱਥੇ ਵਿਭਿੰਨ ਖੇਤਰੀ ਭਾਸ਼ਾਵਾਂ ਦੇ ਨਾਲ ਅੰਤਿਮ ਸੰਚਾਰ ਦਾ ਸਵਰੂਪ ਬਦਲ ਜਾਂਦਾ ਹੈ।

 

ਇਸ ਇਨਫੋਡੈਮਿਕ ਦੇ ਖ਼ਿਲਾਫ਼ ਭਾਰਤ ਦੀ ਤੁਰੰਤ ਪ੍ਰਤੀਕਿਰਿਆ ਬਾਰੇ ਸਭਾ ਨੂੰ ਦੱਸਦੇ ਹੋਏ ਸ਼੍ਰੀ ਠਾਕੁਰ ਨੇ ਕਿਹਾ, ‘ਭਾਰਤ ਸਰਕਾਰ ਨੇ ਵਿਗਿਆਨ ਅਤੇ ਤੱਥਾਂ ਦੇ ਅਧਾਰ ਤੇ ਤੁਰੰਤ ਅਤੇ ਸਪੱਸ਼ਟ ਸੰਚਾਰ ਜ਼ਰੀਏ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ। ਗਲਤ ਸੂਚਨਾਭਰਮਾਊ ਖ਼ਬਰਾਂ ਅਤੇ ਝੂਠੇ ਬਿਆਨਾਂ ਦਾ ਮੁਕਾਬਲਾ ਕਰਨ ਲਈ ਸੂਚਨਾ ਦਾ ਨਿਯਮਿਤ ਅਤੇ ਪ੍ਰਮਾਣਿਕ ਪ੍ਰਵਾਹ ਸੁਨਿਸ਼ਚਿਤ ਕਰਨਾ ਭਾਰਤ ਸਰਕਾਰ ਦੀ ਰਣਨੀਤੀ ਦਾ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ। ਅਸੀਂ ਕੋਵਿਡ ਤੇ ਰੋਜ਼ਾਨਾ ਪ੍ਰੈੱਸ ਕਾਨਫਰੰਸ ਆਯੋਜਿਤ ਕੀਤੀ ਜਿਸ ਨੂੰ ਟੀਵੀ ਖਬ਼ਰਾਂਪ੍ਰਿੰਟਰੇਡੀਓ ਅਤੇ ਸੋਸ਼ਲ ਮੀਡੀਆ ਜ਼ਰੀਏ ਵਿਆਪਕ ਤੌਰ ਤੇ ਪ੍ਰਸਾਰਿਤ ਕੀਤਾ ਗਿਆ।

 

ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਦੇ ਪੱਤਰ ਸੂਚਨਾ ਦਫ਼ਤਰ ਨੇ ਆਪਣੇ ਵਿਭਿੰਨ ਪਲੈਟਫਾਰਮਾਂ ਜ਼ਰੀਏ ਭਰਮਾਊ ਸੂਚਨਾ ਅਤੇ ਗਲਤ ਖ਼ਬਰਾਂ ਦੀ ਜਾਂਚ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਈ। ਅਸੀਂ ਵਿਭਿੰਨ ਮੁੱਦਿਆਂ ਤੇ ਦਿਲਚਸਪ ਤਰੀਕੇ ਨਾਲ ਭਾਰਤੀ ਜਨਤਾ ਨੂੰ ਸੂਚਿਤ ਕੀਤਾ।

 

ਸ਼੍ਰੀ ਠਾਕੁਰ ਨੇ ਕਿਹਾ, ‘ਸੂਚਨਾ ਦਾ ਇੱਕ ਪਾਰਦਰਸ਼ੀਸਮਾਂਬੱਧ ਅਤੇ ਭਰੋਸੇਮੰਦ ਪ੍ਰਵਾਹ ਲੋਕਤੰਤਰ ਨੂੰ ਅੱਗੇ ਵਧਾਉਂਦਾ ਹੈ ਅਤੇ ਸਾਡੇ ਨਾਗਰਿਕਾਂ ਨੂੰ ਸੋਚ ਸਮਝ ਕੇ ਫੈਸਲੇ ਲੈਣ ਵਿੱਚ ਸਮਰੱਥ ਬਣਾਉਂਦਾ ਹੈ। ਭਾਰਤ ਦਾ ਇਸ ਵਿੱਚ ਦ੍ਰਿੜ੍ਹ ਵਿਸ਼ਵਾਸ ਹੈ।

 

ਮਹਾਸਭਾ ਨੇ ਸਰਬਸੰਮਤੀ ਨਾਲ ਇਸ ਸਾਲ 24 ਤੋਂ 31 ਅਕਤੂਬਰ ਨੂੰ ਗਲੋਬਲ ਮੀਡੀਆ ਐਂਡ ਇਨਫਰਮੇਸ਼ਨ ਲਿਟਰੇਸੀ ਵੀਕ ਯਾਨੀ ਆਲਮੀ ਮੀਡੀਆ ਅਤੇ ਸੂਚਨਾ ਸਾਖਰਤਾ ਸਪਤਾਹ ਦੇ ਰੂਪ ਵਿੱਚ ਐਲਾਨ ਕੀਤਾ ਹੈ ਤਾਂ ਕਿ ਮੀਡੀਆ ਸਾਖਰਤਾ ਹੁਨਰ ਪ੍ਰਦਾਨ ਕਰਦੇ ਹੋਏ ਗਲਤ ਪ੍ਰਚਾਰ ਅਤੇ ਭਰਮਾਊ ਸੂਚਨਾ ਦੇ ਪ੍ਰਚਾਰ-ਪ੍ਰਸਾਰ ਬਾਰੇ ਚਿੰਤਾਵਾਂ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ, ‘ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਉਨ੍ਹਾਂ ਦੇਸ਼ਾਂ ਦੇ ਪ੍ਰਮੁੱਖ ਸਮੂਹਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੇ ਇਸ ਪ੍ਰਸਤਾਵ ਨੂੰ ਰੱਖਿਆ ਸੀ। ਅਸੀਂ ਯੂਨੈਸਕੋ ਵਿੱਚ ਇਸੀ ਤਰ੍ਹਾਂ ਦੇ ਇੱਕ ਪ੍ਰਸਤਾਵ ਦੇ ਸਹਿ-ਸਪਾਂਸਰਾਂ ਵਿੱਚ ਵੀ ਸ਼ਾਮਲ ਹਾਂ।

 

ਭਾਰਤ ਕੋਵਿਡ-19 ਦੇ ਸੰਦਰਭ ਵਿੱਚ ਇਨਫੋਡੈਮਿਕ’ ’ਤੇ ਆਪਣੀ ਤਰ੍ਹਾਂ ਦੇ ਪਹਿਲੇ ਕਰਾਸ-ਰਿਜਨਲ ਸਟੇਟਮੈਂਟ ਦੇ ਸਹਿ ਲੇਖਕਾਂ ਵਿੱਚ ਸ਼ਾਮਲ ਸੀ। ਅਸੀਂ ਯੂਐੱਨ ਡਿਪਾਰਟਮੈਂਟ ਆਫ ਗਲੋਬਲ ਕਮਿਊਨੀਕੇਸ਼ਨ ਨੂੰ ਪ੍ਰਵਾਨਿਤ ਅਤੇ ਪਲੈੱਜ ਟੂ ਪਾਜ਼’ ਪਹਿਲ ਦਾ ਵੀ ਸਰਗਰਮ ਤੌਰ ਤੇ ਸਮਰਥਨ ਕੀਤਾ ਹੈ।

 

ਇਨਫੋਡੈਮਿਕ ਦੌਰਾਨ ਗਲਤ ਸੂਚਨਾ ਨਾਲ ਨਜਿੱਠਣ ਲਈ ਆਲਮੀ ਪੱਧਰ ਤੇ ਮੈਂਬਰ ਦੇਸ਼ਾਂ ਨਾਲ ਤਾਲਮੇਲ ਸਥਾਪਿਤ ਕਰਨਾ ਅਤੇ ਇੱਕ ਦੂਸਰੇ ਤੋਂ ਸਿੱਖਣਾ ਇਨ੍ਹਾਂ ਮੁੱਦਿਆਂ ਨੂੰ ਸਮਝਣ ਅਤੇ ਚਿੰਤਾਵਾਂ ਨੂੰ ਦੂਰ ਕਰਨ ਲਈ ਉਚਿੱਤ ਸਮਾਧਾਨ ਲੱਭਣ ਵਿੱਚ ਕਾਫ਼ੀ ਮਦਦਗਾਰ ਸਾਬਤ ਹੋਵੇਗਾ।

 

ਪਿਛੋਕੜ

 

ਇੰਟਰਨੈਸ਼ਨਲ ਪਾਰਟਨਰਸ਼ਿਪ ਫਾਰ ਇਨਫਰਮੇਸ਼ਨ ਐਂਡ ਡੈਮੋਕਰੇਸੀ ਨੂੰ 26 ਸਤੰਬਰ 2019 ਨੂੰ ਅਲਾਇੰਸ ਫਾਰ ਮਲਟੀਲੇਟਰਲਿਜ਼ਮ ਦੇ ਢਾਂਚੇ ਵਿੱਚ ਨਿਊਯਾਰਕ ਵਿੱਚ ਲਾਂਚ ਕੀਤਾ ਗਿਆ ਸੀ। ਹੁਣ ਤੱਕ 43 ਦੇਸ਼ਾਂ ਵੱਲੋਂ ਇਸ ਤੇ ਹਸਤਾਖਰ ਕੀਤੇ ਗਏ ਹਨ ਅਤੇ ਇਸ ਦਾ ਉਦੇਸ਼ ਰਾਏ ਜ਼ਾਹਿਰ ਕਰਨ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਲ-ਨਾਲ ਇੱਕ ਮੁਕਤਬਹੁਲਵਾਦੀ ਅਤੇ ਭਰੋਸੇਮੰਦ ਸੂਚਨਾ ਤੱਕ ਪਹੁੰਚ ਨੂੰ ਪ੍ਰੋਤਸਾਹਨ ਦੇਣਾ ਹੈ।

 

ਪਾਰਟਨਰਸ਼ਿਪ ਦੇ ਸਿਧਾਂਤਾਂ ਨੂੰ ਲਾਗੂ ਕਰਨ ਲਈ ਰਿਪੋਰਟਰਸ ਵਿਦਾਊਟ ਬਾਰਡਰਸ ਅਤੇ 10 ਆਜ਼ਾਦ ਨਾਗਰਿਕ ਸਮਾਜਿਕ ਸੰਗਠਨਾਂ ਦੁਆਰਾ 10 ਨਵੰਬਰ 2019 ਨੂੰ ਸੂਚਨਾ ਅਤੇ ਲੋਕਤੰਤਰ ਤੇ ਇੱਕ ਫੋਰਮ ਬਣਾਇਆ ਗਿਆ ਸੀ। 12 ਨਵੰਬਰ 2020 ਨੂੰ ਇਸ ਫੋਰਮ ਨੇ ਇਨਫੋਡੈਮਿਕਸ ਦੇ ਖ਼ਿਲਾਫ਼ ਲੜਾਈ ਤੇ ਆਪਣੀ ਪਹਿਲੀ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਉਸ ਦੇ ਬਾਅਦ 16 ਜੂਨ 2021 ਨੂੰ ਪੱਤਰਕਾਰੀ ਦੀ ਆਰਥਿਕ ਸਥਿਰਤਾ (ਏ ਨਿਊ ਡੀਲ ਫਾਰ ਜਰਨਲਿਜ਼ਮ ਸਿਰਲੇਖ ਤਹਿਤ) ਤੇ ਆਪਣੀ ਦੂਸਰੀ ਰਿਪੋਰਟ ਪ੍ਰਕਾਸ਼ਿਤ ਕੀਤੀ।

 

ਉਦੇਸ਼

 

ਇਹ ਸਿਖਰ ਸੰਮੇਲਨ ਨਿਮਨਲਿਖਤ ਪ੍ਰਾਥਮਿਕਤਾਵਾਂ ਤੇ ਧਿਆਨ ਕੇਂਦ੍ਰਿਤ ਕਰਨ ਦਾ ਇੱਕ ਅਵਸਰ ਸੀ:

1.      ਮੁਕਤਬਹੁਲਵਾਦੀ ਅਤੇ ਭਰੋਸੇਯੋਗ ਸੂਚਨਾ ਤੱਕ ਪਹੁੰਚ ਨੂੰ ਪ੍ਰੋਤਸਾਹਨ ਦੇਣਾ ਜੋ ਰਾਏ ਜ਼ਾਹਿਰ ਕਰਨ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਇੱਕ ਲਾਜ਼ਮੀ ਪਹਿਲੂ ਹੈ।

2.     ਫੋਰਮ ਦੀਆਂ ਸਿਫਾਰਸ਼ਾਂ ਤੇ ਚਰਚਾ ਕਰਨਾਉਨ੍ਹਾਂ ਨੂੰ ਲਾਗੂ ਕਰਨ ਨੂੰ ਪ੍ਰੋਤਸਾਹਨ ਦੇਣਾ ਅਤੇ ਅਗਾਮੀ ਕਾਰਜ ਦਾ ਸਮਰਥਨ ਕਰਨਾ।

3.     ਆਲਮੀ ਸੂਚਨਾ ਰੁਝਾਨਾਂ ਦਾ ਵਿਸ਼ਲੇਸ਼ਣ ਕਰਨਾ ਅਤੇ ਪਾਰਟਨਰਸ਼ਿਪ ਦੇ ਹਸਤਾਖਰਕਰਤਾ ਦੇਸ਼ਾਂ ਅਤੇ ਨਾਗਰਿਕ ਸਮਾਜਿਕ ਸੰਗਠਨਾਂ ਲਈ ਇੱਕ ਨਿਯਮਿਤ ਰਿਪੋਰਟ ਪ੍ਰਕਾਸ਼ਿਤ ਕਰਨ ਲਈ ਜ਼ਿੰਮੇਵਾਰ ਇੰਟਰਨੈਸ਼ਨਲ ਅਬਜ਼ਰਵੇਟਰੀ ਔਨ ਇਨਫਰਮੇਸ਼ਨ ਐਂਡ ਡੈਮੋਕਰੇਸੀ ਦੀ ਸਥਾਪਨਾ ਤੇ ਵਿਚਾਰ ਕਰਨਾ।

4.     ਜਾਗਰੂਕਤਾ ਅਤੇ ਹਮਾਇਤ ਜ਼ਰੀਏ ਰਾਜਾਂ ਅਤੇ ਜਨਤਾ ਨਾਲ ਸਾਂਝੇਦਾਰੀ ਦੇ ਸਿਧਾਂਤਾਂ ਨੂੰ ਪ੍ਰੋਤਸਾਹਨ ਦੇਣ ਲਈ ਫੋਰਮ ਨਾਲ ਜੁੜੇ ਇੱਕ ਨਾਗਰਿਕ ਸਮਾਜ ਗੱਠਜੋੜ (ਲਗਭਗ 50 ਗੈਰ ਸਰਕਾਰੀ ਸੰਗਠਨ) ਦੀ ਸ਼ੁਰੂਆਤ ਕਰਨਾ।

5.     ਸੂਚਨਾ ਅਤੇ ਲੋਕਤੰਤਰ ਲਈ ਅੰਤਰਰਾਸ਼ਟਰੀ ਭਾਗੀਦਾਰੀ ਅਤੇ ਮੁਕਤਬਹੁਲਵਾਦੀ ਅਤੇ ਭਰੋਸੇਯੋਗ ਸੂਚਨਾ ਤੱਕ ਪਹੁੰਚ ਦੇ ਮਾਮਲਿਆਂ ਨਾਲ ਸਬੰਧਿਤ ਅੰਤਰਰਾਸ਼ਟਰੀ ਸੰਗਠਨਾਂ ਵਿਚਕਾਰ ਸਬੰਧਾਂ ਨੂੰ ਪ੍ਰੋਤਸਾਹਨ ਦੇਣਾ।

 

https://twitter.com/ianuragthakur/status/1441616368747515907

 

 

 

 ********

ਸੌਰਭ ਸਿੰਘ



(Release ID: 1758049) Visitor Counter : 182