ਪ੍ਰਧਾਨ ਮੰਤਰੀ ਦਫਤਰ

ਸੰਯੁਕਤ ਰਾਜ ਅਮਰੀਕਾ ਦੇ ਉਪ ਰਾਸ਼ਟਰਪਤੀ ਮਹਾਮਹਿਮ ਸੁਸ਼੍ਰੀ ਕਮਲਾ ਹੈਰਿਸ ਦੇ ਨਾਲ ਆਪਣੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦੁਆਰਾ ਕੀਤੀਆਂ ਗਈਆਂ ਸ਼ੁਰੂਆਤੀ ਟਿੱਪਣੀਆਂ

Posted On: 24 SEP 2021 9:14AM by PIB Chandigarh

Excellency,

ਸਭ ਤੋਂ ਪਹਿਲਾਂ ਤਾਂ ਮੇਰਾ ਅਤੇ ਮੇਰੇ delegation ਦਾ ਬਹੁਤ ਹੀ ਗਰਮਜੋਸ਼ੀ ਨਾਲ ਸੁਆਗਤ ਕਰਨ ਦੇ ਲਈ ਮੈਂ ਤੁਹਾਡਾ ਹਿਰਦੇ ਤੋਂ ਬਹੁਤ-ਬਹੁਤ ਆਭਾਰੀ ਹਾਂ ਕੁਝ ਮਹੀਨੇ ਪਹਿਲਾਂ ਤੁਹਾਡੇ ਨਾਲ ਟੈਲੀਫੋਨ ’ਤੇ ਵਿਸਤਾਰ ਨਾਲ ਗੱਲ ਕਰਨ ਦਾ ਮੈਨੂੰ ਮੌਕਾ ਮਿਲਿਆ ਸੀ ਅਤੇ ਬਹੁਤ ਹੀ ਆਤਮੀਅਤਾਪੂਰਨ ਅਤੇ ਬਹੁਤ ਹੀ ਸੁਭਾਵਿਕ ਤਰੀਕੇ ਨਾਲ ਤੁਹਾਡੇ ਨਾਲ ਜੋ ਸੰਵਾਦ ਕਰਨ ਦਾ ਮੈਨੂੰ ਮੌਕਾ ਮਿਲਿਆ, ਉਹ ਮੈਨੂੰ ਹਮੇਸ਼ਾ ਯਾਦ ਰਹੇਗਾ ਅਤੇ ਮੈਂ ਇਸ ਦੇ ਲਈ ਤੁਹਾਡਾ ਬਹੁਤ ਆਭਾਰੀ ਹਾਂ ਅਤੇ ਉਹ ਸਮਾਂ ਸੀ ਜਦੋਂ ਭਾਰਤ COVID ਦੀ ਦੂਸਰੀ ਲਹਿਰ ਤੋਂ ਬਹੁਤ ਹੀ ਪੀੜਤ ਸੀ, ਬੜਾ ਸੰਕਟ ਸੀ ਲੇਕਿਨ ਉਸ ਸਮੇਂ ਜਿਸ ਤਰ੍ਹਾਂ ਨਾਲ ਆਤਮੀਅਤਾ ਨਾਲ ਤੁਸੀਂ ਭਾਰਤ ਦੀ ਚਿੰਤਾ ਕੀਤੀ, ਜੋ ਸ਼ਬਦ ਵਿਅਕਤ ਕੀਤੇ ਅਤੇ ਜੋ ਸਹਾਇਤਾ ਦੇ ਲਈ ਹੱਥ ਵਧਾਇਆ ਉਸ ਦੇ ਲਈ ਮੈਂ ਫਿਰ ਇੱਕ ਵਾਰ ਹਿਰਦੇ ਤੋਂ ਤੁਹਾਡਾ ਆਭਾਰ ਵਿਅਕਤ ਕਰਦਾ ਹਾਂਤੁਸੀਂ ਇੱਕ ਸੱਚੇ ਮਿੱਤਰ ਦੀ ਤਰ੍ਹਾਂ ਬਹੁਤ ਹੀ ਸੰਵੇਦਨਾ ਭਰਿਆ ਅਤੇ ਸਹਿਯੋਗ ਕਰ ਸੰਦੇਸ਼ ਦਿੱਤਾ ਸੀਉਸ ਸਮੇਂ ਅਮਰੀਕਾ ਦੀ ਸਰਕਾਰ, companies ਅਤੇ Indian community ਸਾਰੇ ਮਿਲ ਕੇ, ਭਾਰਤ ਦੀ ਸਹਾਇਤਾ ਦੇ ਲਈ ਇਕਜੁੱਟ ਹੋ ਗਏ ਸਨ ।

Excellency,

ਰਾਸ਼ਟਰਪਤੀ Biden ਅਤੇ ਤੁਸੀਂ ਅਤਿਅੰਤ ਚੁਣੌਤੀਪੂਰਨ ਮਾਹੌਲ ਵਿੱਚ ਅਮਰੀਕਾ ਦੀ ਅਗਵਾਈ ਸੰਭਾਲ਼ੀ ਅਤੇ ਹੁਣ ਬਹੁਤ ਹੀ ਘੱਟ ਸਮੇਂ ਵਿੱਚ ਕਈ ਉਪਲਬਧੀਆਂ ਹਾਸਲ ਕੀਤੀਆਂ ਹਨCOVID ਹੋਵੇ, Climate ਹੋਵੇ ਜਾਂ ਫਿਰ Quad ਸਭ ’ਤੇ ਅਮਰੀਕਾ ਨੇ ਬਹੁਤ ਹੀ ਮਹੱਤਵਪੂਰਨ initiative ਲਏ ਹਨ ।

Excellency,

ਵਿਸ਼ਵ ਦੀਆਂ ਸਭ ਤੋਂ ਵੱਡੀਆਂ ਅਤੇ ਸਭ ਤੋਂ ਪੁਰਾਣੀਆਂ democracies ਦੇ ਰੂਪ ਵਿੱਚ ਭਾਰਤ ਅਤੇ ਅਮਰੀਕਾ natural partners ਹਨ ਸਾਡੀਆਂ ਕਦਰਾਂ-ਕੀਮਤਾਂ ਵਿੱਚ ਸਮਾਨਤਾ ਹੈ ਸਾਡੇ ਜਿਔ ਪੋਲੀਟੀਕਲ ਹਿਤਾਂ ਵਿੱਚ ਸਮਾਨਤਾ ਹੈ ਅਤੇ ਸਾਡਾ ਤਾਲਮੇਲ ਅਤੇ ਸਹਿਯੋਗ ਵੀ ਨਿਰੰਤਰ ਵਧਦਾ ਜਾ ਰਿਹਾ ਹੈ। Supply chain ਦੀ ਮਜ਼ਬੂਤੀ, ਨਵੀਨਤਮ ਟੈਕਨੋਲੋਜੀ ਅਤੇ ਪੁਲਾੜ ਜਿਹੇ ਖੇਤਰਾਂ ਵਿੱਚ ਤੁਹਾਡੀ ਵਿਸ਼ੇਸ਼ ਰੁਚੀ ਹੈ। ਇਹ ਖੇਤਰ ਮੇਰੇ ਲਈ ਵੀ ਵਿਸ਼ੇਸ਼ priority ਦੇ ਹਨ ਇਨ੍ਹਾਂ ਖੇਤਰਾਂ ਵਿੱਚ ਸਾਡੇ ਦਰਮਿਆਨ ਸਹਿਯੋਗ ਬਹੁਤ ਹੀ ਮਹੱਤਵਪੂਰਨ ਹੈ।

Excellency,

ਆਪ ਭਾਰਤ ਅਤੇ ਅਮਰੀਕਾ ਦੇ ਮਜ਼ਬੂਤ ਅਤੇ vibrant people to people ties ਤੋਂ ਤਾਂ ਭਲੀ-ਭਾਂਤ ਪਰੀਚਿਤ ਹੋ ਹੀ 4 ਮਿਲੀਅਨ ਤੋਂ ਵੀ ਜ਼ਿਆਦਾ ਭਾਰਤੀ ਪ੍ਰਵਾਸੀ ਸਾਡੇ ਦੇਸ਼ਾਂ ਦੇ ਦਰਮਿਆਨ ਮਿੱਤਰਤਾ ਦੇ ਸੇਤੂ ਹਨ ਅਮਰੀਕਾ ਅਤੇ ਭਾਰਤ ਦੀ ਅਰਥਵਿਵਸਥਾ ਅਤੇ societies ਵਿੱਚ ਇਨ੍ਹਾਂ ਦਾ ਯੋਗਦਾਨ ਬਹੁਤ ਹੀ ਪ੍ਰਸ਼ੰਸਾਯੋਗ ਹੈ।

Excellency,

ਤੁਹਾਡਾ ਉਪ ਰਾਸ਼ਟਰਪਤੀ ਦੇ ਨਾਤੇ ਚੁਣਿਆ ਜਾਣਾ ਆਪਣੇ ਆਪ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਘਟਨਾ ਹੈ, ਇਤਿਹਾਸਿਕ ਘਟਨਾ ਹੈ ਅਤੇ ਤੁਸੀਂ ਪੂਰੇ ਵਿਸ਼ਵ ਵਿੱਚ ਬਹੁਤ ਸਾਰੇ ਲੋਕਾਂ ਦੇ ਲਈ ਪ੍ਰੇਰਣਾ ਸਰੋਤ ਹੋ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਰਾਸ਼ਟਰਪਤੀ Biden ਅਤੇ ਤੁਹਾਡੀ ਅਗਵਾਈ ਵਿੱਚ ਸਾਡੇ ਸਬੰਧ ਨਵੀਂ ਉਚਾਈ ਹਾਸਲ ਕਰਨਗੇ।

Excellency,

ਤੁਹਾਡੀ ਇਹ ਵਿਜੈ ਯਾਤਰਾ ਇਤਿਹਾਸਿਕ ਹੈ। ਭਾਰਤ ਦੇ ਲੋਕ ਵੀ ਚਾਹਣਗੇ ਕਿ ਭਾਰਤ ਵਿੱਚ ਤੁਹਾਡੀ ਇਸ ਇਤਿਹਾਸਿਕ ਵਿਜੈ ਯਾਤਰਾ ਨੂੰ ਸਨਮਾਨਿਤ ਕਰਨ, ਤੁਹਾਡਾ ਸੁਆਗਤ ਕਰਨ ਇਸ ਲਈ ਮੈਂ ਵਿਸ਼ੇਸ਼ ਤੌਰ ‘ਤੇ ਤੁਹਾਨੂੰ ਭਾਰਤ ਆਉਣ ਦਾ ਸੱਦਾ ਦਿੰਦਾ ਹਾਂ ਫਿਰ ਇੱਕ ਵਾਰ, ਇਸ warm ਸੁਆਗਤ ਦੇ ਲਈ ਮੈਂ ਤੁਹਾਡਾ ਹਿਰਦੇ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।

 

 

*********

ਡੀਐੱਸ/ਏਕੇ(Release ID: 1757848) Visitor Counter : 186