ਪ੍ਰਧਾਨ ਮੰਤਰੀ ਦਫਤਰ
ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਪ੍ਰਿੰਸ ਫੈਸਲ ਫਰਹਾਨ ਅਲ ਸਾਊਦ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ
Posted On:
20 SEP 2021 9:59PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਮਹਾਮਹਿਮ ਪ੍ਰਿੰਸ ਫੈਸਲ ਬਿਨ ਫਰਹਾਨ ਅਲ ਸਾਊਦ ਨਾਲ ਮੁਲਾਕਾਤ ਕੀਤੀ।
ਬੈਠਕ ਵਿੱਚ ਦੋਹਾਂ ਦੇਸ਼ਾਂ ਦੇ ਦਰਮਿਆਨ ਸਥਾਪਿਤ ਰਣਨੀਤਕ ਭਾਗੀਦਾਰੀ ਪਰਿਸ਼ਦ ਦੀ ਸਰਪਰਸਤੀ ਵਿੱਚ ਕੀਤੀਆਂ ਗਈਆਂ ਕਈ ਦੁਵੱਲੀਆਂ ਪਹਿਲਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਪ੍ਰਧਾਨ ਮੰਤਰੀ ਨੇ ਸਾਊਦੀ ਅਰਬ ਨਾਲ ਊਰਜਾ, ਸੂਚਨਾ-ਟੈਕਨੋਲੋਜੀ ਅਤੇ ਰੱਖਿਆ ਨਿਰਮਾਣ ਸਹਿਤ ਪ੍ਰਮੁੱਖ ਖੇਤਰਾਂ ਤੋਂ ਭਾਰਤ ਵਿੱਚ ਅਧਿਕ ਤੋਂ ਅਧਿਕ ਨਿਵੇਸ਼ ਕੀਤੇ ਜਾਣ ਦੀ ਆਸ ਵਿਅਕਤ ਕੀਤੀ।
ਬੈਠਕ ਵਿੱਚ ਅਫ਼ਗਾਨਿਸਤਾਨ ਦੀ ਸਥਿਤੀ ਸਹਿਤ ਖੇਤਰੀ ਵਿਕਾਸ ਦੇ ਦ੍ਰਿਸ਼ਟੀਕੋਣਾਂ ‘ਤੇ ਵੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ।
ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਦੇ ਦੌਰਾਨ ਪ੍ਰਵਾਸੀ ਭਾਰਤੀਆਂ ਦੀ ਭਲਾਈ ‘ਤੇ ਧਿਆਨ ਦੇਣ ਦੇ ਲਈ ਸਾਊਦੀ ਅਰਬ ਦਾ ਆਪਣਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਉਨ੍ਹਾਂ ਦੀ ਸਰਾਹਨਾ ਕੀਤੀ ।
ਪ੍ਰਧਾਨ ਮੰਤਰੀ ਨੇ ਸਾਊਦੀ ਅਰਬ ਦੇ ਸੁਲਤਾਨ ਅਤੇ ਕ੍ਰਾਉਨ ਪ੍ਰਿੰਸ ਨੂੰ ਵੀ ਆਪਣੀਆਂ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ।
***
ਡੀਐੱਸ/ਐੱਸਐੱਚ
(Release ID: 1756747)
Visitor Counter : 169
Read this release in:
English
,
Urdu
,
Hindi
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam