ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਦੇਸ਼ ਵਿੱਚ ਖੇਡਾਂ ਦੇ ਵਿਕਾਸ ਲਈ ਰੋਡਮੈਪ ਤਿਆਰ ਕਰਨ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੇਡ ਮੰਤਰੀਆਂ ਨਾਲ ਗੱਲਬਾਤ ਕਰਨਗੇ

Posted On: 19 SEP 2021 4:51PM by PIB Chandigarh

ਮੁੱਖ ਬਿੰਦੂ : 

 

  • ਭਾਰਤ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ, ਖੇਲੋ ਇੰਡੀਆ ਅਤੇ ਫਿੱਟ ਇੰਡੀਆ, ਗੱਲਬਾਤ ਦਾ ਇੱਕ ਅਨਿੱਖੜਵਾਂ ਹਿੱਸਾ ਹੋਣਗੇ

  • ਯੁਵਾ ਪ੍ਰੋਗਰਾਮ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਾਮਾਣਿਕ ਵੀ ਚਰਚਾ ਵਿੱਚ ਸ਼ਾਮਿਲ ਹੋਣਗੇ

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਦੇਸ਼ ਵਿੱਚ ਖੇਡਾਂ ਨੂੰ ਹੋਰ ਹੁਲਾਰਾ ਦੇਣ ‘ਤੇ ਚਰਚਾ ਕਰਨ ਲਈ ਸੋਮਵਾਰ ਨੂੰ ਦੇਸ਼ ਦੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੇਡ ਮੰਤਰੀਆਂ  ਨਾਲ ਗੱਲਬਾਤ ਕਰਨਗੇ ।  ਗੱਲਬਾਤ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕੀਤੀ ਜਾਵੇਗੀ ।  ਟੋਕੀਓ ਵਿੱਚ ਹੋਏ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਵਿੱਚ ਦੇਸ਼ ਨੂੰ ਮਿਲੀ ਵੱਡੀ ਸਫਲਤਾ  ਦੇ ਬਾਅਦ ਸ਼੍ਰੀ ਠਾਕੁਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਜਾਣਨਗੇ ਕਿ ਅੱਗੇ ਦਾ ਰਾਹ ਕੀ ਹੋ ਸਕਦਾ ਹੈ ਅਤੇ ਉਹ ਭਾਰਤ ਨੂੰ ਇੱਕ ਚੋਟੀ ਦਾ ਖੇਡ ਰਾਸ਼ਟਰ ਬਣਾਉਣ ਦੇ ਮਿਸ਼ਨ ਵਿੱਚ ਕਿਵੇਂ ਯੋਗਦਾਨ ਦੇਣਗੇ। ਚਰਚਾ ਵਿੱਚ ਉਨ੍ਹਾਂ ਦੇ  ਨਾਲ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਾਮਾਣਿਕ ਵੀ ਸ਼ਾਮਿਲ ਹੋਣਗੇ । 

ਭਾਰਤ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ,  ਖੇਲੋ ਇੰਡੀਆ ਅਤੇ ਫਿੱਟ ਇੰਡੀਆ,  ਗੱਲਬਾਤ ਦਾ ਇੱਕ ਅਨਿੱਖੜਵਾਂ ਹਿੱਸਾ ਹੋਣਗੇ । 

ਖੇਡ ਰਾਜਾਂ ਦਾ ਵਿਸ਼ਾ ਹੈ ਅਤੇ ਗੱਲਬਾਤ ਦਾ ਸਮੁੱਚਾ ਉਦੇਸ਼ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਰੀਰਕ ਰੂਪ ਨਾਲ ਮਜ਼ਬੂਤ ਖਿਡਾਰੀਆਂ ਅਤੇ ਪੈਰਾ - ਐਥਲੀਟਾਂ ਲਈ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਖੇਡ ਮੁਕਾਬਲਿਆਂ ਦੇ ਆਯੋਜਨ ਦੇ ਨਾਲ - ਨਾਲ ਜ਼ਮੀਨੀ ਪੱਧਰ ‘ਤੇ ਪ੍ਰਤਿਭਾਵਾਂ ਦੀ ਪਹਿਚਾਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣ ਦੀ ਤਾਕੀਦ ਕਰਨਾ ਹੋਵੇਗਾ ।  ਸਕੂਲ ਪੱਧਰ ‘ਤੇ ਖੇਡਾਂ ਨੂੰ ਹੁਲਾਰਾ ਦੇਣਾ ਅਤੇ ਸਕੂਲ ਗੇਮਜ਼ ਫੈਡਰੇਸ਼ਨ ਆਵ੍ ਇੰਡੀਆ (ਐੱਸਜੀਐੱਫਆਈ) ਨੂੰ ਸਹਾਇਤਾ ਚਰਚਾ ਦਾ ਇੱਕ ਹੋਰ ਪ੍ਰਮੁੱਖ ਬਿੰਦੂ ਹੋਵੇਗਾ।  ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਖਿਡਾਰੀਆਂ ਲਈ ਨਕਦ ਪੁਰਸਕਾਰਾਂ ਦਾ ਇੱਕ ਪੂਲ ਬਣਾਉਣ ਦਾ ਵੀ ਅਨੁਰੋਧ ਕੀਤਾ ਜਾਵੇਗਾ,  ਜਿੱਥੇ ਕੇਂਦਰ ਅਤੇ ਰਾਜ ਦੋਵੇਂ ਸਰਕਾਰਾਂ ਧਨ ਜਮ੍ਹਾਂ ਕਰ ਸਕਦੀਆਂ ਹਨ । 

2018 ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ ਖੇਲੋ ਇੰਡੀਆ ਗੇਮਜ਼ ਭਾਰਤ ਵਿੱਚ ਜ਼ਮੀਨੀ ਪੱਧਰ ਦੇ ਖੇਡ ਮੁਕਾਬਲਿਆਂ ਲਈ ਇੱਕ ਪ੍ਰਮੁੱਖ ਗੇਮ-ਚੇਂਜਰ ਰਿਹਾ ਹੈ ।  ਉਦੋਂ ਤੋਂ ,  ਕਈ ਵਾਰ ਖੇਲੋ ਇੰਡੀਆ ਗੇਮਜ਼ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਯੂਥ ,  ਯੂਨੀਵਰਸਿਟੀ ਅਤੇ ਵਿੰਟਰ ਗੇਮਜ਼ ਸ਼ਾਮਿਲ ਹਨ ।  ਖੇਲੋ ਇੰਡੀਆ ਪ੍ਰੋਗਰਾਮ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਖੇਲੋ ਇੰਡੀਆ ਰਾਜ ਉਤਕ੍ਰਿਸ਼ਟਤਾ ਕੇਂਦਰਾਂ (ਕੇਆਈਐੱਸਸੀਈ) ਅਤੇ ਖੇਲੋ ਇੰਡੀਆ ਕੇਂਦਰਾਂ  (ਕੇਆਈਸੀ)  ਦੇ ਰੂਪ ਵਿੱਚ ਕਈ ਖੇਡ ਬੁਨਿਆਦੀ ਢਾਂਚੇ ਨੂੰ ਅਪਗਰੇਡ ਕਰਨਾ ਵੀ ਸ਼ਾਮਿਲ ਹੈ । 

ਵਰਤਮਾਨ ਵਿੱਚ,  23 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 24 ਕੇਆਈਐੱਸਸੀਈ ਹਨ ,  ਜਦੋਂ ਕਿ ਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ 360 ਕੇਆਈਸੀ ਖੋਲ੍ਹੇ ਗਏ ਹਨ। ਸੋਮਵਾਰ ਦੀ ਬੈਠਕ ਵਿੱਚ ,  ਸ਼੍ਰੀ ਠਾਕੁਰ ਇਸ ਘਟਨਾਕ੍ਰਮਾਂ ‘ਤੇ ਵਿਸਤਾਰ ਨਾਲ ਚਰਚਾ ਕਰਨਗੇ ਅਤੇ ਰਾਜਾਂ ਤੋਂ ਭਾਰਤ ਦੇ ਭਵਿੱਖ ਦੇ ਚੈਂਪੀਅਨਾਂ ਨੂੰ ਸਰਵਉੱਤਮ ਕੋਚਿੰਗ,  ਬੁਨਿਆਦੀ ਢਾਂਚੇ ,  ਮੈਡੀਕਲ ਸਹੂਲਤਾਂ ਆਦਿ ਸਹਿਤ ਸਾਰੀਆਂ ਮਹੱਤਵਪੂਰਣ ਸਹੂਲਤਾਂ ਦੇ ਨਾਲ ਆਪਣੀ ਪੂਰੀ ਸਮਰੱਥਾ ਨਾਲ ਯੋਗਦਾਨ ਕਰਨ ਲਈ ਕਹਿਣਗੇ ।  ਖੇਡ ਮੁਕਾਬਲਿਆਂ ਦੇ ਨਾਲ - ਨਾਲ ਬਲਾਕ ਅਤੇ ਜ਼ਿਲ੍ਹਾ ਪੱਧਰ ‘ਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿੱਖਿਅਕ ਸੰਸਥਾਨਾਂ ਵਿੱਚ ਉੱਭਰਦੀਆਂ ਪ੍ਰਤਿਭਾਵਾਂ ਦੀ ਜਲਦੀ ਪਹਿਚਾਣ ਕਰਨਾ ਚਰਚਾ ਦਾ ਇੱਕ ਦੂਜਾ ਪ੍ਰਮੁੱਖ ਏਜੰਡਾ ਹੋਵੇਗਾ। 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੁਆਰਾ ਰਾਸ਼ਟਰੀ ਖੇਡ ਦਿਵਸ 2019 ‘ਤੇ ਸ਼ੁਰੂ ਕੀਤਾ ਗਿਆ ਫਿੱਟ ਇੰਡੀਆ ਮੂਵਮੈਂਟ ਸਹਿਤ ਫਿੱਟ ਇੰਡੀਆ ਫ੍ਰੀਡਮ ਰਨ,  ਫਿੱਟ ਇੰਡੀਆ ਮੋਬਾਇਲ ਐਪ, ਫਿੱਟ ਇੰਡੀਆ ਕੁਵਿਜ਼ ਆਦਿ ਵਰਗੇ ਕਈ ਅਭਿਆਨਾਂ  ਰਾਹੀਂ ਫਿੱਟਨੈਸ ਦੀ ਆਦਤ ਨੂੰ ਵਿਕਸਿਤ ਕਰਨ  ਦੇ ਲਿਹਾਜ਼ ਨਾਲ ਇੱਕ ਗੇਮ ਚੇਂਜਰ ਰਿਹਾ ਹੈ। ਸੋਮਵਾਰ ਨੂੰ ਸ਼੍ਰੀ ਠਾਕੁਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਖੇਡ ਮੰਤਰੀਆਂ ਨੂੰ ਉਪਰੋਕਤ ਅਭਿਆਨਾਂ ਵਿੱਚ ਭਾਗ ਲੈਣ ਅਤੇ ਉਨ੍ਹਾਂ ਨੂੰ ਹੁਲਾਰਾ ਦੇਣ ਦਾ ਅਨੁਰੋਧ ਕਰਨਗੇ ।

ਸ਼੍ਰੀ ਠਾਕੁਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰਾਸ਼ਟਰ ਦੇ ਖੇਡ ਈਕੋ ਸਿਸਟਮ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨੂੰ ਅੱਗੇ ਵਧਾਉਣ ਲਈ ਕੇਆਈਐੱਸਸੀਈ, ਕੇਆਈਸੀ ਦੇ ਨਾਲ-ਨਾਲ ਅਕਾਦਮੀਆਂ ਖੋਲ੍ਹਣ  ਦੇ ਪ੍ਰਸਤਾਵ ਭੇਜਣ ਦੀ ਵੀ ਤਾਕੀਦ ਕਰਨਗੇ ।

 

*******

ਐੱਨਬੀ/ਓਏ(Release ID: 1756369) Visitor Counter : 25