ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 18 ਸਤੰਬਰ ਨੂੰ ਗੋਆ ਵਿੱਚ ਹੈਲਥ ਵਰਕਰਸ ਅਤੇ ਕੋਵਿਡ ਵੈਕਸੀਨੇਸ਼ਨ ਪ੍ਰੋਗਰਾਮ ਦੇ ਲਾਭਾਰਥੀਆਂ ਨਾਲ ਸੰਵਾਦ ਕਰਨਗੇ
Posted On:
17 SEP 2021 4:34PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਗੋਆ ਵਿੱਚ ਬਾਲ਼ਗ ਜਨਸੰਖਿਆ ਦੇ ਲਈ ਪਹਿਲੇ ਟੀਕੇ ਦਾ 100% ਕਵਰੇਜ ਪੂਰਾ ਹੋਣ ‘ਤੇ 18 ਸਤੰਬਰ, 2021 ਨੂੰ ਸਵੇਰੇ 10.30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੈਲਥ ਵਰਕਰਸ ਅਤੇ ਕੋਵਿਡ ਵੈਕੇਸੀਨੇਸ਼ਨ ਪ੍ਰੋਗਰਾਮ ਦੇ ਲਾਭਾਰਥੀਆਂ ਦੇ ਨਾਲ ਸੰਵਾਦ ਕਰਨਗੇ।
ਸਫ਼ਲ ਵੈਕੇਸੀਨੇਸ਼ਨ ਕਵਰੇਜ ਦੇ ਲਈ ਰਾਜ ਸਰਕਾਰ ਦੁਆਰਾ ਕੀਤੇ ਗਏ ਪ੍ਰਯਤਨਾਂ ਵਿੱਚ ਸਮੁਦਾਇਕ ਇਕਜੁੱਟਤਾ ਅਤੇ ਜ਼ਮੀਨੀ ਪੱਧਰ ‘ਤੇ ਪਹੁੰਚ ਦੇ ਲਈ ਟੀਕਾਉਤਸਵ (TikaUtasvs) ਦਾ ਸਫ਼ਲ ਆਯੋਜਨ, ਕਾਰਜਸਥਲਾਂ ‘ਤੇ ਵੈਕੇਸੀਨੇਸ਼ਨ, ਬਿਰਧ ਆਸ਼ਰਮਾਂ, ਦਿੱਵਯਾਂਗਜਨਾਂ ਜਿਹੇ ਤਰਜੀਹੀ ਗਰੁੱਪਾਂ ‘ਤੇ ਲਕਸ਼ਿਤ ਟੀਕਾਕਰਣ ਤੇ ਸੰਦੇਹ ਤੇ ਖਦਸ਼ਿਆਂ ਨੂੰ ਦੂਰ ਕਰਨ ਦੇ ਲਈ ਲਗਾਤਾਰ ਸਮੁਦਾਇਕ ਜੁੜਾਅ ਆਦਿ ਸ਼ਾਮਲ ਹਨ। ਰਾਜ ਨੇ ਤੇਜ਼ ਟੀਕਾਕਰਣ ਕਵਰੇਜ ਸੁਨਿਸ਼ਚਿਤ ਕਰਨ ਦੇ ਲਈ ਚੱਕ੍ਰਵਾਤ ਤੌਕਤੇ ਜਿਹੀਆਂ ਚੁਣੌਤੀਆਂ ‘ਤੇ ਵੀ ਜਿੱਤ ਹਾਸਲ ਕੀਤੀ।
ਇਸ ਅਵਸਰ ‘ਤੇ ਗੋਆ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ।
***
ਡੀਐੱਸ/ਐੱਸਐੱਚ
(Release ID: 1755837)
Visitor Counter : 186
Read this release in:
Malayalam
,
Assamese
,
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada