ਕਿਰਤ ਤੇ ਰੋਜ਼ਗਾਰ ਮੰਤਰਾਲਾ

ਈ-ਲੇਬਰ ਪੋਰਟਲ ਦੇ ਸ਼ੁਭਰੰਭ ਤੋਂ ਬਾਅਦ ਹੁਣ ਤੱਕ 27 ਲੱਖ ਤੋਂ ਜ਼ਿਆਦਾ ਅਸੰਗਠਿਤ ਕਿਰਤੀਆਂ ਨੇ ਇਸ ’ਤੇ ਆਪਣੀ ਰਜਿਸ਼ਟਰੇਸ਼ਨ ਕਰਵਾਈ


ਭਾਰਤ ਸਰਕਾਰ ਇਸ ਪੋਰਟਲ ’ਤੇ ਅਸੰਗਠਿਤ ਕਿਰਤੀਆਂ ਨੂੰ ਰਜਿਸ਼ਟਰੇਸ਼ਨ ਕਰਨ ਲਈ ਸਾਰੀਆਂ ਰਾਜ ਸਰਕਾਰਾਂ ਅਤੇ ਹੋਰ ਭਾਗੀਦਾਰਾਂ ਨੂੰ ਸਰਗਰਮ ਰੂਪ ਨਾਲ ਸਹਿਯੋਗ ਅਤੇ ਸਹਾਇਤਾ ਕਰ ਰਹੀ ਹੈ : ਸ਼੍ਰੀ ਰਾਮੇਸ਼ਵਰ ਤੇਲੀ

Posted On: 09 SEP 2021 2:05PM by PIB Chandigarh

ਕਿਰਤ ਅਤੇ ਰੋਜ਼ਗਾਰ ਮੰਤਰਾਲਾ ਈ-ਲੇਬਰ ਪੋਰਟਲ ’ਤੇ ਅਸੰਗਠਿਤ ਕਿਰਤੀਆਂ ਦੇ ਰਜਿਸ਼ਟਰੇਸ਼ਨ ਲਈ ਵੱਖ-ਵੱਖ ਕੈਂਪਾਂ ਦਾ ਪ੍ਰਬੰਧ ਕਰ ਰਿਹਾ ਹੈ।   
ਇਸ ਤਰ੍ਹਾਂ ਦਾ ਹੀ ਇੱਕ ਕੈਂਪ ਦਾ ਆਯੋਜਨ ਅੱਜ ਨਵੀਂ ਦਿੱਲੀ ਦੇ ਕਿਰਤ ਸ਼ਕਤੀ ਭਵਨ ਵਿੱਚ ਸਥਿਤ ਵੱਖ-ਵੱਖ ਮੰਤਰਾਲਿਆ ਵਿੱਚ ਤੈਨਾਤ ਅਸੰਗਠਿਤ ਕਿਰਤੀਆਂ ਦੇ ਰਜਿਸ਼ਟਰੇਸ਼ਨ ਲਈ ਕੀਤਾ ਗਿਆ। ਇਸ ਕੈਂਪ ਵਿੱਚ ਅੱਜ 80 ਤੋਂ ਜ਼ਿਆਦਾ ਕਿਰਤੀਆਂ ਦੇ ਪੋਰਟਲ ’ਤੇ ਰਜਿਸ਼ਟਰੇਸ਼ਨ ਹੋਣ ਦੀ ਸੰਭਾਵਨਾ ਹੈ ।    

 ਕੈਂਪ ਦਾ ਉਦਘਾਟਨ ਕਰਦੇ ਹੋਏ ਕਿਰਤ ਅਤੇ ਰੋਜ਼ਗਾਰ ਅਤੇ ਪੈਟਰੋਲਿਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਸਾਰਿਆਂ ਨੂੰ ਪੋਰਟਲ ਦਾ ਪ੍ਰਚਾਰ-ਪ੍ਰਸਾਰ ਕਰਨ ਅਤੇ ਪੋਰਟਲ ’ਤੇ ਰਜਿਸ਼ਟਰੇਸ਼ਨ ਕਰਵਾਉਣ ਵਾਲੇ ਉਨ੍ਹਾਂ ਮਜ਼ਦੂਰਾਂ ਨੂੰ ਹੋਣ ਵਾਲੇ ਲਾਭਾਂ ਬਾਰੇ ਦੱਸਣ ਨੂੰ ਕਿਹਾ। 
  
ਸ਼੍ਰੀ ਤੇਲੀ ਨੇ ਕਿਹਾ ਕਿ ਸਾਰੇ ਅਸੰਗਠਿਤ ਕਿਰਤੀਆਂ ਦਾ ਇੱਕ ਰਾਸ਼ਟਰੀ ਡੇਟਾਬੇਸ ਤਿਆਰ ਕਰਨ ਨਾਲ ਸਰਕਾਰ ਨੂੰ ਅਜਿਹੇ ਕਿਰਤੀਆਂ ਲਈ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣ ਅਤੇ ਅੰਤ ਤੱਕ ਇਸਦੇ ਵੰਡ ’ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਮਿਲੇਗੀ। 
 
ਪਿਛਲੇ ਮਹੀਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਿਰਦੇਸ਼ ਦੇ ਤਹਿਤ ਸ਼ੁਰੂ ਕੀਤੇ ਗਏ ਈ-ਲੇਬਰ ਨੂੰ ਪਰਿਵਰਤਨਸ਼ੀਲ ਪੋਰਟਲ ਕਰਾਰ ਦਿੰਦੇ ਹੋਏ ਸ਼੍ਰੀ ਤੇਲੀ ਨੇ ਦੱਸਿਆ ਕਿ ਹੁਣ ਤੱਕ 27 ਲੱਖ ਤੋਂ ਜ਼ਿਆਦਾ ਅਸੰਗਠਿਤ ਕਿਰਤੀਆਂ ਨੇ ਇਸ ’ਤੇ  ਆਪਣਾ ਰਜਿਸ਼ਟਰੇਸ਼ਨ ਕਰਾਇਆ ਹੈ ਅਤੇ ਭਾਰਤ ਸਰਕਾਰ ਪੋਰਟਲ ’ਤੇ ਮਜ਼ਦੂਰਾਂ ਨੂੰ ਰਜਿਸ਼ਟਰੇਸ਼ਨ ਕਰਨ ਲਈ ਸਾਰੀਆਂ ਰਾਜ ਸਰਕਾਰਾਂ ਅਤੇ ਹੋਰ ਹਿਤਧਾਰਕਾਂ ਨਾਲ ਸਰਗਰਮ ਰੂਪ ਨਾਲ ਸਹਿਯੋਗ ਕਰ ਰਹੀ ਹੈ । 
ਰਾਜਮੰਤਰੀ ਨੇ ਲਾਭਾਂ ਨੂੰ ਸੂਚੀਬੱਧ ਕਰਦੇ ਹੋਏ ਦੱਸਿਆ ਕਿ ਇਹ ਰਜਿਸ਼ਟਰੇਸ਼ਨ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਵੀ ਪ੍ਰਦਾਨ ਕਰਦਾ ਹੈ। ਜੇਕਰ ਕੋਈ ਕਰਮਚਾਰੀ ਈ-ਲੇਬਰ ਪੋਰਟਲ ’ਤੇ ਰਜਿਸਟਰਡ ਹੈ ਅਤੇ ਉਹ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਹ ਮੌਤ ਜਾਂ ਸਥਾਈ ਤੌਰ 'ਤੇ ਅੰਗਹੀਣਤਾ ਹੋਣ ’ਤੇ 2 ਲੱਖ ਰੁਪਏ ਅਤੇ ਅੰਸ਼ਕ ਅੰਗਹੀਣਤਾ ’ਤੇ 1 ਲੱਖ ਰੁਪਏ ਲਈ ਪਾਤਰ ਹੋਵੇਗਾ ਅਤੇ ਰਜਿਸ਼ਟਰੇਸ਼ਨ ਹੋਣ ’ਤੇ ਮਜਦੂਰਾਂ ਨੂੰ ਇੱਕ ਵਿਆਪਕ ਖਾਤਾ ਸੰਖਿਆ ਪ੍ਰਦਾਨ ਕੀਤੀ ਜਾਵੇਗੀ, ਜੋ ਵਿਸ਼ੇਸ਼ ਰੂਪ ਤੋਂ ਪ੍ਰਵਾਸੀ ਮਜਦੂਰਾਂ ਲਈ ਸਮਾਜਕ ਸੁਰੱਖਿਆ ਯੋਜਨਾਵਾਂ ਅਤੇ ਰਾਸ਼ਨ ਕਾਰਡ ਆਦਿ ਦੀ ਪੋਰਟੇਬਿਲਿਟੀ ਲਈ ਆਸਾਨ ਹੈ ।

 

**************


ਵੀਆਰਆਰਕੇ/ਜੀਕੇ



(Release ID: 1753687) Visitor Counter : 143