ਜਲ ਸ਼ਕਤੀ ਮੰਤਰਾਲਾ

ਸਵੱਛ ਸਰਵੇਖਣ ਗ੍ਰਾਮੀਣ 2021 , 09 ਸਤੰਬਰ 2021 ਨੂੰ ਲਾਂਚ ਕੀਤਾ ਜਾਵੇਗਾ


ਐੱਸ ਐੱਸ ਜੀ ਦੇਸ਼ ਭਰ ਵਿੱਚ ਓ ਡੀ ਐੱਫ ਪਲੱਸ ਦਖਲਾਂ ਅਤੇ ਨਤੀਜਿਆਂ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ

ਐੱਸ ਐੱਸ ਜੀ 2021 ਤਹਿਤ ਦੇਸ਼ ਭਰ ਵਿੱਚ 698 ਜਿ਼ਲਿ੍ਆਂ ਦੇ 17,475 ਪਿੰਡ ਕਵਰ ਕੀਤੇ ਜਾਣਗੇ

Posted On: 08 SEP 2021 1:19PM by PIB Chandigarh

ਸਵੱਛ ਭਾਰਤ ਮਿਸ਼ਨ ਪੜਾਅ 2 ਤਹਿਤ ਸਵੱਛ ਸਰਵੇਖਣ ਗ੍ਰਾਮੀਣ 2021 ਭਲਕੇ 09 ਸਤੰਬਰ 2021 ਨੂੰ ਲਾਂਚ ਕੀਤਾ ਜਾਵੇਗਾ । "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" ਦੇ ਹਿੱਸੇ ਵਜੋਂ ਸਵੱਛ ਸਰਵੇਖਣ ਗ੍ਰਾਮੀਣ ਦਾ ਮਕਸਦ ਦੇਸ਼ ਵਿੱਚ ਓ ਡੀ ਐੱਫ ਪਲੱਸ ਦਖਲਾਂ ਅਤੇ ਨਤੀਜਿਆਂ ਨੂੰ ਵਧਾਉਣ ਵਿੱਚ ਸਹਾਇਤਾ ਕਰਨਾ ਹੈ । ਇੱਕ ਮਾਹਰ ਏਜੰਸੀ ਸਰਵੇਖਣ 2021 ਕਰਨ ਲਈ ਹਾਇਰ ਕੀਤੀ ਗਈ ਹੈ । ਸਰਵੇਖਣ ਦੇ ਹਿੱਸੇ ਵਜੋਂ ਸੂਬਿਆਂ , ਜਿ਼ਲਿ੍ਆਂ ਅਤੇ ਪਿੰਡਾਂ ਨੂੰ ਮੁੱਖ ਪੈਰਾਮੀਟਰਜ਼ ਵਰਤ ਕੇ ਰੈਕਿੰਗ ਦਿੱਤੀ ਜਾਵੇਗੀ ।ਸਵੱਛ ਸਰਵੇਖਣ ਗ੍ਰਾਮੀਣ ਦੇ ਹਿੱਸੇ ਵਜੋਂ 698 ਜਿ਼ਲਿ੍ਆਂ ਦੇ 17,475 ਪਿੰਡ ਦੇਸ਼ ਭਰ ਵਿੱਚ ਕਵਰ ਕੀਤੇ ਜਾਣਗੇ । 87,250 ਜਨਤਕ ਸਥਾਨ ਜਿਵੇਂ ਸਕੂਲ , ਆਂਗਣਵਾੜੀਆਂ , ਜਨਤਕ ਸਿਹਤ ਕੇਂਦਰ , ਹਾਟ , ਬਜ਼ਾਰ , ਇਹਨਾਂ ਪਿੰਡਾਂ ਦੇ ਧਾਰਮਿਕ ਸਥਾਨਾਂ ਦੇ ਸਰਵੇਅ ਲਈ ਦੌਰਾ ਕੀਤਾ ਜਾਵੇਗਾ । ਕਰੀਬ 1,74,750 ਘਰਾਂ ਦਾ ਇੰਟਰਵਿਊ ਕੀਤਾ ਜਾਵੇਗਾ ਅਤੇ ਐੱਸ ਬੀ ਐੱਮ ਸੰਬੰਧਿਤ ਮੁੱਦਿਆਂ ਤੇ ਉਹਨਾਂ ਦੀ ਫੀਡਬੈਕ ਲਈ ਜਾਵੇਗੀ । ਨਾਗਰਿਕਾਂ ਨੂੰ ਇਸ ਉਦੇਸ਼ ਲਈ ਵਿਕਸਿਤ ਕੀਤੀ ਗਈ ਇੱਕ ਆਨਲਾਈਨ ਐਪਲੀਕੇਸ਼ਨ ਨੂੰ ਵਰਤ ਕੇ ਸਾਫ਼ ਸਫਾਈ ਸੰਬੰਧਿਤ ਵਿਸਿ਼ਆਂ ਬਾਰੇ ਫੀਡਬੈਕ ਮੁਹੱਈਆ ਕਰਨ ਲਈ ਲਾਮਬੰਦ ਕੀਤਾ ਜਾਵੇਗਾ ।ਪੀਣ ਯੋਗ ਪਾਣੀ ਅਤੇ ਸਾਫ ਸਫਾਈ ਵਿਭਾਗ (ਡੀ ਡੀ ਡਬਲਯੁ ਐੱਸ) ਨੇ ਪਹਿਲਾਂ ਵੀ 2018 ਅਤੇ 2019 ਵਿੱਚ “ਸਵੱਛ ਸਰਵੇਖਣ ਗ੍ਰਾਮੀਣ” (ਐੱਸ ਐੱਸ ਜੀ) ਸ਼ੁਰੂ ਕੀਤਾ ਸੀ । ਇਹ ਗੱਲ ਜਿ਼ਕਰਯੋਗ ਹੈ ਕਿ ਐੱਸ ਐੱਸ ਜੀ ਕੇਵਲ ਇੱਕ ਰੈਕਿੰਗ ਅਭਿਆਸ ਕਰਨ ਲਈ ਨਹੀਂ ਹੈ ਬਲਕਿ ਇੱਕ ਜਨ ਅੰਦੋਲਨ (ਪੀਪਲਜ਼ ਮੂਵਮੈਂਟ) ਪੈਦਾ ਕਰਨ ਲਈ ਇੱਕ ਸਾਧਨ ਹੈ । ਜਿ਼ਲਿ੍ਹਆਂ ਦੀ ਰੈਕਿੰਗ ਲਈ ਉਹਨਾਂ ਦੀ ਕਾਰਗੁਜ਼ਾਰੀ ਤੇ ਅਧਾਰਿਤ ਮੁੱਖ ਗੁਣਵਤਾ ਅਤੇ ਮਾਤਰਾ ਪੈਰਾਮੀਟਰਾਂ ਨਾਲ ਰੈਕਿੰਗ ਲਈ ਸੇਧ ਦੇਣ ਲਈ ਇੱਕ ਵਿਸਥਾਰਿਤ ਪ੍ਰੋਟੋਕੋਲ ਵਿਕਸਿਤ ਕੀਤਾ ਗਿਆ ਹੈ ।
ਐੱਸ ਐੱਸ ਜੀ 2021 ਦੇ ਵੱਖ ਵੱਖ ਤੱਤਾਂ ਨੂੰ ਦਿੱਤੇ ਜਾਣ ਵਾਲੀ ਰੈਕਿੰਗ ਹੇਠ ਲਿਖੇ ਅਨੁਸਾਰ ਹੈ ।

*   ਜਨਤਕ ਥਾਵਾਂ ਤੇ ਸਾਫ ਸਫਾਈ ਦੀ ਸਿੱਧੀ ਨਿਗਰਾਨੀ — 30% ।
*   ਨਾਗਰਿਕਾਂ ਦੀ ਫੀਡਬੈਕ ਜਿਸ ਵਿੱਚ ਆਮ ਨਾਗਰਿਕਾਂ ਤੋਂ ਫੀਡਬੈਕ, ਪਿੰਡ ਪੱਧਰ ਤੇ ਮੁੱਖ ਪ੍ਰਭਾਵ ਪਾਉਣ ਵਾਲਿਆਂ ਅਤੇ ਮੋਬਾਈਲ ਐਪ ਵਰਤ ਕੇ ਨਾਗਰਿਕਾਂ ਦੁਆਰਾ ਦਿੱਤੀ ਗਈ ਫੀਡਬੈਕ ਵੀ ਸ਼ਾਮਲ ਹੈ — 35% ।
*   ਸਾਫ ਸਫਾਈ ਬਾਰੇ ਸੇਵਾ ਪੱਧਰੀ ਪ੍ਰਗਤੀ ਨਾਲ ਸੰਬੰਧਿਤ ਪੈਰਾਮੀਟਰ — 35% ।

 

****************

ਬੀ ਵਾਈ / ਏ ਐੱਸ(Release ID: 1753273) Visitor Counter : 240