ਖਾਣ ਮੰਤਰਾਲਾ
ਨਾਲਕੋ ਨਮੱਸਿਆ ਮੋਬਾਇਲ ਐਪ
ਐੱਮ ਐੱਸ ਈਜ਼ ਦੇ ਸਮਰਥਨ ਲਈ ਇੱਕ ਨਵਾਚਾਰ ਪਲੇਟਫਾਰਮ ਮੁਹੱਈਆ ਕਰ ਰਹੀ ਹੈ
Posted On:
06 SEP 2021 4:40PM by PIB Chandigarh
ਨੈਸ਼ਨਲ ਅਲੁਮੀਨੀਅਮ ਕੰਪਨੀ ਲਿਮਟਿਡ (ਐੱਨ ਏ ਐੱਲ ਸੀ ਓ) ਖਾਣ ਮੰਤਰਾਲੇ ਤਹਿਤ ਇੱਕ ਨਵਰਤਨ ਸੀ ਪੀ ਐੱਸ ਈ "ਨਾਲਕੋ ਲਘੂ ਅਤੇ ਸੂਖਮ ਉੱਦਮ ਯੋਗਾਯੋਗ ਐਪਲੀਕੇਸ਼ਨ" (ਨਮੱਸਿਆ) , ਕੰਪਨੀ ਦੇ ਐੱਮ ਐੱਸ ਈ ਵੈਂਡਰਜ਼ ਦੇ ਲਾਭ ਲਈ ਵਿਸ਼ੇਸ਼ ਤੌਰ ਤੇ ਵਿਕਸਿਤ ਕੀਤੀ 2 ਭਾਸ਼ਾਈ ਐਪ , ਇੱਕ ਆਧੁਨਿਕ ਅਤੇ ਨਵਾਚਾਰ ਪਲੇਟਫਾਰਮ ਰਾਹੀਂ ਸੂਖ਼ਮ ਤੇ ਲਘੂ ਉੱਦਮਾਂ (ਐੱਮ ਐੱਸ ਈਜ਼) ਨੂੰ ਸ਼ਕਤੀਕਰਨ ਕਰਨ ਲਈ ਮੁੱਖ ਭੂਮਿਕਾ ਨਿਭਾ ਰਹੀ ਹੈ ।
ਖਾਣ, ਕੋਲਾ ਤੇ ਪਾਰਲੀਮਾਨੀ ਮਾਮਲਿਆਂ ਦੇ ਕੇਂਦਰੀ ਮੰਤਰੀ ਸ੍ਰੀ ਪ੍ਰਹਲਾਦ ਜੋਸ਼ੀ ਨੇ ਐੱਮ ਐੱਸ ਈ ਭਾਈਚਾਰੇ ਤੱਕ ਪਹੁੰਚਣ ਅਤੇ ਦੇਸ਼ ਦੇ ਖਾਣ ਅਤੇ ਖਣਿਜ ਖੇਤਰ ਵਿੱਚ ਵਾਤਾਵਰਣ ਪ੍ਰਣਾਲੀ ਵਿਕਸਿਤ ਕਰਨ ਲਈ ਨਾਲਕੋ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਹੈ ।
ਨਮੱਸਿਆ ਐਪ ਐੱਮ ਐੱਸ ਈਜ਼ ਦੇ ਵਿਕਾਸ ਲਈ ਕੰਪਨੀ ਦੇ ਯਤਨਾਂ ਨੂੰ ਉਜਾਗਰ ਕਰਨ ਲਈ ਇੱਕ ਪਲੇਟਫਾਰਮ ਮੁਹੱਈਆ ਕਰਦੀ ਹੈ । ਐਪ ਵੈਂਡਰ ਪੰਜੀਕਰਣ ਪ੍ਰਕਿਰਿਆ ਅਤੇ ਵਸਤਾਂ, ਜੋ ਟੈਕਨੀਕਲ ਅਕਾਰ ਦੇ ਮੁਤਾਬਕ ਉਹਨਾਂ ਨੂੰ ਸਪਲਾਈ ਕੀਤੀਆਂ ਜਾ ਸਕਦੀਆਂ ਹਨ ਅਤੇ ਨਾਲਕੋ ਦੇ ਵੈਂਡਰ ਵਿਕਾਸ ਤੇ ਸਿਖਲਾਈ ਪ੍ਰੋਗਰਾਮਾਂ ਵਿਚਾਲੇ ਲੋੜੀਂਦੀ ਜਾਣਕਾਰੀ ਦੇ ਕੇ ਐੱਮ ਐੱਸ ਈਜ਼ ਦਾ ਸਸ਼ਕਤੀਕਰਨ ਕਰਦੀ ਹੈ ।
ਇੱਕ ਜਿ਼ੰਮੇਵਾਰ ਕਾਰਪੋਰੇਟ ਅਤੇ ਭਾਰਤ ਦੀ ਅਲੁਮੀਨਾ ਅਤੇ ਅਲੁਮੀਨੀਅਮ ਦੀ ਮੋਹਰੀ ਉਤਪਾਦਕ ਅਤੇ ਬਰਾਮਦਕਾਰ ਹੋਣ ਵਜੋਂ ਕੰਪਨੀ ਨੇ ਈਜ਼ ਆਫ ਡੂਈਂਗ ਬਿਜਨੇਸ ਵਿਸ਼ੇਸ਼ ਕਰਕੇ ਖਾਣਾਂ ਅਤੇ ਧਾਤੂ ਕਾਰੋਬਾਰ ਵਿੱਚ ਲੱਗੇ ਐੱਮ ਐੱਸ ਈ ਖੇਤਰਾਂ ਲਈ ਅਤੇ ਇਸ ਤੋਂ ਅੱਗੇ ਆਪਣੀ ਵਾਤਾਵਰਣ ਪ੍ਰਣਾਲੀ ਦੇ ਟਿਕਾਉਣਯੋਗ ਵਿਕਾਸ ਅਤੇ ਸਮੁੱਚੀ ਉੱਨਤੀ ਨਾਲ ਕਾਰੋਬਾਰ ਕਰਨ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ ।
ਐੱਮ ਵੀ / ਆਰ ਕੇ ਪੀ
(Release ID: 1752698)
Visitor Counter : 235