ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ 19 - ਮਿੱਥ ਬਨਾਮ ਤੱਥ
ਇੰਸਾਕੋਗ ਵੱਲੋਂ ਨਮੂਨੇ ਦੀ ਸੀਕੂਐਂਸਿੰਗ ਵਿੱਚ ਹੌਲੀ ਹੌਲੀ ਵਾਧਾ ਹੋਇਆ ਹੈ
ਸ਼ੁਰੂਆਤੀ ਹਿੱਸੇ ਦੀ ਸੀਕੂਐਂਸਿੰਗ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਵਿੱਚ ਚਿੰਤਾ ਵਾਲੀਆਂ ਕਿਸਮਾਂ (ਵੀਓਸੀ) ਦਾ ਪਤਾ ਲਗਾਉਣ ਦੇ ਉਦੇਸ਼ ਨਾਲ ਹੈ
ਰਾਜਾਂ ਨੂੰ ਬਾਰ-ਬਾਰ ਸਲਾਹ ਦਿੱਤੀ ਜਾ ਰਹੀ ਹੈ ਕਿ ਸੀਕੂਐਂਸਿੰਗ ਲਈ ਢੁੱਕਵੀਂ ਗਿਣਤੀ ਦੇ ਨਮੂਨੇ ਭੇਜੇ ਜਾਣ
Posted On:
06 SEP 2021 11:18AM by PIB Chandigarh
ਕੁਝ ਮੀਡੀਆ ਰਿਪੋਰਟਾਂ ਆਈਆਂ ਹਨ ਜਿਨ੍ਹਾਂ ਵਿੱਚ ਦੋਸ਼ ਲਾਇਆ ਗਿਆ ਹੈ ਕਿ ਭਾਰਤ ਵਿੱਚ ਕੋਵਿਡ 19 ਦੇ ਜੀਨੋਮ ਸਿਕੂਐਂਸਿੰਗ ਅਤੇ ਵਿਸ਼ਲੇਸ਼ਣ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ ਭਾਵੇਂ ਕਿ ਬਿਮਾਰੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਰਿਪੋਰਟ ਵਿੱਚ ਅੱਗੇ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਨੇ ਅੱਜ ਤੱਕ ਬਹੁਤ ਘੱਟ ਨਮੂਨਿਆਂ ਨੂੰ ਸਿਕੂਐਂਸ ਕੀਤਾ ਹੈ।
ਇਹ ਸਪੱਸ਼ਟ ਕੀਤਾ ਗਿਆ ਹੈ ਕਿ ਰਿਪੋਰਟ ਵਿੱਚ ਦਿੱਤੇ ਗਏ ਸਿਕੂਐਂਸਾਂ ਦੀ ਗਿਣਤੀ, ਭਾਰਤੀ ਕੋਵਿਡ 19 ਜੀਨੋਮ ਨਿਗਰਾਨੀ ਪੋਰਟਲ (http://clingen.igib.res.in/covid19genomes/) ਤੋਂ ਲਈ ਗਈ ਜਾਪਦੀ ਹੈ। ਆਈਜੀਆਈਬੀ ਐਸਐਫਟੀਪੀ ਵਿੱਚ ਵਿਸ਼ਲੇਸ਼ਣ ਕੀਤੇ ਗਏ ਸੀਕੂਐਂਸ ਨਮੂਨੇ ਇਕੱਤਰ ਕਰਨ ਦੀ ਮਿਤੀ ਦੇ ਅਨੁਸਾਰ ਹਨ ਅਤੇ ਕਿਸੇ ਖਾਸ ਮਹੀਨੇ ਵਿੱਚ ਸੀਕੂਐਂਸ ਨਮੂਨਿਆਂ ਦੀ ਸੰਖਿਆ ਨੂੰ ਨਹੀਂ ਦਰਸਾਉਂਦੇ। ਇੰਸਾਕੋਗ ਕੰਸੋਰਟੀਅਮ ਦੀਆਂ ਲੈਬਾਂ ਵੱਲੋਂ ਸੀਕੂਐਂਸ ਨਮੂਨੇ ਸਬੰਧਤ ਰਾਜਾਂ ਵੱਲੋਂ ਭੇਜੇ ਗਏ ਨਮੂਨਿਆਂ 'ਤੇ ਵੀ ਨਿਰਭਰ ਕਰਦੇ ਹਨ।
ਮਹੀਨਾਵਾਰ ਸੀਕੂਐਂਸ ਕੀਤੇ ਗਏ ਨਮੂਨਿਆਂ ਦੀ ਗਿਣਤੀ ਹੇਠਾਂ ਦਿੱਤੇ ਅਨੁਸਾਰ ਹੈ:
ਇਸ ਤੋਂ ਇਲਾਵਾ, ਇੰਸਾਕੋਗ ਲੈਬਾਂ ਵੱਲੋਂ ਨਮੂਨਿਆਂ ਦੇ ਸ਼ੁਰੂਆਤੀ ਹਿੱਸੇ ਦੀ ਸੀਕੂਐਂਸਿੰਗ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਵਿੱਚ ਚਿੰਤਾ ਦੇ ਰੂਪਾਂ (ਵੀਓਸੀ) ਦਾ ਪਤਾ ਲਗਾਉਣ ਅਤੇ ਇਹ ਵੇਖਣ ਲਈ ਸੀ ਕਿ, ਕੀ ਵੀਓਸੀ ਵਾਲਾ ਕੋਈ ਵੀ ਵਿਅਕਤੀ ਪਿਛਲੇ ਇੱਕ ਮਹੀਨੇ ਵਿੱਚ ਦੇਸ਼ ਵਿੱਚ ਦਾਖਲ ਹੋਇਆ ਹੈ (28 ਦਿਨਾਂ ਦੀ ਇੰਕੁਬੇਸ਼ਨ ਅਵਧੀ ਤੋਂ ਦੋਗੁਣਾ), ਜੋ ਇੰਸਾਕੋਗ ਦੀ ਸਥਾਪਨਾ ਦੀ ਮਿਤੀ ਤੋਂ (26 ਦਸੰਬਰ, 2020) ਹੈ। ਦੇਸ਼ ਅੰਦਰ ਵੀਓਸੀ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ, 5% ਸਕਾਰਾਤਮਕ (ਆਰਟੀ-ਪੀਸੀਆਰ ਰਾਹੀਂ) ਸੀਕੁਐਂਸਿੰਗ ਕਰਨ ਦਾ ਟੀਚਾ ਰੱਖਿਆ ਗਿਆ ਸੀ। ਦੋਵੇਂ ਉਦੇਸ਼ ਜਨਵਰੀ, 2021 ਦੇ ਅੰਤ ਤੱਕ ਹਾਸਲ ਕਰ ਲਏ ਗਏ ਸਨ।
ਮਹਾਰਾਸ਼ਟਰ, ਪੰਜਾਬ ਅਤੇ ਦਿੱਲੀ ਵਰਗੇ ਬਹੁਤ ਸਾਰੇ ਰਾਜਾਂ ਨੇ ਫਰਵਰੀ ਦੇ ਮਹੀਨੇ ਵਿੱਚ ਵਧਦੇ ਰੁਝਾਨਾਂ ਨੂੰ ਦਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਇਸ ਦੇ ਜਵਾਬ ਵਜੋਂ, ਵਿਦਰਭ ਦੇ 4 ਜ਼ਿਲ੍ਹਿਆਂ, ਮਹਾਰਾਸ਼ਟਰ ਦੇ 10 ਜ਼ਿਲ੍ਹਿਆਂ ਅਤੇ ਪੰਜਾਬ ਦੇ ਲਗਭਗ 10 ਜ਼ਿਲ੍ਹਿਆਂ ਵਿੱਚ ਸੀਕੂਐਂਸਿੰਗ ਵਧਾਈ ਗਈ ਸੀ।
ਇਸ ਤੋਂ ਇਲਾਵਾ, ਪ੍ਰਤੀ ਮਹੀਨਾ 300 ਨਮੂਨਿਆਂ ਜਾਂ ਪ੍ਰਤੀ ਰਾਜ ਦੇ 10 ਸੈਂਟੀਨੇਲ ਸਾਈਟਾਂ ਦੀ ਗਿਣਤੀ ਨਿਰਧਾਰਤ ਨਹੀਂ ਕੀਤੀ ਗਈ ਹੈ। ਇਹ ਸੰਕੇਤਕ ਸੰਖਿਆਵਾਂ ਹਨ ਅਤੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹੋਰ ਸੈਨਿਟਲ ਸਾਈਟਾਂ ਦੀ ਪਛਾਣ ਕਰਨ ਦੀ ਲਚਕਤਾ ਪ੍ਰਦਾਨ ਕੀਤੀ ਗਈ ਹੈ ਜੋ ਸਾਰੇ ਹਿੱਸਿਆਂ ਤੋਂ ਭੂਗੋਲਿਕ ਪ੍ਰਤੀਨਿਧਤਾ ਨੂੰ ਯਕੀਨੀ ਬਣਾਉਂਦੇ ਹਨ।
ਸੈਂਟੀਨੇਲ ਸਾਈਟਾਂ ਤੋਂ ਇਲਾਵਾ, ਰਾਜਾਂ ਲਈ ਇੰਸਾਕੋਗ ਦੀਆਂ ਲੈਬਾਂ ਦੀ ਸੀਕੂਐਂਸਿੰਗ ਲਈ ਵੈਕਸੀਨ ਬ੍ਰੇਕ-ਥ੍ਰੂ, ਰੀਇਨਫੈਕਸ਼ਨ ਜਾਂ ਹੋਰ ਅਸਾਧਾਰਨ ਪੇਸ਼ਕਾਰੀ ਨਮੂਨੇ ਭੇਜਣ ਦਾ ਵਿਕਲਪ ਹੈ।
ਇਸ ਤੋਂ ਇਲਾਵਾ, ਸੇਂਟੀਨਲ ਨਿਗਰਾਨੀ ਦੀ ਰਣਨੀਤੀ ਨੇ ਇਹ ਸੁਨਿਸ਼ਚਿਤ ਕੀਤਾ ਕਿ ਹਰੇਕ ਰਾਜ ਦੇ ਨਮੂਨੇ ਭੂਗੋਲਿਕ ਤੌਰ 'ਤੇ ਚੰਗੀ ਪ੍ਰਤੀਨਿਧਤਾ ਵਾਲੇ ਹਨ ਕਿਉਂਕਿ 5% ਅੱਟਕਲਪਚੂ ਨਮੂਨੇ ਲੈਣ ਦੀ ਰਣਨੀਤੀ ਦੇ ਨਤੀਜੇ ਵਜੋਂ ਕੁਝ ਜ਼ਿਲ੍ਹਿਆਂ ਦੇ ਨਮੂਨੇ ਪ੍ਰਤੀਨਿਧਤਾ ਤੋਂ ਉਪਰ ਸਨ , ਜਦੋਂ ਕਿ ਕੁਝ ਜ਼ਿਲ੍ਹੇ ਰਾਜਾਂ ਤੋਂ ਬਿਨਾ ਪ੍ਰਤੀਨਿਧਤਾ ਵਾਲੇ ਰਹਿ ਗਏ। ਸਕਾਰਾਤਮਕਤਾ ਵਿੱਚ ਕਮੀ ਦੇ ਨਾਲ, ਜ਼ੀਰੋ ਜਾਂ ਸਿੰਗਲ ਡਿਜ਼ਿਟ ਹਫਤਾਵਾਰੀ ਨਵੇਂ ਕੇਸਾਂ ਵਾਲੇ ਜ਼ਿਲ੍ਹਿਆਂ ਨੂੰ ਮਿਲਣ ਵਾਲੇ ਸੈਂਟੀਨੇਲ ਸਾਈਟਾਂ ਤੋਂ ਨਮੂਨਿਆਂ ਦੀ ਉਪਲਬਧਤਾ ਵੀ ਹੇਠਾਂ ਆ ਗਈ ਹੈ ਅਰਥਾਤ ਘੱਟ ਗਈ ਹੈ। ਮੋਜੂਦਾ ਸਮੇਂ ਵਿੱਚ, ਦੇਸ਼ ਦੇ 86 ਤੋਂ ਵੱਧ ਜ਼ਿਲ੍ਹਿਆਂ ਵਿੱਚ ਹਫ਼ਤਾਵਾਰੀ ਨਵੇਂ ਮਾਮਲੇ ਸਿਫ਼ਰ ਯਾਨੀਕਿ ਜ਼ੀਰੋ ਹਨ।
ਪਿਛਲੇ ਇੱਕ ਮਹੀਨੇ ਤੋਂ ਬਹੁਤੇ ਨਵੇਂ ਮਾਮਲੇ ਸਿਰਫ ਦੋ ਰਾਜਾਂ, ਕੇਰਲ ਅਤੇ ਮਹਾਰਾਸ਼ਟਰ ਤੋਂ ਹਨ। ਮੌਜੂਦਾ ਤੌਰ ਤੇ, ਕੁੱਲ 45000 ਨਵੇਂ ਮਾਮਲਿਆਂ ਵਿੱਚੋਂ, 32000 ਤੋਂ ਵੱਧ ਮਾਮਲੇ ਕੇਰਲ ਦੇ ਹਨ ਅਤੇ 4000 ਤੋਂ ਵੱਧ ਮਾਮਲੇ ਮਹਾਰਾਸ਼ਟਰ ਦੇ ਹਨ, ਜਿਸਦਾ ਮਤਲਬ ਹੈ ਕਿ 80% ਮਾਮਲੇ 2 ਰਾਜਾਂ ਦੇ ਹਨ ਅਤੇ ਸਿਰਫ 9000 ਮਾਮਲੇ, ਜੋ ਲਗਭਗ 20% ਹਨ, ਬਾਕੀ ਦੇ ਭਾਰਤੀ ਰਾਜਾਂ ਤੋਂ ਹਨ। ਇਹ ਵੱਖ ਵੱਖ ਰਾਜਾਂ ਦੇ ਸੀਕੂਐਂਸ ਕੀਤੇ ਨਮੂਨਿਆਂ ਵਿੱਚ ਵੀ ਪ੍ਰਤੀਬਿੰਬਤ ਹੁੰਦਾ ਹੈ।
ਜੁਲਾਈ ਤੋਂ ਬਾਅਦ, ਨਮੂਨੇ ਦੇ ਵੇਰਵਿਆਂ ਦੀ ਸਹੀ ਵੰਡ ਅਤੇ ਡਬਲਯੂਜੀਐਸ ਨਤੀਜਿਆਂ ਦੇ ਸਮੇਂ ਸਿਰ ਸੰਚਾਰ ਲਈ, ਡਬਲਯੂਜੀਐਸ ਲਈ ਸੈਂਟੀਨੇਲ ਸਾਈਟਾਂ ਵੱਲੋਂ ਨਮੂਨਿਆਂ ਦਾ ਡਾਟਾ ਆਈਐਚਆਈਪੀ ਪੋਰਟਲ ਰਾਹੀਂ ਸਾਂਝਾ ਕੀਤਾ ਜਾ ਰਿਹਾ ਹੈ, ਜੋ ਨਮੂਨੇ ਦੇ ਵੇਰਵਿਆਂ ਅਤੇ ਡਬਲਯੂਜੀਐਸ ਨਤੀਜਿਆਂ ਦੀ ਅਸਲ ਸਮੇਂ ਦੀ ਸਾਂਝ ਨੂੰ ਯਕੀਨੀ ਬਣਾਉਂਦਾ ਹੈ। ਇਸ ਅਨੁਸਾਰ, ਜੁਲਾਈ ਵਿੱਚ 9066 ਨਮੂਨੇ ਸੇਂਟੀਨਲ ਸਾਈਟਾਂ ਰਾਹੀਂ ਭੇਜੇ ਗਏ ਸਨ ਅਤੇ ਅਗਸਤ ਵਿੱਚ 6969 ਨਮੂਨੇ ਸਾਂਝੇ ਕੀਤੇ ਗਏ ਸਨ।
ਐਨਸੀਡੀਸੀ ਵਿਖੇ ਪਾਂਗੋ ਲਾਈਨੇਜਜ ਨਾਲ ਪ੍ਰਾਪਤ ਕੀਤੇ ਮਹੀਨਾਵਾਰ ਨਮੂਨੇ (ਵੱਖ-ਵੱਖ ਇਨਸੈਕੋਗ ਲੈਬਾਂ ਤੋਂ):
-------------------
ਐਮ.ਵੀ
(Release ID: 1752551)
Visitor Counter : 211