ਕੋਲਾ ਮੰਤਰਾਲਾ

ਕੋਲਾ ਮੰਤਰਾਲਾ ਦੀ ਕੰਪਨੀ ਬੀਸੀਸੀਐਲ ਨੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਗਮਾਂ ਦੇ ਹਿੱਸੇ ਵਜੋਂ ਸਵੱਛਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਪ੍ਰੋਗਰਾਮ ਦਾ ਆਯੋਜਨ ਕੀਤਾ

Posted On: 04 SEP 2021 3:00PM by PIB Chandigarh

ਕੋਲ ਮੰਤਰਾਲਾ ਅਧੀਨ ਇੱਕ ਮਿੰਨੀਰਤਨ ਕੰਪਨੀ ਭਾਰਤ ਕੋਕਿੰਗ ਕੋਲ ਲਿਮਟਿਡ (ਬੀਸੀਸੀਐਲ) ਨੇ ਅਜ਼ਾਦੀ ਕਾ ਅਮ੍ਰਿਤ ਮਹੋਤਸਵ (ਏਕੇਏਐਮ) ਦੇ ਦੇਸ਼ਵਿਆਪੀ ਜਸ਼ਨਾਂ ਦੇ ਅਧੀਨ ਸਵੱਛਤਾ ਅਤੇ  ਕੋਵਿਡ -19 ਨਾਲ ਸਬੰਧਤ ਸਾਵਧਾਨੀਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ। ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂਬੀਸੀਸੀਐਲ ਦੇ ਸੀਐਸਆਰ ਵਿਭਾਗ ਨੇ ਝਾਰਖੰਡ ਦੇ ਧਨਬਾਦ ਦੇ ਪੂਤ ਕੀ ਬਲਿਹਾਰੀ (ਪੀਬੀ) ਖੇਤਰ ਦੇ ਐਸਸੀ/ ਐਸਟੀ/ ਓਬੀਸੀ ਦੇ ਜਿਆਦਾ ਵੱਸੋਂ ਵਾਲੇ ਪਿੰਡ ਅਲਗੋਰੀਆ ਬਸਤੀ ਦੇ ਵਸਨੀਕਾਂ ਨੂੰ ਹੈਂਡ ਸੈਨੀਟਾਈਜ਼ਰ ਅਤੇ ਫੇਸ ਮਾਸਕ ਦੇ 125 ਪੈਕੇਟ ਵੰਡੇ।

 

 

ਬੀਸੀਸੀਐਲ ਨੇ ਦਿਵਿਯਾਂਗ ਬੱਚਿਆਂ ਲਈ ਸਮਰਪਿਤ ਸਿਖਲਾਈ ਕੇਂਦਰ ਜਗਜੀਵਨ ਨਗਰ ਦੇ ਪਹਿਲਾ ਕਦਮ ਸਕੂਲ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਹੈਂਡ ਸੈਨੀਟਾਈਜ਼ਰ ਅਤੇ ਫੇਸ ਮਾਸਕ ਵੀ ਵੰਡੇ। ਸਮਾਗਮ ਦੇ ਆਯੋਜਕਾਂ ਨੇ ਵਿਦਿਆਰਥੀਆਂ ਨੂੰ ਹੱਥ ਧੋਣ ਅਤੇ ਚਿਹਰੇ ਦੇ ਮਾਸਕ ਪਹਿਨਣ ਦੀ ਆਦਤ ਬਣਾਈ ਰੱਖਣ ਦੀ ਜ਼ਰੂਰਤ ਬਾਰੇ ਚਾਨਣਾ ਪਾਇਆ। ਏਕੇਏਐਮ ਦੇ ਜਸ਼ਨਾਂ ਦੀ ਤਰਜ਼ ਤੇ ਵਿਦਿਆਰਥੀਆਂ ਨੇ ਵੱਖ ਵੱਖ ਸਭਿਆਚਾਰਕ ਕਾਰਗੁਜ਼ਾਰੀਆਂ ਪੇਸ਼ ਕੀਤੀਆਂ। 

 ***********

ਐੱਮ ਵੀ/ਆਰ ਕੇ ਪੀ (Release ID: 1752028) Visitor Counter : 198