ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਭਾਰਤ ਟੈਕਨਾਲੌਜੀ ਨਾਲ ਜੁੜੇ ਸ਼ਾਸਨ ਦੇ ਵਿਕਾਸ ਲਈ ਇੱਕੋ ਜਿਹੀ ਸੋਚ ਵਾਲੇ ਦੇਸ਼ਾਂ ਨਾਲ ਭਾਈਵਾਲੀ ਲਈ ਤਿਆਰ ਹੈ: ਸੂਚਨਾ ਟੈਕਨੋਲੋਜੀ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ
Posted On:
02 SEP 2021 12:58PM by PIB Chandigarh
ਯੂਐੱਨਸੀਟੀਏਡੀ ਯਾਨੀਕਿ ਅੰਕਕਟਾਡ ਉੱਚ ਪੱਧਰੀ ਨੀਤੀ ਸੰਵਾਦ ਵਿੱਚ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਕੱਲ੍ਹ ਭਾਰਤ ਦੀ ਡਿਜੀਟਲਾਈਜੇਸ਼ਨ ਦੀ ਸਫਲਤਾ ਦੀ ਕਹਾਣੀ ਸਾਂਝੀ ਕੀਤੀ। ਭਾਰਤ, ਇੰਡੋਨੇਸ਼ੀਆ ਅਤੇ ਸ਼੍ਰੀਲੰਕਾ ਦੇ ਮੰਤਰੀਆਂ ਨੇ ਨੀਤੀ ਸੰਵਾਦ ਵਿੱਚ ਡਿਜੀਟਲ ਸ਼ਮੂਲੀਅਤ ਅਤੇ ਸਮਾਜਿਕ ਸਸ਼ਕਤੀਕਰਨ ਪ੍ਰਤੀ ਨੀਤੀ ਅਨੁਭਵ ਸਾਂਝੇ ਕੀਤੇ। ਵੈਬਿਨਾਰ ਯੂਐਨਸੀਟੀਏਡੀ ਦੀ ਮੰਤਰੀ ਮੰਡਲ ਕਾਨਫਰੰਸ ਦੇ ਪੰਦਰ੍ਹਵੇਂ ਸੈਸ਼ਨ ਤੋਂ ਪਹਿਲਾਂ ਆਯੋਜਿਤ ਕੀਤਾ ਗਿਆ ਸਮਾਰੋਹ ਸੀ।
ਭਾਰਤ ਦੇ ਡਿਜੀਟਾਈਜੇਸ਼ਨ ਅਭਿਆਨ ਦੀ ਕਹਾਣੀ ਬਾਰੇ ਗੱਲ ਕਰਦਿਆਂ, ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਡਿਜੀਟਲਾਈਜੇਸ਼ਨ ਦੇ ਖੇਤਰ ਵਿੱਚ ਭਾਰਤ ਦੀ ਸਫਲਤਾ ਦੀ ਕਹਾਣੀ ਵਿਸ਼ਵ ਨੂੰ ਨਵੀਨਤਾਕਾਰੀ ਸਮਾਧਾਨ ਪ੍ਰਦਾਨ ਕਰਨ ਦੇ ਮਾਮਲੇ ਵਿੱਚ ਗਲੋਬਲ ਟੈਕਨੋਲੋਜੀ ਈਕੋ-ਸਿਸਟਮ ਵਿੱਚ ਜਨਤਕ ਅਤੇ ਨਿੱਜੀ ਖੇਤਰ ਰਾਹੀਂ ਸੰਚਾਲਿਤ ਹੈ। ਮੰਤਰੀ ਨੇ ਦੱਸਿਆ ਕਿ ਭਾਰਤ ਅੱਜ 80 ਕਰੋੜ ਲੋਕਾਂ ਦੇ ਨਾਲ ਇੰਟਰਨੈਟ ਕਨੈਕਟੀਵਿਟੀ ਦੇ ਮਾਮਲੇ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਜੁੜੇ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਦੁਨੀਆ ਦੇ ਸਭ ਤੋਂ ਵੱਡੇ ਪੇਂਡੂ ਬ੍ਰੌਡਬੈਂਡ ਕਨੈਕਟੀਵਿਟੀ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਉਨ੍ਹਾਂ ਇਹ ਵੀ ਸਾਂਝਾ ਕੀਤਾ ਕਿ ਡਿਜੀਟਲ ਪਛਾਣ, ਡਿਜੀਟਲ ਭੁਗਤਾਨ ਪ੍ਰਣਾਲੀ ਅਤੇ ਡਿਜੀਟਲ ਸਾਖਰਤਾ ਸਮੇਤ ਟੈਕਨੋਲੋਜੀ ਅਤੇ ਜਨਤਕ ਡਿਜੀਟਲ ਪਲੇਟਫਾਰਮਾਂ ਦਾ ਫਾਇਦਾ ਉਠਾਉਂਦਿਆਂ ਪਿਛਲੇ ਛੇ ਸਾਲਾਂ ਦੌਰਾਨ ਨਾਗਰਿਕਾਂ ਅਤੇ ਸਰਕਾਰ ਵਿਚਲੀ ਦੂਰੀ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਇਸ ਤਰ੍ਹਾਂ ਸਮਾਜਿਕ ਸਬਸਿਡੀਆਂ ਦੀ ਲੀਕੇਜ ਨੂੰ ਰੋਕਣ ਵਿੱਚ ਵੀ ਮਦਦ ਮਿਲੀ ਹੈ। ਉਨ੍ਹਾਂ ਨੇ ਟੈਕਨੋਲੋਜੀ ਦੀ ਮਹੱਤਤਾ 'ਤੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਭਾਰਤ ਨੇ ਆਮ ਨਾਗਰਿਕਾਂ ਅਤੇ ਛੋਟੇ ਕਾਰੋਬਾਰਾਂ ਲਈ ਕੰਮ ਕਰਦੇ ਸ਼ਾਸਨ ਵਿੱਚ ਟੈਕਨੋਲੋਜੀ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ।
ਸ਼੍ਰੀ ਚੰਦਰਸ਼ੇਖਰ ਨੇ ਇਹ ਵੀ ਸਾਂਝਾ ਕੀਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਭਾਰਤ ਨੇ ਸ਼ਾਸਨ ਵਿੱਚ ਟੈਕਨੋਲੋਜੀ ਨੂੰ ਸ਼ਾਮਲ ਕਰਕੇ ਅਤੇ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਲਿਆ ਕੇ ਇੱਕ ਟੈਕਨੋਲੋਜੀ ਸੰਚਾਲਤ ਮਾਡਲ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ ਹੈ ਅਤੇ ਭਾਰਤ ਸਾਰੇ ਸਮਾਨ ਵਿਚਾਰਾਂ ਵਾਲੇ ਦੇਸ਼ਾਂ ਦੇ ਨਾਲ ਟੈਕਨੋਲੋਜੀ ਭਰਪੂਰ ਸ਼ਾਸਨ ਵਿੱਚ ਸਾਂਝੇਦਾਰੀ ਲਈ ਤਿਆਰ ਹੈ।
ਭਾਰਤ ਨੇ ਯੂਐਨਸੀਟੀਏਡੀ ਉੱਚ ਪੱਧਰੀ ਨੀਤੀ ਸੰਵਾਦ ਵਿੱਚ ਡਿਜੀਟਲ ਟੈਕਨੋਲੋਜੀਆਂ ਅਤੇ ਜਨਤਕ ਡਿਜੀਟਲ ਪਲੇਟਫਾਰਮਾਂ ਨੂੰ ਟੈਕਨੋਲੋਜੀ ਨਾਲ ਜੁੜੇ ਸ਼ਾਸਨ ਅਤੇ ਸਮਾਜਕ ਸ਼ਮੂਲੀਅਤ ਲਈ ਵਰਤਣ ਦੀ ਵਕਾਲਤ ਕੀਤੀ।
-----------------------
ਆਰਕੇਜੇ/ਐਮ
(Release ID: 1751560)