ਵਿੱਤ ਮੰਤਰਾਲਾ

ਅਗਸਤ 2021 ਲਈ ਜੀਐਸਟੀ ਮਾਲੀਏ ਦੀ ਇਕੱਤਰਤਾ


ਅਗਸਤ ਵਿੱਚ ਕੁੱਲ 1, 12, 020 ਕਰੋੜ ਰੁਪਏ ਦਾ ਜੀਐਸਟੀ ਮਾਲੀਆ ਇਕੱਤਰ ਹੋਇਆ

Posted On: 01 SEP 2021 1:18PM by PIB Chandigarh

ਅਗਸਤ 2021 ਦੇ ਮਹੀਨੇ ਵਿੱਚ ਇਕੱਠਾ ਕੀਤਾ ਗਿਆ ਕੁੱਲ ਜੀਐਸਟੀ ਮਾਲੀਆ 1, 12, 020 ਕਰੋੜ ਰੁਪਏ ਹੈਜਿਸ ਵਿੱਚ ਸੀਜੀਐਸਟੀ, 20,522 ਕਰੋੜ ਰੁਪਏਐਸਜੀਐਸਟੀ ₹ 26,605 ਕਰੋੜ ਰੁਪਏ,  ਆਈਜੀਐਸਟੀ 56,247 ਕਰੋੜ ਰੁਪਏ (ਮਾਲ ਦੀ ਦਰਾਮਦ ਉੱਤੇ ਇਕੱਠੇ ਕੀਤੇ, 26,884 ਕਰੋੜ ਰੁਪਏ ਸਮੇਤ) ਅਤੇ 8,646 ਕਰੋੜ ਰੁਪਏ ਦਾ ਸੈੱਸ (ਮਾਲ ਦੀ ਦਰਾਮਦ ਤੇ ਇਕੱਠੇ ਕੀਤੇ 6 646 ਕਰੋੜ ਰੁਪਏ ਸਮੇਤ) ਸ਼ਾਮਲ ਹੈ। 

ਸਰਕਾਰ ਨੇ ਨਿਯਮਤ ਨਿਪਟਾਰੇ ਦੇ ਤੌਰ ਤੇ ਸੀਜੀਐਸਟੀ ਲਈ 23,043 ਕਰੋੜ ਰੁਪਏ ਅਤੇ  ਐਸਜੀਐਸਟੀ ਲਈ 19, 139 ਕਰੋੜ ਰੁਪਏ ਦਾ ਨਿਪਟਾਰਾ ਕੀਤਾ ਹੈ। ਇਸ ਤੋਂ ਇਲਾਵਾਕੇਂਦਰ ਸਰਕਾਰ ਨੇ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ 50:50 ਦੇ ਅਨੁਪਾਤ ਵਿੱਚ   24,000  ਕਰੋੜ ਰੁਪਏ ਨੂੰ ਆਈਜੀਐਸਟੀ ਐਡ-ਹਾਕ ਸੈਟਲਮੈਂਟ ਦੇ ਰੂਪ ਵਿੱਚ ਨਿਪਟਾਇਆ ਹੈ। ਅਗਸਤ 2021 ਦੇ ਮਹੀਨੇ ਵਿੱਚ ਨਿਯਮਤ ਅਤੇ ਤਤਕਾਲ ਬੰਦੋਬਸਤ ਤੋਂ ਬਾਅਦ ਕੇਂਦਰ ਅਤੇ ਰਾਜਾਂ ਦੀ ਕੁੱਲ ਆਮਦਨ ਸੀਜੀਐਸਟੀ ਲਈ, 55,565 ਕਰੋੜ ਰੁਪਏ ਅਤੇ ਐਸਜੀਐਸਟੀ ਲਈ, 57,744 ਕਰੋੜ ਰੁਪਏ ਹੈ।

ਅਗਸਤ 2021 ਦੇ ਮਹੀਨੇ ਦੀ ਮਾਲੀਏ ਦੀ ਇਕੱਤਰਤਾ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਜੀਐਸਟੀ ਮਾਲੀਏ ਨਾਲੋਂ 30% ਵੱਧ ਹੈ। ਮਹੀਨੇ ਦੇ ਦੌਰਾਨਘਰੇਲੂ ਲੈਣ-ਦੇਣ (ਸੇਵਾਵਾਂ ਦੀ ਦਰਾਮਦ ਸਮੇਤ) ਤੋਂ ਆਮਦਨੀ ਪਿਛਲੇ ਸਾਲ ਦੇ ਇਸੇ ਮਹੀਨੇ ਦੌਰਾਨ ਇਹਨਾਂ ਸਰੋਤਾਂ ਤੋਂ ਹੋਣ ਵਾਲੀ ਮਾਲੀਏ ਦੀ ਇਕੱਤਰਤਾ ਤੋਂ 27% ਵੱਧ ਹੈ। ਇੱਥੋਂ ਤੱਕ ਕਿ ਅਗਸਤ 2019-20 ਵਿੱਚ, 98,202 ਕਰੋੜ ਰੁਪਏ ਦੇ ਮਾਲੀਏ ਦੀ ਇਕੱਤਰਤਾ ਦੇ ਮੁਕਾਬਲੇ ਇਸ ਵਿੱਚ 14% ਦਾ ਵਾਧਾ ਹੋਇਆ ਹੈ। 

ਲਗਾਤਾਰ 9 ਮਹੀਨਿਆਂ ਲਈ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਅੰਕੜਾ ਪੋਸਟ ਕਰਨ ਤੋਂ ਬਾਅਦ ਜੀਐਸਟੀ ਇਕੱਤਰਤਾ ਕੋਵਿਡ ਦੀ ਦੂਜੀ ਲਹਿਰ ਕਾਰਨ ਜੂਨ 2021 ਵਿੱਚ 1 ਲੱਖ ਕਰੋੜ ਰੁਪਏ ਤੋਂ ਹੇਠਾਂ ਆ ਗਈ। ਕੋਵਿਡ ਪਾਬੰਦੀਆਂ ਨੂੰ ਹਲਕਾ ਕਰਨ ਦੇ ਨਾਲਜੁਲਾਈ ਅਤੇ ਅਗਸਤ 2021 ਲਈ ਜੀਐਸਟੀ ਇਕੱਤਰਤਾ ਮੁੜ ਤੋਂ 1 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜੋ ਸਪੱਸ਼ਟ ਤੌਰ ਤੇ ਇਸ ਗੱਲ ਦਾ ਸੰਕੇਤ ਹੈ ਕਿ ਅਰਥ ਵਿਵਸਥਾ ਤੇਜ਼ੀ ਨਾਲ ਰਿਕਵਰ ਹੋ ਰਹੀ ਹੈ। ਆਰਥਿਕ ਵਿਕਾਸ ਦੇ ਨਾਲ ਟੈਕਸ ਚੋਰੀ ਵਿਰੋਧੀ ਗਤੀਵਿਧੀਆਂਖਾਸ ਕਰਕੇ ਨਕਲੀ ਬਿਲਰਾਂ ਦੇ ਵਿਰੁੱਧ ਕਾਰਵਾਈ ਵੀ ਵਧੇ ਹੋਏ ਜੀਐਸਟੀ ਮਾਲੀਏ ਦੀ ਇਕੱਤਰਤਾ ਵਿੱਚ ਯੋਗਦਾਨ ਪਾ ਰਹੀਆਂ ਹਨ। ਜੀਐਸਟੀ ਮਾਲੀਏ ਦੀ ਇਕੱਤਰਤਾ ਵਿੱਚ ਮਜ਼ਬੂਤੀ ਦੇ ਆਉਣ ਵਾਲੇ ਮਹੀਨਿਆਂ ਵਿੱਚ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ I

ਟੇਬਲ ਅਗਸਤ 2020 ਦੇ ਮੁਕਾਬਲੇ ਅਗਸਤ 2021 ਦੇ ਮਹੀਨੇ ਦੌਰਾਨ ਹਰੇਕ ਰਾਜ ਵਿੱਚ ਇਕੱਤਰ ਕੀਤੇ ਗਏ ਜੀਐਸਟੀ ਦੇ ਰਾਜ-ਅਧਾਰਤ ਅੰਕੜੇ ਦਰਸਾਉਂਦਾ ਹੈ।

ਅਗਸਤ 2021 ਦੇ ਦੌਰਾਨ ਜੀਐਸਟੀ ਮਾਲੀਏ ਦਾ ਰਾਜ-ਅਧਾਰ ਤੇ ਵਾਧਾ

 

 

 

Jammu and Kashmir

 

State

August-20

August-21

% growth

326

392

20%

2

Himachal Pradesh

597

704

18%

3

Punjab

1,139

1,414

24%

4

Chandigarh

139

144

4%

5

Uttarakhand

1,006

1,089

8%

6

Haryana

4,373

5,618

28%

7

Delhi

2,880

3,605

25%

8

Rajasthan

2,582

3,049

18%

9

Uttar Pradesh

5,098

5,946

17%

10

Bihar

967

1,037

7%

11

Sikkim

147

219

49%

12

Arunachal Pradesh

35

53

52%

13

Nagaland

31

32

2%

14

Manipur

26

45

71%

15

Mizoram

12

16

31%

16

Tripura

43

56

30%

17

Meghalaya

108

119

10%

18

Assam

709

959

35%

19

West Bengal

3,053

3,678

20%

20

Jharkhand

1,498

2,166

45%

21

Odisha

2,348

3,317

41%

22

Chhattisgarh

1,994

2,391

20%

23

Madhya Pradesh

2,209

2,438

10%

24

Gujarat

6,030

7,556

25%

25

Daman and Diu

70

1

-99%

26

Dadra and Nagar Haveli

145

254

74%

27

Maharashtra

11,602

15,175

31%

29

Karnataka

5,502

7,429

35%

30

Goa

213

285

34%

31

Lakshadweep

0

1

220%

32

Kerala

1,229

1,612

31%

33

Tamil Nadu

5,243

7,060

35%

34

Puducherry

137

156

14%

35

Andaman and Nicobar Islands

13

20

58%

36

Telangana

2,793

3,526

26%

37

Andhra Pradesh

1,955

2,591

33%

38

Ladakh

5

14

213%

97

Other Territory

180

109

-40%

99

Center Jurisdiction

161

214

33%

 

Grand Total

66,598

84,490

27%

 


 Does not include GST on import of goods

ਇਸ ਵਿੱਚ ਦਰਾਮਦ ਕੀਤੇ ਗਏ ਸਾਮਾਨ ਤੇ ਜੀ ਐਸ ਟੀ ਸ਼ਾਮਲ ਨਹੀਂ ਹੈ 

 

*****************

ਆਰ ਐੱਮ /ਕੇ ਐੱਮ ਐੱਨ 



(Release ID: 1751126) Visitor Counter : 229