ਆਯੂਸ਼
azadi ka amrit mahotsav

ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਨੇ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਵਿਖੇ ਨਿਊਟਰੀ ਬਾਗ਼ ਦਾ ਉਦਘਾਟਨ ਕੀਤਾ


ਆਯੁਰਵੇਦ ਕੋਲ ਦੇਸ਼ ਦੀ ਪੌਸ਼ਟਿਕ ਲੋੜਾਂ ਪੂਰੀਆਂ ਕਰਨ ਲਈ ਸੰਭਾਵਨਾ ਹੈ : ਸਮ੍ਰਿਤੀ ਜ਼ੁਬਿਨ ਇਰਾਨੀ

Posted On: 01 SEP 2021 2:52PM by PIB Chandigarh

ਮਹੀਨਾ ਭਰ ਚੱਲਣ ਵਾਲੇ ਪੋਸ਼ਣ ਮਹੀਨਾ 2021 ਤਹਿਤ ਪ੍ਰੋਗਰਾਮਾਂ ਦੀਆਂ ਲੜੀ ਨੂੰ ਸ਼ੁਰੂ ਕਰਦਿਆਂ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਕਿਹਾ ਹੈ ਕਿ ਇਹ ਗਿਆਨ ਦੇਣ ਦੀ ਸਮੇਂ ਦੀ ਲੋੜ ਹੈ ਕਿ ਕਿਵੇਂ ਆਯੁਰਵੇਦ ਦਖਲ ਦੀ ਪੁਰਾਤਨ ਸਿਆਣਪ ਨੂੰ ਦੇਸ਼ ਦੀਆਂ ਪੌਸ਼ਟਿਕ ਲੋੜਾਂ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾਵੇ  ਮਹਿਲਾ ਤੇ ਬਾਲ ਵਿਕਾਸ ਮੰਤਰੀ ਨੇ ਅੱਜ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ( ਆਈ ਆਈ ਵਿਖੇ ਪੋਸ਼ਨ ਮਹੀਨਾ 2021 ਦੀ ਸ਼ੁਰੂਆਤ ਕਰਦਿਆਂ ਨਿਊਟਰੀ ਬਾਗ਼ ਦਾ ਉਦਘਾਟਨ ਕੀਤਾ  ਆਯੁਸ਼ ਅਤੇ ਮਹਿਲਾ ਤੇ ਬਾਲ ਵਿਕਾਸ ਦੇ ਰਾਜ ਮੰਤਰੀ ਡਾਕਟਰ ਮੁੰਜਾਪਾਰਾ ਮਹੇਂਦਰਭਾਈ ਵੀ ਇਸ ਮੌਕੇ ਹਾਜ਼ਰ ਸਨ  ਦੋਨਾਂ ਮੰਤਰੀਆਂ ਨੇ ਸ਼ੀਗਰੂ (ਸਹੀਜਨਅਤੇ ਆਮਲਾ ਪੌਦੇ ਵੀ ਲਗਾਏ  ਆਯੁਸ਼ ਮੰਤਰਾਲੇ ਦੇ ਨਿਰਦੇਸ਼ ਤਹਿਤ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਨਵੀਂ ਦਿੱਲੀ ( ਆਈ ਆਈ ਨੇ ਪੋਸ਼ਣ ਮਹੀਨਾ 2021 ਮਨਾਉਣ ਦੇ ਜਸ਼ਨ ਸ਼ੁਰੂ ਕੀਤੇ ਹਨ 
 


ਮਹਿਲਾ ਤੇ ਬਾਲ ਵਿਕਾਸ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਆਯੁਸ਼ ਮੰਤਰਾਲੇ ਦੁਆਰਾ ਆਈ ਸੀ ਐੱਮ ਆਰ ਨਾਲ ਮਿਲ ਕੇ ਇੱਕ ਸਾਂਝੀ ਯੋਜਨਾ ਰਾਹੀਂ ਅਨੀਮੀਆ ਦੇ ਕੇਸਾਂ ਨੂੰ ਘਟਾਉਣ ਵਿੱਚ ਚੁੱਕੇ ਗਏ ਕਦਮਾਂ ਦੀ ਪ੍ਰਸ਼ੰਸਾ ਕੀਤੀ  ਉਹਨਾਂ ਨੇ ਵਿਗਿਆਨਕ ਡਾਟਾ ਦੇ ਪ੍ਰਕਾਸ਼ਨ ਤੇ ਜ਼ੋਰ ਦਿੱਤਾ ਤਾਂ ਜੋ ਵਿਸ਼ਵ ਆਯੁਰਵੇਦ ਦੇ ਯੋਗਦਾਨ ਨੂੰ ਮਾਨਤਾ ਦੇ ਸਕੇ  ਪੌਸ਼ਟਿਕਤਾ ਦੇ 2 ਮੁੱਖ ਹਿੱਸੇ ਹਨ , ਉਦਾਹਰਣ ਦੇ ਤੌਰ ਤੇ ਕਿਫਾਇਤੀ ਅਤੇ ਸੰਪੂਰਨ ਰਿਸ਼ਟ ਪੁਸ਼ਟਤਾ ਲਈ ਤੁਰੰਤ ਉਪਲਬਧੀ  ਇਹ ਹੀ ਹੈ ਜਦੋਂ ਆਯੁਰਵੇਦ ਬਹੁਤ ਫਾਇਦੇਮੰਦ ਸਾਬਿਤ ਹੋ ਸਕਦਾ ਹੈ  ਉਹਨਾਂ ਨੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਰਾਹੀਂ ਸੁਖਾਲੀਆਂ ਕਲਾਸੀਕਲ ਰੈਸਪੀਜ਼ ਅਤੇ ਸਿਹਤਮੰਦ ਪ੍ਰਜਨਨ ਲਈ ਆਯੁਸ਼ ਕਲੰਡਰ ਨੂੰ ਵੀ ਹਰਮਨ ਪਿਆਰਾ ਬਣਾਉਣ ਲਈ ਵਿਚਾਰਿਆ 
ਡਾਕਟਰ ਮੁੰਜਾਪਾਰਾ ਮਹੇਂਦਰਭਾਈ ਨੇ ਕੁਝ ਆਯੁਰਵੇਦਿਕ ਜੜੀ ਬੂਟੀਆਂ ਜਿਵੇਂ ਸਿ਼ਗਰੂ , ਸ਼ਤਾਵਰੀ , ਅਸ਼ਵਗੰਧਾ , ਆਂਵਲਾ , ਤੁਲਸੀ , ਹਲਦੀ ਦੇ ਪੌਸ਼ਟਿਕ ਅਤੇ ਮੈਡੀਸਿਨਲ ਮਹੱਤਵ ਨੂੰ ਉਜਾਗਰ ਕੀਤਾ ਅਤੇ ਜੱਚਾਬੱਚਾ ਦੀ ਸੰਪੂਰਨ ਰਿਸ਼ਟ ਪੁਸ਼ਟਤਾ ਲਈ ਸਬੂਤ ਅਧਾਰਿਤ ਆਯੁਰਵੇਦ ਪੌਸ਼ਟਿਕ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ  ਉਹਨਾਂ ਨੇ ਸਿਹਤਮੰਦ ਪ੍ਰਜਨਨ ਲਈ ਮਾਂ ਦੀ ਜਿ਼ੰਦਗੀ ਵਿੱਚ ਪੌਸ਼ਟਿਕਤਾ ਦੇ ਮਹੱਤਵ ਅਤੇ ਕਿਵੇਂ ਆਯੁਰਵੇਦ ਦੇ ਦਖਲ ਸਹਾਇਤਾ ਕਰ ਸਕਦੇ ਹਨ , ਤੇ ਵੀ ਜ਼ੋਰ ਦਿੱਤਾ 
ਸ਼੍ਰੀ ਇੰਦੀਵਰ ਪਾਂਡੇ , ਸਕੱਤਰ , ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਅਤੇ ਵੈਦ ਰਾਜੇਸ਼ ਕੁਟੇਚਾ , ਸਕੱਤਰ ਆਯੁਸ਼ ਮੰਤਰਾਲਾ ਨੇ ਵੀ ਇਸ ਮੌਕੇ ਨੂੰ ਸੁਸ਼ੋਭਿਤ ਕੀਤਾ  ਇਸ ਮਹੀਨਾਭਰ ਚੱਲਣ ਵਾਲੇ ਜਸ਼ਨਾਂ ਦੌਰਾਨ ਵੱਖ ਵੱਖ ਗਤੀਵਿਧੀਆਂ ਜਿਵੇਂ ਮਰੀਜ਼ ਜਾਗਰੂਕਤਾ ਲੈਕਚਰਜ਼ , ਪ੍ਰਸ਼ਨਉੱਤਰ ਮੁਕਾਬਲੇ , ਲੇਖ ਮੁਕਾਬਲੇ , ਲੈਕਚਰਜ਼ ਅਤੇ ਵਰਕਸ਼ਾਪਸ ਇਸ ਵਿਸ਼ੇ ਤੇ  ਆਈ ਆਈ  ਦੁਆਰਾ ਆਯੋਜਿਤ ਕੀਤੇ ਜਾ ਰਹੇ ਹਨ 



ਮਰੀਜ਼ਾਂ ਅਤੇ ਸਿਹਤ ਸੰਭਾਲ ਕਾਮਿਆਂ ਲਈ ਸਿਹਤ ਅਤੇ ਪੌਸ਼ਟਿਕ ਲਾਭ ਲਈ ਪੌਦੇ ਵੰਡੇ ਗਏ — ਸ਼ਤਾਵਰੀ , ਅਸ਼ਵਗੰਧਾ , ਮੁਸਲੀ ਅਤੇ ਜਾਸ਼ਤੀ ਮਧੂ  ਆਮ ਜਨਤਾ ਨੂੰ ਚੋਣਵੇਂ ਪੌਸ਼ਟਿਕਤਾ ਵਾਲੇ ਚੋਣਵੇਂ ਪੌਦਿਆਂ ਦੇ ਬਾਰੇ ਜਾਣਕਾਰੀ ਕਿਤਾਬਚੇ ਵੀ ਵੰਡੇ ਗਏ  ਆਯੁਰਵੇਦਿਕ ਕਲਾਸੀਕਲ ਪੌਸ਼ਟਿਕ ਰੈਸਪੀਜ਼ ਜੋ ਵੱਖ ਵੱਖ ਸੂਬਿਆਂ ਦੀ ਪ੍ਰਤੀਨਿੱਧਤਾ ਕਰਦੀਆਂ ਸਨ , ਜਿਵੇਂ ਸੱਤੂ ਪੇਅ , ਸੀਸੇਮ ਲੱਡੂ , ਚਿੰਗੌਰੇ ਦੀ ਖੀਰ , ਨਾਈਜਰ ਸੀਡਸ ਲੱਡੂ , ਅਮਾਲਕੀ ਪਨਾਕਾ ਆਦਿ ਇਸ ਈਵੇਂਟ ਦੌਰਾਨ ਪ੍ਰਦਰਸਿ਼ਤ ਕੀਤੇ ਗਏ 

 

*********************


ਐੱਸ ਕੇ


(Release ID: 1751120) Visitor Counter : 248