ਪ੍ਰਧਾਨ ਮੰਤਰੀ ਦਫਤਰ

ਜਲਿਆਂਵਾਲਾ ਬਾਗ਼ ਸਮਾਰਕ ਦੇ ਨਵੀਨੀਕ੍ਰਿਤ ਕੰਪਲੈਕਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਦੇ ਬਾਅਦ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 28 AUG 2021 8:59PM by PIB Chandigarh

ਪੰਜਾਬ ਦੇ ਰਾਜਪਾਲ ਸ਼੍ਰੀ ਵੀ ਪੀ ਸਿੰਘ ਬਦਨੌਰ ਜੀਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਜੀ ਕਿਸ਼ਨ ਰੈੱਡੀ ਜੀਸ਼੍ਰੀ ਅਰਜੁਨ ਰਾਮ ਮੇਘਵਾਲ ਜੀਸ਼੍ਰੀ ਸੋਮ ਪ੍ਰਕਾਸ਼ ਜੀਸੰਸਦ ਵਿੱਚ ਮੇਰੇ ਸਹਿਯੋਗੀ ਸ਼੍ਰੀ ਸ਼ਵੇਤ ਮਲਿਕ ਜੀਪ੍ਰੋਗਰਾਮ ਵਿੱਚ ਜੁੜੇ ਸਾਰੇ ਆਦਰਯੋਗ ਮੁੱਖ ਮੰਤਰੀਗਣਜਨ-ਪ੍ਰਤਿਨਿਧੀਗਣਸ਼ਹੀਦਾਂ ਦੇ ਪਰਿਵਾਰਜਨਭਾਈਓ ਅਤੇ ਭੈਣੋਂ!

 

ਪੰਜਾਬ ਦੀ ਵੀਰ ਭੂਮੀ ਨੂੰਜਲਿਆਂਵਾਲਾ ਬਾਗ਼ ਦੀ ਪਵਿੱਤਰ ਮਿੱਟੀ ਨੂੰਮੇਰਾ ਅਨੇਕ-ਅਨੇਕ ਪ੍ਰਣਾਮ! ਮਾਂ ਭਾਰਤੀ ਦੀਆਂ ਉਨ੍ਹਾਂ ਸੰਤਾਨਾਂ ਨੂੰ ਵੀ ਨਮਨਜਿਨ੍ਹਾਂ ਦੇ ਅੰਦਰ ਜਲਦੀ ਆਜ਼ਾਦੀ ਦੀ ਲੌ ਨੂੰ ਬੁਝਾਉਣ ਦੇ ਲਈ ਅਣਮਨੁੱਖੀਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ। ਉਹ ਮਾਸੂਮ ਬਾਲਕ-ਬਾਲਿਕਾਵਾਂਉਹ ਭੈਣਾਂਉਹ ਭਾਈਜਿਨ੍ਹਾਂ ਦੇ ਸੁਪਨੇ ਅੱਜ ਵੀ ਜਲਿਆਂਵਾਲਾ ਬਾਗ਼ ਦੀਆਂ ਦੀਵਾਰਾਂ ਵਿੱਚ ਅੰਕਿਤ ਗੋਲੀਆਂ ਦੇ ਨਿਸ਼ਾਨਾਂ ਵਿੱਚ ਦਿਖਦੇ ਹਨ। ਉਹ ਸ਼ਹੀਦੀ ਖੂਹਜਿੱਥੇ ਅਣਗਿਣਤ ਮਾਤਾਵਾਂ-ਭੈਣਾਂ ਦੀ ਮਮਤਾ ਖੋਹ ਲਈ ਗਈਉਨ੍ਹਾਂ ਦਾ ਜੀਵਨ ਖੋਹ ਲਿਆ ਗਿਆ। ਉਨ੍ਹਾਂ ਦੇ ਸੁਪਨਿਆਂ ਨੂੰ ਰੌਂਦ ਦਿੱਤਾ ਗਿਆ। ਉਨ੍ਹਾਂ ਸਾਰਿਆਂ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ।

 

ਭਾਈਓ ਅਤੇ ਭੈਣੋਂ,

 

ਜਲਿਆਂਵਾਲਾ ਬਾਗ਼ਉਹ ਸਥਾਨ ਹੈਜਿਸ ਨੇ ਸਰਦਾਰ ਊਧਮ ਸਿੰਘਸਰਦਾਰ ਭਗਤ ਸਿੰਘਜਿਹੇ ਅਣਗਿਣਤ ਕ੍ਰਾਂਤੀਵੀਰਾਂਬਲੀਦਾਨੀਆਂਸੈਨਾਨੀਆਂ ਨੂੰ ਹਿੰਦੁਸਤਾਨ ਦੀ ਆਜ਼ਾਦੀ ਦੇ ਲਈ ਮਰ-ਮਿਟਣ ਦਾ ਹੌਸਲਾ ਦਿੱਤਾ। 13 ਅਪ੍ਰੈਲ 1919 ਦੇ ਉਹ 10 ਮਿੰਟਸਾਡੀ ਆਜ਼ਾਦੀ ਦੀ ਲੜਾਈ ਦੀ ਉਹ ਸਤਿਗਾਥਾਚਿਰਗਾਥਾ ਬਣ ਗਏਜਿਸ ਦੇ ਕਾਰਨ ਅੱਜ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਪਾ ਰਹੇ ਹਾਂ। ਅਜਿਹੇ ਵਿੱਚ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਜਲਿਆਂਵਾਲਾ ਬਾਗ਼ ਸਮਾਰਕ ਦਾ ਆਧੁਨਿਕ ਰੂਪ ਦੇਸ਼ ਨੂੰ ਮਿਲਣਾਸਾਡੇ ਸਭ ਦੇ ਲਈ ਬਹੁਤ ਬੜੀ ਪ੍ਰੇਰਣਾ ਦਾ ਅਵਸਰ ਹੈ। ਇਹ ਮੇਰਾ ਸੁਭਾਗ ਰਿਹਾ ਹੈ ਕਿ ਮੈਨੂੰ ਕਈ ਵਾਰ ਜਲਿਆਂਵਾਲਾ ਬਾਗ਼ ਦੀ ਇਸ ਪਵਿੱਤਰ ਧਰਤੀ ਤੇ ਆਉਣ ਦਾਇੱਥੇ ਦੀ ਪਵਿੱਤਰ ਮਿੱਟੀ ਨੂੰ ਆਪਣੇ ਮੱਥੇ ਨਾਲ ਲਗਾਉਣ ਦਾ ਸੁਭਾਗ ਮਿਲਿਆ ਹੈ। ਅੱਜ ਜੋ ਰੈਨੋਵੇਸ਼ਨ ਦਾ ਕੰਮ ਹੋਇਆ ਹੈਉਸ ਨੇ ਬਲੀਦਾਨ ਦੀਆਂ ਅਮਰ ਗਾਥਾਵਾਂ ਨੂੰ ਹੋਰ ਜੀਵੰਤ ਬਣਾ ਦਿੱਤਾ ਹੈ। ਇੱਥੇ ਜੋ ਅਲੱਗ-ਅਲੱਗ ਗੈਲਰੀਆਂ ਬਣਾਈਆਂ ਗਈਆਂ ਹਨਜੋ ਦੀਵਾਰਾਂ ਵਿੱਚ ਸ਼ਹੀਦਾਂ ਦੇ ਚਿੱਤਰ ਉਕੇਰੇ ਗਏ ਹਨਸ਼ਹੀਦ ਉਧਮ ਸਿੰਘ ਜੀ ਦੀ ਪ੍ਰਤਿਮਾ ਹੈਉਹ ਸਭ ਸਾਨੂੰ ਉਸ ਕਾਲਖੰਡ ਵਿੱਚ ਲੈ ਕੇ ਜਾਂਦੇ ਹਨ। ਜਲਿਆਂਵਾਲਾ ਬਾਗ਼ ਨਰਸੰਹਾਰ ਤੋਂ ਪਹਿਲਾਂ ਇਸ ਸਥਾਨ ਤੇ ਪਵਿੱਤਰ ਵਿਸਾਖੀ ਦੇ ਮੇਲੇ ਲਗਦੇ ਸਨ। ਇਸੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੱਤ ਦਾ ਭਲਾ’ ਦੀ ਭਾਵਨਾ ਦੇ ਨਾਲ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਆਜ਼ਾਦੀ ਦੇ 75ਵੇਂ ਸਾਲ ਵਿੱਚ ਜਲਿਆਂਵਾਲਾ ਬਾਗ਼ ਦਾ ਇਹ ਨਵਾਂ ਰੂਪ ਦੇਸ਼ਵਾਸੀਆਂ ਨੂੰ ਇਸ ਪਵਿੱਤਰ ਸਥਾਨ ਦੇ ਇਤਿਹਾਸ ਬਾਰੇਇਸ ਦੇ ਅਤੀਤ ਬਾਰੇ ਬਹੁਤ ਕੁਝ ਜਾਣਨ ਦੇ ਲਈ ਪ੍ਰੇਰਿਤ ਕਰੇਗਾ। ਇਹ ਸਥਾਨ ਨਵੀਂ ਪੀੜ੍ਹੀ ਨੂੰ ਹਮੇਸ਼ਾ ਯਾਦ ਦਿਵਾਏਗਾ ਕਿ ਸਾਡੀ ਆਜ਼ਾਦੀ ਦੀ ਯਾਤਰਾ ਕੈਸੀ ਰਹੀ ਹੈਇੱਥੇ ਤੱਕ ਪਹੁੰਚਣ ਦੇ ਲਈ ਸਾਡੇ ਪੂਰਵਜਾਂ ਨੇ ਕੀ-ਕੀ ਕੀਤਾ ਹੈਕਿਤਨਾ ਤਿਆਗਕਿਤਨਾ ਬਲੀਦਾਨਅਣਗਿਣਤ ਸੰਘਰਸ਼। ਰਾਸ਼ਟਰ ਦੇ ਪ੍ਰਤੀ ਸਾਡੇ ਕਰਤੱਵ ਕੀ ਹੋਣੇ ਚਾਹੀਦੇ ਹਨਕਿਵੇਂ ਅਸੀਂ ਆਪਣੇ ਹਰ ਕੰਮ ਵਿੱਚ ਦੇਸ਼ ਨੂੰ ਸਭ ਤੋਂ ਉੱਪਰ ਰੱਖਣਾ ਚਾਹੀਦਾ ਹੈਇਸ ਦੀ ਵੀ ਪ੍ਰੇਰਣਾ ਨਵੀਂ ਊਰਜਾ ਦੇ ਨਾਲਇਸੇ ਸਥਾਨ ਤੋਂ ਮਿਲੇਗੀ।

 

ਸਾਥੀਓ,

 

ਹਰ ਰਾਸ਼ਟਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਇਤਿਹਾਸ ਨੂੰ ਸੰਜੋ ਕੇ ਰੱਖੇ। ਇਤਿਹਾਸ ਵਿੱਚ ਹੋਈਆਂ ਘਟਨਾਵਾਂਸਾਨੂੰ ਸਿਖਾਉਂਦੀਆਂ ਹਨ ਅਤੇ ਅੱਗੇ ਵਧਣ ਦੀ ਦਿਸ਼ਾ ਵੀ ਦਿੰਦੀਆਂ ਹਨ। ਜਲਿਆਂਵਾਲਾ ਬਾਗ਼ ਜੈਸੀ ਹੀ ਇੱਕ ਵਿਭੀਸ਼ਿਕਾ ਅਸੀਂ ਭਾਰਤ ਵੰਡ ਦੇ ਸਮੇਂ ਵੀ ਦੇਖੀ ਹੈ। ਪੰਜਾਬ ਦੇ ਮਿਹਨਤੀ ਅਤੇ ਜ਼ਿੰਦਾਦਿਲ ਲੋਕ ਤਾਂ ਵੰਡ ਦੇ ਬਹੁਤ ਬੜੇ ਭੁਗਤਭੋਗੀ ਰਹੇ ਹਨ। ਵੰਡ ਦੇ ਸਮੇਂ ਜੋ ਕੁਝ ਹੋਇਆਉਸ ਦੀ ਪੀੜਾ ਅੱਜ ਵੀ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਅਤੇ ਵਿਸ਼ੇਸ਼ ਕਰਕੇ ਪੰਜਾਬ ਦੇ ਪਰਿਵਾਰਾਂ ਵਿੱਚ ਅਸੀਂ ਅਨੁਭਵ ਕਰਦੇ ਹਾਂ। ਕਿਸੇ ਵੀ ਦੇਸ਼ ਦੇ ਲਈ ਆਪਣੇ ਅਤੀਤ ਦੀਆਂ ਅਜਿਹੀਆਂ ਵਿਭੀਸ਼ਿਕਾਵਾਂ ਨੂੰ ਨਜ਼ਰ-ਅੰਦਾਜ਼ ਕਰਨਾ ਸਹੀ ਨਹੀਂ ਹੈ। ਇਸ ਲਈਭਾਰਤ ਨੇ 14 ਅਗਸਤ ਨੂੰ ਹਰ ਵਰ੍ਹੇ ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ’ ਦੇ ਰੂਪ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਰੱਖਣਇਸ ਲਈ ਇਸ ਨੂੰ ਮਨਾਉਣ ਦਾ ਫੈਸਲਾ ਲਿਆ ਹੈ। ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ’ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਯਾਦ ਦਿਵਾਏਗਾ ਕਿ ਕਿਤਨੀ ਬੜੀ ਕੀਮਤ ਚੁਕਾ ਕੇਸਾਨੂੰ ਸੁਤੰਤਰਤਾ ਮਿਲੀ ਹੈ। ਉਹ ਉਸ ਦਰਦਉਸ ਤਕਲੀਫ ਨੂੰ ਸਮਝ ਸਕਣਗੇਜੋ ਵੰਡ ਦੇ ਸਮੇਂ ਕਰੋੜਾਂ ਭਾਰਤੀਆਂ ਨੇ ਸਹੀ ਸੀ।

 

ਸਾਥੀਓ,

 

ਗੁਰਬਾਣੀ ਸਾਨੂੰ ਸਿਖਾਉਂਦੀ ਹੈ- ਸੁਖੁ ਹੋਵੈ ਸੇਵ ਕਮਾਣੀਆ।।

ਅਰਥਾਤਸੁਖ ਦੂਸਰਿਆਂ ਦੀ ਸੇਵਾ ਤੋਂ ਹੀ ਆਉਂਦਾ ਹੈ। ਅਸੀਂ ਸੁਖੀ ਤਦ ਹੀ ਹੁੰਦੇ ਹਾਂ ਜਦੋਂ ਅਸੀਂ ਆਪਣੇ ਨਾਲ-ਨਾਲ ਆਪਣਿਆਂ ਦੀ ਪੀੜਾ ਨੂੰ ਵੀ ਅਨੁਭਵ ਕਰਦੇ ਹਾਂ। ਇਸ ਲਈਅੱਜ ਦੁਨੀਆ ਭਰ ਵਿੱਚ ਕਿਤੇ ਵੀਕੋਈ ਵੀ ਭਾਰਤੀ ਅਗਰ ਸੰਕਟ ਵਿੱਚ ਘਿਰਦਾ ਹੈਤਾਂ ਭਾਰਤ ਪੂਰੀ ਸਮਰੱਥਾ ਨਾਲ ਉਸ ਦੀ ਮਦਦ ਦੇ ਲਈ ਖੜ੍ਹਾ ਹੋ ਜਾਂਦਾ ਹੈ। ਕੋਰੋਨਾ ਕਾਲ ਹੋਵੇ ਜਾਂ ਫਿਰ ਅਫ਼ਗ਼ਾਨਿਸਤਾਨ ਦਾ ਵਰਤਮਾਨ ਸੰਕਟਦੁਨੀਆ ਨੇ ਇਸ ਨੂੰ ਨਿਰੰਤਰ ਅਨੁਭਵ ਕੀਤਾ ਹੈ। ਅਪਰੇਸ਼ਨ ਦੇਵੀ ਸ਼ਕਤੀ  ਦੇ ਤਹਿਤ ਅਫ਼ਗ਼ਾਨਿਸਤਾਨ ਤੋਂ ਸੈਂਕੜੇਂ ਸਾਥੀਆਂ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। ਚੁਣੌਤੀਆਂ ਬਹੁਤ ਹਨਹਾਲਾਤ ਮੁਸ਼ਕਿਲ ਹਨਲੇਕਿਨ ਗੁਰੂਕ੍ਰਿਪਾ ਵੀ ਸਾਡੇ ਤੇ ਬਣੀ ਹੋਈ ਹੈ। ਅਸੀਂ ਲੋਕਾਂ ਦੇ ਨਾਲ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ’ ਨੂੰ ਵੀ ਸੀਸ ਤੇ ਰੱਖ ਕੇ ਭਾਰਤ ਲਿਆਏ ਹਾਂ।

 

ਸਾਥੀਓ,

 

ਬੀਤੇ ਵਰ੍ਹਿਆਂ ਵਿੱਚ ਦੇਸ਼ ਨੇ ਆਪਣੀ ਇਸ ਜ਼ਿੰਮੇਦਾਰੀ ਨੂੰ ਨਿਭਾਉਣ ਦੇ ਲਈ ਜੀ ਜਾਨ ਨਾਲ ਪ੍ਰਯਤਨ ਕੀਤਾ ਹੈ। ਮਾਨਵਤਾ ਦੀ ਜੋ ਸਿੱਖਿਆ ਸਾਨੂੰ ਗੁਰੂਆਂ ਨੇ ਦਿੱਤੀ ਸੀਉਸ ਨੂੰ ਸਾਹਮਣੇ ਰੱਖ ਕੇ ਦੇਸ਼ ਨੇ ਅਜਿਹੀਆਂ ਪਰਿਸਥਿਤੀਆਂ ਨਾਲ ਸਤਾਏ ਹੋਏਆਪਣੇ ਲੋਕਾਂ ਦੇ ਲਈ ਨਵੇਂ ਕਾਨੂੰਨ ਵੀ ਬਣਾਏ ਹਨ।

 

ਸਾਥੀਓ,

 

ਅੱਜ ਜਿਸ ਤਰ੍ਹਾਂ ਦੀਆਂ ਆਲਮੀ ਪਰਿਸਥਿਤੀਆਂ ਬਣ ਰਹੀਆਂ ਹਨਉਸ ਤੋਂ ਸਾਨੂੰ ਇਹ ਅਹਿਸਾਸ ਵੀ ਹੁੰਦਾ ਹੈ ਕਿ ਏਕ ਭਾਰਤਸ਼੍ਰੇਸ਼ਠ ਭਾਰਤ ਦੇ ਕੀ ਮਾਅਨੇ ਹੁੰਦੇ ਹਨ ਇਹ ਘਟਨਾਵਾਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਰਾਸ਼ਟਰ ਦੇ ਰੂਪ ਵਿੱਚਹਰ ਪੱਧਰ ਤੇ ਆਤਮਨਿਰਭਰਤਾ ਅਤੇ ‍ਆਤਮਵਿਸ਼ਵਾਸ ਕਿਉਂ ਜ਼ਰੂਰੀ ਹੈਕਿਤਨਾ ਜ਼ਰੂਰੀ ਹੈ। ਇਸ ਲਈਅੱਜ ਜਦੋਂ ਅਸੀਂ ਆਜ਼ਾਦੀ ਦੇ 75 ਸਾਲ ਮਨਾ ਰਹੇ ਹਾਂਤਾਂ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਰਾਸ਼ਟਰ ਦੀ ਬੁਨਿਆਦ ਨੂੰ ਮਜ਼ਬੂਤ ਕਰੀਏਉਸ ਤੇ ਮਾਣ ਕਰੀਏ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅੱਜ ਇਸ ਸੰਕਲਪ ਨੂੰ ਲੈ ਕੇ ਅੱਗੇ ਵਧ ਰਿਹਾ ਹੈ। ਅੰਮ੍ਰਿਤ ਮਹੋਤਸਵ ਵਿੱਚ ਅੱਜ ਪਿੰਡ-ਪਿੰਡ ਵਿੱਚ ਸੈਨਾਨੀਆਂ ਨੂੰ ਯਾਦ ਕੀਤਾ ਜਾ ਰਿਹਾ ਹੈਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਜਿੱਥੇ ਵੀ ਆਜ਼ਾਦੀ ਦੀ ਲੜਾਈ ਦੇ ਮਹੱਤਵਪੂਰਨ ਪੜਾਅ ਹਨਉਨ੍ਹਾਂ ਨੂੰ ਸਾਹਮਣੇ ਲਿਆਉਣ ਲਈ ਇੱਕ ਸਮਰਪਿਤ ਸੋਚ ਦੇ ਨਾਲ ਪ੍ਰਯਤਨ ਹੋ ਰਹੇ ਹਨ ਦੇਸ਼ ਦੇ ਰਾਸ਼ਟਰ-ਨਾਇਕਾਂ ਨਾਲ ਜੁੜੇ ਸਥਾਨਾਂ ਨੂੰ ਅੱਜ ਸੁਰੱਖਿਅਤ ਕਰਨ ਦੇ ਨਾਲ ਹੀ ਉੱਥੇ ਨਵੇਂ ਆਯਾਮ ਵੀ ਜੋੜੇ ਜਾ ਰਹੇ ਹਨ ਜਲਿਆਂਵਾਲਾ ਬਾਗ਼ ਦੀ ਤਰ੍ਹਾਂ ਹੀ ਆਜ਼ਾਦੀ ਨਾਲ ਜੁੜੇ ਦੂਜੇ ਰਾਸ਼ਟਰੀ ਸਮਾਰਕਾਂ ਦਾ ਵੀ ਨਵੀਨੀਕਰਣ ਜਾਰੀ ਹੈ। ਇਲਾਹਾਬਾਦ ਮਿਊਜ਼ੀਅਮ ਵਿੱਚ 1857 ਤੋਂ ਲੈ ਕੇ 1947 ਦੀ ਹਰ ਕ੍ਰਾਂਤੀ ਨੂੰ ਪ੍ਰਦਰਸ਼ਿਤ ਕਰਨ ਵਾਲੀ ਦੇਸ਼ ਦੀ ਪਹਿਲੀ Interactive Gallery, ਇਸ ਦਾ ਨਿਰਮਾਣ ਜਲਦੀ ਹੀ ਪੂਰਾ ਹੋ ਜਾਵੇਗਾ। ਕ੍ਰਾਂਤੀਵੀਰ ਚੰਦਰ ਸ਼ੇਖਰ ਆਜ਼ਾਦ ਨੂੰ ਸਮਰਪਿਤ ਇਹ ਆਜ਼ਾਦ ਗੈਲਰੀ’, ਹਥਿਆਰਬੰਦ ਕ੍ਰਾਂਤੀ ਨਾਲ ਜੁੜੇ ਉਸ ਸਮੇਂ ਦੇ ਦਸਤਾਵੇਜ਼ਕੁਝ ਚੀਜ਼ਾਂ ਉਸ ਦਾ ਵੀ ਇੱਕ ਡਿਜੀਟਲ ਅਨੁਭਵ ਦੇਣਗੀਆਂ ਇਸੇ ਪ੍ਰਕਾਰ ਕੋਲਕਾਤਾ ਵਿੱਚ ਬਿਪਲੌਬੀ ਭਾਰਤ ਗੈਲਰੀ ਵਿੱਚ ਵੀ ਕ੍ਰਾਂਤੀ ਦੇ ਚਿੰਨ੍ਹਾਂ ਨੂੰ ਭਾਵੀ ਪੀੜ੍ਹੀ ਲਈ ਆਧੁਨਿਕ ਤਕਨੀਕ ਦੇ ਮਾਧਿਅਮ ਨਾਲ ਆਕਰਸ਼ਕ ਬਣਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਰਕਾਰ ਦੁਆਰਾ ਆਜ਼ਾਦ ਹਿੰਦ ਫ਼ੌਜ ਦੇ ਯੋਗਦਾਨ ਨੂੰ ਵੀ ਇਤਿਹਾਸ ਦੇ ਪਿਛਲੇ ਪੰਨ੍ਹਿਆਂ ਤੋਂ ਕੱਢ ਕੇ ਸਾਹਮਣੇ ਲਿਆਉਣ ਦਾ ਪ੍ਰਯਤਨ ਕੀਤਾ ਗਿਆ ਹੈ। ਅੰਡਮਾਨ ਵਿੱਚ ਜਿੱਥੇ ਨੇਤਾ ਜੀ ਨੇ ਪਹਿਲੀ ਵਾਰ ਤਿਰੰਗਾ ਫਹਿਰਾਇਆਉਸ ਸਥਾਨ ਨੂੰ ਵੀ ਨਵੀਂ ਪਹਿਚਾਣ ਦਿੱਤੀ ਗਈ ਹੈ। ਨਾਲ ਹੀ ਅੰਡਮਾਨ ਦੇ ਦ੍ਵੀਪਾਂ ਦਾ ਨਾਮ ਵੀ ਸੁਤੰਤਰਤਾ ਸੰਗ੍ਰਾਮ ਦੇ ਲਈ ਸਮਰਪਿਤ ਕੀਤਾ ਗਿਆ ਹੈ।

 

ਭਾਈਓ ਅਤੇ ਭੈਣੋਂ,

 

ਆਜ਼ਾਦੀ ਦੇ ਮਹਾਯੱਗ ਵਿੱਚ ਸਾਡੇ ਆਦਿਵਾਸੀ ਸਮਾਜ ਦਾ ਬਹੁਤ ਵੱਡਾ ਯੋਗਦਾਨ ਹੈ। ਕਬਾਇਲੀ ਸਮੂਹਾਂ ਨੇ ਤਿਆਗ ਅਤੇ ਬਲੀਦਾਨ ਦੀਆਂ ਅਮਰ ਗਾਥਾਵਾਂ ਅੱਜ ਵੀ ਸਾਨੂੰ ਪ੍ਰੇਰਣਾ ਦਿੰਦੀਆਂ ਹਨ  ਇਤਿਹਾਸ ਦੀਆਂ ਕਿਤਾਬਾਂ ਵਿੱਚ ਇਸ ਨੂੰ ਵੀ ਉਤਨਾ ਸਥਾਨ ਨਹੀਂ ਮਿਲਿਆ ਜਿਤਨਾ ਮਿਲਣਾ ਚਾਹੀਦਾ ਸੀਜਿਸ ਦੇ ਉਹ ਹੱਕਦਾਰ ਸਨ ਦੇਸ਼ ਦੇ 9 ਰਾਜਾਂ ਵਿੱਚ ਇਸ ਸਮੇਂ ਆਦਿਵਾਸੀ ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਦਿਖਾਉਣ ਵਾਲੇ ਮਿਊਜ਼ੀਅਮਸ ਤੇ ਵੀ ਕੰਮ ਚਲ ਰਿਹਾ ਹੈ

 

ਸਾਥੀਓ,

 

ਦੇਸ਼ ਦੀ ਇਹ ਆਕਾਂਖਿਆ ਵੀ ਸੀਕਿ ਸਰਬਉੱਚ ਬਲੀਦਾਨ ਦੇਣ ਵਾਲੇ ਸਾਡੇ ਸੈਨਿਕਾਂ ਦੇ ਲਈ ਰਾਸ਼ਟਰੀ ਸਮਾਰਕ ਹੋਣਾ ਚਾਹੀਦਾ ਹੈ। ਮੈਨੂੰ ਸੰਤੋਸ਼ ਹੈ ਕਿ ਨੈਸ਼ਨਲ ਵਾਰ ਮੈਮੋਰੀਅਲ ਅੱਜ ਦੇ ਨੌਜਵਾਨਾਂ ਵਿੱਚ ਰਾਸ਼ਟਰ ਰੱਖਿਆ ਅਤੇ ਦੇਸ਼ ਦੇ ਲਈ ਆਪਣਾ ਸਭ ਕੁਝ ਨਿਛਾਵਰ ਕਰ ਦੇਣ ਦੀ ਭਾਵਨਾ ਜਗਾ ਰਿਹਾ ਹੈ। ਦੇਸ਼ ਨੂੰ ਸੁਰੱਖਿਅਤ ਰੱਖਣ ਦੇ ਲਈ ਪੰਜਾਬ ਸਹਿਤ ਦੇਸ਼ ਦੇ ਕੋਨੇ-ਕੋਨੇ ਦੇ ਜੋ ਸਾਡੇ ਵੀਰ ਸੈਨਿਕ ਸ਼ਹੀਦ ਹੋਏ ਹਨਅੱਜ ਉਨ੍ਹਾਂ ਨੂੰ ਉਚਿਤ ਸਥਾਨ ਅਤੇ ਉਚਿਤ ਸਨਮਾਨ ਮਿਲਿਆ ਹੈ। ਇਸੇ ਪ੍ਰਕਾਰਸਾਡੇ ਜੋ ਪੁਲਿਸ ਦੇ ਜਵਾਨ ਹਨਜੋ ਸਾਡੇ ਅਰਧਸੈਨਿਕ ਬਲ ਹਨਉਨ੍ਹਾਂ ਲਈ ਵੀ ਆਜ਼ਾਦੀ ਦੇ ਇਤਨੇ ਦਹਾਕਿਆਂ ਤੱਕ ਦੇਸ਼ ਵਿੱਚ ਕੋਈ ਰਾਸ਼ਟਰੀ ਸਮਾਰਕ ਨਹੀਂ ਸੀ ਅੱਜ ਪੁਲਿਸ ਅਤੇ ਅਰਧਸੈਨਿਕ ਬਲਾਂ ਨੂੰ ਸਮਰਪਿਤ ਰਾਸ਼ਟਰੀ ਸਮਾਰਕ ਵੀ ਦੇਸ਼ ਦੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰ ਰਿਹਾ ਹੈ।

 

ਸਾਥੀਓ,

 

ਪੰਜਾਬ ਵਿੱਚ ਤਾਂ ਸ਼ਾਇਦ ਹੀ ਅਜਿਹਾ ਕੋਈ ਪਿੰਡਅਜਿਹੀ ਕੋਈ ਗਲੀ ਹੈਜਿੱਥੇ ਵੀਰ ਅਤੇ ਸੂਰਵੀਰਤਾ ਦੀ ਗਾਥਾ ਨਾ ਹੋਵੇ ਗੁਰੂਆਂ ਦੇ ਦੱਸੇ ਰਸਤੇ ਤੇ ਚਲਦੇ ਹੋਏਪੰਜਾਬ ਦੇ ਬੇਟੇ-ਬੇਟੀਆਂਮਾਂ-ਭਾਰਤੀ ਦੀ ਤਰਫ਼ ਟੇਢੀ ਨਜ਼ਰ ਰੱਖਣ ਵਾਲਿਆਂ ਦੇ ਸਾਹਮਣੇ ਚਟਾਨ ਬਣ ਕੇ ਖੜ੍ਹੇ ਹੋ ਜਾਂਦੇ ਹਨ  ਸਾਡੀ ਇਹ ਧਰੋਹਰ ਹੋਰ ਸਮ੍ਰਿੱਧ ਹੋਵੇਇਸ ਦੇ ਲਈ ਨਿਰੰਤਰ ਪ੍ਰਯਤਨ ਕੀਤੇ ਜਾ ਰਹੇ ਹਨ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਹੋਵੇਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਉਤਸਵ ਹੋਵੇਜਾਂ ਫਿਰ ਗੁਰੂ ਤੇਗ਼ ਬਹਾਦੁਰ ਜੀ ਦਾ 400ਵਾਂ ਪ੍ਰਕਾਸ਼ ਉਤਸਵ ਹੋਵੇਇਹ ਸਾਰੇ ਪੜਾਅ ਸੁਭਾਗ ਨਾਲ ਬੀਤੇ 7 ਵਰ੍ਹਿਆਂ ਵਿੱਚ ਹੀ ਆਏ ਹਨ ਕੇਂਦਰ ਸਰਕਾਰ ਨੇ ਪ੍ਰਯਤਨ ਕੀਤਾ ਹੈ ਕਿ ਦੇਸ਼ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਇਨ੍ਹਾਂ ਪਾਵਨ ਪੁਰਬਾਂ ਦੇ ਮਾਧਿਅਮ ਨਾਲ ਸਾਡੇ ਗੁਰੂਆਂ ਦੀ ਸਿੱਖਿਆ ਦਾ ਵਿਸਤਾਰ ਹੋਵੇ  ਆਪਣੀ ਇਸ ਸਮ੍ਰਿੱਧ ਧਰੋਹਰ ਨੂੰ ਭਾਵੀ ਪੀੜ੍ਹੀਆਂ ਤੱਕ ਪਹੁੰਚਾਉਣ ਦੇ ਲਈ ਕੰਮ ਲਗਾਤਾਰ ਜਾਰੀ ਹੈ।  ਸੁਲਤਾਨਪੁਰ ਲੋਧੀ ਨੂੰ ਹੈਰੀਟੇਜ ਟਾਊਨ ਬਣਾਉਣ ਦਾ ਕੰਮ ਹੋਵੇਕਰਤਾਰਪੁਰ ਕੌਰੀਡੋਰ ਦਾ ਨਿਰਮਾਣ ਹੋਵੇਇਹ ਇਸੇ ਪ੍ਰਯਤਨ ਦਾ ਹਿੱਸਾ ਹਨ। ਪੰਜਾਬ ਦੀ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਨਾਲ ਏਅਰ ਕਨੈਕਟੀਵਿਟੀ ਹੋਵੇ ਜਾਂ ਫਿਰ ਦੇਸ਼ ਭਰ ਵਿੱਚ ਜੋ ਸਾਡੇ ਗੁਰੂ ਸਥਾਨ ਹਨਉਨ੍ਹਾਂ ਦੀ ਕਨੈਕਟੀਵਿਟੀ ਹੋਵੇਉਸ ਨੂੰ ਸਸ਼ਕਤ ਕੀਤਾ ਗਿਆ ਹੈ। ਸਵਦੇਸ਼ ਦੇਸ਼ ਦਰਸ਼ਨ ਯੋਜਨਾ ਦੇ ਤਹਿਤ ਆਨੰਦਪੁਰ ਸਾਹਿਬ-ਫਤਿਹਗੜ੍ਹ ਸਾਹਿਬ-ਫਿਰੋਜ਼ਪੁਰ-ਅੰਮ੍ਰਿਤਸਰ-ਖਟਕੜ ਕਲਾਂ-ਕਲਾਨੌਰ-ਪਟਿਆਲਾ ਹੈਰੀਟੇਜ ਸਰਕਿਟ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਕੋਸ਼ਿਸ਼ ਇਹ ਹੈ ਕਿ ਸਾਡੀ ਇਹ ਸਮ੍ਰਿੱਧ ਵਿਰਾਸਤ ਭਵਿੱਖ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਵੀ ਕਰਦੀ ਰਹੇ ਅਤੇ ਟੂਰਿਜ਼ਮ ਦੇ ਰੂਪ ਵਿੱਚ ਰੋਜ਼ਗਾਰ ਦਾ ਸਾਧਨ ਵੀ ਬਣੇ

 

ਸਾਥੀਓ,

 

ਆਜ਼ਾਦੀ ਦਾ ਇਹ ਅੰਮ੍ਰਿਤਕਾਲ ਪੂਰੇ ਦੇਸ਼ ਲਈ ਬਹੁਤ ਮਹੱਤਵਪੂਰਨ ਹੈ। ਇਸ ਅੰਮ੍ਰਿਤਕਾਲ ਵਿੱਚ ਸਾਨੂੰ ਵਿਰਾਸਤ ਅਤੇ ਵਿਕਾਸ ਨੂੰ ਨਾਲ ਲੈ ਕੇ ਚਲਣਾ ਹੋਵੇਗਾਅਤੇ ਪੰਜਾਬ ਦੀ ਧਰਤੀ ਸਾਨੂੰ ਹਮੇਸ਼ਾ-ਹਮੇਸ਼ਾ ਤੋਂ ਇਸ ਦੀ ਪ੍ਰੇਰਣਾ ਦਿੰਦੀ ਰਹੀ ਹੈ। ਅੱਜ ਇਹ ਜ਼ਰੂਰੀ ਹੈ ਕਿ ਪੰਜਾਬ ਹਰ ਪੱਧਰ ਤੇ ਪ੍ਰਗਤੀ ਕਰੇਸਾਡਾ ਦੇਸ਼ ਚਹੁੰ ਦਿਸ਼ਾਵਾਂ ਵਿੱਚ ਪ੍ਰਗਤੀ ਕਰੇ ਇਸ ਦੇ ਲਈ ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ, 'ਸਬਕਾ ਸਾਥਸਬਕਾ ਵਿਕਾਸਸਬਕਾ ਵਿਸ਼ਵਾਸਔਰ ਸਬਕਾ ਪ੍ਰਯਾਸਦੀ ਭਾਵਨਾ ਦੇ ਨਾਲ-ਨਾਲ ਸਾਨੂੰ ਕੰਮ ਕਰਦੇ ਰਹਿਣਾ ਹੋਵੇਗਾ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਲਿਆਂਵਾਲਾ ਬਾਗ਼ ਦੀ ਇਹ ਧਰਤੀ ਸਾਨੂੰ ਸਾਡੇ ਸੰਕਲਪਾਂ ਦੇ ਲਈ ਨਿਰੰਤਰ ਊਰਜਾ ਦਿੰਦੀ ਰਹੇਗੀਅਤੇ ਦੇਸ਼ ਆਪਣੇ ਲਕਸ਼ਾਂ ਨੂੰ ਜਲਦੀ ਪੂਰਾ ਕਰੇਗਾ ਇਸੇ ਕਾਮਨਾ ਦੇ ਨਾਲ ਇੱਕ ਵਾਰ ਫਿਰ ਇਸ ਆਧੁਨਿਕ ਸਮਾਰਕ ਦੀ ਬਹੁਤ-ਬਹੁਤ ਵਧਾਈ।  ਬਹੁਤ-ਬਹੁਤ ਧੰਨਵਾਦ!

 

***

ਡੀਐੱਸ/ਏਵੀ/ਏਕੇ



(Release ID: 1750054) Visitor Counter : 169