ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 28 ਅਗਸਤ ਨੂੰ ਜਲਿਆਂਵਾਲਾ ਬਾਗ ਸਮਾਰਕ ਦੇ ਨਵੀਨੀਕਰਨ ਕੀਤੇ ਗਏ ਕੰਪਲੈਕਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ


ਪ੍ਰਧਾਨ ਮੰਤਰੀ ਸਮਾਰਕ ਵਿਖੇ ਮਿਊਜ਼ੀਅਮ ਗੈਲਰੀਆਂ ਦਾ ਉਦਘਾਟਨ ਵੀ ਕਰਨਗੇ

Posted On: 26 AUG 2021 6:36PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ, ਜਲਿਆਂਵਾਲਾ ਬਾਗ ਸਮਾਰਕ ਦੇ ਨਵੀਨੀਕਰਨ ਕੀਤੇ ਗਏ ਕੰਪਲੈਕਸ ਨੂੰ 28 ਅਗਸਤ, 2021 ਨੂੰ ਸ਼ਾਮ 6:25 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਮੌਕੇ ਉਹ ਸਮਾਰਕ ਵਿਖੇ ਬਣਾਈਆਂ ਗਈਆਂ ਮਿਊਜ਼ੀਅਮ ਗੈਲਰੀਆਂ ਦਾ ਉਦਘਾਟਨ ਵੀ ਕਰਨਗੇ। ਇਸ ਈਵੈਂਟ ਵਿੱਚ ਕੰਪਲੈਕਸ ਨੂੰ ਅਪਗ੍ਰੇਡ ਕਰਨ ਲਈ ਸਰਕਾਰ ਦੁਆਰਾ ਕੀਤੀਆਂ ਗਈਆਂ ਕਈ ਵਿਕਾਸ ਪਹਿਲਾਂ ਨੂੰ ਵੀ ਪ੍ਰਦਰਸ਼ਤ ਕੀਤਾ ਜਾਏਗਾ। 

 

 ਕੀਤੀਆਂ ਗਈਆਂ ਪਹਿਲਕਦਮੀਆਂ

 

 ਚਾਰ ਅਜਾਇਬ ਘਰ ਗੈਲਰੀਆਂ ਬੇਲੋੜੀਆਂ ਅਤੇ ਘੱਟ ਵਰਤੋਂ ਵਾਲੀਆਂ ਇਮਾਰਤਾਂ ਦੇ ਅਨੁਕੂਲ ਮੁੜ ਵਰਤੋਂ ਦੁਆਰਾ ਬਣਾਈਆਂ ਗਈਆਂ ਹਨ।  ਗੈਲਰੀਆਂ, ਪ੍ਰੋਜੈਕਸ਼ਨ ਮੈਪਿੰਗ ਅਤੇ 3ਡੀ ਪ੍ਰਸਤੁਤੀਕਰਨ ਦੇ ਨਾਲ-ਨਾਲ ਕਲਾ ਅਤੇ ਮੂਰਤੀ ਸਥਾਪਨਾਵਾਂ ਸਮੇਤ ਆਡੀਓ-ਵਿਜ਼ੁਅਲ ਟੈਕਨੋਲੋਜੀ ਦੇ ਸੰਯੋਜਨ ਦੁਆਰਾ ਉਸ ਸਮੇਂ ਦੌਰਾਨ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਦੇ ਇਤਿਹਾਸਕ ਮਹੱਤਵ ਨੂੰ ਪ੍ਰਦਰਸ਼ਿਤ ਕਰਦੀਆਂ ਹਨ।

 

 13 ਅਪ੍ਰੈਲ, 1919 ਨੂੰ ਵਾਪਰੀਆਂ ਘਟਨਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਆਵਾਜ਼ ਅਤੇ ਰੌਸ਼ਨੀ ਸ਼ੋਅ ਸਥਾਪਤ ਕੀਤਾ ਗਿਆ ਹੈ।

 

 ਕੰਪਲੈਕਸ ਵਿਖੇ ਵਿਕਾਸ ਨਾਲ ਸਬੰਧਤ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਪੰਜਾਬ ਦੀ ਸਥਾਨਕ ਆਰਕੀਟੈਕਚਰਲ ਸ਼ੈਲੀ ਦੇ ਅਨੁਕੂਲ ਵਿਸਤਰਿਤ ਵਿਰਾਸਤ ਬਹਾਲੀ ਦੇ ਕੰਮ ਕੀਤੇ ਗਏ ਹਨ। ਸ਼ਹੀਦੀ ਖੂਹ ਦੀ ਮੁਰੰਮਤ ਕੀਤੀ ਗਈ ਹੈ ਅਤੇ ਨਵੇਂ ਸਿਰੇ ਤੋਂ ਪਰਿਭਾਸ਼ਿਤ ਸੁਪਰ ਢਾਂਚੇ ਨਾਲ ਬਹਾਲ ਕੀਤਾ ਗਿਆ ਹੈ। ਬਾਗ ਦਾ ਕੇਂਦਰ, ਲਾਟ ਸਮਾਰਕ, ਦੀ ਮੁਰੰਮਤ ਕਰਕੇ ਮੁੜ ਬਹਾਲੀ ਕੀਤੀ ਗਈ ਹੈ, ਪਾਣੀ ਦੇ ਤਲਾਅ ਨੂੰ ‘ਲਿਲੀ ਤਲਾਅ’ ਦੇ ਰੂਪ ਵਿੱਚ ਮੁੜ ਸੁਰਜੀਤ ਕੀਤਾ ਗਿਆ ਹੈ, ਅਤੇ ਲੋਕਾਂ ਦੀ ਬਿਹਤਰ ਆਵਾਜਾਈ ਲਈ ਮਾਰਗਾਂ ਨੂੰ ਚੌੜਾ ਕੀਤਾ ਗਿਆ ਹੈ।

 

 ਇਸ ਵਿੱਚ ਕਈ ਨਵੀਆਂ ਅਤੇ ਆਧੁਨਿਕ ਸੁਵਿਧਾਵਾਂ ਸ਼ਾਮਲ ਕੀਤੀਆਂ ਗਈਆਂ ਹਨ, ਜਿਸ ਵਿੱਚ ਉਚਿਤ ਸੰਕੇਤਾਂ ਦੇ ਨਾਲ ਆਵਾਜਾਈ ਦੇ ਨਵੇਂ ਪਰਿਭਾਸ਼ਿਤ ਮਾਰਗ ਸ਼ਾਮਲ ਕੀਤੇ ਗਏ ਹਨ;  ਰਣਨੀਤਕ ਸਥਾਨਾਂ ‘ਤੇ ਰੌਸ਼ਨੀ ਦਾ ਪ੍ਰਬੰਧ ਕੀਤਾ ਗਿਆ ਹੈ;  ਦੇਸੀ ਪੌਦਿਆਂ ਨਾਲ ਲੈਂਡਸਕੇਪਿੰਗ ਅਤੇ ਹਾਰਡਸਕੇਪਿੰਗ ਕੀਤੀ ਗਈ ਹੈ;  ਅਤੇ ਪੂਰੇ ਬਾਗ ਵਿੱਚ ਆਡੀਓ ਨੋਡਸ ਦੀ ਸਥਾਪਨਾ ਕੀਤੀ ਗਈ ਹੈ।  ਨਾਲ ਹੀ, ਸਾਲਵੇਸ਼ਨ ਗਰਾਉਂਡ, ਅਮਰ ਜੋਤ ਅਤੇ ਫਲੈਗ ਮਾਸਟ ਲਗਾਉਣ ਲਈ ਨਵੇਂ ਖੇਤਰ ਵਿਕਸਤ ਕੀਤੇ ਗਏ ਹਨ।

 

 ਕੇਂਦਰੀ ਸੱਭਿਆਚਾਰ ਮੰਤਰੀ, ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲੇ ਮੰਤਰੀ, ਸੱਭਿਆਚਾਰ ਰਾਜ ਮੰਤਰੀ, ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ;  ਹਰਿਆਣਾ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ;  ਪੰਜਾਬ ਦੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰ, ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਮੈਂਬਰ, ਇਸ ਮੌਕੇ ਹੋਰਨਾਂ ਦੇ ਨਾਲ, ਮੌਜੂਦ ਰਹਿਣਗੇ।


 

 

 *********

 

 ਡੀਐੱਸ/ਐੱਸਐੱਚ


(Release ID: 1749469) Visitor Counter : 228