ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸ਼੍ਰੀ ਕਲਿਆਣ ਸਿੰਘ ਦੇ ਅਕਾਲ ਚਲਾਣੇ ‘ਤੇ ਮੀਡੀਆ ਦੇ ਲਈ ਪ੍ਰਧਾਨ ਮੰਤਰੀ ਦਾ ਬਿਆਨ


ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀ ਕਲਿਆਣ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕੀਤੀ

ਕਲਿਆਣ ਸਿੰਘ ਜੀ.. ਇੱਕ ਅਜਿਹੇ ਨੇਤਾ ਸਨ ਜਿਨ੍ਹਾਂ ਨੇ ਹਮੇਸ਼ਾ ਜਨ ਕਲਿਆਣ ਦੇ ਲਈ ਕੰਮ ਕੀਤਾ ਅਤੇ ਉਨ੍ਹਾਂ ਨੂੰ ਪੂਰੇ ਦੇਸ਼ ਵਿੱਚ ਹਮੇਸ਼ਾ ਸਰਾਹਿਆ ਜਾਵੇਗਾ: ਪ੍ਰਧਾਨ ਮੰਤਰੀ

Posted On: 22 AUG 2021 4:27PM by PIB Chandigarh

ਸਾਡੇ ਸਾਰਿਆਂ ਲਈ ਇਹ ਸੋਗ ਦੀ ਘੜੀ ਹੈ। ਕਲਿਆਣ ਸਿੰਘ ਜੀ ਦੇ ਮਾਤਾ-ਪਿਤਾ ਨੇ ਉਨ੍ਹਾਂ ਦਾ ਨਾਮ ਕਲਿਆਣ ਸਿੰਘ ਰੱਖਿਆ ਸੀ। ਉਨ੍ਹਾਂ ਨੇ ਜੀਵਨ ਇਸ ਤਰ੍ਹਾਂ ਜੀਵਿਆ ਕਿ ਆਪਣੇ ਮਾਤਾ-ਪਿਤਾ ਦੁਆਰਾ ਦਿੱਤੇ ਗਏ ਨਾਮ ਨੂੰ ਸਾਰਥਕ ਕਰ ਦਿੱਤਾ। ਉਹ ਜੀਵਨ ਭਰ ਜਨ-ਕਲਿਆਣ ਦੇ ਲਈ ਜੀਏ, ਉਨ੍ਹਾਂ ਨੇ ਜਨ-ਕਲਿਆਣ ਨੂੰ ਹੀ ਆਪਣਾ ਜੀਵਨ-ਮੰਤਰ ਬਣਾਇਆ। ਅਤੇ ਭਾਰਤੀ ਜਨਤਾ ਪਾਰਟੀ, ਭਾਰਤੀ ਜਨਸੰਘ, ਪੂਰੇ ਪਰਿਵਾਰ ਨੂੰ ਇੱਕ ਵਿਚਾਰ ਦੇ ਲਈ, ਦੇਸ਼ ਦੇ ਉੱਜਵਲ ਭਵਿੱਖ ਦੇ ਲਈ, ਉਨ੍ਹਾਂ ਨੇ ਆਪਣੇ ਆਪ ਨੂੰ ਸਮਰਪਿਤ ਕੀਤਾ।

 ਕਲਿਆਣ ਸਿੰਘ ਜੀ ਭਾਰਤ ਦੇ ਕੋਨੇ-ਕੋਨੇ ਵਿੱਚ ਇੱਕ ਵਿਸ਼ਵਾਸ ਦੇ ਸਮਾਨਾਰਥੀ ਬਣ ਗਏ ਸਨ। ਇੱਕ ਪ੍ਰਤੀਬੱਧ ਫੈਸਲਾ ਕਰਤਾ ਸਨ ਅਤੇ ਜੀਵਨ ਭਰ ਉਹ ਜਨ-ਕਲਿਆਣ ਦੇ ਲਈ ਹਮੇਸ਼ਾ ਲਗੇ ਰਹੇ। ਉਨ੍ਹਾਂ ਨੂੰ ਜਦੋਂ ਵੀ ਜੋ ਜ਼ਿੰਮੇਵਾਰੀ ਮਿਲੀ, ਚਾਹੇ ਉਹ ਵਿਧਾਇਕ ਦੇ ਰੂਪ ਵਿੱਚ ਹੋਵੇ, ਚਾਹੇ ਸਰਕਾਰ ਵਿੱਚ ਉਨ੍ਹਾਂ ਦਾ ਸਥਾਨ ਹੋਵੇ, ਚਾਹੇ ਗਵਰਨਰ ਦੀ ਜ਼ਿੰਮੇਦਾਰੀ ਹੋਵੇ, ਹਮੇਸ਼ਾ ਹਰੇਕ ਦੇ ਲਈ ਪ੍ਰੇਰਣਾ ਦਾ ਕੇਂਦਰ ਬਣੇ। ਆਮ ਜਨਤਾ ਦੇ ਵਿਸ਼ਵਾਸ ਦਾ ਪ੍ਰਤੀਕ ਬਣੇ।

 ਰਾਸ਼ਟਰ ਨੇ ਇੱਕ ਕੀਮਤੀ ਸ਼ਖ਼ਸੀਅਤਇੱਕ ਸਮਰੱਥਾਵਾਨ ਨੇਤਾ ਖੋ ਦਿੱਤਾ ਹੈ। ਅਸੀਂ ਉਨ੍ਹਾਂ ਦੀ ਭਰਪਾਈ ਦੇ ਲਈਉਨ੍ਹਾਂ ਦੇ ਆਦਰਸ਼ਾਂ ਅਤੇ ਉਨ੍ਹਾਂ ਦੇ ਸੰਕਲਪਾਂ ਨੂੰ ਲੈ ਕੇ ਅਧਿਕਤਮ ਪੁਰਸ਼ਾਰਥ ਕਰੀਏ ਅਤੇ ਅਸੀਂ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਕੋਈ ਕਮੀ ਨਾ ਰੱਖੀਏ। ਮੈਂ ਭਗਵਾਨ ਪ੍ਰਭੂ ਸ਼੍ਰੀਰਾਮ ਨੂੰ ਉਨ੍ਹਾਂ ਦੇ ਚਰਣਾਂ ਵਿੱਚ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਭੂ ਰਾਮ ਕਲਿਆਣ ਸਿੰਘ ਜੀ ਨੂੰ ਆਪਣੇ ਚਰਣਾਂ ਵਿੱਚ ਸਥਾਨ ਦੇਣ ਅਤੇ ਪ੍ਰਭੂ ਰਾਮ ਉਨ੍ਹਾਂ ਦੇ ਪਰਿਵਾਰ ਨੂੰ ਇਸ ਦੁਖ ਦੀ ਘੜੀ ਵਿੱਚ ਇਸ ਦੁਖ ਨੂੰ ਸਹਿਨ ਕਰਨ ਦੀ ਸ਼ਕਤੀ ਦੇਣ ਅਤੇ ਦੇਸ਼ ਵਿੱਚ ਵੀ ਇੱਥੋਂ ਦੀਆਂ ਕਦਰਾਂ-ਕੀਮਤਾਂਇੱਥੋਂ ਦੇ ਆਦਰਸ਼ਾਂਇੱਥੋਂ ਦੇ ਸੰਸਕ੍ਰਿਤੀਇੱਥੋਂ ਦੀਆਂ ਪਰੰਪਰਾਵਾਂ ਵਿੱਚ ਵਿਸ਼ਵਾਸ ਕਰਨ ਵਾਲੇ ਹਰ ਦੁਖੀ ਜਨ ਨੂੰ ਪ੍ਰਭੂ ਰਾਮ ਦਿਲਾਸਾ ਦੇਣਇਹੀ ਪ੍ਰਾਰਥਨਾ ਕਰਦਾ ਹਾਂ। 

 

****

ਡੀਐੱਸ/ਵੀਕੇ/ਏਕੇ


(Release ID: 1748127) Visitor Counter : 159