ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੋਮਨਾਥ ਵਿੱਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ–ਪੱਥਰ ਰੱਖਿਆ


ਸਰਦਾਰ ਪਟੇਲ ਨੂੰ ਨਮਨ ਕੀਤਾ, ਜਿਨ੍ਹਾਂ ਭਾਰਤ ਦੇ ਪ੍ਰਾਚੀਨ ਗੌਰਵ ਨੂੰ ਮੁੜ–ਸੁਰਜੀਤ ਕਰਨ ਲਈ ਅਥਾਹ ਇੱਛਾ–ਸ਼ਕਤਾ ਦਿਖਾਈ ਸੀ

ਲੋਕਮਾਤਾ ਅਹਿਲਿਆਬਾਈ ਹੋਲਕਰ ਨੂੰ ਯਾਦ ਕੀਤਾ, ਜਿਨ੍ਹਾਂ ਵਿਸ਼ਵਨਾਥ ਤੋਂ ਸੋਮਨਾਥ ਤੱਕ ਕਈ ਮੰਦਿਰਾਂ ਨੂੰ ਨਵਾਂ ਰੂਪ ਦਿੱਤਾ

ਹਰ ਯੁਗ ਦੀ ਇਹ ਮੰਗ ਹੁੰਦੀ ਹੈ ਕਿ ਅਸੀਂ ਧਾਰਮਿਕ ਟੂਰਿਜ਼ਮ ਦੀਆਂ ਨਵੀਆਂ ਸੰਭਾਵਨਾਵਾਂ ਦੀ ਤਲਾਸ਼ ਕਰੀਏ ਤੇ ਤੀਰਥ ਯਾਤਰਾ ਤੇ ਸਥਾਨਕ ਅਰਥਵਿਵਸਥਾ ‘ਚ ਸਬੰਧਾਂ ਨੂੰ ਮਜ਼ਬੂਤ ਕਰੀਏ: ਪ੍ਰਧਾਨ ਮੰਤਰੀ

ਤਬਾਹਕੁੰਨ ਤਾਕਤਾਂ ਜਾਂ ਅਜਿਹੀ ਸੋਚ ਜੋ ਆਤੰਕ ਦੇ ਅਧਾਰ ‘ਤੇ ਸਾਮਰਾਜ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ, ਅਸਥਾਈ ਤੌਰ ‘ਤੇ ਭਾਰੂ ਪੈ ਸਕਦੀਆਂ ਹਨ ਪਰ ਇਨ੍ਹਾਂ ਦੀ ਹੋਂਦ ਕਦੇ ਵੀ ਸਥਾਈ ਨਹੀਂ ਹੁੰਦੀ, ਇਹ ਲੰਮੇ ਸਮੇਂ ਤੱਕ ਮਾਨਵਤਾ ਨੂੰ ਦਬਾ ਕੇ ਨਹੀਂ ਰੱਖ ਸਕਦੀਆਂ; ਇਹ ਉਸ ਵੇਲੇ ਵੀ ਇੰਨਾ ਹੀ ਸੱਚ ਸੀ, ਜਦੋਂ ਕੁਝ ਹਮਲਾਵਰ ਸੋਮਨਾਥ ਨੂੰ ਢਹਿ–ਢੇਰੀ ਕਰ ਰਹੇ ਸਨ ਤੇ ਇਹ ਅੱਜ ਵੀ ਓਨਾ ਹੀ ਸੱਚ ਹੈ, ਜਦੋਂ ਦੁਨੀਆ ਅਜਿਹੀਆਂ ਵਿਚਾਰਧਾਰਾਵਾਂ ਕਾਰਣ ਖ਼ਦਸ਼ੇ ‘ਚ ਹੈ: ਪ੍ਰਧਾਨ ਮੰਤਰੀ

ਦੇਸ਼ ਔਖੀਆਂ ਸਮੱਸਿਆਵਾਂ ਦੇ ਸੁਹਿਰਦ ਹੱਲ ਵੱਲ ਵਧ ਰਿਹਾ ਹੈ; ਰਾਮ ਮੰਦਿਰ ਦੇ ਰੂਪ ਵਿੱਚ ਆਧੁਨਿਕ ਭਾਰਤ ਦੇ ਗੌਰਵ ਦਾ ਇੱਕ ਉੱਜਲ ਥੰਮ੍ਹ ਉੱਸਰ ਰਿਹਾ ਹੈ: ਪ੍ਰਧਾਨ ਮੰਤਰੀ

ਸਾਡੇ ਲਈ ਇਤਿਹਾਸ ਤੇ ਆਸਥਾ ਦਾ ਸਾਰ ਹੈ, ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ: ਪ੍ਰਧਾਨ ਮੰਤਰੀ

ਸਾਡੇ ਚਾਰ ਧਾ

Posted On: 20 AUG 2021 1:26PM by PIB Chandigarh



 

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਦੇ ਸੋਮਨਾਥ ਵਿੱਚ ਵੱਖੋ-ਵੱਖਰੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਉਦਘਾਟਨ ਕੀਤੇ ਗਏ ਪ੍ਰੋਜੈਕਟਾਂ ਵਿੱਚ ਸੋਮਨਾਥ ਸਮੁਦਰ ਦਰਸ਼ਨ ਪਥ, ਸੋਮਨਾਥ ਪ੍ਰਦਰਸ਼ਨੀ ਕੇਂਦਰ ਅਤੇ ਪੁਰਾਣੇ (ਜੂਨਾ) ਸੋਮਨਾਥ ਦੇ ਮੁੜ ਉਸਾਰੇ ਮੰਦਿਰ ਕੰਪਲੈਕਸ ਸ਼ਾਮਲ ਹਨ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਸ਼੍ਰੀ ਪਾਰਵਤੀ ਮੰਦਿਰ ਦਾ ਨੀਂਹ ਪੱਥਰ ਵੀ ਰੱਖਿਆ। ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ, ਕੇਂਦਰੀ ਗ੍ਰਹਿ ਮੰਤਰੀ, ਕੇਂਦਰੀ ਟੂਰਿਜ਼ਮ ਮੰਤਰੀ ਅਤੇ ਮੁੱਖ ਮੰਤਰੀ ਅਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਇਸ ਮੌਕੇ ਮੌਜੂਦ ਸਨ।

 

ਦੁਨੀਆ ਭਰ ਦੇ ਸ਼ਰਧਾਲੂਆਂ ਨੂੰ ਵਧਾਈ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਭਾਰਤ ਦੀ ਪ੍ਰਾਚੀਨ ਸ਼ਾਨ ਨੂੰ ਮੁੜ ਸੁਰਜੀਤ ਕਰਨ ਦੀ ਅਟੱਲ ਇੱਛਾ ਦਿਖਾਈ ਸੀ। ਸਰਦਾਰ ਪਟੇਲ ਨੇ ਸੋਮਨਾਥ ਮੰਦਿਰ ਨੂੰ ਸੁਤੰਤਰ ਭਾਰਤ ਦੀ ਸੁਤੰਤਰ ਭਾਵਨਾ ਨਾਲ ਜੋੜਿਆ ਸੀ। ਸ਼੍ਰੀ ਮੋਦੀ ਨੇ ਕਿਹਾ, "ਇਹ ਸਾਡੀ ਖੁਸ਼ਕਿਸਮਤੀ ਹੈ ਕਿ ਅਸੀ ਆਜ਼ਾਦੀ ਦੇ 75ਵੇਂ ਸਾਲ ਵਿੱਚ ਸੋਮਨਾਥ ਮੰਦਿਰ ਨੂੰ ਨਵੀਂ ਸ਼ਾਨ ਦੇਣ ਵਿੱਚ ਸਰਦਾਰ ਸਾਹਬ ਦੇ ਪ੍ਰਯਤਨਾਂ ਨੂੰ ਅੱਗੇ ਵਧਾ ਰਹੇ ਹਾਂ।" ਪ੍ਰਧਾਨ ਮੰਤਰੀ ਨੇ ਲੋਕਮਾਤਾ ਅਹਿਲਿਆਬਾਈ ਹੋਲਕਰ ਨੂੰ ਯਾਦ ਕੀਤਾ, ਜਿਨ੍ਹਾਂ ਨੇ ਵਿਸ਼ਵਨਾਥ ਤੋਂ ਲੈ ਕੇ ਸੋਮਨਾਕ ਤੱਕ ਬਹੁਤ ਸਾਰੇ ਮੰਦਿਰਾਂ ਦਾ ਨਵੀਨੀਕਰਨ ਕਰਵਾਇਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰੰਪਰਾ ਅਤੇ ਆਧੁਨਿਕਤਾ ਦਾ ਸੰਗਮ ਜੋ ਉਨ੍ਹਾਂ ਦੇ ਜੀਵਨ ਵਿੱਚ ਸੀ, ਅੱਜ ਦੇਸ਼ ਇਸ ਨੂੰ ਆਪਣਾ ਆਦਰਸ਼ ਮੰਨਦਿਆਂ ਅੱਗੇ ਵੱਧ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਨੇ 'ਸਟੈਚੂ ਆਵ੍ ਯੂਨਿਟੀ' ਅਤੇ ਗੁਜਰਾਤ ਦੇ ਕੱਛ ਵਿੱਚ ਪਰਿਵਰਤਨ ਜਿਹੀਆਂ ਪਹਿਲਾਂ ਨੂੰ ਨੇੜਿਓਂ ਦੇਖਿਆ ਹੈ, ਆਧੁਨਿਕਤਾ ਨੂੰ ਟੂਰਿਜ਼ਮ ਨਾਲ ਜੋੜਨ ਦਾ ਨਤੀਜਾ ਹੈ। ਪ੍ਰਧਾਨ ਮੰਤਰੀ ਨੇ ਕਿਹਾ,“ਇਹ ਹਰੇਕ ਦੌਰ ਦੀ ਮੰਗ ਰਹੀ ਹੈ ਕਿ ਸਾਨੂੰ ਧਾਰਮਿਕ ਟੂਰਿਜ਼ਮ ਦੀ ਦਿਸ਼ਾ ਵਿੱਚ ਨਵੀਆਂ ਸੰਭਾਵਨਾਵਾਂ ਦੀ ਵੀ ਖੋਜ ਕਰਨੀ ਚਾਹੀਦੀ ਹੈ ਅਤੇ ਸਥਾਨਕ ਅਰਥ ਵਿਵਸਥਾ ਨਾਲ ਤੀਰਥ ਯਾਤਰਾ ਦੇ ਰਿਸ਼ਤੇ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸ਼ਿਵ ਹਨ ਜੋ ਵਿਨਾਸ਼ ਵਿੱਚ ਵੀ ਵਿਕਾਸ ਦੇ ਬੀਜ ਨੂੰ ਉਗਾਉਂਦੇ ਹਨ ਅਤੇ ਵਿਨਾਸ਼ ਵਿੱਚ ਵੀ ਸ੍ਰਿਸ਼ਟੀ ਨੂੰ ਜਨਮ ਦਿੰਦੇ ਹਨ। ਸ਼ਿਵ ਅਵਿਨਾਸ਼ੀ ਹਨ, ਪ੍ਰਗਟ ਨਹੀਂ ਕੀਤੇ ਜਾ ਸਕਦੇ ਅਤੇ ਸਦੀਵੀ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਸ਼ਿਵ ਵਿੱਚ ਸਾਡਾ ਵਿਸ਼ਵਾਸ ਸਾਨੂੰ ਸਮੇਂ ਦੀ ਸੀਮਾ ਤੋਂ ਬਾਹਰ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦਾ ਹੈ, ਸਾਨੂੰ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਤਾਕਤ ਦਿੰਦਾ ਹੈ।”

 

 

ਪਵਿੱਤਰ ਮੰਦਿਰ ਦੇ ਇਤਿਹਾਸ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਮੰਦਿਰ ਨੂੰ ਵਾਰ-ਵਾਰ ਢਾਹਿਆ ਗਿਆ ਪਰ ਹਰ ਹਮਲੇ ਤੋਂ ਬਾਅਦ ਇਹ ਕਿਵੇਂ ਉੱਠ ਖਲੋਇਆ। ਉਨ੍ਹਾਂ ਕਿਹਾ,"ਇਹ ਇਸ ਵਿਸ਼ਵਾਸ ਦਾ ਪ੍ਰਤੀਕ ਹੈ ਕਿ ਝੂਠ ਕਦੇ ਵੀ ਸੱਚ ਨੂੰ ਨਹੀਂ ਹਰਾ ਸਕਦਾ ਅਤੇ ਦਹਿਸ਼ਤ ਵਿਸ਼ਵਾਸ ਨੂੰ ਕਦੇ ਨਹੀਂ ਕੁਚਲ ਸਕਦੀ।" ਉਨ੍ਹਾਂ ਕਿਹਾ,“ਉਹ ਤਾਕਤਾਂ ਜੋ ਤਬਾਹ ਕਰਦੀਆਂ ਹਨ, ਇਹ ਸੋਚ ਜੋ ਦਹਿਸ਼ਤ ਦੇ ਅਧਾਰ ‘ਤੇ ਇੱਕ ਸਾਮਰਾਜ ਬਣਾਉਂਦੀਆਂ ਹਨ, ਕੁਝ ਸਮੇਂ ਵਿੱਚ ਕੁਝ ਸਮੇਂ ਲਈ ਭਾਰੂ ਹੋ ਸਕਦੀਆਂ ਹਨ ਪਰ ਇਸ ਦੀ ਹੋਂਦ ਕਦੇ ਸਥਾਈ ਨਹੀਂ ਹੁੰਦੀ, ਇਹ ਮਾਨਵਤਾ ਨੂੰ ਲੰਬੇ ਸਮੇਂ ਤੱਕ ਨਹੀਂ ਦਬਾ ਸਕਦੀ। ਇਹ ਉਸ ਸਮੇਂ ਵੀ ਸੱਚ ਸੀ ਜਦੋਂ ਕੁਝ ਹਮਲਾਵਰ ਸੋਮਨਾਥ ਦੇ ਮੰਦਿਰ ਨੂੰ ਢਹਿ–ਢੇਰੀ ਕਰ ਰਹੇ ਸਨ ਅਤੇ ਇਹ ਅੱਜ ਵੀ ਓਨਾ ਹੀ ਸੱਚ ਹੈ, ਜਦੋਂ ਅਜਿਹੀ ਸੋਚ ਦੁਨੀਆ ਲਈ ਖਤਰਾ ਬਣੀ ਹੋਈ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਨਾਥ ਮੰਦਿਰ ਦੇ ਪੁਨਰ ਨਿਰਮਾਣ ਤੋਂ ਲੈ ਕੇ ਇਸ ਦੀ ਵਿਸ਼ਾਲ ਤੌਰ ‘ਤੇ ਨਵਾਂ ਰੂਪ ਦੇਣ ਤੱਕ, ਇਹ ਸਦੀਆਂ ਦੀ ਦ੍ਰਿੜ੍ਹ ਇੱਛਾ ਸ਼ਕਤੀ ਅਤੇ ਵਿਚਾਰਧਾਰਕ ਨਿਰੰਤਰਤਾ ਕਾਰਣ ਹੋਇਆ ਹੈ। ਰਾਜੇਂਦਰ ਪ੍ਰਸਾਦ ਜੀ, ਸਰਦਾਰ ਪਟੇਲ ਅਤੇ ਕੇਐਮ ਮੁਨਸ਼ੀ ਜਿਹੇ ਮਹਾਪੁਰਸ਼ਾਂ ਨੂੰ ਆਜ਼ਾਦੀ ਤੋਂ ਬਾਅਦ ਵੀ ਇਸ ਮੁਹਿੰਮ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਪਰ, ਆਖ਼ਰ 1950 ਵਿੱਚ ਸੋਮਨਾਥ ਮੰਦਿਰ ਨੂੰ ਆਧੁਨਿਕ ਭਾਰਤ ਦੇ ਦਿੱਬ ਥੰਮ੍ਹ ਵਜੋਂ ਸਥਾਪਿਤ ਹੋ ਗਿਆ। ਦੇਸ਼ ਔਖੀਆਂ ਸਮੱਸਿਆਵਾਂ ਦੇ ਸੁਹਿਰਦ ਸੁਖਾਵੇਂ ਹੱਲ ਵੱਲ ਵਧ ਰਿਹਾ ਹੈ। ਆਧੁਨਿਕ ਭਾਰਤ ਦੀ ਸ਼ਾਨ ਦਾ ਇੱਕ ਚਮਕਦਾ ਥੰਮ੍ਹ ਰਾਮ ਮੰਦਿਰ ਦੇ ਰੂਪ ਵਿੱਚ ਉੱਭਰ ਰਿਹਾ ਹੈ।

 

ਉਨ੍ਹਾਂ ਕਿਹਾ ਕਿ ਸਾਡੀ ਸੋਚ ਇਤਿਹਾਸ ਤੋਂ ਸਿੱਖ ਕੇ ਵਰਤਮਾਨ ਨੂੰ ਸੁਧਾਰਨ ਦੀ ਹੋਣੀ ਚਾਹੀਦੀ ਹੈ, ਨਵੇਂ ਭਵਿੱਖ ਦੀ ਸਿਰਜਣਾ ਲਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ 'ਭਾਰਤ ਜੋੜੋ ਅੰਦੋਲਨ' ਦੇ ਆਪਣੇ ਮੰਤਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦਾ ਅਰਥ ਭੂਗੋਲਿਕ ਜਾਂ ਵਿਚਾਰਧਾਰਕ ਸਬੰਧਾਂ ਤੱਕ ਸੀਮਤ ਨਹੀਂ ਹੈ ਬਲਕਿ ਵਿਚਾਰਾਂ ਦੇ ਸੰਪਰਕ ਤੱਕ ਵੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਵਿੱਖ ਦੇ ਭਾਰਤ ਦੇ ਨਿਰਮਾਣ ਲਈ ਸਾਨੂੰ ਆਪਣੇ ਅਤੀਤ ਨਾਲ ਜੋੜਨ ਦਾ ਸੰਕਲਪ ਵੀ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਇਤਿਹਾਸ ਅਤੇ ਧਰਮ ਦਾ ਸਾਰ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ’ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੀ ਏਕਤਾ ਨੂੰ ਉਜਾਗਰ ਕਰਨ ਵਿੱਚ ਵਿਸ਼ਵਾਸ ਅਤੇ ਵਿਸ਼ਵਾਸ ਪ੍ਰਣਾਲੀ ਦੀ ਭੂਮਿਕਾ ਉੱਤੇ ਚਾਨਣਾ ਪਾਇਆ। ਉਨ੍ਹਾਂ ਕਿਹਾ, 'ਪੱਛਮ ਵਿੱਚ ਸੋਮਨਾਥ ਅਤੇ ਨਾਗੇਸ਼ਵਰ ਤੋਂ ਲੈ ਕੇ ਪੂਰਬ ਵਿੱਚ ਬੈਦਿਆਨਾਥ ਤੱਕ, ਉੱਤਰ ਵਿੱਚ ਬਾਬਾ ਕੇਦਾਰਨਾਥ ਤੋਂ ਲੈ ਕੇ ਸ਼੍ਰੀ ਰਾਮੇਸ਼ਵਰ ਤੱਕ, ਜੋ ਦੱਖਣ ਵਿੱਚ ਭਾਰਤ ਦੇ ਅਖੀਰਲੇ ਸਿਰੇ' ਤੇ ਬੈਠੇ ਹਨ, ਇਹ 12 ਜਯੋਤੀਰਲਿੰਗ ਪੂਰੇ ਭਾਰਤ ਨੂੰ ਜੋੜਨ ਦਾ ਕੰਮ ਕਰਦੇ ਹਨ। ਇਸੇ ਤਰ੍ਹਾਂ, ਸਾਡੇ ਚਾਰ ਧਾਮਾਂ ਦੀ ਵਿਵਸਥਾ, ਸਾਡੇ ਸ਼ਕਤੀਪੀਠਾਂ ਦੀ ਧਾਰਨਾ, ਸਾਡੇ ਵੱਖ-ਵੱਖ ਕੋਣਿਆਂ ਵਿੱਚ ਵੱਖ-ਵੱਖ ਤੀਰਥਾਂ ਦੀ ਸਥਾਪਨਾ, ਸਾਡੀ ਆਸਥਾ ਦੀ ਇਹ ਰੂਪ–ਰੇਖਾ ਅਸਲ ਵਿੱਚ 'ਏਕ ਭਾਰਤ, ਸ਼੍ਰੇਸ਼ਠ ਭਾਰਤ' ਦੀ ਭਾਵਨਾ ਦਾ ਪ੍ਰਗਟਾਵਾ ਹੈ।

 

ਰਾਸ਼ਟਰ ਦੀ ਏਕਤਾ ਨੂੰ ਮਜ਼ਬੂਤ ਕਰਨ ਵਿੱਚ ਅਧਿਆਤਮਕਤਾ ਦੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟੂਰਿਜ਼ਮ ਅਤੇ ਅਧਿਆਤਮਿਕ ਟੂਰਿਜ਼ਮ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਭਾਵਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਆਧੁਨਿਕ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਕੇ ਪ੍ਰਾਚੀਨ ਸ਼ਾਨ ਨੂੰ ਮੁੜ ਸੁਰਜੀਤ ਕਰ ਰਿਹਾ ਹੈ। ਉਨ੍ਹਾਂ ਨੇ ਰਾਮਾਇਣ ਸਰਕਟ ਦੀ ਉਦਾਹਰਣ ਦਿੱਤੀ ਜੋ ਕਿ ਰਾਮ ਭਗਤਾਂ ਨੂੰ ਭਗਵਾਨ ਰਾਮ ਨਾਲ ਜੁੜੇ ਨਵੇਂ ਸਥਾਨਾਂ ਤੋਂ ਜਾਣੂ ਕਰਵਾ ਰਿਹਾ ਹੈ ਅਤੇ ਉਨ੍ਹਾਂ ਨੂੰ ਇਹ ਮਹਿਸੂਸ ਕਰਵਾ ਰਿਹਾ ਹੈ ਕਿ ਭਗਵਾਨ ਰਾਮ ਪੂਰੇ ਭਾਰਤ ਦੇ ਰਾਮ ਹਨ। ਇਸੇ ਤਰ੍ਹਾਂ ਬੁੱਧ ਸਰਕਟ ਵਿਸ਼ਵ ਭਰ ਦੇ ਸ਼ਰਧਾਲੂਆਂ ਨੂੰ ਸੁਵਿਧਾਵਾਂ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੂਰਿਜ਼ਮ ਮੰਤਰਾਲਾ ਸਵਦੇਸ਼ ਦਰਸ਼ਨ ਯੋਜਨਾ ਅਧੀਨ 15 ਵਿਸ਼ਿਆਂ 'ਤੇ ਟੂਰਿਜ਼ਮ ਸਰਕਟ ਵਿਕਸਿਤ ਕਰ ਰਿਹਾ ਹੈ, ਜੋ ਅਣਗੌਲੇ ਖੇਤਰਾਂ ਵਿੱਚ ਟੂਰਿਜ਼ਮ ਦੇ ਮੌਕੇ ਪੈਦਾ ਕਰੇਗਾ। ਕੇਦਾਰਨਾਥ, ਚਾਰ ਧਾਮ ਲਈ ਸੁਰੰਗਾਂ ਅਤੇ ਰਾਜ–ਮਾਰਗਾਂ ਜਿਹੇ ਪਹਾੜੀ ਖੇਤਰਾਂ ਵਿੱਚ ਵਿਕਾਸ, ਵੈਸ਼ਨਵ ਦੇਵੀ ਵਿੱਚ ਵਿਕਾਸ ਕਾਰਜ, ਉੱਤਰ-ਪੂਰਬ ਵਿੱਚ ਉੱਚ ਤਕਨੀਕੀ ਬੁਨਿਆਦੀ ਢਾਂਚੇ ਇਸ ਅੰਤਰ ਨੂੰ ਦੂਰ ਕਰ ਰਹੇ ਹਨ। ਇਸੇ ਤਰ੍ਹਾਂ, 2014 ਵਿੱਚ ਐਲਾਨੀ ਪ੍ਰਸਾਦ ਯੋਜਨਾ  ਦੇ ਤਹਿਤ 40 ਪ੍ਰਮੁੱਖ ਤੀਰਥ ਸਥਾਨਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ 15 ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ। ਗੁਜਰਾਤ ਵਿੱਚ 100 ਕਰੋੜ ਰੁਪਏ ਤੋਂ ਵੱਧ ਦੇ ਤਿੰਨ ਪ੍ਰੋਜੈਕਟਾਂ ਉੱਤੇ ਕੰਮ ਚੱਲ ਰਿਹਾ ਹੈ। ਸਾਰਾ ਧਿਆਨ ਤੀਰਥ ਸਥਾਨਾਂ ਨੂੰ ਜੋੜਨ 'ਤੇ ਕੇਂਦ੍ਰਿਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨਾ ਸਿਰਫ ਟੂਰਿਜ਼ਮ ਰਾਹੀਂ ਆਮ ਨਾਗਰਿਕਾਂ ਨੂੰ ਜੋੜ ਰਿਹਾ ਹੈ, ਬਲਕਿ ਅੱਗੇ ਵੀ ਵਧ ਰਿਹਾ ਹੈ। ਯਾਤਰਾ ਅਤੇ ਟੂਰਿਜ਼ਮ ਪ੍ਰਤੀਯੋਗਤਾ ਸੂਚਕ ਅੰਕ ਵਿੱਚ ਦੇਸ਼ 2013 ਵਿੱਚ 65 ਵੇਂ ਤੋਂ 2019 ਵਿੱਚ 34 ਵੇਂ ਸਥਾਨ ‘ਤੇ ਪਹੁੰਚ ਗਿਆ ਹੈ।

 

 

ਸੋਮਨਾਥ ਸੈਰਗਾਹ ਨੂੰ ਪ੍ਰਸਾਦ (ਤੀਰਥ ਯਾਤਰਾ ਪੁਨਰ–ਸੁਰਜੀਤੀ ਅਤੇ ਅਧਿਆਤਮਿਕ, ਵਿਰਾਸਤੀ ਵਿਸਤਾਰ ਮੁਹਿੰਮ) ਸਕੀਮ ਦੇ ਤਹਿਤ ਕੁੱਲ 47 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਸੋਮਨਾਥ ਪ੍ਰਦਰਸ਼ਨੀ ਕੇਂਦਰ, ਜੋ ਕਿ 'ਸੈਲਾਨੀ ਸੁਵਿਧਾ ਕੇਂਦਰ' ਦੇ ਵਿਹੜੇ ਵਿੱਚ ਵਿਕਸਿਤ ਕੀਤਾ ਗਿਆ ਹੈ, ਪੁਰਾਣੇ ਸੋਮਨਾਥ ਮੰਦਿਰ ਦੇ ਖੰਡਿਤ ਹਿੱਸਿਆਂ ਅਤੇ ਪੁਰਾਣੇ ਸੋਮਨਾਥ ਦੇ ਨਾਗਰ ਸ਼ੈਲੀ ਦੇ ਮੰਦਿਰ ਆਰਕੀਟੈਕਚਰ ਦੀਆਂ ਮੂਰਤੀਆਂ ਨੂੰ ਪ੍ਰਦਰਸ਼ਿਤ ਕਰਦਾ ਹੈ।

 

ਪੁਰਾਣੇ (ਜੂਨਾ) ਸੋਮਨਾਥ ਦੇ ਨਵੀਨੀਕਰਨ ਕੀਤੇ ਮੰਦਿਰ ਕੰਪਲੈਕਸ ਨੂੰ ਸ਼੍ਰੀ ਸੋਮਨਾਥ ਟਰੱਸਟ ਨੇ 3.5 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਹੈ। ਇਸ ਮੰਦਿਰ ਨੂੰ ਅਹਿਲਿਆਬਾਈ ਮੰਦਿਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਇੰਦੌਰ ਦੀ ਰਾਣੀ ਅਹਿਲਿਆਬਾਈ ਦੁਆਰਾ ਬਣਾਇਆ ਗਿਆ ਸੀ। ਰਾਣੀ ਅਹਿਲਿਆਬਾਈ ਨੇ ਪੁਰਾਣੇ ਮੰਦਿਰ ਨੂੰ ਖਸਤਾ ਹਾਲਤ ਵਿੱਚ ਲੱਭਣ ਤੋਂ ਬਾਅਦ ਦੁਬਾਰਾ ਬਣਾਇਆ। ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਮਰੱਥਾ ਵਧਾਉਣ ਲਈ ਪੂਰੇ ਪੁਰਾਣੇ ਮੰਦਿਰ ਕੰਪਲੈਕਸ ਨੂੰ ਪੂਰੀ ਤਰ੍ਹਾਂ ਮੁੜ ਵਿਕਸਿਤ ਕੀਤਾ ਗਿਆ ਹੈ।

 

ਸ਼੍ਰੀ ਪਾਰਵਤੀ ਮੰਦਿਰ ਦਾ ਨਿਰਮਾਣ 30 ਕਰੋੜ ਰੁਪਏ ਦੇ ਕੁੱਲ ਖਰਚ ਨਾਲ ਕਰਨ ਦਾ ਪ੍ਰਸਤਾਵ ਹੈ। ਇਸ ਵਿੱਚ ਸੋਮਪੁਰਾ ਸਲਾਤ ਸ਼ੈਲੀ ਵਿੱਚ ਮੰਦਿਰ ਦਾ ਨਿਰਮਾਣ, ਪਾਵਨ ਅਸਥਾਨ ਦਾ ਵਿਕਾਸ ਅਤੇ ਨਾਚ ਮੰਡਪ ਸ਼ਾਮਲ ਹਨ।

 


 

************

 

ਡੀਐੱਸ


(Release ID: 1747687) Visitor Counter : 262