ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਦੀ ਕੁੱਲ ਕੋਵਿਡ -19 ਟੀਕਾਕਰਣ ਕਵਰੇਜ 54.58 ਕਰੋੜ ਤੋਂ ਪਾਰ


ਰਿਕਵਰੀ ਦਰ ਵਧ ਕੇ 97.48 ਫੀਸਦ ਹੋਈ


ਪਿਛਲੇ 24 ਘੰਟਿਆਂ ਵਿੱਚ 32,937 ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆਏ


ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3,81,947 ਹੋਈ; ਕੁੱਲ ਮਾਮਲਿਆਂ ਦਾ 1.18 ਫੀਸਦ


ਰੋਜ਼ਾਨਾ ਪੌਜ਼ੀਟਿਵਿਟੀ ਦਰ 2.79 ਫੀਸਦ ਹੋਈ; ਪਿਛਲੇ 21 ਦਿਨਾਂ ਤੋਂ ਲਗਾਤਾਰ 3 ਫੀਸਦ ਤੋਂ ਘੱਟ

Posted On: 16 AUG 2021 10:55AM by PIB Chandigarh

ਭਾਰਤ ਦੀ ਕੋਵਿਡ 19 ਟੀਕਾਕਰਣ ਕਵਰੇਜ ਵਧ ਕੇ  54.58 ਕਰੋੜ ਦੇ ਅੰਕੜੇ ਤੋਂ ਪਾਰ ਹੋ ਗਈ ਹੈ। 

ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਕੁੱਲ ਮਿਲਾ ਕੇ 54,58,57,108 ਵੈਕਸੀਨ ਖੁਰਾਕਾਂ 

61,54,235 ਸੈਸ਼ਨਾਂ ਰਾਹੀਂ ਦਿੱਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 17,43,114 

ਵੈਕਸੀਨ  ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ।  

ਇਨ੍ਹਾਂ ਵਿੱਚ ਸ਼ਾਮਲ ਹਨ- 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

1,03,50,751

ਦੂਜੀ ਖੁਰਾਕ

81,00,615

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,82,78,787

ਦੂਜੀ ਖੁਰਾਕ

1,21,73,133

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

19,68,99,466

ਦੂਜੀ ਖੁਰਾਕ

1,54,10,416

45 ਤੋਂ 59 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

11,73,89,912

ਦੂਜੀ ਖੁਰਾਕ

4,57,91,230

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

8,11,53,834

ਦੂਜੀ ਖੁਰਾਕ

4,03,08,964

ਕੁੱਲ

54,58,57,108

 

 

  

ਕੋਵਿਡ -19 ਟੀਕਾਕਰਣ ਦੇ ਨਵੇਂ ਸਰਵਵਿਆਪੀਕਰਣ ਪੜਾਅ ਦੀ ਸ਼ੁਰੂਆਤ 21 ਜੂਨ ਤੋਂ ਹੋਈ ਹੈ;  

ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ 19 ਟੀਕਾਕਰਣ ਦੇ ਦਾਇਰੇ ਦਾ ਵਿਸਥਾਰ ਕਰਨ ਅਤੇ 

ਗਤੀ ਵਧਾਉਣ ਲਈ ਵਚਨਬੱਧ ਹੈ। 

ਭਾਰਤ ਦੀ ਰਿਕਵਰੀ ਦਰ 97.48 ਫੀਸਦ ਤੱਕ ਪਹੁੰਚ ਗਈ ਹੈ। .

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕਰਮਿਤ ਲੋਕਾਂ ਵਿੱਚੋਂ 3,14,11,924 ਵਿਅਕਤੀ

ਪਹਿਲਾਂ ਹੀ ਕੋਵਿਡ -19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 35,909

ਮਰੀਜ਼ ਠੀਕ ਹੋਏ ਹਨ।  

https://static.pib.gov.in/WriteReadData/userfiles/image/image001WV5K.jpg

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 32,937 ਨਵੇਂ ਕੇਸ ਸਾਹਮਣੇ ਆਏ ਹਨ। 

ਦੇਸ਼ ਵਿੱਚ ਪਿਛਲੇ 50 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ  ਰਹੇ ਹਨ। 

ਇਹ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ 

ਦਾ ਹੀ ਨਤੀਜਾ ਹੈ। 

https://static.pib.gov.in/WriteReadData/userfiles/image/image002FY85.jpg

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਕੁੱਲ 3,81,947 ਹੋ ਗਈ ਹੈ।

ਐਕਟਿਵ ਮਾਮਲੇ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਕੇਸਾਂ ਦਾ ਸਿਰਫ 1.18 ਫੀਸਦ 

ਬਣਦੇ ਹਨ  

https://static.pib.gov.in/WriteReadData/userfiles/image/image0034J31.jpg

ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ

ਦੌਰਾਨ ਕੁੱਲ 11,81,212 ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ

49.48 ਕਰੋੜ ਤੋਂ ਵੱਧ  (49,48,05,652)  ਟੈਸਟ ਕੀਤੇ ਗਏ ਹਨ।

 

ਇਕ ਪਾਸੇ, ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, ਉਥੇ ਹਫਤਾਵਾਰੀ

ਕੇਸਾਂ ਦੀ ਪੌਜ਼ੀਟੀਵਿਟੀ ਦਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਫਤਾਵਾਰੀ ਪੌਜ਼ੀਟੀਵਿਟੀ

ਦਰ ਇਸ ਸਮੇਂ 2.01 ਫੀਸਦ 'ਤੇ ਖੜੀ ਹੈ , ਜਦੋਂ ਕਿ ਰੋਜ਼ਾਨਾ ਪੌਜ਼ੀਟੀਵਿਟੀ ਦਰ ਅੱਜ 2.79 ਫੀਸਦ ‘ਤੇ

ਹੈ।  ਰੋਜ਼ਾਨਾ ਪੌਜ਼ੀਟੀਵਿਟੀ ਦਰ ਹੁਣ  ਪਿਛਲੇ 21 ਦਿਨਾਂ ਤੋਂ ਲਗਾਤਾਰ 3 ਫੀਸਦ ਤੋਂ ਘੱਟ ਅਤੇ

70 ਦਿਨਾਂ ਤੋਂ 5 ਫੀਸਦ ਤੋਂ ਹੇਠਾਂ ਰਹਿ ਰਹੀ ਹੈ। 

https://static.pib.gov.in/WriteReadData/userfiles/image/image0045K5M.jpg

  ****

ਐਮ.ਵੀ.  



(Release ID: 1746412) Visitor Counter : 218