ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਕੌਮਾਂਤਰੀ ਯੁਵਾ ਦਿਵਸ ਮੌਕੇ 22 ਅਵਾਰਡੀਆਂ ਨੂੰ ਰਾਸ਼ਟਰੀ ਯੁਵਾ ਪੁਰਸਕਾਰ 2017-18 ਅਤੇ 2018-19 ਪ੍ਰਦਾਨ ਕੀਤੇ
Posted On:
12 AUG 2021 2:56PM by PIB Chandigarh
ਭਾਰਤ ਦੇ ਨੌਜਵਾਨ ਏਆਈ 'ਆਤਮਨਿਰਭਰ ਇਨੋਵੇਸ਼ਨ' ਦੇ ਵਾਹਕ ਹਨ: ਸ਼੍ਰੀ ਅਨੁਰਾਗ ਠਾਕੁਰ
ਸ਼੍ਰੀ ਅਨੁਰਾਗ ਠਾਕੁਰ ਨੇ S.O.L.V.E.D ਚੈਲੇਂਜ ਦੇ ਜੇਤੂਆਂ ਨੂੰ ਪੁਰਸਕਾਰ ਵੀ ਦਿੱਤੇ
ਮੁੱਖ ਝਲਕੀਆਂ
• ਰਾਸ਼ਟਰੀ ਯੁਵਾ ਪੁਰਸਕਾਰ (NYA) 2017-18 ਲਈ ਕੁੱਲ 14 ਪੁਰਸਕਾਰ ਅਤੇ NYA 2018-19 ਲਈ 8 ਪੁਰਸਕਾਰ ਦਿੱਤੇ ਗਏ
• ਪੁਰਸਕਾਰ ਵਿੱਚ ਇੱਕ ਮੈਡਲ, ਇੱਕ ਸਰਟੀਫਿਕੇਟ ਅਤੇ ਵਿਅਕਤੀ ਨੂੰ 1,00,000/- ਰੁਪਏ ਦਾ ਨਕਦ ਇਨਾਮ ਅਤੇ ਸੰਗਠਨ ਨੂੰ 3,00,000/- ਰੁਪਏ ਦਾ ਨਕਦ ਇਨਾਮ ਸ਼ਾਮਲ ਹੈ
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਰਾਸ਼ਟਰੀ ਯੁਵਾ ਪੁਰਸਕਾਰ 2017-18 ਅਤੇ 2018-19 ਪ੍ਰਦਾਨ ਕੀਤੇ। ਅੰਤਰਰਾਸ਼ਟਰੀ ਯੁਵਾ ਦਿਵਸ 2021 ਮਨਾਉਂਦੇ ਹੋਏ, ਸ਼੍ਰੀ ਅਨੁਰਾਗ ਠਾਕੁਰ ਦੁਆਰਾ ਖੇਤੀ-ਉੱਦਮ ਚੁਣੌਤੀ S.O.L.V.E.D 2021 (ਸਮਾਜਿਕ ਉਦੇਸ਼ਾਂ ਦੀ ਅਗਵਾਈਵਾਲੇ ਵਲੰਟੀਅਰ ਐਂਟਰਪ੍ਰਾਈਜ਼ ਡਿਵੈਲਪਮੈਂਟ -Social Objectives-Led Volunteer Enterprise Development) ਦੀਆਂ ਦਸ ਨੌਜਵਾਨ ਜੇਤੂ ਉੱਦਮੀ ਟੀਮਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਕੱਤਰ, ਯੁਵਾ ਮਾਮਲੇ ਵਿਭਾਗ, ਯੁਵਾ ਮਾਮਲੇ ਅਤੇ ਖੇਡ (ਵਾਈਏਐੱਸ) ਮੰਤਰਾਲਾ ਸੁਸ਼੍ਰੀ ਊਸ਼ਾ ਸ਼ਰਮਾ, ਸੰਯੁਕਤ ਰਾਸ਼ਟਰ ਦੇ ਰੈਜ਼ੀਡੈਂਟ ਕੋਆਰਡੀਨੇਟਰ, ਸੁਸ਼੍ਰੀ ਡੀਅਰਡੇਬੌਇ ਅਤੇ, ਸੰਯੁਕਤ ਸਕੱਤਰ, ਯੁਵਾ ਮਾਮਲੇ, ਸ਼੍ਰੀ ਅਸਿਤ ਸਿੰਘ ਵੀ ਇਸ ਮੌਕੇ ਹਾਜ਼ਰ ਸਨ।
ਪੁਰਸਕਾਰ ਸਮਾਰੋਹ ਮੌਕੇ ਬੋਲਦਿਆਂ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ, "ਅੱਜ ਸੰਯੁਕਤ ਰਾਸ਼ਟਰ (ਯੂਐੱਨ) ਦੁਆਰਾ ਨਿਰਧਾਰਤ ਅੰਤਰਰਾਸ਼ਟਰੀ ਯੁਵਾ ਦਿਵਸ ਦਾ ਸਾਲਾਨਾ ਜਸ਼ਨ ਮਨਾਇਆ ਜਾ ਰਿਹਾ ਹੈ। ਅੰਤਰਰਾਸ਼ਟਰੀ ਯੁਵਾ ਦਿਵਸ ਸਿਰਫ ਕੈਲੰਡਰ ਦਾ ਦਿਨ ਨਹੀਂ ਹੈ। ਭਾਰਤ ਦੇ ਨੌਜਵਾਨ "ਭਾਰਤ ਦਾ ਭਵਿੱਖ" ਹੁੰਦੇ ਹੋਏ ਵਧੇਰੇ ਮਹੱਤਵਪੂਰਨ ਤੌਰ ‘ਤੇ "ਭਾਰਤ ਦਾ ਵਰਤਮਾਨ" ਹਨ। ਉਹ ਏਆਈ - “ਆਤਮਨਿਰਭਰ ਇਨੋਵੇਸ਼ਨ” ਦੇ ਇਸ ਯੁੱਗ ਵਿੱਚ ਵਿਚਾਰਾਂ ਅਤੇ ਨਵੀਨਤਾ ਦੇ ਵਾਹਕ ਹਨ।
ਸ਼੍ਰੀ ਅਨੁਰਾਗ ਠਾਕੁਰ ਨੇ ਅੱਗੇ ਕਿਹਾ, “ਇਸ ਸਾਲ ਅੰਤਰਰਾਸ਼ਟਰੀ ਯੁਵਾ ਦਿਵਸ ਦਾ ਵਿਸ਼ਾ ਭੋਜਨ ਪ੍ਰਣਾਲੀਆਂ ਨੂੰ ਬਦਲਣ ਉੱਤੇ ਕੇਂਦਰਿਤ ਹੈ; ਨੌਜਵਾਨਾਂ ਦੀ ਸ਼ਮੂਲੀਅਤ ਇਸ ਪਰਿਵਰਤਨ ਦੀ ਕੁੰਜੀ ਹੈ। ਨੌਜਵਾਨਾਂ ਦੀ ਅਗਵਾਈ ਵਿੱਚ ਐਗਰੀ-ਟੈਕ ਨਵੀਨਤਾਵਾਂ ਇਸ ਖੇਤਰ ਵਿੱਚ ਨਵੇਂ ਉੱਭਰ ਰਹੇ ਰੁਝਾਨਾਂ ਨੂੰ ਅੱਗੇ ਵਧਾ ਰਹੀਆਂ ਹਨ। ਅਜਿਹੇ ਆਲਮੀ ਯਤਨਾਂ ਦੀ ਸਫਲਤਾ ਨੌਜਵਾਨਾਂ ਦੀ ਸਾਰਥਕ ਭਾਗੀਦਾਰੀ ਤੋਂ ਬਿਨਾਂ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਨੇ ਸਾਡੇ ਨੌਜਵਾਨ ਨਾਗਰਿਕਾਂ ਲਈ ਪੇਸ਼ੇਵਰ ਸਿੱਖਿਆ, ਹੁਨਰ, ਸਟਾਰਟਅੱਪ ਫੰਡਿੰਗ ਦੇ ਲਈ ਵੱਖ -ਵੱਖ ਪਹਿਲਕਦਮੀਆਂ ਨੂੰ ਤਰਜੀਹ ਦਿੱਤੀ ਹੈ। ਸਾਡਾ ਉਦੇਸ਼ ਭਾਰਤ ਦੇ ਨੌਜਵਾਨਾਂ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਹੁਨਰ ਬਣਾਉਣਾ ਹੈ। ਮੈਂ ਸਾਰੇ ਰਾਸ਼ਟਰੀ ਯੁਵਾ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦਾ ਹਾਂ। ਪੁਰਸਕਾਰ ਪ੍ਰਦਾਨ ਕਰਨ ਦਾ ਸਾਡਾ ਉਦੇਸ਼ ਨੌਜਵਾਨਾਂ ਨੂੰ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨਾ ਹੈ।”
ਇਸ ਮੌਕੇ ਬੋਲਦਿਆਂ, ਸੁਸ਼੍ਰੀ ਡੀਅਰਡੇਬੌਇਡ (DeirdeBoyd) ਨੇ ਕਿਹਾ ਕਿ ਭਾਰਤ ਕੋਲ ਵਿਸ਼ਵ ਨਾਲ ਸਾਂਝਾ ਕਰਨ ਲਈ ਬਹੁਤ ਕੁਝ ਹੈ, ਇਸ ਪਾਸ ਨੌਜਵਾਨਾਂ ਦੀ ਵੱਡੀ ਆਬਾਦੀ ਹੈ। ਨੌਜਵਾਨਾਂ ਵਿੱਚ ਤਬਦੀਲੀ ਨੂੰ ਪ੍ਰਭਾਵਤ ਕਰਨ ਦੀ ਸ਼ਕਤੀ ਹੈ, ਉਨ੍ਹਾਂ ਕੋਲ ਦੇਸ਼ ਦੀ ਤਰੱਕੀ ਲਈ ਨਵੇਂ ਅਤੇ ਨਵੀਨਤਾਕਾਰੀ ਵਿਚਾਰ ਹਨ। ਵਿਸ਼ਵ ਭਰ ਦੇ ਨੌਜਵਾਨ ਸਥਿਰ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਸਕੱਤਰ ਯੁਵਾ ਮਾਮਲੇ ਵਿਭਾਗ, ਸੁਸ਼੍ਰੀ ਊਸ਼ਾ ਸ਼ਰਮਾ ਨੇ ਕਿਹਾ ਕਿ ਭਾਰਤ ਦਾ ਯੁਵਾ ਪਰਿਵਰਤਨ ਨਿਰਮਾਤਾ, ਨਵੀਨਤਾਕਾਰੀ, ਨੌਜਵਾਨ ਉੱਦਮੀ ਅਤੇ ਸਮਾਜ ਦੇ ਹਿੱਤਾਂ ਦੀ ਰਾਖੀ ਕਰਨ ਵਾਲੇ ਨਿਰਸਵਾਰਥ ਸਵੈਸੇਵਕ ਵਜੋਂ ਬਹੁਪੱਖੀ ਭੂਮਿਕਾ ਨਿਭਾ ਰਿਹਾ ਹੈ।
ਵਿਅਕਤੀਗਤ ਅਤੇ ਸੰਗਠਨ ਸ਼੍ਰੇਣੀਆਂ ਵਿੱਚ ਕੁੱਲ 22 ਰਾਸ਼ਟਰੀ ਯੁਵਾ ਪੁਰਸਕਾਰ ਦਿੱਤੇ ਗਏ। NYA 2017-18 ਲਈ ਕੁੱਲ 14 ਪੁਰਸਕਾਰ ਦਿੱਤੇ ਗਏ, ਜਿਸ ਵਿੱਚ ਵਿਅਕਤੀਗਤ ਸ਼੍ਰੇਣੀ ਵਿੱਚ 10 ਪੁਰਸਕਾਰ ਅਤੇ ਸੰਗਠਨ ਸ਼੍ਰੇਣੀ ਵਿੱਚ 4 ਪੁਰਸਕਾਰ ਸ਼ਾਮਲ ਹਨ। NYA 2018-19 ਲਈ ਕੁੱਲ 8 ਪੁਰਸਕਾਰ ਦਿੱਤੇ ਗਏ ਜਿਸ ਵਿੱਚ ਵਿਅਕਤੀਗਤ ਸ਼੍ਰੇਣੀ ਵਿੱਚ 7 ਪੁਰਸਕਾਰ ਅਤੇ ਸੰਗਠਨ ਸ਼੍ਰੇਣੀ ਵਿੱਚ 1 ਪੁਰਸਕਾਰ ਸ਼ਾਮਲ ਹਨ। ਪੁਰਸਕਾਰ ਵਿੱਚ ਕ੍ਰਮਵਾਰ ਇੱਕ ਮੈਡਲ, ਇੱਕ ਸਰਟੀਫਿਕੇਟ ਅਤੇ ਵਿਅਕਤੀ ਨੂੰ 1,00,000/- ਰੁਪਏ ਅਤੇ ਸੰਗਠਨ ਨੂੰ 3,00,000/- ਰੁਪਏ ਦਾ ਨਕਦ ਇਨਾਮ ਸ਼ਾਮਲ ਹੈ।
ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦਾ ਵੇਰਵਾ
NYA 2017-18
ਸੀਰੀਅਲ ਨੰ.
|
ਨਾਮ
|
ਰਾਜ
|
ਵਿਅਕਤੀਗਤ
|
|
|
1
|
ਸ਼੍ਰੀ ਸੌਰਭ ਨਵਾਂਡੇ
|
ਮਹਾਰਾਸ਼ਟਰ
|
2
|
ਸ਼੍ਰੀ ਹਿਮਾਂਸ਼ੂ ਕੁਮਾਰ ਗੁਪਤਾ
|
ਮੱਧ ਪ੍ਰਦੇਸ਼
|
3
|
ਸ਼੍ਰੀ ਅਨਿਲ ਪ੍ਰਧਾਨ
|
ਓਡੀਸ਼ਾ
|
4
|
ਸੁਸ਼੍ਰੀ ਦੇਵਿਕਾ ਮਲਿਕ
|
ਹਰਿਆਣਾ
|
5
|
ਸੁਸ਼੍ਰੀ ਨੇਹਾ ਖੁਸ਼ਵਾਹਾ
|
ਉੱਤਰ ਪ੍ਰਦੇਸ਼
|
6
|
ਸ਼੍ਰੀ ਚੇਤਨ ਮਹਾਦੂਪਰਦੇਸ਼ੀ
|
ਮਹਾਰਾਸ਼ਟਰ
|
7
|
ਸ਼੍ਰੀ ਰਣਜੀਤ ਸਿੰਘ ਸੰਜੇ ਸਿੰਘ ਰਾਜਪੂਤ
|
ਮਹਾਰਾਸ਼ਟਰ
|
8
|
ਸ਼੍ਰੀ ਮੁਹੰਮਦ ਆਜ਼ਮ
|
ਤੇਲੰਗਾਨਾ
|
9
|
ਸ਼੍ਰੀ ਮਨੀਸ਼ ਕੁਮਾਰਦੱਵੇ
|
ਰਾਜਸਥਾਨ
|
10
|
ਸ਼੍ਰੀ ਪ੍ਰਦੀਪ ਮਹਾਲਾ
|
ਹਰਿਆਣਾ
|
ਸੰਗਠਨ
|
|
|
1
|
ਮਨਾ ਵਰੂ ਮਨਾ ਬਧਿਆਧਾ
|
ਆਂਧਰਾ ਪ੍ਰਦੇਸ਼
|
2
|
ਯੁਵਾ ਦਿਸ਼ਾ ਕੇਂਦਰ
|
ਗੁਜਰਾਤ
|
3
|
ਥੋਜ਼ਾਨ
|
ਤਮਿਲਨਾਡੂ
|
4
|
ਸਿਨਰਜੀ ਸੰਸਥਾਨ
|
ਮੱਧ ਪ੍ਰਦੇਸ਼
|
NYA 2018-19
ਸੀਰੀਅਲ ਨੰ.
|
ਨਾਮ
|
ਰਾਜ
|
ਵਿਅਕਤੀਗਤ
|
|
|
1
|
ਸ਼੍ਰੀ ਸ਼ੁਭਮ ਚੌਹਾਨ
|
ਮੱਧ ਪ੍ਰਦੇਸ਼
|
2
|
ਸ਼੍ਰੀ ਗੁਣਾਜੀਮੰਦਰੇਕਰ
|
ਗੋਆ
|
3
|
ਸ਼੍ਰੀ ਅਜੇ ਓਲੀ
|
ਉੱਤਰਾਖੰਡ
|
4
|
ਸ਼੍ਰੀ ਸਿਧਾਰਥ ਰੌਏ
|
ਮਹਾਰਾਸ਼ਟਰ
|
5
|
ਸ਼੍ਰੀ ਪ੍ਰਹਰਸ਼ ਮੋਹਨ ਲਾਲ ਪਟੇਲ
|
ਗੁਜਰਾਤ
|
6
|
ਸੁਸ਼੍ਰੀ ਦਿਵਯਾ ਕੁਮਾਰੀ ਜੈਨ
|
ਰਾਜਸਥਾਨ
|
7
|
ਸ਼੍ਰੀ ਯਸ਼ਵੀਰ ਗੋਇਲ
|
ਪੰਜਾਬ
|
ਸੰਗਠਨ
|
|
|
1
|
ਲਾਡਲੀ ਫਾਊਂਡੇਸ਼ਨ ਟਰੱਸਟ
|
ਨਵੀਂ ਦਿੱਲੀ
|
ਰਾਸ਼ਟਰੀ ਯੁਵਾ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਵਧੇਰੇ ਜਾਣਕਾਰੀ ਲਈ ਕਲਿੱਕ ਕਰੋ
ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਯੁਵਾ ਮਾਮਲੇ ਵਿਭਾਗ, ਵਿਕਾਸ ਅਤੇ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ਜਿਵੇਂ ਕਿ ਸਿਹਤ, ਮਨੁੱਖੀ ਅਧਿਕਾਰਾਂ ਦਾ ਪ੍ਰਚਾਰ, ਸਰਗਰਮ ਨਾਗਰਿਕਤਾ, ਸਮਾਜ ਸੇਵਾ ਆਦਿ ਵਿੱਚ ਸ਼ਾਨਦਾਰ ਕੰਮ ਅਤੇ ਯੋਗਦਾਨ ਲਈ ਵਿਅਕਤੀਆਂ (15-29 ਸਾਲ ਦੀ ਉਮਰ ਦੇ) ਅਤੇ ਸੰਸਥਾਵਾਂ ਨੂੰ ਰਾਸ਼ਟਰੀ ਯੁਵਾ ਪੁਰਸਕਾਰ (ਐੱਨਵਾਈਏ) ਪ੍ਰਦਾਨ ਕਰਦਾ ਹੈ।
ਪੁਰਸਕਾਰਾਂ ਦਾ ਉਦੇਸ਼ ਨੌਜਵਾਨਾਂ ਨੂੰ ਰਾਸ਼ਟਰੀ ਵਿਕਾਸ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨਾ, ਨੌਜਵਾਨਾਂ ਨੂੰ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵਿਕਸਤ ਕਰਨ ਲਈ ਉਤਸ਼ਾਹਿਤ ਕਰਨਾ ਅਤੇ ਇਸ ਤਰ੍ਹਾਂ ਚੰਗੇ ਨਾਗਰਿਕਾਂ ਦੇ ਰੂਪ ਵਿੱਚ ਉਨ੍ਹਾਂ ਦੀ ਆਪਣੀ ਨਿੱਜੀ ਸਮਰੱਥਾ ਵਿੱਚ ਸੁਧਾਰ ਕਰਨਾ ਅਤੇ ਸਮਾਜ ਸੇਵਾ ਸਮੇਤ ਰਾਸ਼ਟਰੀ ਵਿਕਾਸ ਲਈ ਨੌਜਵਾਨਾਂ ਦੇ ਨਾਲ ਕੰਮ ਕਰ ਰਹੀਆਂ ਸਵੈ -ਇੱਛਕ ਸੰਸਥਾਵਾਂ ਦੁਆਰਾ ਕੀਤੇ ਗਏ ਸ਼ਾਨਦਾਰ ਕਾਰਜਾਂ ਦੀ ਮਾਨਤਾ ਦੇਣਾ ਹੈ।
S.O.L.V.E.D. ਚੈਲੇਂਜ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ:
|
|
|
ਸੀਰੀਅਲ ਨੰ.
|
ਨਾਮ
|
|
1
|
ਸ਼੍ਰੀ ਨਿੱਕੀ ਕੁਮਾਰ ਝਾਅ
|
|
2
|
ਸ਼੍ਰੀ ਉਤਕਰਸ਼ ਵਤਸ
|
|
3
|
ਸ਼੍ਰੀ ਦਿਵਯਰਾਜਸਿੰਹਜ਼ਾਲਾ
|
|
4
|
ਸ਼੍ਰੀ ਵਿਨੋਜ ਪੀ ਏ ਰਾਜ
|
|
5
|
ਸੁਸ਼੍ਰੀ ਕਿਰਨ ਤ੍ਰਿਪਾਠੀ
|
|
6
|
ਸ਼੍ਰੀ ਵਿਨੋਦ ਕੁਮਾਰ ਸਾਹੂ
|
|
7
|
ਸ਼੍ਰੀ ਹਲਕ ਵਿਸ਼ਾਲ ਸ਼ਾਹ
|
|
8
|
ਸ਼੍ਰੀ ਬੁੱਧਾਲਾਰੁਸ਼ੀਕੇਸ਼
|
|
9
|
ਸ਼੍ਰੀ ਅਹਮੇਰ ਬਸ਼ੀਰ ਸ਼ਾਹ
|
|
10
|
ਸ਼੍ਰੀ ਅਮਨ ਜੈਨ
|
|
ਯੁਵਾ ਮਾਮਲਿਆਂ ਅਤੇ ਖੇਡਾਂ ਦੇ ਮੰਤਰਾਲੇ ਨੇ ਖੇਤੀ-ਭੋਜਨ ਮੁੱਲ ਲੜੀ ਵਿੱਚ ਨਵੀਨਤਾਕਾਰੀ, ਨੌਜਵਾਨਾਂ ਦੀ ਅਗਵਾਈ ਵਾਲੇ ਉੱਦਮੀ ਸਮਾਧਾਨਾਂ ਦੀ ਪਛਾਣ ਅਤੇ ਪਾਲਣ ਪੋਸ਼ਣ ਕਰਨ ਲਈ ਸੰਯੁਕਤ ਰਾਸ਼ਟਰ ਦੇ ਸਵੈਸੇਵਕਾਂ ਅਤੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਸਹਿਯੋਗ ਨਾਲ ਦਸੰਬਰ 2020 ਵਿੱਚ ਗ੍ਰਾਮੀਣ, ਉਪ-ਸ਼ਹਿਰੀ ਅਤੇ ਸ਼ਹਿਰੀ ਭਾਰਤ ਦੇ ਨੌਜਵਾਨਾਂ ਲਈ S.O.L.V.E.D ਚੈਲੇਂਜ ਦੀ ਸ਼ੁਰੂਆਤ ਕੀਤੀ ਸੀ। 850 ਤੋਂ ਵੱਧ ਨੌਜਵਾਨਾਂ ਨੇ ਭਾਰਤ ਭਰ ਤੋਂ ਅਰਜ਼ੀਆਂ ਦਿੱਤੀਆਂ ਅਤੇ ਬਹੁਤ ਸਾਰੇ ਦੌਰਾਂ ਦੇ ਮੁਕਾਬਲਿਆਂ ਅਤੇ ਟ੍ਰੇਨਿੰਗ ਦੇ ਬਾਅਦ, ਜੰਮੂ -ਕਸ਼ਮੀਰ, ਬਿਹਾਰ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਕਰਨਾਟਕ, ਗੁਜਰਾਤ ਸਮੇਤ ਸੂਬਿਆਂ ਦੇ 10 ਵਿਜੇਤਾ ਉੱਭਰ ਕੇ ਸਾਹਮਣੇ ਆਏ।
S.O.L.V.E.D ਚੈਲੇਂਜ ਅਵਾਰਡੀਆਂ ਦੇ ਵਧੇਰੇ ਵੇਰਵਿਆਂ ਲਈ ਕਲਿੱਕ ਕਰੋ
*******
ਐੱਨਬੀ/ਓਏ
(Release ID: 1745175)
Visitor Counter : 239
Read this release in:
Tamil
,
Telugu
,
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Kannada
,
Malayalam