ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਮਹੋਬਾ ਤੋਂ ਉੱਜਵਲਾ 2.0 ਦੀ ਸ਼ੁਰੂਆਤ ਕੀਤੀ


ਬੁੰਦੇਲਖੰਡ ਦੀ ਧਰਤੀ ਦੇ ਇੱਕ ਹੋਰ ਸਪੁੱਤਰ, ਮੇਜਰ ਧਿਆਨ ਚੰਦ ਜਾਂ ਦੱਦਾ ਧਿਆਨ ਚੰਦ ਨੂੰ ਯਾਦ ਕੀਤਾ

ਉੱਜਵਲਾ ਯੋਜਨਾ ਨਾਲ ਬਹੁਤ ਵੱਡੀ ਸੰਖਿਆ ਵਿੱਚ ਲੋਕਾਂ ਦਾ, ਵਿਸ਼ੇਸ਼ ਕਰਕੇ ਮਹਿਲਾਵਾਂ ਦਾ ਜੀਵਨ ਰੋਸ਼ਨ ਹੋਇਆ ਹੈ: ਪ੍ਰਧਾਨ ਮੰਤਰੀ

ਉੱਜਵਲਾ ਯੋਜਨਾ ਨਾਲ ਭੈਣਾਂ ਦੀ ਸਿਹਤ, ਸੁਵਿਧਾ ਅਤੇ ਸਸ਼ਕਤੀਕਰਣ ਦੇ ਸੰਕਲਪ ਨੂੰ ਮਹੱਤਵਪੂਰਨ ਪ੍ਰੋਤਸਾਹਨ ਮਿਲਿਆ ਹੈ: ਪ੍ਰਧਾਨ ਮੰਤਰੀ

ਆਵਾਸ, ਬਿਜਲੀ, ਪਾਣੀ, ਪਖਾਨਾ, ਗੈਸ, ਸੜਕ, ਹਸਪਤਾਲ ਅਤੇ ਸਕੂਲ ਜਿਹੀਆਂ ਬੁਨਿਆਦੀ ਸੁਵਿਧਾਵਾਂ ਨੂੰ ਦਹਾਕਿਆਂ ਪਹਿਲਾਂ ਉਪਲਬਧ ਕਰਵਾਇਆ ਜਾ ਸਕਦਾ ਸੀ: ਪ੍ਰਧਾਨ ਮੰਤਰੀ

ਉੱਜਵਲਾ 2.0 ਯੋਜਨਾ ਨਾਲ ਲੱਖਾਂ ਪ੍ਰਵਾਸੀ ਸ਼੍ਰਮਿਕ ਪਰਿਵਾਰਾਂ ਨੂੰ ਅਧਿਕਤਮ ਲਾਭ ਮਿਲਗਾ: ਪ੍ਰਧਾਨ ਮੰਤਰੀ

ਜੈਵ ਈਂਧਣ (ਬਾਇਓਫਿਊਲ) ਈਂਧਣ ਵਿੱਚ ਆਤਮਨਿਰਭਰਤਾ, ਦੇਸ਼ ਦੇ ਵਿਕਾਸ ਅਤੇ ਪਿੰਡਾਂ ਦੇ ਵਿਕਾਸ ਦਾ ਇੰਜਣ ਹੈ: ਪ੍ਰਧਾਨ ਮੰਤਰੀ

ਅਧਿਕ ਸਮਰੱਥ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਭੈਣਾਂ ਦੀ ਵਿਸ਼ੇਸ਼ ਭੂਮਿਕਾ ਹੋਵੇਗੀ: ਪ੍ਰਧਾਨ ਮੰਤਰੀ

Posted On: 10 AUG 2021 3:24PM by PIB Chandigarh

 

https://ci3.googleusercontent.com/proxy/OLwX-puC5RWJi_Hw9PE1qbEJQ2EtWpwfpBFiEqVyd1KEJ4-mLm3ehyzsWPSljcSN-8ul1vqT93io4gibW8EP2QtNtNQAGdAoRiwnJteHCaiW97xlY7qUCynHUw=s0-d-e1-ft#https://static.pib.gov.in/WriteReadData/userfiles/image/image0012HXD.jpg

 

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਮਹੋਬਾ ਵਿੱਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਐੱਲਪੀਜੀ ਕਨੈਕਸ਼ਨ ਸੌਂਪ ਕੇ ਉੱਜਵਲਾ 2.0 (ਪ੍ਰਧਾਨ ਮੰਤਰੀ ਉੱਜਵਲਾ ਯੋਜਨਾ-  ਪੀਐੱਮਯੂਵਾਈ) ਦੀ ਸ਼ੁਰੂਆਤ ਕੀਤੀ। ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਉੱਜਵਲਾ ਦੇ ਲਾਭਾਰਥੀਆਂ ਨਾਲ ਗੱਲਬਾਤ ਵੀ ਕੀਤੀ।

 

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਰਕਸ਼ਾ ਬੰਧਨ (ਰੱਖੜੀ) ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੀਆਂ ਭੈਣਾਂ ਨੂੰ ਸੰਬੋਧਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉੱਜਵਲਾ ਯੋਜਨਾ ਨਾਲ ਜਿਨ੍ਹਾਂ ਲੋਕਾਂ ਦਾ ਜੀਵਨ ਰੋਸ਼ਨ ਹੋਇਆ ਹੈ, ਉਨ੍ਹਾਂ ਦੀ ਸੰਖਿਆ ਬੇਮਿਸਾਲ ਹੈ ਅਤੇ ਇਨ੍ਹਾਂ ਵਿੱਚ ਬੜੀ ਸੰਖਿਆ ਮਹਿਲਾਵਾਂ ਦੀ ਹੈ। ਇਹ ਯੋਜਨਾ, 2016 ਵਿੱਚ ਉੱਤਰ ਪ੍ਰਦੇਸ਼ ਦੇ ਬਲੀਆ, ਸੁਤੰਤਰਤਾ ਸੰਗ੍ਰਾਮ ਦੇ ਪ੍ਰਣੇਤਾ ਮੰਗਲ ਪਾਂਡੇ ਦੀ ਭੂਮੀ ਤੋਂ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਉੱਜਵਲਾ ਦਾ ਦੂਸਰਾ ਸੰਸਕਰਣ ਵੀ ਉੱਤਰ ਪ੍ਰਦੇਸ਼ ਦੀ ਵੀਰਭੂਮੀ-ਮਹੋਬਾ ਤੋਂ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਬੁੰਦੇਲਖੰਡ ਦੀ ਧਰਤੀ  ਦੇ ਇੱਕ ਹੋਰ ਸਪੁੱਤਰ ਮੇਜਰ ਧਿਆਨ ਚੰਦ ਜਾਂ ਦੱਦਾ ਧਿਆਨ ਚੰਦ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਸਰਬਉੱਚ ਖੇਲ ਪੁਰਸਕਾਰ ਦਾ ਨਾਮ ਹੁਣ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਲੱਖਾਂ ਲੋਕਾਂ ਨੂੰ ਪ੍ਰੇਰਣਾ ਮਿਲੇਗੀ, ਜੋ ਖੇਡਾਂ ਵਿੱਚ ਅੱਗੇ ਵਧਣਾ ਚਾਹੁੰਦੇ ਹਨ।       

 

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਅਫਸੋਸ ਪ੍ਰਗਟਾਇਆ ਕਿ ਘਰ, ਬਿਜਲੀ, ਪਾਣੀ, ਪਖਾਨਾ, ਗੈਸ,  ਸੜਕ, ਹਸਪਤਾਲ ਅਤੇ ਸਕੂਲ ਅਜਿਹੀਆਂ ਅਨੇਕ ਬੁਨਿਆਦੀ ਜ਼ਰੂਰਤਾਂ ਹਨ ਜਿਨ੍ਹਾਂ ਦੀ ਪੂਰਤੀ ਦੇ ਲਈ ਦੇਸ਼ਵਾਸੀਆਂ ਨੂੰ ਦਹਾਕਿਆਂ ਤੱਕ ਇੰਤਜ਼ਾਰ ਕਰਨਾ ਪਿਆ। ਅਜਿਹੀਆਂ ਕਈ ਚੀਜ਼ਾਂ ਨੂੰ ਦਹਾਕਿਆਂ ਪਹਿਲਾਂ ਦੇਸ਼ਵਾਸੀਆਂ ਨੂੰ ਸੁਲਭ ਕਰਵਾਇਆ ਜਾ ਸਕਦਾ ਸੀ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਬੇਟੀਆਂ ਘਰ ਅਤੇ ਰਸੋਈ ਤੋਂ ਬਾਹਰ ਨਿਕਲ ਕੇ ਰਾਸ਼ਟਰ ਨਿਰਮਾਣ ਵਿੱਚ ਵਿਆਪਕ ਯੋਗਦਾਨ ਤਦ ਹੀ ਸਕਣਗੀਆਂ,  ਜਦੋਂ ਪਹਿਲਾਂ ਘਰ ਅਤੇ ਰਸੋਈ ਨਾਲ ਜੁੜੀਆਂ ਸਮੱਸਿਆਵਾਂ ਹੱਲ ਹੋਣਗੀਆਂ। ਇਸ ਲਈ ਬੀਤੇ 6-7 ਸਾਲਾਂ ਵਿੱਚ ਸਰਕਾਰ ਨੇ ਅਜਿਹੇ ਹਰ ਸਮਾਧਾਨ ਲਈ ਮਿਸ਼ਨ ਮੋਡ ’ਤੇ ਕੰਮ ਕੀਤਾ ਹੈ। ਉਨ੍ਹਾਂ ਨੇ ਅਜਿਹੀਆਂ ਕਈ ਉਪਲਬਧੀਆਂ ਗਿਣਾਈਆਂ ਜਿਵੇਂ ਕਿ ਸਵੱਛ ਭਾਰਤ ਮਿਸ਼ਨ ਦੇ ਤਹਿਤ ਦੇਸ਼ ਭਰ ਵਿੱਚ ਕਰੋੜਾਂ ਪਖਾਨੇ ਬਣਵਾਏ ਜਾ ਰਹੇ ਹਨ; ਗ਼ਰੀਬ ਪਰਿਵਾਰਾਂ ਲਈ 2 ਕਰੋੜ ਤੋਂ ਵੀ ਜ਼ਿਆਦਾ ਘਰ, ਇਨ੍ਹਾਂ ਵਿੱਚੋਂ ਜ਼ਿਆਦਾਤਰ ਮਹਿਲਾਵਾਂ ਦੇ ਨਾਮ ’ਤੇ; ਗ੍ਰਾਮੀਣ ਸੜਕਾਂ; 3 ਕਰੋੜ ਪਰਿਵਾਰਾਂ ਨੂੰ ਮਿਲਿਆ ਬਿਜਲੀ ਕਨੈਕਸ਼ਨ; ਆਯੁਸ਼ਮਾਨ ਭਾਰਤ ਦੇ ਤਹਿਤ 50 ਕਰੋੜ ਲੋਕਾਂ ਨੂੰ 5 ਲੱਖ ਰੁਪਏ ਤੱਕ  ਦੇ ਮੈਡੀਕਲ ਇਲਾਜ ਲਈ ਕਵਰ ਦਿੱਤਾ ਜਾ ਰਿਹਾ ਹੈ; ਮਾਤ੍ਰ ਵੰਦਨਾ ਯੋਜਨਾ ਦੇ ਤਹਿਤ ਗਰਭ ਅਵਸਥਾ ਦੇ ਦੌਰਾਨ ਟੀਕਾਕਰਣ ਅਤੇ ਪੋਸ਼ਣ ਦੇ ਲਈ ਡਾਇਰੈਕਟ ਮਨੀ ਟ੍ਰਾਂਸਫਰ; ਕੋਰੋਨਾ ਕਾਲ ਵਿੱਚ ਮਹਿਲਾਵਾਂ ਦੇ ਜਨ-ਧਨ ਖਾਤਿਆਂ ਵਿੱਚ ਸਰਕਾਰ ਦੁਆਰਾ 30 ਹਜ਼ਾਰ ਕਰੋੜ ਰੁਪਏ ਜਮ੍ਹਾਂ ਕੀਤੇ ਗਏ ;  ਜਲ ਜੀਵਨ ਮਿਸ਼ਨ ਦੇ ਤਹਿਤ ਸਾਡੀਆਂ ਭੈਣਾਂ ਨੂੰ ਪਾਈਪ ਜ਼ਰੀਏ ਜਲ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਨਾਲ ਮਹਿਲਾਵਾਂ ਦੇ ਜੀਵਨ ਵਿੱਚ ਵਿਆਪਕ ਬਦਲਾਅ ਆਇਆ ਹੈ।

 

https://ci5.googleusercontent.com/proxy/dPue-UAav4DPjhkAWZrHrz5jzobf3hh-K3QjonLMoT3knrFldtLAe3SNY94D6UCqNSKwLSWmWXXQ7trP3a6bdMnfVWMq-8fcPkc0SzqIsX-WMXJ-FgUaoax53A=s0-d-e1-ft#https://static.pib.gov.in/WriteReadData/userfiles/image/image002N50M.jpg

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭੈਣਾਂ ਦੀ ਸਿਹਤ, ਸੁਵਿਧਾ ਅਤੇ ਸਸ਼ਕਤੀਕਰਣ ਦੇ ਇਸ ਸੰਕਲਪ ਨੂੰ ਉੱਜਵਲਾ ਯੋਜਨਾ ਨੇ ਬਹੁਤ ਬੜਾ ਬਲ ਦਿੱਤਾ ਹੈ। ਯੋਜਨਾ ਦੇ ਪਹਿਲੇ ਚਰਣ ਵਿੱਚ 8 ਕਰੋੜ ਗ਼ਰੀਬ,  ਦਲਿਤ, ਵੰਚਿਤ, ਪਿਛੜੇ, ਆਦਿਵਾਸੀ ਪਰਿਵਾਰਾਂ  ਦੀਆਂ ਭੈਣਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਦਿੱਤਾ ਗਿਆ।  ਉਨ੍ਹਾਂ ਨੇ ਕਿਹਾ ਕਿ ਇਸ ਮੁਫ਼ਤ ਗੈਸ ਕਨੈਕਸ਼ਨ ਦਾ ਕਿਤਨਾ ਲਾਭ ਹੋਇਆ ਹੈ, ਇਹ ਅਸੀਂ ਕੋਰੋਨਾ ਕਾਲ ਵਿੱਚ ਦੇਖਿਆ ਹੈ। ਉੱਜਵਲਾ ਯੋਜਨਾ ਨਾਲ ਐੱਲਪੀਜੀ ਗੈਸ ਦੇ ਬੁਨਿਆਦੀ ਢਾਂਚੇ ਦਾ ਕਈ ਗੁਣਾ ਵਿਸਤਾਰ ਸੁਨਿਸ਼ਚਿਤ ਹੋਇਆ ਹੈ। ਪਿਛਲੇ 6-7 ਵਰ੍ਹਿਆਂ ਦੇ ਦੌਰਾਨ 11 ਹਜ਼ਾਰ ਤੋਂ ਵੀ ਅਧਿਕ ਐੱਲਪੀਜੀ ਡਿਸਟ੍ਰੀਬਿਊਸ਼ਨ ਸੈਂਟਰ ਖੋਲ੍ਹੇ ਗਏ ਹਨ। ਉੱਤਰ ਪ੍ਰਦੇਸ਼ ਵਿੱਚ ਇਨ੍ਹਾਂ ਸੈਂਟਰਾਂ ਦੀ ਸੰਖਿਆ ਸਾਲ 2014  ਦੇ 2 ਹਜ਼ਾਰ ਤੋਂ ਵਧ ਕੇ 4 ਹਜ਼ਾਰ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸ਼ਤ-ਪ੍ਰਤੀਸ਼ਤ ਗੈਸ ਕਵਰੇਜ ਦੇ ਬਹੁਤ ਕਰੀਬ ਹਾਂ ਕਿਉਂਕਿ ਸਾਲ 2014 ਵਿੱਚ ਕੁੱਲ ਜਿੰਨੇ ਗੈਸ ਕਨੈਕਸ਼ਨ ਸਨ ਉਸ ਤੋਂ ਕਿਤੇ ਅਧਿਕ ਗੈਸ ਕਨੈਕਸ਼ਨ ਪਿਛਲੇ 7 ਵਰ੍ਹਿਆਂ ਦੇ ਦੌਰਾਨ ਦਿੱਤੇ ਗਏ ਹਨ।

 

ਉਨ੍ਹਾਂ ਨੇ ਕਿਹਾ ਕਿ ਬੁੰਦੇਲਖੰਡ ਸਹਿਤ ਪੂਰੇ ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਤੋਂ ਕਈ ਲੋਕ ਕੰਮ ਲਈ ਪਿੰਡ ਤੋਂ ਸ਼ਹਿਰ ਜਾਂ ਦੂਸਰੇ ਰਾਜਾਂ ਵਿੱਚ ਚਲੇ ਗਏ। ਉੱਥੇ ਉਨ੍ਹਾਂ ਨੂੰ ਨਿਵਾਸ ਪ੍ਰਮਾਣ-ਪੱਤਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਉੱਜਵਲਾ 2.0 ਯੋਜਨਾ ਅਜਿਹੇ ਹੀ ਲੱਖਾਂ ਪਰਿਵਾਰਾਂ  ਨੂੰ ਸਭ ਤੋਂ ਅਧਿਕ ਰਾਹਤ ਪਹੁੰਚਾਏਗੀ। ਉਨ੍ਹਾਂ ਨੇ ਕਿਹਾ ਕਿ ਹੁਣ ਹੋਰ ਥਾਵਾਂ ਤੋਂ ਆਏ ਇਨ੍ਹਾਂ ਮਜ਼ਦੂਰਾਂ ਨੂੰ ਨਿਵਾਸ ਪ੍ਰਮਾਣ-ਪੱਤਰ ਲਈ ਦਰ-ਦਰ ਭਟਕਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਇਮਾਨਦਾਰੀ ’ਤੇ ਪੂਰਾ ਭਰੋਸਾ ਹੈ। ਗੈਸ ਕਨੈਕਸ਼ਨ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਸਿਰਫ਼ ਆਪਣੇ ਪਤੇ ਬਾਰੇ ਖੁਦ ਲਿਖ ਕੇ ਦੇਣਾ ਹੋਵੇਗਾ। 

 

ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਪਾਈਪ ਦੇ ਜ਼ਰੀਏ ਬੜੇ ਪੈਮਾਨੇ ’ਤੇ ਗੈਸ ਉਪਲਬਧ ਕਰਵਾਉਣ ਦੇ ਪ੍ਰਯਤਨ ਜਾਰੀ ਹਨ। ਉਨ੍ਹਾਂ ਨੇ ਕਿਹਾ ਕਿ ਪੀਐੱਨਜੀ, ਸਿਲੰਡਰ ਦੀ ਤੁਲਨਾ ਵਿੱਚ ਕਾਫ਼ੀ ਸਸਤੀ ਹੁੰਦੀ ਹੈ ਅਤੇ ਉੱਤਰ ਪ੍ਰਦੇਸ਼ ਸਮੇਤ ਪੂਰਬੀ ਭਾਰਤ ਦੇ ਕਈ ਜ਼ਿਲ੍ਹਿਆਂ ਵਿੱਚ ਪੀਐੱਨਜੀ ਮੁਹੱਈਆ ਕਰਵਾਉਣ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਪਹਿਲੇ ਚਰਣ ਵਿੱਚ ਉੱਤਰ ਪ੍ਰਦੇਸ਼ ਦੇ 50 ਤੋਂ ਅਧਿਕ ਜ਼ਿਲ੍ਹਿਆਂ ਵਿੱਚ 12 ਲੱਖ ਘਰਾਂ ਨੂੰ ਇਸ ਨਾਲ ਜੋੜਨ ਦਾ ਲਕਸ਼ ਰੱਖਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅਸੀਂ ਲਕਸ਼ ਦੇ ਬਹੁਤ ਕਰੀਬ ਹਾਂ।

 

https://ci6.googleusercontent.com/proxy/OrhIF57G7Sv32kX-bwktj25gIv79044lswoMyw0nPeDESZP7be-fjhVIFH1FPqRlfPr_gwLhW0fFknoPmC9kkA0HQI5uQjOAkLBvraTOGxPqICmrcaw5ed1iRQ=s0-d-e1-ft#https://static.pib.gov.in/WriteReadData/userfiles/image/image003AVZG.jpg

 

ਜੈਵ ਈਂਧਣ ਦੇ ਲਾਭਾਂ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੈਵ ਈਂਧਣ ਇੱਕ ਸਵੱਛ ਈਂਧਣ ਮਾਤਰ ਨਹੀਂ ਹੈ, ਬਲਕਿ ਇਹ ਈਂਧਣ ਵਿੱਚ ਆਤਮਨਿਰਭਰਤਾ ਦੇ ਇੰਜਣ ਨੂੰ, ਦੇਸ਼ ਦੇ ਵਿਕਾਸ ਦੇ ਇੰਜਣ ਨੂੰ ਅਤੇ ਪਿੰਡ ਦੇ ਵਿਕਾਸ ਦੇ ਇੰਜਣ ਨੂੰ ਗਤੀ ਦੇਣ ਦਾ ਵੀ ਇੱਕ ਮਾਧਿਅਮ ਹੈ। ਉਨ੍ਹਾਂ ਨੇ ਕਿਹਾ ਕਿ ਜੈਵ ਈਂਧਣ ਇੱਕ ਅਜਿਹੀ ਊਰਜਾ ਹੈ ਜਿਸ ਨੂੰ ਅਸੀਂ ਘਰ ਅਤੇ ਖੇਤ ਦੇ ਕਚਰੇ ਤੋਂ, ਬੂਟਿਆਂ ਤੋਂ, ਖ਼ਰਾਬ ਸੜੇ ਹੋਏ ਅਨਾਜ ਤੋਂ ਪ੍ਰਾਪਤ ਕਰ ਸਕਦੇ ਹਾਂ। ਉਨ੍ਹਾਂ ਨੇ ਦੱਸਿਆ ਕਿ ਅਸੀਂ ਬੀਤੇ 6-7 ਸਾਲਾਂ ਵਿੱਚ 10 ਪ੍ਰਤੀਸ਼ਤ ਬਲੈਂਡਿੰਗ ਦੇ ਲਕਸ਼ ਦੇ ਬਹੁਤ ਨੇੜੇ ਪਹੁੰਚ ਚੁੱਕੇ ਹਾਂ। ਆਉਣ ਵਾਲੇ 4-5 ਸਾਲ ਵਿੱਚ ਅਸੀਂ 20 ਪ੍ਰਤੀਸ਼ਤ ਬਲੈਂਡਿੰਗ ਦੇ ਲਕਸ਼ ਨੂੰ ਹਾਸਲ ਕਰਨ ਦੀ ਤਰਫ਼ ਵਧ ਰਹੇ ਹਾਂ। ਪਿਛਲੇ ਸਾਲ ਉੱਤਰ ਪ੍ਰਦੇਸ਼ ਵਿੱਚ 7 ਹਜ਼ਾਰ ਕਰੋੜ ਰੁਪਏ ਦਾ ਈਥੇਨੌਲ ਖਰੀਦਿਆ ਗਿਆ ਹੈ। ਰਾਜ ਵਿੱਚ ਈਥੇਨੌਲ ਅਤੇ ਜੈਵ ਈਂਧਣ ਨਾਲ ਜੁੜੀਆਂ ਕਈ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ। ਉੱਤਰ ਪ੍ਰਦੇਸ਼ ਦੇ 70 ਜ਼ਿਲ੍ਹਿਆਂ ਵਿੱਚ ਗੰਨੇ ਦੀ ਰਹਿੰਦ-ਖੂਹੰਦ ਤੋਂ ਕੰਪ੍ਰੈਸਡ ਬਾਇਓਗੈਸ ਬਣਾਉਣ ਲਈ ਸੀਬੀਜੀ ਪਲਾਂਟ ਦੀ ਇਕਾਈ ਸਥਾਪਿਤ ਕਰਨ ਦੀ ਪ੍ਰਕਿਰਿਆ ਚਲ ਰਹੀ ਹੈ। ‘ਪਰਾਲੀ’ ਤੋਂ ਜੈਵ ਈਂਧਣ ਬਣਾਉਣ ਲਈ ਬਦਾਯੂੰ ਅਤੇ ਗੋਰਖਪੁਰ ਵਿੱਚ ਪਲਾਂਟ ਲਗਾਏ ਜਾ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਦੇਸ਼ ਬੁਨਿਆਦੀ ਸੁਵਿਧਾਵਾਂ ਦੀ ਪੂਰਤੀ ਨਾਲ ਬਿਹਤਰ ਜੀਵਨ ਦੇ ਸੁਪਨੇ ਨੂੰ ਪੂਰਾ ਕਰਨ ਦੇ ਵੱਲ ਵਧ ਰਿਹਾ ਹੈ। ਆਉਣ ਵਾਲੇ 25 ਵਰ੍ਹਿਆਂ ਵਿੱਚ ਇਸ ਤਾਕਤ ਨੂੰ ਸਾਨੂੰ ਕਈ ਗੁਣਾ ਵਧਾਉਣਾ ਹੈ। ਇੱਕ ਸਕਸ਼ਮ ਭਾਰਤ ਦੇ ਇਸ ਸੰਕਲਪ ਨੂੰ ਸਾਨੂੰ ਮਿਲ ਕੇ ਸਿੱਧ ਕਰਨਾ ਹੈ। ਇਸ ਵਿੱਚ ਭੈਣਾਂ ਦੀ ਵਿਸ਼ੇਸ਼ ਭੂਮਿਕਾ ਹੋਣ ਵਾਲੀ ਹੈ।

 


 

*****

ਡੀਐੱਸ/ਏਕੇ



(Release ID: 1744644) Visitor Counter : 223