ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਿਸ਼ਵ ਸ਼ੇਰ ਦਿਵਸ ‘ਤੇ ਸ਼ੇਰਾਂ ਦੀ ਸੰਭਾਲ਼ ਦੇ ਲਈ ਸਾਰੇ ਉਤਸ਼ਾਹੀ ਲੋਕਾਂ ਨੂੰ ਵਧਾਈਆਂ ਦਿੱਤੀਆਂ

Posted On: 10 AUG 2021 10:55AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਸ਼ੇਰ ਦਿਵਸ ‘ਤੇ ਸ਼ੇਰਾਂ ਦੀ ਸੰਭਾਲ਼ ਦੇ ਲਈ ਸਾਰੇ ਉਤਸ਼ਾਹੀ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ।

ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:

“ਸ਼ੇਰ ਸ਼ਾਹੀ ਅਤੇ ਸਾਹਸੀ ਹੁੰਦਾ ਹੈ। ਭਾਰਤ ਨੂੰ ਏਸ਼ਿਆਈ ਸ਼ੇਰਾਂ ਦਾ ਘਰ ਹੋਣ ‘ਤੇ ਮਾਣ ਹੈ। ਵਿਸ਼ਵ ਸ਼ੇਰ ਦਿਵਸ ‘ਤੇ, ਮੈਂ ਸ਼ੇਰ ਸੰਭਾਲ਼ ਦੇ ਪ੍ਰਤੀ ਸਾਰੇ ਉਤਸ਼ਾਹੀ ਲੋਕਾਂ ਨੂੰ ਵਧਾਈ ਦਿੰਦਾ ਹਾਂ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਵਿੱਚ ਸ਼ੇਰਾਂ ਦੀ ਤਾਦਾਦ ਵਿੱਚ ਲਗਾਤਾਰ ਵਾਧਾ ਹੋਇਆ ਹੈ।

ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸਾਂ, ਤਾਂ ਮੈਨੂੰ ਗਿਰ ਸ਼ੇਰਾਂ (Gir Lions) ਦੇ ਕੁਦਰਤੀ ਵਾਸ ਅਤੇ ਉਨ੍ਹਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਕੰਮ ਕਰਨ ਦਾ ਅਵਸਰ ਮਿਲਿਆ ਸੀ। ਇਸ ਦੇ ਲਈ ਕਈ ਪਹਿਲਾਂ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਸਥਾਨਕ ਭਾਈਚਾਰੇ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਸ਼ੇਰਾਂ ਦੇ ਕੁਦਰਤੀ ਵਾਸ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਦੁਨੀਆ ਭਰ ਵਿੱਚ ਅਪਣਾਏ ਜਾਣ ਵਾਲੇ ਬਿਹਤਰੀਨ ਤਰੀਕਿਆਂ ਨੂੰ ਇਸਤੇਮਾਲ ਕੀਤਾ ਗਿਆ। ਇਸ ਨਾਲ ਟੂਰਿਜ਼ਮ ਨੂੰ ਵੀ ਹੁਲਾਰਾ ਮਿਲਿਆ

 

***

ਡੀਐੱਸ/ਐੱਸਐੱਚ



(Release ID: 1744543) Visitor Counter : 195