ਟੈਕਸਟਾਈਲ ਮੰਤਰਾਲਾ

ਹੈਂਡਲੂਮ ਉਤਪਾਦਨ ਨੂੰ 3 ਵਰ੍ਹਿਆਂ ਵਿੱਚ ਵਰਤਮਾਨ ਪੱਧਰ ਤੋਂ ਦੁੱਗਣਾ, ਲੱਗਭਗ 60,000 ਕਰੋੜ ਰੁਪਏ ਤੋਂ 1,25,000 ਕਰੋੜ ਰੁਪਏ ਕਰਨ ਦੀ ਜ਼ਰੂਰਤ – ਸ਼੍ਰੀ ਪੀਯੂਸ਼ ਗੋਇਲ


ਹੈਂਡਲੂਮ ਉਤਪਾਦਨ ਦੇ ਨਿਰਯਾਤ ਨੂੰ ਮੌਜੂਦਾ 2,500 ਕਰੋੜ ਰੁਪਏ ਤੋਂ ਚਾਰ ਗੁਣਾ ਵਧਾ ਕੇ 10,000 ਕਰੋੜ ਰੁਪਏ ਕਰਨ ਦਾ ਸਮਾਂ – ਸ਼੍ਰੀ ਗੋਇਲ
ਨੈਸ਼ਨਲ ਹੈਂਡਲੂਮ ਦਿਵਸ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ
ਹੈਂਡਲੂਮ ਨੂੰ ਵਿਕਾਸ ਦੇ ਅਗਲੇ ਪੱਧਰ ’ਤੇ ਲੈ ਜਾਣ ਦੀ ਜ਼ਰੂਰਤ – ਸ਼੍ਰੀ ਪੀਯੂਸ਼ ਗੋਇਲ
ਇਹ ਖੇਤਰ ਸਰਕਾਰ ਦੇ ਸਮਰਥਣ ’ਤੇ ਅਧਿਕ ਨਿਰਭਰ ਹੋਏ ਬਿਨਾ ਸਮਰਥ ਰੂਪ ਤੋਂ ਮਜ਼ਬੂਤ ਅਤੇ ਸਮ੍ਰਿੱਧ ਹੋਣਾ ਚਾਹੀਦਾ – ਸ਼੍ਰੀ ਗੋਇਲ
ਜੰਮੂ-ਕਸ਼ਮੀਰ ਵਿੱਚ ਕਨਿਹਾਮਾ, ਕੇਰਲ ਵਿੱਚ ਕੋਵਲਮ ਅਤੇ ਅਸਮ ਵਿੱਚ ਮੋਹਪਾਰਾ, ਗੋਲਾਘਾਟ ਵਿੱਚ ਹੈਂਡਲੂਮ ਸ਼ਿਲਪ ਪਿੰਡ ਦੀ ਸਥਾਪਨਾ
ਸ਼੍ਰੀ ਪੀਯੂਸ਼ ਗੋਇਲ ਅਤੇ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਸੰਯੁਕਤ ਰੂਪ ਨਾਲ 7ਵੇਂ ਨੈਸ਼ਨਲ ਹੈਂਡਲੂਮ ਦਿਵਸ ’ਤੇ ਤਮਿਲਨਾਡੂ ਦੇ ਕਾਂਚੀਪੁਰਮ ਵਿੱਚ ਡਿਜਾਇਨ ਸੰਸਾਧਨ ਕੇਂਦਰ ਅਤੇ ਛੱਤੀਸਗੜ੍ਹ ਦੇ ਰਾਏਗੜ੍ਹ ਵਿੱਚ ਬੁਣਕਰ ਸੇਵਾ ਕੇਂਦਰ ਦੇ ਭਵਨ ਦਾ ਉਦਘਾਟਨ ਕੀਤਾ

Posted On: 07 AUG 2021 5:13PM by PIB Chandigarh

ਕੇਂਦਰੀ ਕੱਪੜਾ, ਵਣਜ ਅਤੇ ਉਦਯੋਗ, ਖਪਤਕਾਰ ਕਾਰਜ ਅਤੇ ਖਾਦ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਹੈਂਡਲੂਮ ਖੇਤਰ ਦੀ ਉਤਪਾਦਨ ਸਮਰੱਥਾ ਨੂੰ ਤਿੰਨ ਸਾਲ ਦੇ ਅੰਦਰ ਮੌਜੂਦਾ 60,000 ਕਰੋੜ ਰੁਪਏ ਤੋਂ ਵਧਾ ਕੇ 1.25 ਲੱਖ ਕਰੋੜ ਰੁਪਏ ਤੋਂ ਅਧਿਕ ਕਰਨ ਲਈ ਕਦਮ   ਚੁੱਕੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਤਿੰਨ ਵਰ੍ਹਿਆਂ ਵਿੱਚ ਹੈਂਡਲੂਮ ਵਸਤਾਂ ਦੇ ਨਿਰਯਾਤ ਨੂੰ ਮੌਜੂਦਾ 2,500 ਕਰੋੜ ਰੁਪਏ ਤੋਂ ਵਧਾ ਕੇ 10,000 ਕਰੋੜ ਰੁਪਏ ਕਰਨ ਦਾ ਲਕਸ਼ ਨਿਰਧਾਰਿਤ ਕੀਤਾ ਜਾਣਾ ਚਾਹੀਦਾ ਹੈ। 7ਵੇਂ ਰਾਸ਼ਟਰੀ ਹੈਂਡਲੂਮ ਦਿਵਸ ਦੇ ਮੌਕੇ ’ਤੇ ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਰਾਸ਼ਟਰ ਹੈਂਡਲੂਮ ਖੇਤਰ ਦੇ ਨਿਰੰਤਰ ਵਿਕਾਸ ਨੂੰ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ ਜਿਸ ਨਾਲ ਹੈਂਡਲੂਮ ਬੁਨਕਰਾਂ ਅਤੇ ਮਜ਼ਦੂਰਾਂ ਨੂੰ ਵਿੱਤੀ ਰੂਪ ਤੋਂ ਸਸ਼ਕਤ ਬਣਾਇਆ ਜਾ ਸਕੇ ਅਤੇ ਉਨ੍ਹਾਂ ਦੇ ਸ਼ਾਨਦਾਰ ਸ਼ਿਲਪ ਹਨਰ ’ਤੇ ਮਾਣ ਕੀਤਾ ਜਾ ਸਕੇ ।

 

ਮੰਤਰੀ ਮਹੋਦਯ ਨੇ ਐਲਾਨ ਕਰਦੇ ਹੋਏ ਕਿਹਾ ਦੀ ਇੱਕ ਟੀਮ ਦਾ ਗਠਨ ਕੀਤਾ ਜਾਵੇਗਾ ਜਿਸ ਵਿੱਚ ਸਾਰੇ ਬੁਨਕਰ, ਸਿਖਲਾਈ ਸਮੱਗਰੀ ਨਿਰਮਾਤਾ, ਮਾਰਕੀਟਿੰਗ ਮਾਹਰ ਅਤੇ ਹੋਰ ਹਿਤਧਾਰਕ ਸ਼ਾਮਲ ਹੋਣਗੇ ਜੋ ਉਦੇਸ਼ ਨੂੰ ਪ੍ਰਾਪਤ ਕਰਨ ਦੇ ਤਰੀਕਿਆਂ ਅਤੇ ਸਾਧਨਾਂ ਅਤੇ ਹੈਂਡਲੂਮ ਖੇਤਰ ਦੇ ਸਰਵਪੱਖੀ ਵਿਕਾਸ ਵਿੱਚ ਸੁਧਾਰ ਦੀ ਸਿਫਾਰਿਸ਼ ਕਰਨਗੇ ।

https://ci6.googleusercontent.com/proxy/UYQU5iRnW5W8grkRJd6Ccl48mMtsOx_9Zmmh1JpRUEy6J6NJjxLH2hHkPsggMSoqlrrjy-rlnYCMmNBHe3i8W9nLDIimeltl0acmOSIwUMEefIyqGTB9dGbcfA=s0-d-e1-ft#https://static.pib.gov.in/WriteReadData/userfiles/image/image001FPL7.jpg

ਉਨ੍ਹਾਂ ਨੇ ਦੱਸਿਆ ਕਿ ਸਾਡੀ ਸੱਭਿਆਚਾਰ ਵਿਰਾਸਤ ਵਿੱਚ ਹੈਂਡਲੂਮ ਖੇਤਰ ਦਾ ਇੱਕ ਵਿਸ਼ੇਸ਼ ਸਥਾਨ ਹੈ।  ਸਦੀਆਂ ਤੋਂ, ਇਸ ਨੂੰ ਪੀੜ੍ਹੀ ਦਰ ਪੀੜ੍ਹੀ ਬੁਣਾਈ ਅਤੇ ਡਿਜਾਇਨਿੰਗ ਹੁਨਰ ਦੇ ਤਬਾਦਲੇ ਦੇ ਦੁਆਰਾ ਬਰਕਰਾਰ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 7 ਅਗਸਤ, 1905 ਨੂੰ ਕੋਲਕਾਤਾ ਟਾਉਨ ਹਾਲ ਵਿੱਚ ਹੋਈ ਇੱਕ ਬੈਠਕ ਵਿੱਚ ਸਵਦੇਸ਼ੀ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦਾ ਉਦੇਸ਼ ਘਰੇਲੂ ਉਤਪਾਦਾਂ ਅਤੇ ਉਤਪਾਦਨ ਪ੍ਰਕਿਰਿਆਵਾਂ ਨੂੰ ਦੁਬਾਰਾ ਜੀਵਿਤ ਕਰਨਾ ਸੀ ।

ਸ਼੍ਰੀ ਗੋਇਲ ਨੇ ਕਿਹਾ ਕਿ ਇਸ ਇਤਿਹਾਸਿਕ ਮੌਕੇ ਨੂੰ ਯਾਦ ਕਰਨ ਅਤੇ ਸਾਡੀ ਹੈਂਡਲੂਮ ਪਰੰਪਰਾ ਦਾ ਉਤਸਵ ਮਨਾਉਣ ਲਈ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਲ 2015 ਵਿੱਚ 7 ਅਗਸਤ ਨੂੰ ਰਾਸ਼ਟਰੀ ਹਥਕਰਘਾ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਐਲਾਨ ਕੀਤਾ ਸੀ । ਸੁਤੰਤਰਤਾ  ਦੇ 75ਵੇਂ ਸਾਲ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਡੇ ਸਾਰਿਆਂ ਨੂੰ ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤੀ ਹੈਂਡਲੂਮ ਉਤਪਾਦ ਖਰੀਦਣ ਅਤੇ #MyHandloomMyPride ਦੇ ਨਾਲ ਜੁੜ ਕੇ ਇਸ ਦੀ ਸੁੰਦਰਤਾ ਦਾ ਪ੍ਰਦਰਸ਼ਨ ਕਰਨ ਦਾ ਅਨੁਰੋਧ ਕੀਤਾ ਹੈ। ਕੇਂਦਰੀ ਮੰਤਰੀ ਨੇ ਬੁਨਕਰਾਂ ਅਤੇ ਹੈਂਡਲੂਮ ਖੇਤਰ ਨੂੰ ਪ੍ਰੋਤਸਾਹਨ ਦੇਣ ਦੇ ਕ੍ਰਮ ਵਿੱਚ ਲੋਕਾਂ ਨਾਲ ਘੱਟ ਤੋਂ ਘੱਟ ਇੱਕ ਹੈਂਡਲੂਮ ਸਾਮਾਨ ਖਰੀਦਣ ਦਾ ਅਨੁਰੋਧ ਕੀਤਾ ਹੈ ।

 

https://ci4.googleusercontent.com/proxy/bgvKoJ0fquXM-UqhfXf_dfplBCjp2eCdZaE8hSATs4T8Cpivbhf1Do1i7z2gxfbiXQm1HAaOhngEPatxyFG0895kF0C7W0H17k4KmD5Tp_J1JY0Tc8QLfCwwHA=s0-d-e1-ft#https://static.pib.gov.in/WriteReadData/userfiles/image/image0023VZE.jpg

ਸਬੰਧਿਤ ਰਾਜ ਸਰਕਾਰਾਂ ਦੇ ਨਾਲ ਭਾਗੀਦਾਰੀ ਵਿੱਚ ਕੋਵਲਮ, ਤਿਰੁਵਨੰਤਪੁਰਮ, ਕੇਰਲ, ਮੋਹਪਾਰਾ ਗ੍ਰਾਮ ਜ਼ਿਲ੍ਹਾ ਗੋਲਾਘਾਟ, ਅਸਮ ਅਤੇ ਕਾਨੀਹਾਮਾ, ਬਡਗਾਮ, ਸ਼੍ਰੀਨਗਰ ਵਿੱਚ ਤਿੰਨ ਹੈਂਡਲੂਮ ਸ਼ਿਲਪ ਪਿੰਡਾਂ ਦੀ ਸਥਾਪਨਾ ਲਈ ਐੱਨਐੱਚਡੀਸੀ ਨੂੰ ਵਧਾਈ ਦਿੰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਤੋਂ ਨਹੀਂ ਸਿਰਫ਼ ਘਰੇਲੂ ਅਤੇ ਅੰਤਰਰਾਸ਼ਟਰੀ ਸੈਰ-ਸਪਾਟੇ ਨੂੰ ਹੋਰ ਖਿੱਚ ਮਿਲੇਗੀ, ਸਗੋਂ ਖੇਤਰ ਦੇ ਪ੍ਰਸਿੱਧ ਹੈਂਡਲੂਮ ਅਤੇ ਹਸਤਸ਼ਿਲਪ ਉਤਪਾਦਾਂ ਨੂੰ ਪ੍ਰੋਤਸਾਹਨ ਮਿਲਣ ਨਾਲ ਬੁਨਕਰਾਂ ਦੀ ਆਮਦਨ ਵੀ ਵਧੇਗੀ। ਸ਼੍ਰੀ ਗੋਇਲ ਨੇ ਹੈਂਡਲੂਮ ਵਿਕਾਸ ਨਿਗਮ ਨੂੰ ਇਸ ਖੇਤਰ ਨੂੰ ਬਦਲਦੀਆਂ ਜ਼ਰੂਰਤਾਂ ਦੇ ਆਧਾਰ ’ਤੇ ਨਵੇਂ ਵਿਚਾਰਾਂ ਅਤੇ ਨਵੀਨਤਮ ਟੈਕਨੋਲੋਜੀ ਵਿਕਾਸ ਦੇ ਨਾਲ ਫਿਰ ਤੋਂ ਜੀਵੰਤ ਬਣਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਖੇਤਰ ਬਿਨਾਂ ਸਰਕਾਰ ਦੇ ਸਹਿਯੋਗ ਤੋਂ ਕਿਵੇਂ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕਦਾ ਹੈ, ਇਸ ਬਾਰੇ ਸਮਝਦਾਰੀ ਨਾਲ ਸੋਚਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ, ‘ਆਪਣੇ ਆਪ ਨੂੰ ਆਤਮਨਿਰਭਰ ਬਣਾ ਕੇ, ਅਸੀਂ ਭਾਰਤ ਨੂੰ ਆਤਮਨਿਰਭਰ ਬਣਾ ਸਕਦੇ ਹਾਂ । ’

https://ci6.googleusercontent.com/proxy/fDz-9mGsILjpd-WQhHWN9G58Gn_m2QykmamSP01nBDxixQxDoC34U9fNw7UXmS9Mdr3EMNjmhIC_cuCRXKmbmYVqjz77BLvC4lYbjjpxQxYL4wvyk4ZtHZR0dQ=s0-d-e1-ft#https://static.pib.gov.in/WriteReadData/userfiles/image/image003KKI2.jpg

https://ci4.googleusercontent.com/proxy/InxmGcHVQMtwjhTrW6i7rpzNAevnIWODEVysX7raT6efvMqtreHWEB5OBZdcQ_nj_15W94eKhppBMwid5bC2w9sGFyp1f_rYiAB6PSUw51IUGH2hsk57iAn4SA=s0-d-e1-ft#https://static.pib.gov.in/WriteReadData/userfiles/image/image0042B7Z.jpg

ਸ਼੍ਰੀ ਗੋਇਲ ਅਤੇ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਇਸ ਮੌਕੇ ’ਤੇ ਸੰਯੁਕਤ ਰੂਪ ਨਾਲ ਕਾਂਚੀਪੁਰਮ,  ਤਮਿਲਨਾਡੂ ਵਿੱਚ ਡਿਜਾਇਨ ਰਿਸੋਰਸ ਸੈਂਟਰ ਅਤੇ ਰਾਇਗੜ੍ਹ, ਛੱਤੀਸਗੜ੍ਹ ਵਿੱਚ ਬੁਨਕਰ ਸੇਵਾ ਕੇਂਦਰ  ਦੇ ਭਵਨ ਦਾ ਉਦਘਾਟਨ ਕੀਤਾ । ਰਾਸ਼ਟਰੀ ਹੈਂਡਲੂਮ ਵਿਕਾਸ ਨਿਗਮ ਦੁਆਰਾ ਵਰਚੁਅਲ ਬਾਇਰ ਸੇਲਰ ਮੀਟ ਦਾ ਵੀ ਪ੍ਰਬੰਧ ਕੀਤਾ ਗਿਆ ਸੀ ।

ਇਸ ਮੌਕੇ ’ਤੇ ਕੱਪੜਾ ਅਤੇ ਰੇਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਕਿਹਾ ਕਿ ਸਾਰੇ ਬੁਨਕਰਾਂ ਅਤੇ ਸਹਾਇਕ ਕੰਮਾਂ ਵਿੱਚ 70 ਪ੍ਰਤੀਸ਼ਤ ਮਹਿਲਾਵਾਂ ਦੇ ਹੋਣ ਦੇ ਨਾਲ ਇਹ ਇੱਕ ਅਜਿਹਾ ਖੇਤਰ ਹੈ ਜੋ ਪ੍ਰਤੱਖ ਰੂਪ ਨਾਲ ਮਹਿਲਾਵਾਂ ਦਾ ਸਸ਼ਕਤੀਕਰਣ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਲ ਫਾਰ ਵੋਕਲ ਪਹਿਲ ਦੇ ਤਹਿਤ ਸਥਾਨਕ ਕਾਰੀਗਰਾਂ ਨੂੰ ਪ੍ਰੋਤਸਾਹਿਤ ਕਰਨਾ ਸਾਡੇ ਸਾਰਿਆਂ ਦਾ ਦਾਇਤੱਵ ਹੈ।

ਕੱਪੜਾ ਮੰਤਰਾਲਾ ਵਿੱਚ ਸਕੱਤਰ ਸ਼੍ਰੀ ਯੂ.ਪੀ. ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਿਜੀਟਲ ਇੰਡੀਆ ਨਿਗਮ (ਐੱਮਈਆਈਟੀਵਾਈ) ਦੇ ਨਾਲ ਤਾਲਮੇਲ ਵਿੱਚ ਹੈਂਡਲੂਮ ਬੁਨਕਰਾਂ ਅਤੇ ਹਸਤਸ਼ਿਲਪ ਕਾਰੀਗਰਾਂ ਲਈ ਇੱਕ ਈ-ਕਾਮਰਸ ਪੋਰਟਲ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਤੋਂ ਸਾਡੇ ਬੁਣਕਰ ਅਤੇ ਕਾਰੀਗਰ ਆਪਣੇ ਉਤਪਾਦਾਂ ਨੂੰ ਸਿੱਧੇ ਉਪਭੋਗਤਾਵਾਂ ਨੂੰ ਵੇਚਣ ਵਿੱਚ ਸਮਰੱਥ ਹੋ ਜਾਣਗੇ । ਉਨ੍ਹਾਂ ਨੇ ਕਿਹਾ ਕਿ ਹੈਂਡਲੂਮ ਖੇਤਰ ਨੂੰ ਸਮਰਥਨ ਦੇਣ ਅਤੇ ਵੱਡਾ ਬਜ਼ਾਰ ਸੰਭਵ ਬਣਾਉਣ ਦੇ ਕ੍ਰਮ ਵਿੱਚ, ਸਰਕਾਰੀ ਈ-ਮਾਰਕੇਟ ਪਲੇਸ (ਜੀਈਐੱਮ) ਨਾਲ ਬੁਨਕਰਾਂ ਨੂੰ ਜੋੜਨ ਲਈ ਕਦਮ  ਚੁੱਕੇ ਗਏ ਹਨ । ਇਸ ਕਦਮ ਤੋਂ ਬੁਣਕਰ ਆਪਣੇ ਉਤਪਾਦਾਂ ਨੂੰ ਸਿੱਧੇ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਨੂੰ ਵੇਚਣ ਵਿੱਚ ਸਮਰੱਥ ਹੋ ਜਾਣਗੇ । ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ 1.50 ਲੱਖ ਬੁਨਕਰਾਂ ਨੂੰ ਜੀਈਐੱਮ ਪੋਰਟਲ ਨਾਲ ਜੋੜਿਆ ਜਾ ਚੁੱਕਿਆ ਹੈ।

ਸ਼੍ਰੀ ਗੋਇਲ ਅਤੇ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਰਾਸ਼ਟਰੀ ਹੈਂਡਲਬਮ ਦਿਵਸ ਸਮਾਰੋਹਾਂ ਵਿੱਚ ਸ਼ਾਮਲ ਹੋਣ ਲਈ ਦੇਸ਼ ਦੇ ਵੱਖ-ਵੱਖ ਕੇਂਦਰਾਂ ਤੋਂ ਆਏ ਬੁਨਕਰਾਂ ਦੇ ਨਾਲ ਸੰਵਾਦ ਵੀ ਕੀਤਾ । ਹੋਟਲ ਅਸ਼ੋਕ ਦੇ ਕਨਵੈਂਨਸ਼ਨ ਹਾਲ ਵਿੱਚ ਸ਼ਾਨਦਾਰ ਹੈਂਡਲੂਮ ਉਤਪਾਦਾਂ ਦੀ ਖੁਸ਼ਹਾਲ ਵਿਵਿਧਤਾ ਨੂੰ ਦਰਸਾਉਣ ਵਾਲੀ ਇੱਕ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਗਈ, ਜਿੱਥੇ ਸਮਾਰੋਹ ਆਯੋਜਿਤ ਕੀਤਾ ਗਿਆ ਸੀ ।

ਪ੍ਰਧਾਨ ਮੰਤਰੀ ਦੇ ਰਾਸ਼ਟਰੀ ਪੱਧਰ ’ਤੇ ਕੀਤੇ ਗਏ ਐਲਾਨ ’ਤੇ - ਰਾਸ਼ਟਰੀ ਹੈਂਡਲੂਮ ਵਿਕਾਸ ਨਿਗਮ   (ਐੱਨਐੱਚਡੀਸੀ) ਦੁਆਰਾ 7ਵਾਂ ਰਾਸ਼ਟਰੀ ਹੈਂਡਲੂਮ ਦਿਵਸ ਮਨਾਉਣ ਲਈ ਦਿੱਲੀ ਹਾਟ, ਆਈਐੱਨਏ,  ਨਵੀਂ ਦਿੱਲੀ ਵਿੱਚ 1 ਅਗਸਤ ਤੋਂ 15 ਅਗਸਤ, 2021 ਤੱਕ “ਮਾਈ ਹੈਂਡਲੂਮ ਮਾਈ ਪ੍ਰਾਇਡ ਐਕਸਪੋ” ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਿੱਚ ਹੈਂਡਲੂਮ ਉਤਪਾਦਕ ਕੰਪਨੀਆਂ ਅਤੇ ਬੁਨਕਰ ਵਿਕਰੀ ਲਈ ਦੇਸ਼ ਭਰ ਦੇ ਹੈਂਡਲੂਮ ਕਲਸਟਰ / ਪਾਕੇਟ ਤੋਂ ਹੈਂਡਲੂਮ ਉਤਪਾਦਾਂ ਦਾ ਪ੍ਰਦਰਸ਼ਨ ਕਰ ਰਹੇ ਹਨ।

ਐਕਸਪੋ ਵਿੱਚ 22 ਰਾਜਾਂ ਤੋਂ ਸਬੰਧਤ 125 ਤੋਂ ਜ਼ਿਆਦਾ ਹੈਂਡਲੂਮ ਏਜੰਸੀਆਂ / ਰਾਸ਼ਟਰੀ ਪੁਰਸਕਾਰ ਜੇਤੂ ਭਾਗ ਲੈ ਰਹੇ ਹਨ । ਇਹ ਪ੍ਰਦਰਸ਼ਨੀ 15 ਅਗਸਤ, 2021 ਤੱਕ 15 ਦਿਨ ਲਈ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਜਨਤਾ ਲਈ ਖੁੱਲ੍ਹੀ ਰਹੇਗੀ ਅਤੇ ਪ੍ਰਦਰਸ਼ਨੀ ਵਿੱਚ 10,000 ਤੋਂ ਜ਼ਿਆਦਾ ਲੋਕਾਂ  ਦੇ ਆਉਣ ਦਾ ਅਨੁਮਾਨ ਹੈ। ਪ੍ਰਦਰਸ਼ਨੀ ਵਿੱਚ ਭਾਰਤ ਦੇ ਕੁਝ ਅਨੂਠੇ ਖੇਤਰਾਂ ਤੋਂ ਲਿਆਏ ਗਏ ਹੈਂਡਲੂਮ ਉਤਪਾਦਾਂ ਨੂੰ ਪ੍ਰਦਰਸ਼ਨ ਅਤੇ ਵਿਕਰੀ ਲਈ ਰੱਖਿਆ ਗਿਆ ਹੈ। ਹੈਂਡਲੂਮ ਨਿਰਯਾਤ ਸੰਵਰਧਨ ਪਰਿਸ਼ਦ ਦੁਆਰਾ ਹੋਟਲ ਲੀਲਾ ਪੈਲੇਸ ਦੇ ਕੋਲ ਕਮਿਊਨਿਟੀ ਹਾਲ, ਨਿਊ ਮੋਤੀ ਬਾਗ ਵਿੱਚ 7 ਤੋਂ 11 ਅਗਸਤ, 2021 ਤੱਕ #MyHandloomMyPride ਐਕਸਪੋ ਦਾ ਆਯੋਜਨ ਵੀ ਕੀਤਾ ਗਿਆ ਹੈ।

*********

ਡੀਜੇਐੱਨ/ਟੀਐੱਫਕੇ



(Release ID: 1744541) Visitor Counter : 141