ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਕੌਮੀ ਮੈਡੀਕਲ ਕਮਿਸ਼ਨ (ਐੱਨ ਐੱਮ ਸੀ) ਨਾਲ ਇੱਕ ਜਾਇਜ਼ਾ ਮੀਟਿੰਗ ਦੀ ਪ੍ਰਧਾਨਗੀ ਕੀਤੀ
ਨੈਸ਼ਨਲ ਐਗਜਿ਼ਟ ਟੈਸਟ (ਐੱਨ ਈ ਐਕਸ ਟੀ) ਨੂੰ 2023 ਦੀ ਪਹਿਲੀ ਛਿਮਾਹੀ ਵਿੱਚ ਰੂਪ ਰੇਖਾ ਅਨੁਸਾਰ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਯਤਨ ਜਾਰੀ ਹਨ ; 2022 ਵਿੱਚ ਮੌਕ ਰਨ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ
ਸਰਕਾਰ ਮਿਆਰੀ ਮੈਡੀਕਲ ਸਿੱਖਿਆ, ਪਾਰਦਰਸ਼ੀ ਪ੍ਰੀਖਿਆ ਬੁਨਿਆਦੀ ਢਾਂਚਾ ਅਤੇ ਸਿਹਤ ਸੇਵਾਵਾਂ ਕਾਇਮ ਕਰਨ ਲਈ ਵਚਨਬੱਧ ਹੈ : ਸ਼੍ਰੀ ਮਨਸੁਖ ਮਾਂਡਵੀਯਾ
Posted On:
30 JUL 2021 3:23PM by PIB Chandigarh
- ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਕੌਮੀ ਮੈਡੀਕਲ ਕਮਿਸ਼ਨ ਨਾਲ ਇੱਕ ਜਾਇਜ਼ਾ ਮੀਟਿੰਗ ਦੀ ਪ੍ਰਧਾਨਗੀ ਕੀਤੀ । ਮੀਟਿੰਗ ਵਿੱਚ ਮੈਡੀਕਲ ਸਿੱਖਿਆ ਦੇ ਮਹੱਤਵਪੂਰਨ ਮੁੱਦਿਆਂ ਬਾਰੇ ਵਿਚਾਰ ਵਟਾਂਰਦਾ ਕੀਤਾ ਗਿਆ ।
ਐੱਨ ਐੱਮ ਸੀ ਅਧਿਕਾਰੀਆਂ ਦੇ ਮੀਟਿੰਗ ਵਿੱਚ ਦੱਸੇ ਅਨੁਸਾਰ ਨੈਸ਼ਨਲ ਐਗਜਿ਼ਟ ਟੈਸਟ (ਐੱਨ ਈ ਐਕਸ ਟੀ) ਨੂੰ 2023 ਦੀ ਪਹਿਲੀ ਛਿਮਾਹੀ ਵਿੱਚ ਰੂਪ ਰੇਖਾ ਅਨੁਸਾਰ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਯਤਨ ਜਾਰੀ ਹਨ l 2022 ਵਿੱਚ ਮੌਕ ਰਨ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ । ਮੈਡੀਕਲ ਵਿਦਿਆਰਥੀਆਂ ਵਿੱਚ ਤਣਾਅ ਖ਼ਤਮ ਕਰਨ ਅਤੇ ਪ੍ਰਕਿਰਿਆ ਟੈਸਟ ਲਈ ਇੱਕ ਮੌਕ ਰਨ ਦੀ ਯੋਜਨਾ ਵੀ ਬਣਾਈ ਗਈ ਹੈ ਅਤੇ ਇਸ ਨੂੰ 2022 ਵਿੱਚ ਕਰਵਾਇਆ ਜਾਵੇਗਾ । ਇਸ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਐੱਨ ਈ ਐਕਸ ਟੀ (ਕਦਮ ਇੱਕ ਅਤੇ ਦੋ) ਦੇ ਨਤੀਜਿਆਂ ਨੂੰ ਹੇਠ ਲਿਖਿਆਂ ਲਈ ਵਰਤਿਆ ਜਾਵੇਗਾ ।
1. ਅੰਤਿਮ ਐੱਮ ਬੀ ਬੀ ਐੱਸ ਪ੍ਰੀਖਿਆ ਕੁਆਲੀਫਾਈ ਕਰਨ ਲਈ ।
2. ਭਾਰਤ ਵਿੱਚ ਆਧੁਨਿਕ ਮੈਡੀਸਨ ਦੀ ਪ੍ਰੈਕਟਿਸ ਕਰਨ ਲਈ ਲਾਇਸੈਂਸ ਲੈਣ ਲਈ।
3. ਬਰਾਡ ਸਪੈਸ਼ਲਿਟੀਆਂ ਵਾਸਤੇ ਪੀ ਜੀ ਸੀਟਾਂ ਦੀ ਮੈਰਿਟ ਅਧਾਰਿਤ ਵੰਡ ਲਈ ।
ਜਾਇਜ਼ਾ ਮੀਟਿੰਗ ਦੌਰਾਨ ਐੱਨ ਈ ਐਕਸ ਟੀ ਪ੍ਰੀਖਿਆ ਨੂੰ ਵਿਸ਼ਵ ਪੱਧਰ ਦੇ ਮਾਣਕਾਂ ਵਾਲਾ ਬਣਾਉਣ ਲਈ ਤਰੀਕਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ । ਐੱਨ ਈ ਐਕਸ ਟੀ ਪ੍ਰੀਖਿਆ ਦਾ ਮਹੱਤਵ ਇਸ ਤੱਥ ਵਿੱਚ ਹੈ ਕਿ ਇਹ ਹਰੇਕ ਲਈ ਇੱਕੋ ਜਿਹਾ ਹੋਵੇਗਾ । ਭਾਵੇਂ ਉਹ ਭਾਰਤ ਵਿੱਚ ਸਿੱਖਿਆ ਹੈ ਜਾਂ ਵਿਸ਼ਵ ਦੇ ਕਿਸੇ ਵੀ ਹਿੱਸੇ ਵਿੱਚ ਅਤੇ ਇਸ ਲਈ ਇਹ ਆਦੇਸ਼ ਮੈਡੀਕਲ ਗ੍ਰੈਜੂਏਟਸ , ਆਪਸੀ ਮਾਣਤਾ ਦੀ ਸਮੱਸਿਆ ਨੂੰ ਹੱਲ ਕਰੇਗਾ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਮਨਸੁਖ ਮਾਂਡਵੀਯਾ ਨੇ ਜ਼ੋਰ ਦਿੱਤਾ ਕਿ ਭਾਰਤ ਸਰਕਾਰ ਮਿਆਰੀ ਮੈਡੀਕਲ ਸਿੱਖਿਆ ਅਤੇ ਪਾਰਦਰਸ਼ੀ ਪ੍ਰੀਖਿਆ ਬੁਨਿਆਦੀ ਢਾਂਚਾ ਅਤੇ ਸਿਹਤ ਸੇਵਾਵਾਂ ਲਈ ਵਚਨਬੱਧ ਹੈ ਅਤੇ ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਸਾਰੇ ਭਾਗੀਦਾਰਾਂ ਨਾਲ ਮਿਲ ਕੇ ਅਣਥੱਕ ਮਿਹਨਤ ਕਰ ਰਹੀ ਹੈ ।
ਕੌਮੀ ਮੈਡੀਕਲ ਕਮਿਸ਼ਨ (ਐੱਨ ਐੱਮ ਸੀ) ਬਾਰੇ
ਐੱਨ ਐੱਮ ਸੀ ਸੰਸਦ ਦੇ ਐਕਟ ਦੁਆਰਾ ਸਥਾਪਿਤ ਕੀਤਾ ਗਿਆ ਹੈ , ਜਿਸ ਨੂੰ ਕੌਮੀ ਮੈਡੀਕਲ ਕਮਿਸ਼ਨ ਐਕਟ 2019 ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਜਿਸ ਨੂੰ 25—09—2020 ਨੂੰ ਲਾਗੂ ਕੀਤਾ ਗਿਆ ਸੀ। ਇਸ ਐਕਟ ਦਾ ਮਕਸਦ ਮਿਆਰੀ ਅਤੇ ਕਫਾਇਤੀ ਮੈਡੀਕਲ ਸਿੱਖਿਆ ਲਈ ਪਹੁੰਚ ਵਿੱਚ ਸੁਧਾਰ , ਦੇਸ਼ ਭਰ ਦੇ ਸਾਰੇ ਹਿੱਸਿਆਂ ਵਿੱਚ ਕਾਫੀ ਅਤੇ ਉੱਚ ਮਿਆਰੀ ਮੈਡੀਕਲ ਪੇਸ਼ੇਵਰ ਯਕੀਨੀ ਬਣਾਉਣਾ ਅਤੇ ਬਰਾਬਰ ਤੇ ਸਰਬਵਿਆਪੀ ਸਿਹਤ ਸੰਭਾਲ ਮੁਹੱਈਆ ਕਰਨਾ ਹੈ ।
ਐੱਨ ਐੱਮ ਸੀ ਦੇ ਮੁੱਖ ਕੰਮਾਂ ਵਿੱਚ ਸਿੱਖਿਆ ਐਜੂਕੇਸ਼ਨ ਵਿੱਚ ਉੱਚ ਮਾਣਕਾਂ ਅਤੇ ਉੱਚ ਮਿਆਦ ਦੇ ਰੱਖਰਖਾਵ ਲਈ ਨੀਤੀਆਂ ਬਣਾਉਣੀਆਂ ਅਤੇ ਜ਼ਰੂਰੀ ਨਿਯੰਤਰਣ ਬਣਾਉਣੇ , ਮੈਡੀਕਲ ਸੰਸਥਾਵਾਂ , ਮੈਡੀਕਲ ਖੋਜਾਂ ਅਤੇ ਮੈਡੀਕਲ ਪੇਸ਼ੇਵਰਾਂ ਨੂੰ ਨਿਯੰਤਰਣ ਕਰਨ ਲਈ ਨੀਤੀਆਂ ਬਣਾਉਣਾ, ਸਿਹਤ ਸੰਭਾਲ ਜਿਸ ਵਿੱਚ ਸਿਹਤ ਅਤੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਲਈ ਮਨੁੱਖੀ ਸਰੋਤ ਸ਼ਾਮਲ ਹਨ, ਦੀਆਂ ਲੋੜਾਂ ਦਾ ਜਾਇਜ਼ਾ ਲੈਣਾ ਅਤੇ ਅਜਿਹੀਆਂ ਲੋੜਾਂ ਲਈ ਰੋਡ ਮੈਪ ਵਿਕਸਿਤ ਕਰਨਾ , ਉਤਸ਼ਾਹਿਤ , ਤਾਲਮੇਲ ਅਤੇ ਦਿਸ਼ਾ ਨਿਰਦੇਸ਼ ਬਣਾਉਣਾ ਅਤੇ ਸੂਬਾ ਮੈਡੀਕਲ ਕੌਂਸਲਾਂ , ਖੁਦਮੁਖਤਿਆਰ ਬੋਰਡਾਂ ਅਤੇ ਕਮਿਸ਼ਨ ਦੇ ਉਚਿਤ ਕਾਰਜਾਂ ਲਈ ਲੋੜੀਂਦੇ ਨਿਯੰਤਰਣਾਂ ਦੁਆਰਾ ਨੀਤੀਆਂ ਬਣਾਉਣਾ ਸ਼ਾਮਲ ਹੈ । ਇਹ ਖੁਦਮੁਖਤਿਆਰ ਬੋਰਡਾਂ ਵਿਚਾਲੇ ਤਾਲਮੇਲ ਨੂੰ ਵੀ ਯਕੀਨੀ ਬਣਾਉਂਦਾ ਹੈ ।
ਐੱਨ ਐੱਮ ਸੀ ਖੁਦਮੁਖਤਿਆਰ ਬੋਰਡਾਂ ਦੇ ਫੈਸਲਿਆਂ ਦੇ ਸੰਬੰਧ ਵਿੱਚ ਅਪੀਲ ਅਦਾਲਤ ਵਜੋਂ ਕੰਮ ਕਰਦਾ ਹੈ ਅਤੇ ਮੈਡੀਕਲ ਪੇਸ਼ੇ ਵਿੱਚ ਪੇਸ਼ੇਵਰ ਕਦਰਾਂ ਕੀਮਤਾਂ ਨੂੰ ਯਕੀਨੀ ਬਨਾਉਣ ਲਈ ਕੋਡਜ਼ ਅਤੇ ਨੀਤੀਆਂ ਨਿਰਧਾਰਿਤ ਕਰਦਾ ਹੈ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਦੁਆਰਾ ਸਿਹਤ ਸੰਭਾਲ ਦੀਆਂ ਵਿਵਸਥਾਵਾਂ ਦੌਰਾਨ ਨੈਤਿਕ ਆਚਰਨ ਨੂੰ ਉਤਸ਼ਾਹਿਤ ਕਰਦਾ ਹੈ ।
-
******
ਐੱਮ ਵੀ / ਏ ਐੱਨ / ਜੀ ਐੱਸ
ਐੱਚ ਐੱਫ ਡਬਲਯੁ / ਐੱਚ ਐੱਫ ਐੱਮ ਐੱਨ ਐੱਮ ਸੀ ਜਾਇਜ਼ਾ ਮੀਟਿੰਗ / 30 ਜੁਲਾਈ 2021/6
(Release ID: 1740848)
Visitor Counter : 210