ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮੈਡੀਕਲ ਕੋਰਸਾਂ ’ਚ ਹੋਰ ਪਿਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਲਈ ਰਾਖਵਾਂਕਰਣ ਮੁਹੱਈਆ ਕਰਵਾਉਣ ਦੇ ਸਰਕਾਰ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ

Posted On: 29 JUL 2021 4:54PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਰਤਮਾਨ ਅਕਾਦਮਿਕ ਵਰ੍ਹੇ ਤੋਂ ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਮੈਡੀਕਲ/ਡੈਂਟਲ ਕੋਰਸਾਂ ਲਈ ‘ਸਰਬ ਭਾਰਤੀ ਕੋਟਾ ਯੋਜਨਾ’ ’ਚ ਹੋਰ ਪਿਛੜੀਆਂ ਸ਼੍ਰੇਣੀਆਂ ਲਈ 27% ਰਾਖਵਾਂਕਰਣ ਅਤੇ ਆਰਥਿਕ ਤੌਰ ਉੱਤੇ ਕਮਜ਼ੋਰ ਵਰਗ ਲਈ 10% ਰਾਖਵਾਂਕਰਣ ਮੁਹੱਈਆ ਕਰਵਾਉਣ ਦੇ ਸਰਕਾਰ ਦੇ ਇਤਿਹਾਸਿਕ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ।

ਟਵੀਟਾਂ ਦੀ ਇੱਕ ਲੜੀ ’ਚ, ਪ੍ਰਧਾਨ ਮੰਤਰੀ ਨੇ ਕਿਹਾ:

“ਸਾਡੀ ਸਰਕਾਰ ਨੇ ਵਰਤਮਾਨ ਅਕਦਾਮਿਕ ਵਰ੍ਹੇ ਤੋਂ ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਮੈਡੀਕਲ/ਡੈਂਟਲ ਕੋਰਸਾਂ ਲਈ ‘ਸਰਬ ਭਾਰਤੀ ਕੋਟਾ ਯੋਜਨਾ’ ’ਚ ਹੋਰ ਪਿਛੜੀਆਂ ਸ਼੍ਰੇਣੀਆਂ ਲਈ 27% ਰਾਖਵਾਂਕਰਣ ਅਤੇ ਆਰਥਿਕ ਤੌਰ ਉੱਤੇ ਕਮਜ਼ੋਰ ਵਰਗ ਲਈ 10% ਰਾਖਵਾਂਕਰਣ ਮੁਹੱਈਆ ਕਰਵਾਉਣ ਦਾ ਇਤਿਹਾਸਿਕ ਫ਼ੈਸਲਾ ਲਿਆ ਹੈ।

ਇਸ ਨਾਲ ਹਰ ਸਾਲ ਹਜ਼ਾਰਾਂ ਨੌਜਵਾਨਾਂ ਨੂੰ ਬਿਹਤਰ ਮੌਕੇ ਹਾਸਲ ਕਰਨ ਅਤੇ ਸਾਡੇ ਦੇਸ਼ ਵਿੱਚ ਸਮਾਜਿਕ ਨਿਆਂ ਦੀ ਇੱਕ ਨਵੀਂ ਪ੍ਰਣਾਲੀਬੱਧ ਵਿਵਸਥਾ ਸਿਰਜਣ ’ਚ ਬਹੁਤ ਜ਼ਿਆਦਾ ਮਦਦ ਮਿਲੇਗੀ।”

 

 

*********

 

ਡੀਐੱਸ/ਐੱਸਐੱਚ


(Release ID: 1740534) Visitor Counter : 163