ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਬਾਘ ਦਿਵਸ ‘ਤੇ ਵਣਜੀਵ ਪ੍ਰੇਮੀਆਂ ਨੂੰ ਵਧਾਈਆਂ ਦਿੱਤੀਆਂ

Posted On: 29 JUL 2021 10:32AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਬਾਘ ਦਿਵਸ ਤੇ ਵਣਜੀਵ ਪ੍ਰੇਮੀਆਂ ਨੂੰ ਵਧਾਈਆਂ ਦਿੱਤੀਆਂ ਹਨ, ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਨੂੰ ਜੋ ਬਾਘਾਂ ਦੀ ਸੰਭਾਲ਼ ਲਈ ਉਤਸ਼ਾਹੀ ਹਨ।

ਕਈ ਟਵੀਟਾਂ ਦੀ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ;

“ # InternationalTigerDay ‘ਤੇ ਵਣਜੀਵ ਪ੍ਰੇਮੀਆਂ ਨੂੰ ਵਧਾਈਆਂ, ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਨੂੰ ਜੋ ਬਾਘਾਂ ਦੀ ਸੰਭਾਲ਼ ਲਈ ਉਤਸ਼ਾਹੀ ਹਨ। ਦੁਨੀਆ ਭਰ ਵਿੱਚ ਜਿੰਨੇ ਬਾਘ ਹਨ , ਉਨ੍ਹਾਂ ਵਿਚੋਂ 70% ਬਾਘਾਂ ਦਾ ਘਰ ਭਾਰਤ ਹੈ। ਅਸੀਂ ਇੱਕ ਵਾਰ ਫਿਰ ਇਹ ਪ੍ਰਤੀਬੱਧਤਾ ਵਿਅਕਤ ਕਰਦੇ ਹਾਂ ਕਿ ਅਸੀਂ ਆਪਣੇ ਬਾਘਾਂ ਲਈ ਸੁਰੱਖਿਅਤ ਕੁਦਰਤੀ ਵਾਸ ਸੁਨਿਸ਼ਚਿਤ ਕਰਾਂਗੇ ਅਤੇ ਬਾਘਾਂ ਦੇ ਅਨੁਕੂਲ ਈਕੋ-ਸਿਸਟਮ ਨੂੰ ਹੁਲਾਰਾ ਦੇਵਾਂਗੇ ।

ਭਾਰਤ ਵਿੱਚ ਬਾਘਾਂ ਦੇ 51 ਬਾਘ ਰੱਖਾਂ (Tiger reserves) ਹਨ, ਜੋ 18 ਰਾਜਾਂ ਵਿੱਚ ਫੈਲੀਆਂ ਹੋਈਆਂ ਹਨ। ਬਾਘਾਂ ਦੀ ਪਿਛਲੀ ਗਣਨਾ 2018 ਵਿੱਚ ਹੋਈ ਸੀ , ਜਿਸ ਤੋਂ ਪਤਾ ਚਲਿਆ ਸੀ ਕਿ ਬਾਘਾਂ ਦੀ ਸੰਖਿਆ ਵਧ ਰਹੀ ਹੈ। ਬਾਘਾਂ ਦੀ ਸੰਭਾਲ਼ ਦੇ ਮਾਮਲੇ ਵਿੱਚ ਸੈਂਟ ਪੀਟਰਸਬਰਗ ਐਲਾਨਨਾਮੇ ਵਿੱਚ ਜੋ ਮੁੱਦਤ ਤੈਅ ਕੀਤੀ ਗਈ ਹੈ, ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤ ਨੇ ਬਾਘਾਂ ਦੀ ਤਾਦਾਦ ਦੁੱਗਣੀ ਕਰਨ ਦਾ ਲਕਸ਼ ਚਾਰ ਸਾਲ ਪਹਿਲਾਂ ਹੀ ਹਾਸਲ ਕਰ ਲਿਆ ਹੈ ।

ਬਾਘਾਂ ਦੀ ਸੰਭਾਲ਼ ਦੇ ਸਿਲਸਿਲੇ ਵਿੱਚ ਭਾਰਤ ਦੀ ਰਣਨੀਤੀ ਵਿੱਚ ਸਥਾਨਕ ਭਾਈਚਾਰਿਆਂ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦਿੱਤੀ ਜਾ ਰਹੀ ਹੈ। ਅਸੀਂ ਆਪਣੇ ਸਦੀਆਂ ਪੁਰਾਣੇ ਲੋਕਾਚਾਰ ਦਾ ਵੀ ਪਾਲਨ ਕਰ ਰਹੇ ਹਾਂ, ਜੋ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਜੀਵ –ਜੰਤੂਆਂ, ਪੇੜ-ਪੌਦਿਆਂ ਦੇ ਨਾਲ ਸਮਰਸਤਾ ਦੇ ਨਾਲ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਸਭ ਵੀ ਇਸ ਧਰਤੀ ਤੇ ਸਾਡੇ ਨਾਲ ਹੀ ਰਹਿੰਦੇ ਹਨ।

***

ਡੀਐੱਸ/ਐੱਸਐੱਚ


(Release ID: 1740250) Visitor Counter : 236