ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮਰਿਤੀ ਈਰਾਨੀ ਨੇ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਲਈ 24/7 ਹੈਲਪਲਾਈਨ ਸੇਵਾ ਦੀ ਸ਼ੁਰੂਆਤ ਕੀਤੀ


ਇਹ ਡਿਜੀਟਲ ਹੈਲਪਲਾਈਨ ਔਰਤਾਂ ਨੂੰ ਸੰਦੇਸ਼ ਦਿੰਦੀ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਜ਼ਰੂਰਤ ਹੋਵੇਗੀ, ਉਨ੍ਹਾਂ ਦੀ ਸਰਕਾਰ ਅਤੇ ਉਨ੍ਹਾਂ ਦਾ ਕਮੀਸ਼ਨ ਉਨ੍ਹਾਂ ਨਾਲ ਖੜ੍ਹਾ ਰਹੇਗਾ: ਸ਼੍ਰੀਮਤੀ ਈਰਾਨੀ

Posted On: 27 JUL 2021 3:29PM by PIB Chandigarh

ਦੇਸ਼ ਭਰ ਵਿੱਚ ਔਰਤਾਂ ਦੀ ਸੁਰੱਖਿਆ ਅਤੇ ਸੰਭਾਲ ਵਿੱਚ ਜ਼ਿਆਦਾ ਸੁਧਾਰ ਲਿਆਉਣ ਦੇ ਉਦੇਸ਼ ਨਾਲ ਔਰਤਾਂ ਦੀ ਸਮੁੱਚੀ ਬਿਹਤਰੀ ਦੀ ਦਿਸ਼ਾ ਵਿੱਚ ਕੇਂਦਰ ਸਰਕਾਰ ਦੇ ਯਤਨਾਂ ਅਨੁਸਾਰ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮਰਿਤੀ ਜ਼ੁਬਿਨ ਈਰਾਨੀ ਨੇ ਅੱਜ ਰਾਸ਼ਟਰੀ ਮਹਿਲਾ ਕਮੀਸ਼ਨ ਦੇ ਹੈਲਪਲਾਈਨ ਨੰਬਰ-7827170170 ਦੀ ਸ਼ੁਰੂਆਤ ਕੀਤੀ। ਹੈਲਪਲਾਈਨ ਦਾ ਉਦੇਸ਼ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਪੁਲਿਸ, ਹਸਪਤਾਲਾਂ, ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਅਤੇ ਮਨੋਵਿਗਿਆਨਕ ਸੇਵਾਵਾਂ ਆਦਿ ਦੇ ਉਚਿੱਤ ਅਧਿਕਾਰੀਆਂ ਨਾਲ ਜੋੜ ਕੇ ਰੈਫਰਲ ਜ਼ਰੀਏ 24/7 ਔਨਲਾਈਨ ਸਹਾਇਤਾ ਪ੍ਰਦਾਨ ਕਰਨਾ ਹੈ।

 

https://static.pib.gov.in/WriteReadData/userfiles/image/image0018AKW.jpg

 

ਵਰਚੁਅਲ ਜ਼ਰੀਏ ਹੈਲਪਲਾਈਨ ਦਾ ਉਦਘਾਟਨ ਕਰਦੇ ਹੋਏ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਈਰਾਨੀ ਨੇ ਇਸ ਪਹਿਲ ਲਈ ਰਾਸ਼ਟਰੀ ਮਹਿਲਾ ਕਮੀਸ਼ਨ-ਐੱਨਸੀਡਬਲਯੂ ਨੂੰ ਵਧਾਈ ਦਿੱਤੀ ਅਤੇ ਨਵੀਂ ਹੈਲਪਲਾਈਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਡਿਜੀਟਲ ਹੈਲਪਲਾਈਨ ਔਰਤਾਂ ਨੂੰ ਸੰਦੇਸ਼ ਦਿੰਦੀ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਜ਼ਰੂਰਤ ਹੋਵੇਗੀ, ਉਨ੍ਹਾਂ ਦੀ ਸਰਕਾਰ ਅਤੇ ਉਨ੍ਹਾਂ ਦਾ ਕਮੀਸ਼ਨ ਉਨ੍ਹਾਂ ਨਾਲ ਖੜ੍ਹਾ ਰਹੇਗਾ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਮਹਾਮਾਰੀ ਦੌਰਾਨ ਔਰਤਾਂ ਦੀ ਮਦਦ ਕਰਨ ਦੇ ‘ਸ਼ਾਨਦਾਰ’ ਯਤਨਾਂ ਲਈ ਪੂਰੀ ਐੱਨਸੀਡਬਲਯੂ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਐੱਨਸੀਡਬਲਯੂ ਅਤੇ ਡਬਲਯੂਸੀਡੀ ਵਿਚਕਾਰ ਸਾਂਝੇਦਾਰੀ ਸੰਕਟ ਵਿੱਚ ਔਰਤਾਂ ਦੀ ਮਦਦ ਲਈ ਇੱਕ ਸਹਿਜ ਦਖਲ ਯਕੀਨੀ ਕਰਨ ਵਿੱਚ ਇੱਕ ਲੰਬਾ ਸਫ਼ਰ ਤੈਅ ਕਰਦਾ ਹੈ।

 

https://static.pib.gov.in/WriteReadData/userfiles/image/image002CB2T.jpg

 

ਇਸ ਮੌਕੇ ’ਤੇ ਐੱਨਸੀਡਬਲਯੂ ਦੀ ਚੇਅਰਮੈਨ ਕੁਮਾਰੀ ਰੇਖਾ ਸ਼ਰਮਾ ਨੇ ਕਿਹਾ ਕਿ ਹੈਲਪਲਾਈਨ ਮੌਜੂਦਾ ਸ਼ਿਕਾਇਤ ਤੰਤਰ ਨੂੰ ਮਜ਼ਬੂਤ ਕਰਦੀ ਹੈ ਅਤੇ ਹੈਲਪਲਾਈਨ ਸਹਾਇਤਾ ਅਤੇ ਸਲਾਹ ਦੀ ਜ਼ਰੂਰਤ ਵਾਲੀਆਂ ਔਰਤਾਂ ਨੂੰ ਸਮੇਂ ’ਤੇ ਸਹਾਇਤਾ ਪ੍ਰਾਪਤ ਕਰਨ ਲਈ ਸਮਰੱਥ ਕਰੇਗੀ। ਉਨ੍ਹਾਂ ਨੇ ਕਿਹਾ, ‘‘ਅਸੀਂ ਹਮੇਸ਼ਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਤੋਂ ਪ੍ਰੇਰਿਤ ਹੁੰਦੇ ਹਾਂ ਜੋ ਔਰਤਾਂ ਦੀ ਬਿਹਤਰੀ ਲਈ ਅਣਥੱਕ ਯਤਨ ਕਰ ਰਹੇ ਹਨ। ਮਹਿਲਾ ਸਸ਼ਕਤੀਕਰਨ ਤੋਂ ਲੈ ਕੇ ਮਹਿਲਾ ਅਗਵਾਈ ਵਾਲੇ ਸਸ਼ਕਤੀਕਰਨ ਤੱਕ, ਅਸੀਂ ਉਨ੍ਹਾਂ ਦੀ ਸਮਰੱਥ ਅਗਵਾਈ ਵਿੱਚ ਕਈ ਬਦਲਾਅ ਦੇਖੇ ਹਨ ਜੋ ਸਾਨੂੰ ਹੋਰ ਬਿਹਤਰ ਕਰਨ ਲਈ ਪ੍ਰੇਰਿਤ ਕਰਦੇ ਹਨ।

ਹੈਲਪਲਾਈਨ ਦਾ ਉਦੇਸ਼ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਪੁਲਿਸ, ਹਸਪਤਾਲਾਂ, ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ, ਮਨੋਵਿਗਿਆਨਕ ਸੇਵਾਵਾਂ ਵਰਗੇ ਉਚਿੱਤ ਅਧਿਕਾਰੀਆਂ ਨਾਲ ਜੋੜ ਕੇ 24 ਘੰਟੇ ਲਈ ਇੱਕ ਸਮਾਨ ਨੰਬਰ ਰਾਹੀਂ ਸ਼ਿਕਾਇਤ ਅਤੇ ਸਲਾਹ ਸੇਵਾਵਾਂ ਪ੍ਰਦਾਨ ਕਰਨਾ ਅਤੇ ਦੇਸ਼ ਭਰ ਵਿੱਚ ਔਰਤਾਂ ਨਾਲ ਸਬੰਧਿਤ ਸਰਕਾਰੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ। ਸਿੱਖਿਅਤ ਮਾਹਿਰਾਂ ਦੀ ਇੱਕ ਟੀਮ ਨਾਲ ਹੈਲਪਲਾਈਨ ਕੰਮ ਕਰੇਗੀ। ਨਵੀਂ ਦਿੱਲੀ ਵਿੱਚ ਰਾਸ਼ਟਰੀ ਮਹਿਲਾ ਕਮੀਸ਼ਨ ਦੇ ਕੰਪਲੈਕਸ ਤੋਂ ਸੰਚਾਲਿਤ ਹੋਣ ਵਾਲੀ ਇਸ ਹੈਲਪਲਾਈਨ ’ਤੇ 18 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੀ ਕੋਈ ਵੀ ਲੜਕੀ ਜਾਂ ਔਰਤ ਕਾਲ ਕਰਕੇ ਮਦਦ ਲੈ ਸਕਦੀ ਹੈ।

ਐੱਨਸੀਡਬਲਯੂ ਆਪਣੇ ਕਾਨੂੰਨੀ ਆਦੇਸ਼ ਤਹਿਤ ਦੇਸ਼ ਭਰ ਵਿੱਚ ਹਿੰਸਾ/ਮਹਿਲਾ ਅਧਿਕਾਰਾਂ ਤੋਂ ਵੰਚਿਤ ਹੋਣ ਦੀਆਂ ਵਿਭਿੰਨ ਸ਼੍ਰੇਣੀਆਂ ਤਹਿਤ ਸ਼ਿਕਾਇਤਾਂ ਨੂੰ ਦੇਖ ਰਿਹਾ ਹੈ। ਇਹ ਸ਼ਿਕਾਇਤਾਂ ਕਮੀਸ਼ਨ ਦੀ ਵੈੱਬਸਾਈਟ ਯਾਨੀ www.ncw.nic.in. ’ਤੇ ਲਿਖਤੀ ਜਾਂ ਔਨਲਾਈਨ ਮਾਧਿਅਮ ਰਾਹੀਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਕਮੀਸ਼ਨ ਸ਼ਿਕਾਇਤਾਂ ਦਾ ਉਚਿੱਤ ਨਿਵਾਰਣ ਯਕੀਨੀ ਕਰਨ ਲਈ ਔਰਤਾਂ ਨੂੰ ਢੁਕਵੀਂ ਅਤੇ ਜਲਦੀ ਰਾਹਤ ਪ੍ਰਦਾਨ ਕਰਨ ਵਿੱਚ ਸੁਵਿਧਾ ਲਈ ਸ਼ਿਕਾਇਤਾਂ ’ਤੇ ਕਾਰਵਾਈ ਕਰਦਾ ਹੈ। ਸ਼ਿਕਾਇਤ ਮੰਚ ਨੂੰ ਮਜ਼ਬੂਤ ਅਤੇ ਵਿਸਥਾਰਤ ਕਰਨ ਲਈ ਕਮੀਸ਼ਨ ਨੇ ਇਸ ਡਿਜੀਟਲ ਹੈਲਪਲਾਈਨ ਨੂੰ ਸ਼ੁਰੂ ਕਰਨ ਦੀ ਪਹਿਲ ਕੀਤੀ ਹੈ। ਇਸ ਹੈਲਪਲਾਈਨ ਸੇਵਾ ਨੂੰ ਡਿਜੀਟਲ ਇੰਡੀਆ ਕਾਰਪੋਰੇਸ਼ਨ, ਇਲੈੱਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ ਹੈ।

ਰਾਸ਼ਟਰੀ ਮਹਿਲਾ ਕਮੀਸ਼ਨ ਔਰਤਾਂ ਦੀ ਸੁਰੱਖਿਆ ਨੂੰ ਸਰਵਉੱਚ ਤਰਜੀਹ ਦਿੰਦਾ ਹੈ। ਪੀੜਤ ਔਰਤਾਂ ਲਈ ਆਪਣੀ ਪਹਿਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਮੀਸ਼ਨ ਨੇ ਇੱਕ ਛੱਤ ਹੇਠ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਲਈ ਸੇਵਾਵਾਂ ਦੀ ਏਕੀਕ੍ਰਿਤ ਸ਼੍ਰੇਣੀ ਦੀ ਸੁਵਿਧਾ, ਜਿਵੇਂ ਪੁਲਿਸ ਦੀ ਮਦਦ, ਮਨੋ-ਸਮਾਜਿਕ ਸਲਾਹ ਅਤੇ ਹੋਰ ਸੇਵਾਵਾਂ ਦੇ ਨਾਲ ਨਾਲ ਵਨ ਸਟਾਪ ਸੈਂਟਰ ਤੱਕ ਪਹੁੰਚ ਲਈ ਇਸ ਨਵੀਂ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਹੈ। ਔਰਤਾਂ ਖਿਲਾਫ਼ ਹਿੰਸਾ ਨਾਲ ਸਬੰਧਿਤ ਮੁੱਦਿਆਂ ’ਤੇ ਮਦਦ ਦੀ ਸੁਵਿਧਾ ਲਈ ਹੈਲਪਲਾਈਨ ਚੌਵੀ ਘੰਟੇ ਕੰਮ ਕਰੇਗੀ।

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮਰਿਤੀ ਜ਼ੁਬਿਨ ਈਰਾਨੀ ਨੇ ਵਰਚੁਅਲ ਜ਼ਰੀਏ 24/7 ਹੈਲਪਲਾਈਨ ਨੰਬਰ ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ ਸਕੱਤਰ ਡਬਲਯੂਸੀਡੀ ਸ਼੍ਰੀ ਇੰਦੀਵਰ ਪਾਂਡੇ ਅਤੇ ਐੱਨਸੀਡਬਲਯੂ ਦੀ ਚੇਅਰਮੈਨ ਕੁਮਾਰੀ ਰੇਖਾ ਸ਼ਰਮਾ, ਡਿਜੀਟਲ ਇੰਡੀਆ ਕਾਰਪੋਰੇਸ਼ਨ ਦੇ ਸੀਨੀਅਰ ਨਿਰਦੇਸ਼ਕ (ਖੋਜ) ਸ਼੍ਰੀ ਵਿਨੇ ਠਾਕੁਰ ਅਤੇ ਕਮੀਸ਼ਨ ਦੇ ਮੈਂਬਰ ਮੌਜੂਦ ਸਨ। 

*****

AS



(Release ID: 1739713) Visitor Counter : 198