ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅਤੇ ਖੇਡ ਰਾਜਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਟੋਕੀਓ ਓਲੰਪਿਕ ਲਈ ਭਾਰਤੀ ਐਥਲੀਟਾਂ ਦੇ ਪਹਿਲੇ ਜਥੇ ਨੂੰ ਦਿੱਲੀ ਤੋਂ ਰਵਾਨਾ ਕਰਨਗੇ

Posted On: 17 JUL 2021 3:15PM by PIB Chandigarh

 

  • ਜਦੋਂ ਕਿ ਟੋਕੀਓ ਓਲੰਪਿਕ ਦੇ ਸ਼ੁਰੂ ਹੋਣ ਵਿੱਚ ਇੱਕ ਹਫ਼ਤੇ ਦਾ ਸਮਾਂ ਬਾਕੀ ਰਹਿ ਗਿਆ ਹੈ, ਅੱਜ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਆਯੋਜਿਤ ਇੱਕ ਰਸਮੀ ਵਿਦਾਈ ਸਮਾਰੋਹ ਵਿੱਚ ਭਾਰਤ ਤੋਂ ਐਥਲੀਟਾਂ ਦੇ ਪਹਿਲੇ ਜਥੇ ਨੂੰ ਟੋਕੀਓ ਲਈ ਰਵਾਨਾ ਕੀਤਾ ਜਾਵੇਗਾ । ਕੁੱਲ 88 ਮੈਬਰਾਂ ਦੀ ਇਸ ਟੁਕੜੀ , ਜਿਸ ਵਿੱਚ 54 ਐਥਲੀਟ , ਸਹਿਯੋਗੀ ਸਟਾਫ ਅਤੇ ਭਾਰਤੀ ਓਲੰਪਿਕ ਸੰਘ ( ਆਈਓਏ ) ਦੇ ਪ੍ਰਤਿਨਿਧੀ ਸ਼ਾਮਿਲ ਹਨ , ਨੂੰ ਇੱਕ ਸਮਾਰੋਹ ਵਿੱਚ ਕੇਂਦਰੀ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਯੁਵਾ ਪ੍ਰੋਗਰਾਮ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਦੁਆਰਾ ਰਸਮੀ ਰੂਪ ਨਾਲ ਵਿਦਾ ਕੀਤਾ ਜਾਵੇਗਾ। ਇਸ ਸਮਾਰੋਹ ਵਿੱਚ ਉਨ੍ਹਾਂ ਦੇ ਨਾਲ ਭਾਰਤੀ ਓਲੰਪਿਕ ਸੰਘ (ਆਈਓਏ) ਦੇ ਚੇਅਰਮੈਨ ਸ਼੍ਰੀ ਨਰਿੰਦਰ ਧਰੁਵ ਬੱਤਰਾ ; ਭਾਰਤੀ ਓਲੰਪਿਕ ਸੰਘ ( ਆਈਓਏ ) ਦੇ ਸਕੱਤਰ ਸ਼੍ਰੀ ਰਾਜੀਵ ਮੇਹਤਾ ਅਤੇ ਭਾਰਤੀ ਖੇਡ ਅਥਾਰਿਟੀ ਦੇ ਡਾਇਰੈਕਟਰ ਜਨਰਲ ਸ਼੍ਰੀ ਸੰਦੀਪ ਪ੍ਰਧਾਨ ਵੀ ਮੌਜੂਦ ਰਹਿਣਗੇ ।

ਅੱਠ ਖੇਡਾਂ - ਤੀਰਅੰਦਾਜ਼ੀ , ਹਾਕੀ , ਬੈਡਮਿੰਟਨ , ਟੇਬਲ ਟੈਨਿਸ , ਨਿਸ਼ਾਨੇਬਾਜ਼ੀ, ਜੂਡੋ , ਜਿਮਨਾਸਟਿਕ ਅਤੇ ਭਾਰ ਚੁੱਕਣਾਨਾਲ ਜੁੜੇ ਖਿਡਾਰੀ ਅਤੇ ਸਹਿਯੋਗੀ ਸਟਾਫ ਅੱਜ ਨਵੀਂ ਦਿੱਲੀ ਤੋਂ ਰਵਾਨਾ ਹੋਣਗੇ । ਇਸ ਵਿੱਚ ਹਾਕੀ ਦਾ ਦਲ ਸਭ ਤੋਂ ਵੱਡਾ ਹੋਵੇਗਾ ।

ਐਥਲੀਟਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ , ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਮਾਣਯੋਗ ਵਿਅਕਤੀਆਂ ਨੂੰ ਅਪਣੀ ਕੋਵਿਡ ਜਾਂਚ ਕਰਵਾਉਣੀ ਹੋਵੇਗੀ । ਸਿਰਫ ਨੈਗੇਟਿਵ ਰਿਪੋਰਟ ਵਾਲੇ ਵਿਅਕਤੀ ਹੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਸਕਣਗੇ । ਇਸ ਮੌਕੇ ਤੇ ਸੋਸ਼ਲ ਡਿਸਟੈਂਸਿੰਗ ਦੇ ਸਾਰੇ ਉਪਾਅ ਵੀ ਕੀਤੇ ਗਏ ਹਨ।

ਕੁੱਲ 127 ਭਾਰਤੀ ਐਥਲੀਟਾਂ ਨੇ ਟੋਕੀਓ ਓਲੰਪਿਕ ਲਈ ਯੋਗਤਾ ਪ੍ਰਾਪਤ ( ਕੁਆਲੀਫਾਈ ) ਕੀਤੀ ਹੈ , ਜੋਕਿ ਰਿਓ ਓਲੰਪਿਕ ਲਈ ਲਈ ਯੋਗਤਾ ਪੂਰੀ ਕਰਨ ਵਾਲੇ 117 ਐਥਲੀਟਾਂ ਦੀ ਸੰਖਿਆ ਤੋਂ ਅੱਗੇ ਵਧਦਿਆਂ ਇੱਕ ਰਿਕਾਰਡ ਹੈ ।

*******

ਐੱਨਬੀ/ਓਏ


 



(Release ID: 1736586) Visitor Counter : 131