ਪ੍ਰਧਾਨ ਮੰਤਰੀ ਦਫਤਰ

ਵਾਰਾਣਸੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 15 JUL 2021 2:52PM by PIB Chandigarh

ਭਾਰਤ ਮਾਤਾ ਕੀ ਜੈ,  ਭਾਰਤ ਮਾਤਾ ਕੀ ਜੈ,  ਭਾਰਤ ਮਾਤਾ ਕੀ ਜੈ।  ਹਰ-ਹਰ ਮਹਾਦੇਵ!  

 

ਲੰਬੇ ਸਮੇਂ ਬਾਅਦ ਆਪ ਸਭ ਲੋਗਨ ਸੇ ਸਿੱਧਾ ਮੁਲਾਕਾਤ ਦਾ ਅਵਸਰ ਮਿਲ ਲਹੌ।  ਕਾਸ਼ੀ  ਕੇ ਸਭ ਲੋਗਨ ਕੇ ਪ੍ਰਣਾਮ!  ਹਮ ਸਮਸਤ ਲੋਕ ਕੇ ਦੁਖ ਹਰੇ ਵਾਲੇ ਭੋਲੇਨਾਥ,  ਮਾਤਾ ਅੰਨਪੂਰਣਾ ਕੇ ਚਰਣ ਮੇਂ ਭੀ ਸ਼ੀਸ਼ ਝੁਕਾਵਤ ਹਈ!  

 

ਯੂਪੀ ਦੀ ਰਾਜਪਾਲ ਸ਼੍ਰੀਮਤੀ ਆਨੰਦੀ ਬੇਨ ਪਟੇਲਜੀ, ਯੂਪੀ  ਦੇ ਯਸ਼ਸਵੀ, ਊਰਜਾਵਾਨ ਅਤੇ ਕਰਮਠ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਯੂਪੀ ਸਰਕਾਰ ਦੇ ਮੰਤਰੀਗਣ, ਵਿਧਾਇਕਗਣ ਅਤੇ ਬਨਾਰਸ  ਦੇ ਮੇਰੇ ਭਾਈਓ ਅਤੇ ਭੈਣੋਂ, 

 

ਅੱਜ ਕਾਸ਼ੀ ਦੇ ਵਿਕਾਸ ਨਾਲ ਜੁੜੇ 15 ਸੌ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਣ ਅਤੇ ਲੋਕਅਰਪਣ ਕਰਨ ਦਾ ਅਵਸਰ ਮੈਨੂੰ ਮਿਲਿਆ ਹੈ। ਬਨਾਰਸ  ਦੇ ਵਿਕਾਸ ਦੇ ਲਈ ਜੋ ਕੁਝ ਵੀ ਹੋ ਰਿਹਾ ਹੈ,  ਉਹ ਸਭ ਕੁਝ ਮਹਾਦੇਵ  ਦੇ ਅਸ਼ੀਰਵਾਦ  ਅਤੇ ਬਨਾਰਸ ਦੀ ਜਨਤਾ ਦੇ ਪ੍ਰਯਤਨ ਨਾਲ ਹੀ ਜਾਰੀ ਹੈ।  ਮੁਸ਼ਕਿਲ ਸਮੇਂ ਵਿੱਚ ਵੀ ਕਾਸ਼ੀ ਨੇ ਦਿਖਾ ਦਿੱਤਾ ਹੈ ਕਿ ਉਹ ਰੁਕਦੀ ਨਹੀਂ ਹੈ,  ਉਹ ਥੱਕਦੀ ਨਹੀਂ ਹੈ। 

 

ਭੈਣੋਂ ਅਤੇ ਭਾਈਓ, 

 

ਬੀਤੇ ਕੁਝ ਮਹੀਨੇ ਅਸੀਂ ਸਭ ਦੇ ਲਈ, ਪੂਰੀ ਮਾਨਵ ਜਾਤੀ ਦੇ ਲਈ ਬਹੁਤ ਮੁਸ਼ਕਿਲ ਭਰੇ ਰਹੇ ਹਨ।  ਕੋਰੋਨਾ ਵਾਇਰਸ ਦੇ ਬਦਲਦੇ ਹੋਏ ਅਤੇ ਖਤਰਨਾਕ ਰੂਪ ਨੇ ਪੂਰੀ ਤਾਕਤ  ਦੇ ਨਾਲ ਹਮਲਾ ਕੀਤਾ।  ਲੇਕਿਨ ਕਾਸ਼ੀ ਸਹਿਤ, ਯੂਪੀ ਨੇ ਪੂਰੀ ਤਾਕਤ  ਦੇ ਨਾਲ ਇਤਨੇ ਵੱਡੇ ਸੰਕਟ ਦਾ ਮੁਕਾਬਲਾ ਕੀਤਾ।  ਦੇਸ਼ ਦਾ ਸਭ ਤੋਂ ਵੱਡਾ ਪ੍ਰਦੇਸ਼, ਜਿਸ ਦੀ ਆਬਾਦੀ ਦੁਨੀਆ  ਦੇ ਦਰਜਨਾਂ ਵੱਡੇ-ਵੱਡੇ ਦੇਸ਼ਾਂ ਤੋਂ ਵੀ ਜ਼ਿਆਦਾ ਹੋਵੇ,  ਉੱਥੇ ਕੋਰੋਨਾ ਦੀ ਦੂਜੀ ਵੇਵ ਨੂੰ ਜਿਸ ਤਰ੍ਹਾਂ ਯੂਪੀ ਨੇ ਸੰਭਾਲ਼ਿਆ,  ਸੈਕੰਡ ਵੇਵ ਦੇ ਦੌਰਾਨ ਯੂਪੀ ਨੇ ਜਿਸ ਤਰ੍ਹਾਂ ਕੋਰੋਨਾ ਸੰਕ੍ਰਮਣ ਨੂੰ ਫੈਲਣ ਤੋਂ ਰੋਕਿਆ, ਉਹ ਬੇਮਿਸਾਲ ਹੈ।  ਵਰਨਾ ਯੂਪੀ  ਦੇ ਲੋਕਾਂ ਨੇ ਉਹ ਦੌਰ ਵੀ ਦੇਖਿਆ ਹੈ ਜਦੋਂ ਦਿਮਾਗ਼ੀ ਬੁਖਾਰ, ਇਨਸੇਫਲਾਈਟਿਸ ਜਿਹੀਆਂ ਬਿਮਾਰੀਆਂ ਦਾ ਸਾਹਮਣਾ ਕਰਨ ਵਿੱਚ ਇੱਥੇ ਕਿਤਨੀਆਂ ਮੁਸ਼ਕਿਲਾਂ ਆਉਂਦੀਆਂ ਸਨ।  

 

ਪਹਿਲਾਂ ਦੇ ਦੌਰ ਵਿੱਚ,  ਸਿਹਤ ਸੁਵਿਧਾਵਾਂ ਦੀ ਕਮੀ ਅਤੇ ਇੱਛਾ-ਸ਼ਕਤੀ  ਦੇ ਅਭਾਵ ਵਿੱਚ ਛੋਟੇ-ਛੋਟੇ ਸੰਕਟ ਵੀ ਯੂਪੀ ਵਿੱਚ ਵਿਕਰਾਲ ਹੋ ਜਾਂਦੇ ਸਨ। ਅਤੇ ਇਹ ਤਾਂ 100 ਸਾਲ ਵਿੱਚ ਪੂਰੀ ਦੁਨੀਆ ‘ਤੇ ਆਈ ਸਭ ਤੋਂ ਵੱਡੀ ਆਫਤ ਹੈ,  ਸਭ ਤੋਂ ਵੱਡੀ ਮਹਾਮਾਰੀ ਹੈ। ਇਸ ਲਈ ਕੋਰੋਨਾ ਨਾਲ ਨਿਪਟਨ ਵਿੱਚ ਉੱਤਰ ਪ੍ਰਦੇਸ਼  ਦੇ ਪ੍ਰਯਤਨ ਜ਼ਿਕਰਯੋਗ ਹਨ।  ਮੈਂ ਕਾਸ਼ੀ  ਦੇ ਆਪਣੇ ਸਾਥੀਆਂ ਦਾ, ਇੱਥੇ ਸ਼ਾਸਨ-ਪ੍ਰਸ਼ਾਸਨ ਤੋਂ ਲੈ ਕੇ ਕੋਰੋਨਾ ਜੋਧਿਆਂ ਦੀ ਸੰਪੂਰਨ ਟੀਮ ਦਾ ਵਿਸ਼ੇਸ਼ ਰੂਪ ਨਾਲ ਆਭਾਰੀ ਹਾਂ।  ਤੁਸੀਂ ਦਿਨ-ਰਾਤ ਜੁਟ ਕੇ ਜਿਸ ਤਰ੍ਹਾਂ ਕਾਸ਼ੀ ਵਿੱਚ ਵਿਵਸਥਾਵਾਂ ਖੜ੍ਹੀਆਂ ਕੀਤੀਆਂ,  ਉਹ ਬਹੁਤ ਵੱਡੀ ਸੇਵਾ ਹੈ। 

 

ਮੈਨੂੰ ਯਾਦ ਹੈ ਕਿ ਅੱਧੀ ਰਾਤ ਵਿੱਚ ਵੀ ਜਦੋਂ ਮੈਂ ਇੱਥੇ ਵਿਵਸਥਾ ਵਿੱਚ ਜੁਟੇ ਲੋਕਾਂ ਨੂੰ ਫੋਨ ਕਰਦਾ ਸੀ, ਤਾਂ ਉਹ ਮੋਰਚੇ ‘ਤੇ ਤੈਨਾਤ ਮਿਲਦੇ ਸਨ।  ਕਠਿਨ ਸਮਾਂ ਸੀ, ਲੇਕਿਨ ਆਪ ਨੇ ਪ੍ਰਯਤਨਾਂ ਵਿੱਚ ਕੋਈ ਕਮੀ ਨਹੀਂ ਛੱਡੀ।  ਆਪ ਸਭ  ਦੇ ਅਜਿਹੇ ਹੀ ਕਾਰਜਾਂ ਦਾ ਨਤੀਜਾ ਹੈ ਕਿ ਅੱਜ ਯੂਪੀ ਵਿੱਚ ਹਾਲਾਤ ਫਿਰ ਸੰਭਲਣ ਲਗੇ ਹਨ। 

 

ਅੱਜ ਯੂਪੀ,  ਕੋਰੋਨਾ ਦੀ ਸਭ ਤੋਂ ਜ਼ਿਆਦਾ ਟੈਸਟਿੰਗ ਕਰਨ ਵਾਲਾ ਰਾਜ ਹੈ।  ਅੱਜ ਯੂਪੀ,  ਪੂਰੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਵੈਕਸੀਨੇਸ਼ਨ ਕਰਨ ਵਾਲਾ ਰਾਜ ਹੈ।  ਸਬਕੋ ਵੈਕਸੀਨ- ਮੁਫ਼ਤ ਵੈਕਸੀਨ ਅਭਿਯਾਨ  ਦੇ ਮਾਧਿਅਮ ਨਾਲ,   ਗ਼ਰੀਬ,  ਮੱਧ ਵਰਗ,  ਕਿਸਾਨ-ਨੌਜਵਾਨ,  ਸਾਰਿਆਂ ਨੂੰ ਸਰਕਾਰ ਦੁਆਰਾ ਮੁਫਤ ਵੈਕਸੀਨ ਲਗਾਈ ਜਾ ਰਹੀ ਹੈ।  

 

ਭੈਣੋਂ ਅਤੇ ਭਾਈਓ, 

 

ਸਾਫ਼-ਸਫ਼ਾਈ ਅਤੇ ਸਿਹਤ ਨਾਲ ਜੁੜਿਆ ਜੋ ਇਨਫ੍ਰਾਸਟ੍ਰਕਚਰ ਯੂਪੀ ਵਿੱਚ ਤਿਆਰ ਹੋ ਰਿਹਾ ਹੈ ਉਹ ਭਵਿੱਖ ਵਿੱਚ ਵੀ ਕੋਰੋਨਾ ਨਾਲ ਲੜਾਈ ਵਿੱਚ ਬਹੁਤ ਮਦਦ ਕਰਨ ਵਾਲੇ ਹਨ।  ਅੱਜ ਯੂਪੀ ਵਿੱਚ ਪਿੰਡ  ਦੇ ਸਿਹਤ ਕੇਂਦਰ ਹੋਣ,  ਮੈਡੀਕਲ ਕਾਲਜ ਹੋਣ,  ਏਮਸ ਹੋਣ,  ਮੈਡੀਕਲ ਇਨਫ੍ਰਾਸਟ੍ਰਕਚਰ ਵਿੱਚ ਬੇਮਿਸਾਲ  ਸੁਧਾਰ ਹੋ ਰਿਹਾ ਹੈ।  4 ਸਾਲ ਪਹਿਲਾਂ ਤੱਕ ਜਿੱਥੇ ਯੂਪੀ ਵਿੱਚ ਦਰਜਨ ਭਰ ਮੈਡੀਕਲ ਕਾਲਜ ਹੋਇਆ ਕਰਦੇ ਸਨ, ਉਨ੍ਹਾਂ ਦੀ ਸੰਖਿਆ ਹੁਣ ਕਰੀਬ  4  ਗੁਣਾ ਹੋ ਚੁੱਕੀ ਹੈ।  ਬਹੁਤ ਸਾਰੇ ਮੈਡੀਕਲ ਕਾਲਜਾਂ ਦਾ ਨਿਰਮਾਣ ਆਪਣੇ ਅਲੱਗ-ਅਲੱਗ ਚਰਣਾਂ ਵਿੱਚ ਹੈ।  ਹੁਣ ਯੂਪੀ ਵਿੱਚ ਕਰੀਬ ਸਾਢੇ 5 ਸੌ ਆਕਸੀਜਨ ਪਲਾਂਟਸ ਬਣਾਉਣ ਦਾ ਕੰਮ ਵੀ ਤੇਜ਼ੀ ਨਾਲ ਚਲ ਰਿਹਾ ਹੈ।  ਅੱਜ ਬਨਾਰਸ ਵਿੱਚ ਹੀ 14 ਆਕਸੀਜਨ ਪਲਾਂਟਸ ਦਾ ਇੱਥੇ ਲੋਕਅਰਪਣ ਵੀ ਕੀਤਾ ਗਿਆ।  ਹਰ ਜ਼ਿਲ੍ਹੇ ਵਿੱਚ ਬੱਚਿਆਂ ਲਈ ਵਿਸ਼ੇਸ਼ ਆਕਸੀਜਨ ਅਤੇ  ICU  ਜਿਹੀਆਂ ਸੁਵਿਧਾਵਾਂ ਨਿਰਮਿਤ ਕਰਨ ਦਾ ਜੋ ਬੀੜਾ ਯੂਪੀ ਸਰਕਾਰ ਨੇ ਉਠਾਇਆ ਹੈ,  ਉਹ ਵੀ ਪ੍ਰਸ਼ੰਸਾਯੋਗ ਹੈ।  ਕੋਰੋਨਾ ਨਾਲ ਜੁੜੀਆਂ ਨਵੀਆਂ ਸਿਹਤ ਸੁਵਿਧਾਵਾਂ  ਦੇ ਨਿਰਮਾਣ ਲਈ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ 23  ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਐਲਾਨਿਆ ਹੈ।  ਇਸ ਦਾ ਵੀ ਬਹੁਤ ਬੜਾ ਲਾਭ ਯੂਪੀ ਨੂੰ ਹੋਣ ਵਾਲਾ ਹੈ।  

 

ਸਾਥੀਓ, 

 

ਕਾਸ਼ੀ ਨਗਰੀ ਅੱਜ ਪੂਰਵਾਂਚਲ ਦਾ ਬਹੁਤ ਬੜਾ ਮੈਡੀਕਲ ਹੱਬ ਬਣ ਰਹੀ ਹੈ।  ਜਿਨ੍ਹਾਂ ਬਿਮਾਰੀਆਂ  ਦੇ ਇਲਾਜ ਲਈ ਕਦੇ ਦਿੱਲੀ ਅਤੇ ਮੁੰਬਈ ਜਾਣਾ ਪੈਂਦਾ ਸੀ,  ਉਨ੍ਹਾਂ ਦਾ ਇਲਾਜ ਅੱਜ ਕਾਸ਼ੀ ਵਿੱਚ ਵੀ ਉਪਲਬਧ ਹੈ।  ਇੱਥੇ ਮੈਡੀਕਲ ਇਨਫ੍ਰਾਸਟ੍ਰਕਚਰ ਵਿੱਚ ਅੱਜ ਕੁਝ ਕੜੀਆਂ ਹੋਰ ਜੁੜ ਰਹੀਆਂ ਹਨ।  ਅੱਜ ਮਹਿਲਾਵਾਂ ਅਤੇ ਬੱਚਿਆਂ ਦੀ ਚਿਕਿਤਸਾ ਨਾਲ ਜੁੜੇ ਨਵੇਂ ਹਸਪਤਾਲ ਕਾਸ਼ੀ ਨੂੰ ਮਿਲ ਰਹੇ ਹਨ।  ਇਨ੍ਹਾਂ ਵਿਚੋਂ 100  ਬੈੱਡ ਦੀ ਸਮਰੱਥਾ BHU  ਵਿੱਚ ਅਤੇ 50  ਬੈੱਡ ਜ਼ਿਲ੍ਹਾ ਹਸਪਤਾਲ ਵਿੱਚ ਜੁੜ ਰਹੇ ਹਨ।  ਇਨ੍ਹਾਂ ਦੋਨਾਂ ਪ੍ਰੋਜੈਕਟਸ  ਦਾ ਨੀਂਹ ਪੱਥਰ ਰੱਖਣ ਦਾ ਸੁਭਾਗ ਮੈਨੂੰ ਮਿਲਿਆ ਸੀ,  ਹੁਣ ਅੱਜ ਇਨ੍ਹਾਂ ਦਾ ਲੋਕਅਰਪਣ ਵੀ ਹੋ ਰਿਹਾ ਹੈ।  BHU ਵਿੱਚ ਜੋ ਇਹ ਨਵੀਆਂ ਸੁਵਿਧਾਵਾਂ ਬਣੀਆਂ ਹਨ,  ਥੋੜ੍ਹੀ ਦੇਰ ਬਾਅਦ ਮੈਂ ਉਸ ਨੂੰ ਦੇਖਣ ਲਈ ਵੀ ਜਾਣ ਵਾਲਾ ਹਾਂ।  ਸਾਥੀਓ,  ਅੱਜ BHU ਵਿੱਚ ਖੇਤਰੀ ਨੇਤਰ ਸੰਸਥਾਨ ਦਾ ਵੀ ਲੋਕਅਰਪਣ ਕੀਤਾ ਗਿਆ ਹੈ।  ਇਸ ਸੰਸਥਾਨ ਵਿੱਚ ਲੋਕਾਂ ਨੂੰ ਅੱਖਾਂ ਨਾਲ ਜੁੜੀਆਂ ਬਿਮਾਰੀਆਂ ਦਾ ਆਧੁਨਿਕ ਇਲਾਜ ਮਿਲ ਪਾਵੇਗਾ।  

 

ਭਾਈਓ ਅਤੇ ਭੈਣੋਂ, 

 

ਬੀਤੇ ਸੱਤ ਸਾਲਾਂ ਵਿੱਚ ਕਾਸ਼ੀ, ਆਪਣੀ ਮੌਲਿਕ ਪਹਿਚਾਣ ਬਣਾਈ ਰੱਖਦੇ ਹੋਏ ਵੀ ਵਿਕਾਸ  ਦੇ ਪਥ ‘ਤੇ ਤੇਜ਼ੀ ਨਾਲ ਮੋਹਰੀ ਹੈ।  ਪੂਰੇ ਖੇਤਰ ਵਿੱਚ, ਚਾਹੇ ਉਹ ਨੈਸ਼ਨਲ ਹਾਈਵੇ ਦਾ ਕੰਮ ਹੋਵੇ, ਫਲਾਈ ਓਵਰ ਹੋਵੇ ਜਾਂ ਰੇਲਵੇ ਓਵਰਬ੍ਰਿਜ ਹੋਵੇ ਜਾਂ ਚਾਹੇ ਤਾਰਾਂ ਦਾ ਜੰਜਾਲ ਦੂਰ ਕਰਨ ਲਈ ਪੁਰਾਣੀ ਕਾਸ਼ੀ ਵਿੱਚ ਅੰਡਰ ਗ੍ਰਾਊਂਡ ਵਾਇਰਿੰਗ ਦਾ ਸਿਸਟਮ ਹੋਵੇ,  ਪੇਅਜਲ ਅਤੇ ਸੀਵਰ ਦੀਆਂ ਸਮੱਸਿਆਵਾਂ ਦਾ ਨਿਦਾਨ ਹੋਵੇ,  ਟੂਰਿਜ਼ਮ ਨੂੰ ਵਧਾਉਣ ਦੇ ਲਈ ਵਿਕਾਸ ਕਾਰਜ ਹੋਵੇ,  ਸਾਰਿਆਂ ਵਿੱਚ ਬੇਮਿਸਾਲ  ਕਾਰਜ ਹੋਇਆ ਹੈ।  ਇਸ ਸਮੇਂ ਵੀ ਇਸ ਖੇਤਰ ਵਿੱਚ ਲਗਭਗ 8 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ’ਤੇ ਕੰਮ ਚਲ ਰਿਹਾ ਹੈ।  ਨਵੇਂ ਪ੍ਰੋਜੈਕਟ,  ਨਵੇਂ ਸੰਸਥਾਨ ਕਾਸ਼ੀ ਦੀ ਵਿਕਾਸ ਕਥਾ ਨੂੰ ਹੋਰ ਜੀਵੰਤ ਬਣਾ ਰਹੇ ਹੈ। 

 

ਸਾਥੀਓ, 

 

ਕਾਸ਼ੀ ਦੀ, ਮਾਂ ਗੰਗਾ ਦੀ,  ਸਵੱਛਤਾ ਅਤੇ ਸੁੰਦਰਤਾ, ਅਸੀਂ ਸਭ ਦੀ ਆਕਾਂਖਿਆ ਵੀ ਹੈ ਅਤੇ ਪ੍ਰਾਥਮਿਕਤਾ ਵੀ ਹੈ। ਇਸ ਦੇ ਲਈ ਸੜਕ ਹੋਵੇ,  ਸੀਵੇਜ ਟ੍ਰੀਟਮੈਂਟ ਹੋਵੇ,  ਪਾਰਕਾਂ ਅਤੇ ਘਾਟਾਂ ਦਾ ਸੁੰਦਰੀਕਰਣ ਹੋਵੇ, ਅਜਿਹੇ ਹਰ ਮੋਰਚੇ ‘ਤੇ ਕੰਮ ਹੋ ਰਿਹਾ ਹੈ। ਪੰਚਕੋਸ਼ੀ ਮਾਰਗ ਦਾ ਚੌੜੀਕਰਣ ਪੂਰਾ ਹੋਣ ਨਾਲ ਸ਼ਰਧਾਲੂਆਂ ਨੂੰ ਵੀ ਸੁਵਿਧਾ ਹੋਵੇਗੀ ਅਤੇ ਇਸ ਮਾਰਗ ‘ਤੇ ਪੈਣ ਵਾਲੇ ਦਰਜਨਾਂ ਪਿੰਡਾਂ ਦਾ ਜੀਵਨ ਵੀ ਅਸਾਨ ਬਣੇਗਾ।  ਵਾਰਾਣਸੀ-ਗ਼ਾਜ਼ੀਪੁਰ ਮਾਰਗ ‘ਤੇ ਜੋ ਪੁਲ਼ ਹੈ,  ਉਸ ਦੇ ਖੁੱਲ੍ਹਣ ਨਾਲ ਵਾਰਾਣਸੀ  ਦੇ ਇਲਾਵਾ ਪ੍ਰਯਾਗਰਾਜ,  ਗ਼ਾਜ਼ੀਪੁਰ,  ਬਲੀਆ,  ਗੋਰਖਪੁਰ ਅਤੇ ਬਿਹਾਰ ਆਉਣ-ਜਾਣ ਵਾਲਿਆਂ ਨੂੰ ਵੀ ਬਹੁਤ ਅਸਾਨੀ ਹੋਵੇਗੀ।  ਗੋਦੌਲੀਆ ਵਿੱਚ ਮਲਟੀਲੈਵਲ ਟੂਵ੍ਹੀਲਰ ਪਾਰਕਿੰਗ ਬਣਨ ਨਾਲ ਕਿਤਨੀ ‘ਕਿਚਕਿਚ’ ਘੱਟ ਹੋਵੇਗੀ,  ਇਹ ਬਨਾਰਸ  ਦੇ ਲੋਕਾਂ ਨੂੰ ਭਲੀ-ਭਾਂਤ ਪਤਾ ਹੈ।  ਉੱਥੇ ਹੀ ਲਹਰਤਾਰਾ ਤੋਂ ਚੌਕਾ ਘਾਟ ਫਲਾਈਓਵਰ  ਦੇ ਨੀਚੇ ਵੀ ਪਾਰਕਿੰਗ ਤੋਂ ਲੈ ਕੇ ਦੂਸਰੀਆਂ ਜਨ ਸੁਵਿਧਾਵਾਂ ਦਾ ਨਿਰਮਾਣ ਬਹੁਤ ਜਲਦੀ ਪੂਰਾ ਹੋ ਜਾਵੇਗਾ।  ਬਨਾਰਸ ਦੀ,  ਯੂਪੀ ਦੀ,  ਕਿਸੇ ਵੀ ਭੈਣ ਨੂੰ,  ਕਿਸੇ ਵੀ ਪਰਿਵਾਰ ਨੂੰ ਸ਼ੁੱਧ ਜਲ ਲਈ ਪਰੇਸ਼ਾਨ ਨਾ ਹੋਣਾ ਪਵੇ,  ਇਸ ਦੇ ਲਈ ‘ਹਰ ਘਰ ਜਲ ਅਭਿਯਾਨ’ ‘ਤੇ ਵੀ ਤੇਜ਼ੀ ਨਾਲ ਕੰਮ ਹੋ ਰਿਹਾ ਹੈ।

 

ਸਾਥੀਓ,

 

ਬਿਹਤਰ ਸੁਵਿਧਾਵਾਂ, ਬਿਹਤਰ ਕਨੈਕਟੀਵਿਟੀ, ਸੁੰਦਰ ਹੁੰਦੀਆਂ ਗਲੀਆਂ ਅਤੇ ਘਾਟ, ਇਹ ਚਿਰ-ਪੁਰਾਤਨ ਕਾਸ਼ੀ ਦੀ ਨੂਤਨ ਅਭਿਵਿਅਕਤੀ ਹਨ। ਸ਼ਹਿਰ ਦੇ 700 ਤੋਂ ਜ਼ਿਆਦਾ ਸਥਾਨਾਂ ‘ਤੇ ਅਡਵਾਂਸ ਸਰਵੀਲੈਂਸ ਕੈਮਰਾ ਲਗਾਉਣ ਦਾ ਕੰਮ ਵੀ ਤੇਜ਼ੀ ਨਾਲ ਜਾਰੀ ਹੈ। ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਲਗ ਰਹੀਆਂ ਬੜੀਆਂ-ਬੜੀਆਂ LED ਸਕ੍ਰੀਨਸ ਅਤੇ ਘਾਟਾਂ ‘ਤੇ ਲਗ ਰਹੇ ਟੈਕਨੋਲੋਜੀ ਨਾਲ ਲੈਸ ਇਨਫਰਮੇਸ਼ਨ ਬੋਰਡ, ਇਹ ਕਾਸ਼ੀ ਆਉਣ ਵਾਲਿਆਂ ਦੀ ਬਹੁਤ ਮਦਦ ਕਰਨਗੇ। ਕਾਸ਼ੀ ਦੇ ਇਤਿਹਾਸ, ਵਾਸਤੂ, ਸ਼ਿਲਪ, ਕਲਾ, ਅਜਿਹੀ ਹਰ ਜਾਣਕਾਰੀ ਨੂੰ ਆਕਰਸ਼ਕ ਤਰੀਕੇ ਨਾਲ ਪੇਸ਼ ਕਰਨ ਵਾਲੀਆਂ ਇਹ ਸੁਵਿਧਾਵਾਂ ਸ਼ਰਧਾਲੂਆਂ ਦੇ ਬਹੁਤ ਕੰਮ ਆਉਣਗੀਆਂ। ਬੜੀਆਂ ਸਕ੍ਰੀਨਸ ਦੇ ਮਾਧਿਅਮ ਨਾਲ ਗੰਗਾ ਜੀ ਦੇ ਘਾਟ ‘ਤੇ ਅਤੇ ਕਾਸ਼ੀ ਵਿਸ਼ਵਨਾਥ ਮੰਦਿਰ ਵਿੱਚ ਹੋਣ ਵਾਲੀ ਆਰਤੀ ਦਾ ਪ੍ਰਸਾਰਣ ਪੂਰੇ ਸ਼ਹਿਰ ਵਿੱਚ ਸੰਭਵ ਹੋ ਪਾਵੇਗਾ।

 

ਭਾਈਓ ਅਤੇ ਭੈਣੋਂ,

 

ਅੱਜ ਤੋਂ ਜੋ ਰੋਅ-ਰੋਅ ਸੇਵਾ ਅਤੇ ਕਰੂਜ਼ ਬੋਟ ਦਾ ਸੰਚਾਲਨ ਸ਼ੁਰੂ ਹੋਇਆ ਹੈ, ਇਸ ਨਾਲ ਕਾਸ਼ੀ ਦਾ ਟੂਰਿਜ਼ਮ ਸੈਕਟਰ ਹੋਰ ਫਲਣ-ਫੁੱਲਣ ਵਾਲਾ ਹੈ। ਇਹੀ ਨਹੀਂ ਮਾਂ ਗੰਗਾ ਦੀ ਸੇਵਾ ਵਿੱਚ ਜੁਟੇ ਸਾਡੇ ਨਾਵਿਕ ਸਾਥੀਆਂ ਨੂੰ ਵੀ ਬਿਹਤਰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਡੀਜ਼ਲ ਕਿਸ਼ਤੀਆਂ ਨੂੰ CNG ਵਿੱਚ ਬਦਲਿਆ ਜਾ ਰਿਹਾ ਹੈ। ਇਸ ਨਾਲ ਉਨ੍ਹਾਂ ਦਾ ਖਰਚ ਵੀ ਘੱਟ ਹੋਵੇਗਾ, ਵਾਤਾਵਰਣ ਨੂੰ ਵੀ ਲਾਭ ਹੋਵੇਗਾ ਅਤੇ ਟੂਰਿਸ਼ਟ ਵੀ ਆਕਰਸ਼ਿਤ ਹੋਣਗੇ। ਇਸ ਦੇ ਬਾਅਦ ਮੈਂ ਥੋੜ੍ਹੀ ਦੇਰ ਵਿੱਚ ਰੁਦਰਾਕਸ਼ ਦੇ ਰੂਪ ਵਿੱਚ ਇੰਟਰਨੈਸ਼ਨਲ ਕਨਵੈਂਸ਼ਨ ਸੈਂਟਰ ਨੂੰ ਵੀ ਕਾਸ਼ੀਵਾਸੀਆਂ ਨੂੰ ਸੌਂਪਣ ਜਾ ਰਿਹਾ ਹਾਂ। ਕਾਸ਼ੀ ਤੋਂ ਵਿਸ਼ਵ ਪੱਧਰੀ ਸਾਹਿਤਕਾਰ, ਸੰਗੀਤਕਾਰ ਤੇ ਹੋਰ ਕਲਾਵਾਂ ਦੇ ਕਲਾਕਾਰਾਂ ਨੇ ਵਿਸ਼ਵ ਪੱਧਰ ‘ਤੇ ਧੂਮ ਮਚਾਈ ਹੈ। ਲੇਕਿਨ ਕਾਸ਼ੀ ਵਿੱਚ ਹੀ ਉਨ੍ਹਾਂ ਦੀਆਂ ਕਲਾਵਾਂ ਦੇ ਪ੍ਰਦਰਸ਼ਨ ਦੇ ਲਈ ਕੋਈ ਵਿਸ਼ਵ ਪੱਧਰੀ ਸੁਵਿਧਾ ਨਹੀਂ ਸੀ। ਅੱਜ ਮੈਨੂੰ ਖੁਸ਼ੀ ਹੈ ਕਿ ਕਾਸ਼ੀ ਦੇ ਕਲਾਕਾਰਾਂ-ਆਰਟਿਸਟਾਂ ਨੂੰ ਆਪਣੀ ਵਿਧਾ ਦਿਖਾਉਣ ਦੇ ਲਈ, ਆਪਣੀ ਕਲਾ ਦਿਖਾਉਣ ਦੇ ਲਈ, ਇੱਕ ਆਧੁਨਿਕ ਮੰਚ ਮਿਲ ਰਿਹਾ ਹੈ।

 

ਸਾਥੀਓ,

 

ਕਾਸ਼ੀ ਦੇ ਪੁਰਾਤਨ ਵੈਭਵ ਦੀ ਸਮ੍ਰਿੱਧੀ, ਗਿਆਨ ਦੀ ਗੰਗਾ ਨਾਲ ਵੀ ਜੁੜੀ ਹੋਈ ਹੈ। ਅਜਿਹੇ ਵਿੱਚ ਕਾਸ਼ੀ ਦਾ ਆਧੁਨਿਕ ਗਿਆਨ ਅਤੇ ਵਿਗਿਆਨ ਦੇ ਕੇਂਦਰ ਦੇ ਰੂਪ ਵਿੱਚ ਵੀ ਨਿਰੰਤਰ ਵਿਕਾਸ ਜ਼ਰੂਰੀ ਹੈ। ਯੋਗੀ ਜੀ ਦੀ ਸਰਕਾਰ ਆਉਣ ਦੇ ਬਾਅਦ ਇਸ ਦਿਸ਼ਾ ਵਿੱਚ ਜੋ ਪ੍ਰਯਤਨ ਹੋ ਰਹੇ ਸਨ, ਉਨ੍ਹਾਂ ਵਿੱਚ ਹੋਰ ਤੇਜ਼ੀ ਆਈ ਹੈ। ਅੱਜ ਵੀ ਮਾਡਲ ਸਕੂਲ, ITI, ਪੌਲੀਟੈਕਨਿਕ, ਅਜਿਹੇ ਅਨੇਕ ਸੰਸਥਾਨ ਅਤੇ ਨਵੀਆਂ ਸੁਵਿਧਾਵਾਂ ਕਾਸ਼ੀ ਨੂੰ ਮਿਲੀਆਂ ਹਨ। ਅੱਜ ਸੀਪੈੱਟ (CIPET) ਦੇ Centre for Skilling & Technical Support ਦੀ ਜੋ ਅਧਾਰ ਸ਼ਿਲਾ ਰੱਖੀ ਗਈ ਹੈ, ਇਹ ਕਾਸ਼ੀ ਹੀ ਨਹੀਂ ਪੂਰਵਾਂਚਲ ਦੇ ਉਦਯੋਗਿਕ ਵਿਕਾਸ ਨੂੰ ਵੀ ਊਰਜਾ ਦੇਵੇਗਾ। ਅਜਿਹੇ ਸੰਸਥਾਨ ਆਤਮਨਿਰਭਰ ਭਾਰਤ ਦੇ ਨਿਰਮਾਣ ਦੇ ਲਈ ਕੁਸ਼ਲ ਨੌਜਵਾਨਾਂ ਦੀ ਟ੍ਰੇਨਿੰਗ ਵਿੱਚ ਕਾਸ਼ੀ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨਗੇ। ਮੈਂ ਬਨਾਰਸ ਦੇ ਨੌਜਵਾਨਾਂ ਨੂੰ, ਵਿਦਿਆਰਥੀਆਂ ਨੂੰ ਸੀਪੈੱਟ (CIPET) ਸੈਂਟਰ ਦੇ ਲਈ ਵਿਸ਼ੇਸ਼ ਰੂਪ ਨਾਲ ਵਧਾਈ ਦਿੰਦਾ ਹਾਂ। 

 

ਭਾਈਓ ਅਤੇ ਭੈਣੋਂ,

 

ਅੱਜ ਦੁਨੀਆ ਦੇ ਅਨੇਕ ਬੜੇ-ਬੜੇ ਨਿਵੇਸ਼ਕ ਆਤਮਨਿਰਭਰ ਭਾਰਤ ਦੇ ਮਹਾਯਗ ਨਾਲ ਜੁੜ ਰਹੇ ਹਨ। ਇਸ ਵਿੱਚ ਵੀ ਉੱਤਰ ਪ੍ਰਦੇਸ਼, ਦੇਸ਼ ਦੇ ਮੋਹਰੀ ਇਨਵੈਸਟਮੈਂਟ ਡੈਸਟੀਨੇਸ਼ਨ ਦੇ ਰੂਪ ਵਿੱਚ ਉੱਭਰ ਰਿਹਾ ਹੈ। ਕੁਝ ਸਾਲ ਪਹਿਲਾਂ ਤੱਕ ਜਿਸ ਯੂਪੀ ਵਿੱਚ ਵਪਾਰ-ਕਾਰੋਬਾਰ ਕਰਨਾ ਮੁਸ਼ਕਿਲ ਮੰਨਿਆ ਜਾਂਦਾ ਸੀ, ਅੱਜ ਮੇਕ ਇਨ ਇੰਡੀਆ ਦੇ ਲਈ ਯੂਪੀ ਪਸੰਦੀਦਾ ਜਗ੍ਹਾ ਬਣ ਰਿਹਾ ਹੈ।

 

ਇਸ ਦਾ ਇੱਕ ਬੜਾ ਕਾਰਨ ਹੈ ਯੂਪੀ ਵਿੱਚ ਯੋਗੀ ਜੀ ਦੀ ਸਰਕਾਰ ਦੁਆਰਾ ਇਨਫ੍ਰਾਸਟ੍ਰਕਚਰ ‘ਤੇ ਫੋਕਸ। ਸੜਕ, ਰੇਲ ਅਤੇ ਹਵਾਈ ਕਨੈਕਟੀਵਿਟੀ ਵਿੱਚ ਆਏ ਬੇਮਿਸਾਲ ਸੁਧਾਰ ਨਾਲ ਇੱਥੇ ਦਾ ਜੀਵਨ ਤਾਂ ਅਸਾਨ ਹੋ ਹੀ ਰਿਹਾ ਹੈ, ਕਾਰੋਬਾਰ ਕਰਨ ਵਿੱਚ ਵੀ ਅਧਿਕ ਸੁਵਿਧਾ ਹੋ ਰਹੀ ਹੈ। ਯੂਪੀ ਦੇ ਕੋਨੇ-ਕੋਨੇ ਨੂੰ ਚੌੜੀਆਂ ਅਤੇ ਆਧੁਨਿਕ ਸੜਕਾਂ- ਐਕਸਪ੍ਰੈੱਸਵੇ ਨਾਲ ਜੋੜਨ ਦਾ ਕੰਮ ਇੱਥੇ ਤੇਜ਼ੀ ਨਾਲ ਚਲ ਰਿਹਾ ਹੈ। ਡਿਫੈਂਸ ਕੌਰੀਡੋਰ ਹੋਵੇ, ਪੂਰਵਾਂਚਲ ਐਕਸਪ੍ਰੈੱਸ-ਵੇ ਹੋਵੇ ਜਾਂ ਬੁੰਦੇਲਖੰਡ ਐਕਸਪ੍ਰੈੱਸ-ਵੇ, ਗੋਰਖਪੁਰ ਲਿੰਗ ਐਕਸਪ੍ਰੈੱਸਵੇ ਹੋਵੇ ਜਾਂ ਗੰਗਾ ਐਕਸਪ੍ਰੈੱਸਵੇ, ਇਹ ਇਸ ਦਹਾਕੇ ਵਿੱਚ ਉੱਤਰ ਪ੍ਰਦੇਸ਼ ਦੇ ਵਿਕਾਸ ਨੂੰ ਨਵੀਂ ਬੁਲੰਦੀ ਦੇਣ ਵਾਲੇ ਹਨ। ਇਨ੍ਹਾਂ ‘ਤੇ ਸਿਰਫ ਗੱਡੀਆਂ ਹੀ ਨਹੀਂ ਚਲਣਗੀਆਂ ਬਲਕਿ ਇਨ੍ਹਾਂ ਦੇ ਇਰਦ-ਗਿਰਦ ਆਤਮਨਿਰਭਰ ਭਾਰਤ ਨੂੰ ਤਾਕਤ ਦੇਣ ਵਾਲੇ ਨਵੇਂ ਉਦਯੋਗਿਕ ਕਲਸਟਰ ਵੀ ਤਿਆਰ ਹੋਣਗੇ।

 

ਭਾਈਓ ਅਤੇ ਭੈਣੋਂ,

 

ਆਤਮਨਿਰਭਰ ਭਾਰਤ ਵਿੱਚ ਸਾਡੀ ਖੇਤੀ ਨਾਲ ਜੁੜੇ ਇਨਫ੍ਰਾਸਟ੍ਰਕਚਰ ਅਤੇ ਖੇਤੀਬਾੜੀ ਅਧਾਰਿਤ ਉਦਯੋਗਾਂ ਦੀ ਵੀ ਬੜੀ ਭੂਮਿਕਾ ਹੋਣ ਵਾਲੀ ਹੈ। ਹਾਲ ਵਿੱਚ ਹੀ ਕੇਂਦਰ ਸਰਕਾਰ ਨੇ ਖੇਤੀਬਾੜੀ ਇਨਫ੍ਰਾਸਟ੍ਰਕਚਰ ਦੇ ਸਸ਼ਕਤੀਕਰਣ ਨੂੰ ਲੈ ਕੇ ਬੜਾ ਫੈਸਲਾ ਲਿਆ ਹੈ। ਦੇਸ਼ ਵਿੱਚ ਆਧੁਨਿਕ ਖੇਤੀਬਾੜੀ ਇਨਫ੍ਰਾਸਟ੍ਰਕਚਰ ਦੇ ਲਈ ਜੋ 1 ਲੱਖ ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਬਣਾਇਆ ਗਿਆ ਹੈ, ਉਸ ਦਾ ਲਾਭ ਹੁਣ ਸਾਡੀ ਖੇਤੀਬਾੜੀ ਮੰਡੀਆਂ ਨੂੰ ਵੀ ਮਿਲੇਗਾ। ਇਹ ਦੇਸ਼ ਦੀਆਂ ਖੇਤੀਬਾੜੀ ਮੰਡੀਆਂ ਦੇ ਤੰਤਰ ਨੂੰ ਆਧੁਨਿਕ ਅਤੇ ਸੁਵਿਧਾ ਸੰਪੰਨ ਬਣਾਉਣ ਦੀ ਤਰਫ ਇੱਕ ਬੜਾ ਕਦਮ ਹੈ। ਸਰਕਾਰੀ ਖਰੀਦ ਨਾਲ ਜੁੜੇ ਸਿਸਟਮ ਨੂੰ ਬਿਹਤਰ ਬਣਾਉਣਾ ਅਤੇ ਕਿਸਾਨਾਂ ਨੂੰ ਅਧਿਕ ਵਿਕਲਪ ਦੇਣਾ, ਇਹ ਸਰਕਾਰ ਦੀ ਪ੍ਰਾਥਮਿਕਤਾ ਹੈ। ਇਸ ਵਾਰ ਧਾਨ ਅਤੇ ਕਣਕ ਦੀ ਰਿਕਾਰਡ ਸਰਕਾਰੀ ਖਰੀਦ ਇਸੇ ਦਾ ਪਰਿਣਾਮ ਹੈ।

 

ਸਾਥੀਓ,

 

ਖੇਤੀਬਾੜੀ ਨਾਲ ਜੁੜੇ ਇਨਫ੍ਰਾਸਟ੍ਰਕਚਰ ਨੂੰ ਲੈ ਕੇ ਵੀ ਯੂਪੀ ਵਿੱਚ ਨਿਰੰਤਰ ਕੰਮ ਚਲ ਰਿਹਾ ਹੈ। ਵਾਰਾਣਸੀ ਹੋਵੇ, ਪੂਰਵਾਂਚਲ ਹੋਵੇ, ਇੱਥੇ ਪੈਰੀਸ਼ੇਬਲ ਕਾਰਗੋ ਸੈਂਟਰ, ਇੰਟਰਨੈਸ਼ਨਲ ਰਾਈਸ ਸੈਂਟਰ ਜਿਹੀਆਂ ਅਨੇਕ ਆਧੁਨਿਕ ਵਿਵਸਥਾਵਾਂ ਅੱਜ ਕਿਸਾਨਾਂ ਦੇ ਕੰਮ ਆ ਰਹੀਆਂ ਹਨ। ਅਜਿਹੇ ਹੀ ਅਨੇਕ ਪ੍ਰਯਤਨਾਂ ਦੇ ਕਾਰਨ ਸਾਡਾ ਲੰਗੜਾ ਅਤੇ ਦਸ਼ਹਿਰੀ ਅੰਬ ਅੱਜ ਯੂਰਪ ਤੋਂ ਲੈ ਕੇ ਖਾੜੀ ਦੇਸ਼ਾਂ ਵਿੱਚ ਆਪਣੀ ਮਿਠਾਸ ਭਰ ਰਿਹਾ ਹੈ। ਅੱਜ ਜਿਸ ਮੈਂਗੋ ਐਂਡ ਵੈਜੀਟੇਬਲ ਇੰਟੀਗ੍ਰੇਟਿਡ ਪੈਕ ਹਾਊਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਉਹ ਇਸ ਖੇਤਰ ਨੂੰ ਐਗ੍ਰੋ ਐਕਸਪੋਰਟ ਹੱਬ ਦੇ ਰੂਪ ਵਿੱਚ ਵਿਕਸਿਤ ਕਰਨ ਵਿੱਚ ਮਦਦ ਕਰੇਗਾ। ਇਸ ਨਾਲ ਵਿਸ਼ੇਸ਼ ਰੂਪ ਨਾਲ ਛੋਟੇ ਕਿਸਾਨਾਂ, ਜੋ ਫਲ-ਸਬਜ਼ੀ ਉਗਾਉਂਦੇ ਹਨ, ਉਨ੍ਹਾਂ ਨੂੰ ਸਭ ਤੋਂ ਅਧਿਕ ਲਾਭ ਹੋਵੇਗਾ। 

 

ਸਾਥੀਓ,

 

ਕਾਸ਼ੀ ਅਤੇ ਪੂਰੇ ਯੂਪੀ ਦੇ ਵਿਕਾਸ ਦੇ ਇਤਨੇ ਸਾਰੇ ਕੰਮਾਂ ਦੀ ਚਰਚਾ ਮੈਂ ਇਤਨੀ ਦੇਰ ਤੋਂ ਕਰ ਰਿਹਾ ਹਾਂ, ਲੇਕਿਨ ਇਹ ਲਿਸਟ ਇਤਨੀ ਲੰਬੀ ਹੈ ਕਿ ਇਤਨੀ ਜਲਦੀ ਖਤਮ ਨਹੀਂ ਹੋਵੇਗੀ। ਜਦੋਂ ਸਮੇਂ ਦਾ ਅਭਾਵ ਹੁੰਦਾ ਹੈ ਤਾਂ ਮੈਨੂੰ ਵੀ ਕਈ ਵਾਰ ਸੋਚਣਾ ਪੈਂਦਾ ਹੈ ਕਿ ਯੂਪੀ ਦੇ ਕਿਹੜੇ ਵਿਕਾਸ ਕਾਰਜਾਂ ਦੀ ਚਰਚਾ ਕਰਾਂ, ਕਿਹੜੇ ਕਾਰਜਾਂ ਦੀ ਚਰਚਾ ਛੱਡ ਦੇਵਾਂ! ਇਹ ਸਭ ਯੋਗੀ ਜੀ ਦੀ ਅਗਵਾਈ ਅਤੇ ਯੂਪੀ ਸਰਕਾਰ ਦੀ ਕਾਰਜਨਿਸ਼ਠਾ ਦਾ ਕਮਾਲ ਹੈ।

 

ਭਾਈਓ ਅਤੇ ਭੈਣੋਂ,

 

ਅਜਿਹਾ ਨਹੀਂ ਹੈ ਕਿ 2017 ਤੋਂ ਪਹਿਲਾਂ ਯੂਪੀ ਦੇ ਲਈ ਯੋਜਨਾਵਾਂ ਨਹੀਂ ਆਉਂਦੀਆਂ ਸਨ, ਪੈਸਾ ਨਹੀਂ ਭੇਜਿਆ ਜਾਂਦਾ ਸੀ! ਤਦ ਵੀ 2014 ਵਿੱਚ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਤਦ ਵੀ ਦਿੱਲੀ ਤੋਂ ਇਤਨੇ ਹੀ ਤੇਜ਼ ਪ੍ਰਯਤਨ ਹੁੰਦੇ ਸਨ। ਲੇਕਿਨ ਤਦ ਲਖਨਊ ਵਿੱਚ ਉਨ੍ਹਾਂ ਵਿੱਚ ਰੋੜਾ ਲਗ ਜਾਂਦਾ ਸੀ। ਅੱਜ ਯੋਗੀ ਜੀ ਖੁਦ ਸਖ਼ਤ ਮਿਹਨਤ ਕਰ ਰਹੇ ਹਨ। ਕਾਸ਼ੀ ਦੇ ਲੋਕ ਤਾਂ ਦੇਖਦੇ ਹੀ ਹਨ ਕਿਵੇਂ ਯੋਗੀ ਜੀ ਲਗਾਤਾਰ ਇੱਥੇ ਆਉਂਦੇ ਹਨ, ਇੱਕ-ਇੱਕ ਵਿਕਾਸ ਯੋਜਨਾ ਦੀ ਸਮੀਖਿਆ ਕਰਦੇ ਹਨ, ਖੁਦ ਊਰਜਾ ਲਗਾ ਕੇ ਕੰਮਾਂ ਨੂੰ ਗਤੀ ਦਿੰਦੇ ਹਨ। ਅਜਿਹੀ ਹੀ ਮਿਹਨਤ ਇਹ ਪੂਰੇ ਪ੍ਰਦੇਸ਼ ਦੇ ਲਈ ਕਰਦੇ ਹਨ। ਹਰ ਇੱਕ ਜ਼ਿਲ੍ਹੇ ਵਿੱਚ ਜਾਂਦੇ ਹਨ, ਹਰ ਇੱਕ ਕੰਮ ਦੇ ਨਾਲ ਖੁਦ ਲਗਦੇ ਹਨ। ਇਹੀ ਵਜ੍ਹਾ ਹੈ ਕਿ ਯੂਪੀ ਵਿੱਚ ਬਦਲਾਅ ਦੇ ਇਹ ਪ੍ਰਯਤਨ ਅੱਜ ਇੱਕ ਆਧੁਨਿਕ ਯੂਪੀ ਬਣਾਉਣ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੇ ਹਨ।

 

ਅੱਜ ਯੂਪੀ ਵਿੱਚ ਕਾਨੂੰਨ ਦਾ ਰਾਜ ਹੈ। ਮਾਫੀਆ ਰਾਜ ਅਤੇ ਆਤੰਕਵਾਦ, ਜੋ ਕਦੇ ਬੇਕਾਬੂ ਹੋ ਰਹੇ ਸਨ, ਉਨ੍ਹਾਂ ‘ਤੇ ਹੁਣ ਕਾਨੂੰਨ ਦਾ ਸ਼ਿਕੰਜਾ ਹੈ। ਭੈਣਾਂ-ਬੇਟੀਆਂ ਦੀ ਸੁਰੱਖਿਆ ਨੂੰ ਲੈ ਕੇ ਮਾਂ-ਬਾਪ ਹਮੇਸ਼ਾ ਜਿਸ ਤਰ੍ਹਾਂ ਡਰ ਅਤੇ ਆਸ਼ੰਕਾਵਾਂ ਵਿੱਚ ਜੀਊਂਦੇ ਸਨ, ਉਹ ਸਥਿਤੀ ਵੀ ਬਦਲੀ ਹੈ। ਅੱਜ ਭੈਣਾਂ ਬੇਟੀਆਂ ‘ਤੇ ਅੱਖ ਉਠਾਉਣ ਵਾਲੇ ਅਪਰਾਧੀਆਂ ਨੂੰ ਪਤਾ ਹੈ ਕਿ ਉਹ ਕਾਨੂੰਨ ਤੋਂ ਬਚ ਨਹੀਂ ਸਕਣਗੇ। ਇੱਕ ਹੋਰ ਬੜੀ ਗੱਲ, ਯੂਪੀ ਵਿੱਚ ਸਰਕਾਰ ਅੱਜ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਨਾਲ ਨਹੀਂ ਵਿਕਾਸਵਾਦ ਨਾਲ ਚਲ ਰਹੀ ਹੈ। ਇਸ ਲਈ, ਅੱਜ ਯੂਪੀ ਵਿੱਚ ਜਨਤਾ ਦੀਆਂ ਯੋਜਨਾਵਾਂ ਦਾ ਲਾਭ ਸਿੱਧਾ ਜਨਤਾ ਨੂੰ ਮਿਲ ਰਿਹਾ ਹੈ। ਇਸ ਲਈ, ਅੱਜ ਯੂਪੀ ਵਿੱਚ ਨਵੇਂ-ਨਵੇਂ ਉਦਯੋਗਾਂ ਦਾ ਨਿਵੇਸ਼ ਹੋ ਰਿਹਾ ਹੈ, ਰੋਜ਼ਗਾਰ ਦੇ ਅਵਸਰ ਵਧ ਰਹੇ ਹਨ।

 

ਸਾਥੀਓ,

 

ਵਿਕਾਸ ਅਤੇ ਪ੍ਰਗਤੀ ਦੀ ਇਸ ਯਾਤਰਾ ਵਿੱਚ ਯੂਪੀ ਦੇ ਹਰ ਇੱਕ ਨਾਗਰਿਕ ਦਾ ਯੋਗਦਾਨ ਹੈ, ਇਸ ਵਿੱਚ ਜਨ-ਜਨ ਦੀ ਭਾਗੀਦਾਰੀ ਹੈ। ਤੁਹਾਡਾ ਇਹ ਯੋਗਦਾਨ, ਤੁਹਾਡਾ ਇਹ ਅਸ਼ੀਰਵਾਦ ਯੂਪੀ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਲੈ ਕੇ ਜਾਵੇਗਾ। ਇੱਕ ਬਹੁਤ ਬੜੀ ਜ਼ਿੰਮੇਦਾਰੀ ਤੁਹਾਡੀ ਇਹ ਵੀ ਹੈ ਕਿ ਤੁਹਾਨੂੰ ਕੋਰੋਨਾ ਨੂੰ ਫਿਰ ਤੋਂ ਹਾਵੀ ਨਹੀਂ ਦੇਣਾ ਹੈ।

 

ਕਿਉਂਕਿ, ਕੋਰੋਨਾ ਸੰਕ੍ਰਮਣ ਦੀ ਦਰ ਧੀਮੀ ਜ਼ਰੂਰ ਹੋਈ ਹੈ, ਲੇਕਿਨ ਲਾਪਰਵਾਹੀ ਵਧੀ ਤਾਂ ਇਹ ਪ੍ਰਚੰਡ ਲਹਿਰ ਵਿੱਚ ਬਦਲ ਵੀ ਸਕਦੀ ਹੈ। ਦੁਨੀਆ ਦੇ ਕਈ ਦੇਸ਼ਾਂ ਦੇ ਇਹ ਅਨੁਭਵ ਅੱਜ ਸਾਡੇ ਸਾਹਮਣੇ ਹਨ। ਇਸ ਲਈ ਸਾਨੂੰ ਸਾਰੇ ਨਿਯਮ-ਕਾਇਦਿਆਂ ਦਾ ਸਖਤੀ ਨਾਲ ਪਾਲਨ ਕਰਦੇ ਰਹਿਣਾ ਹੈ। ਸਭ ਨੂੰ ਵੈਕਸੀਨ-ਮੁਫ਼ਤ ਵੈਕਸੀਨ-ਇਸ ਅਭਿਯਾਨ ਨਾਲ ਵੀ ਸਾਨੂੰ ਸਾਰਿਆਂ ਨੂੰ ਜੁੜਨਾ ਹੈ। ਟੀਕਾ ਜ਼ਰੂਰ ਲਗਵਾਉਣਾ ਹੈ। ਬਾਬਾ ਵਿਸ਼ਵਨਾਥ ਅਤੇ ਮਾਂ ਗੰਗਾ ਦਾ ਅਸ਼ੀਰਵਾਦ ਸਾਡੇ ਸਭ ‘ਤੇ ਬਣਿਆ ਰਹੇ। ਇਸੇ ਕਾਮਨਾ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ !

 

ਹਰ-ਹਰ ਮਹਾਦੇਵ !!

 

***** 

 

ਡੀਐੱਸ/ਐੱਸਐੱਚ/ਐੱਨਐੱਸ(Release ID: 1736018) Visitor Counter : 121