ਮੰਤਰੀ ਮੰਡਲ
ਕੈਬਨਿਟ ਨੇ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਵਿੱਚ ਵਾਧੇ ਨੂੰ ਪ੍ਰਵਾਨਗੀ ਦਿੱਤੀ
प्रविष्टि तिथि:
14 JUL 2021 4:03PM by PIB Chandigarh
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੈਬਨਿਟ ਕਮੇਟੀ ਨੇ ਅੱਜ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਮਹਿੰਗਾਈ ਭੱਤੇ ਅਤੇ ਪੈਨਸ਼ਨਰਾਂ ਨੂੰ ਦਿੱਤੀ ਜਾਂਦੀ ਮਹਿੰਗਾਈ ਰਾਹਤ ਨੂੰ 01.07.2021 ਤੋਂ ਵਧਾ ਕੇ 28% ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜੋ ਮੁੱਢਲੀ ਤਨਖ਼ਾਹ/ ਪੈਨਸ਼ਨ ਦੇ 17% ਦੀ ਮੌਜੂਦਾ ਦਰ ਵਿੱਚ 11% ਦੇ ਵਾਧੇ ਨੂੰ ਦਰਸਾਉਂਦਾ ਹੈ।
ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈ ਬੇਮਿਸਾਲ ਸਥਿਤੀ ਦੇ ਮੱਦੇਨਜ਼ਰ, ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਦਿੱਤੇ ਦਾਣ ਵਾਲੇ ਮਹਿੰਗਾਈ ਭੱਤੇ (ਡੀਏ) ਅਤੇ ਪੈਨਸ਼ਨਰਾਂ ਨੂੰ ਦਿੱਤੀ ਜਾਣ ਵਾਲੀ ਮਹਿੰਗਾਈ ਰਾਹਤ (ਡੀਆਰ) ਦੀਆਂ ਤਿੰਨ ਅਤਿਰਿਕਤ ਕਿਸ਼ਤਾਂ, ਜੋ 01.01.2020, 01.07.2020 ਅਤੇ 01.01.2021 ਤੋਂ ਬਕਾਇਆ (due) ਸਨ, ਉੱਤੇ ਰੋਕ (ਫ੍ਰੀਜ਼) ਲਗਾ ਦਿੱਤੀ ਗਈ ਸੀ।
ਹੁਣ, ਸਰਕਾਰ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਮਹਿੰਗਾਈ ਭੱਤੇ ਅਤੇ ਪੈਨਸ਼ਨਰਾਂ ਨੂੰ ਦਿੱਤੀ ਜਾਣ ਵਾਲੀ ਮਹਿੰਗਾਈ ਰਾਹਤ 01.07.2021 ਤੋਂ ਵਧਾ ਕੇ 28% ਕਰਨ ਦਾ ਫੈਸਲਾ ਕੀਤਾ ਹੈ, ਜੋ ਮੁੱਢਲੀ ਤਨਖ਼ਾਹ/ਪੈਨਸ਼ਨ ਦੇ 17% ਦੀ ਮੌਜੂਦਾ ਦਰ ਵਿੱਚ 11% ਦੇ ਵਾਧੇ ਨੂੰ ਦਰਸਾਉਂਦਾ ਹੈ। ਇਹ ਵਾਧਾ 01.01.2020, 01.07.2020 ਅਤੇ 01.01.2021 ਨੂੰ ਬਕਾਇਆ (due) ਅਤਿਰਿਕਤ ਕਿਸ਼ਤਾਂ ਨੂੰ ਦਰਸਾਉਂਦਾ ਹੈ। 01.01.2020 ਤੋਂ 30.06.2021 ਤੱਕ ਦੀ ਮਿਆਦ ਦੇ ਲਈ ਮਹਿੰਗਾਈ ਭੱਤਾ/ ਮਹਿੰਗਾਈ ਰਾਹਤ ਦੀ ਦਰ 17% ’ਤੇ ਹੀ ਰਹੇਗੀ।
*****
ਡੀਐੱਸ
(रिलीज़ आईडी: 1735642)
आगंतुक पटल : 463
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam